Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਮ ਆਦਮੀ ਪਾਰਟੀ ਨੇ ਬੀਬੀਆਂ, ਨੌਜਵਾਨ ਅਤੇ ਕਿਸਾਨ ਸ਼ਾਖਾ ਦੇ ਮੁਖੀਆਂ ਦੀ ਕੀਤੀ ਨਿਯੁਕਤੀ

ਆਮ ਆਦਮੀ ਪਾਰਟੀ ਨੇ ਬੀਬੀਆਂ, ਨੌਜਵਾਨ ਅਤੇ ਕਿਸਾਨ ਸ਼ਾਖਾ ਦੇ ਮੁਖੀਆਂ ਦੀ ਕੀਤੀ ਨਿਯੁਕਤੀ

 ਮੁਹਾਲੀ (3 ਜੁਲਾਈ, 2015):  ਅੱਜ ਇੱਥੋਂ ਦੇ ਸੈਕਟਰ-71 ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਕੇਜਰੀਵਾਲ ਵਜ਼ਾਰਤ ਵਿੱਚ ਕਿਰਤ ਮੰਤਰੀ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਨਰੇਸ਼ ਯਾਦਵ ਸਮੇਤ ਕੌਮੀ ਆਗੂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੇ ਸੂਬੇ ਦੇ 19 ਜ਼ਿਲ੍ਹਾ ਕਨਵੀਨਰਾਂ ਨਾਲ ਬੰਦ ਕਮਰੇ ਵਿੱਚ ਮੀਟਿੰਗ ਕੀਤੀ।


To read this news in English click here or visit sikhsiyasat.net


ਮੀਟਿੰਗ ਵਿੱਚ ਸੁੱਚਾ ਸਿੰਘ ਛੋਟੇਪੁਰ ਤੇ ਹਿੰਮਤ ਸਿੰਘ ਸ਼ੇਰਗਿੱਲ ਅਤੇ ਪੰਜਾਬ ਯੋਜਨਾ ਬੋਰਡ ਦੇ ਸਾਬਕਾ ਵਾਈਸ ਚੇਅਰਮੈਨ ਆਰ.ਆਰ. ਭਾਰਦਵਾਜ ਤੋਂ ਇਲਾਵਾ ਕੲੀ ਵਾਲੰਟੀਅਰ ਹਾਜ਼ਰ ਸਨ। ਇਸ ਮੌਕੇ ਕੇਂਦਰੀ ਟੀਮ ਵੱਲੋਂ ਪੰਜਾਬ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਦੇ ਇਰਾਦੇ ਨਾਲ ਦੂਜੀ ਸਿਆਸੀ ਪਾਰਟੀਆਂ ਵਾਂਗ ‘ਆਪ’ ਦਾ ਬੀਬੀਆਂ ਵਿੰਗ, ਯੂਥ ਵਿੰਗ ਅਤੇ ਕਿਸਾਨ ਵਿੰਗ ਸਥਾਪਿਤ ਕੀਤਾ ਗਿਆ ਹੈ। ਕਈ ਲੋਕ ਸਭਾ ਹਲਕਿਆਂ ਦੇ ਵੀ ਇੰਚਾਰਜ ਲਾਏ ਗਏ।

ਪ੍ਰੋ ਬਲਜਿੰਦਰ ਕੌਰ, ਹਰਜੋਤ ਸਿੰਘ ਬੈਂਸ, ਹਿੰਮਤ ਸਿੰਘ ਸ਼ੇਰਗਿੱਲ
ਪ੍ਰੋ ਬਲਜਿੰਦਰ ਕੌਰ, ਹਰਜੋਤ ਸਿੰਘ ਬੈਂਸ, ਹਿੰਮਤ ਸਿੰਘ ਸ਼ੇਰਗਿੱਲ

ਇਸ ਸਬੰਧੀ ਕੌਮੀ ਆਗੂ ਦੁਰਗੇਸ਼ ਪਾਠਕ ਨੇ ਦੱਸਿਆ ਕਿ 4 ਜੁਲਾਈ ਨੂੰ ਸਵੇਰੇ ‘ਆਪ’ ਦੇ ਮੁੱਖ ਬੁਲਾਰੇ ਸੰਜੇ ਸਿੰਘ ਮੁਹਾਲੀ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਜਥੇਬੰਦਕ ਢਾਂਚੇ ਬਾਰੇ ਖੁਲਾਸਾ ਕਰਨਗੇ। ‘ਆਪ’ ਦੇ ਦਫ਼ਤਰ ’ਚੋਂ ਮਿਲੀ ਜਾਣਕਾਰੀ ਅਨੁਸਾਰ ਬਲਜਿੰਦਰ ਕੌਰ ਨੂੰ ‘ਆਪ’ ਦੀ ਇਸਤਰੀ ਵਿੰਗ ਦਾ ਕਨਵੀਨਰ ਲਾਇਆ ਗਿਆ ਹੈ। ਉਂਜ ਫਿਰੋਜ਼ਪੁਰ ਦੀ ਜ਼ਿਲ੍ਹਾ ਕਨਵੀਨਰ ਅਮਨਦੀਪ ਕੌਰ ਵੀ ਇਸ ਅਹੁਦੇ ਲਈ ਮੁੱਖ ਦਾਅਵੇਦਾਰ ਸੀ। ਅਮਨਦੀਪ ਕੌਰ ਨੂੰ ਮਹਿਲਾ ਵਿੰਗ ਲਈ ਜ਼ਿਲ੍ਹਾ ਫਿਰੋਜ਼ਪੁਰ ਤੇ ਫ਼ਰੀਦਕੋਟ ਅਤੇ ਖੰਡੂਰ ਸਾਹਿਬ ਹਲਕੇ ਦੀ ਇੰਚਾਰਜ ਲਗਾਇਆ ਗਿਆ ਹੈ।

ਗੁਰਪ੍ਰੀਤ ਕੌਰ ਗਿੱਲ ਨੂੰ ਮਹਿਲਾ ਵਿੰਗ ਵਿੱਚ ਸ੍ਰੀ ਆਨੰਦਪੁਰ ਸਾਹਿਬ ਦਾ ਇੰਚਾਰਜ, ਡਾ. ਅਮਨ ਗੋਸਲ ਨੂੰ ਸੰਗਰੂਰ ਤੇ ਪਟਿਆਲਾ ਤੇ ਸੋਨੀਆ ਨੂੰ ਲੁਧਿਆਣਾ ਤੇ ਫਤਹਿਗੜ੍ਹ ਸਾਹਿਬ ਵਿੱਚ ਪਾਰਟੀ ਦੀ ਮਜ਼ਬੂਤੀ ਦਾ ਕੰਮ ਸੌਂਪਿਆ ਗਿਆ ਹੈ।

ਨਵਾਂ ਸ਼ਹਿਰ ਤੋਂ ਨੌਜਵਾਨ ਆਗੂ ਹਰਜੋਤ ਸਿੰਘ ਬੈਂਸ ਨੂੰ ਯੂਥ ਵਿੰਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨਾਲ ਸੰਦੀਪ ਧਾਲੀਵਾਲ (ਕਪੂਰਥਲਾ) ਤੇ ਮਨਜਿੰਦਰ ਸਿੰਘ ਤਰਨਤਾਰਨ ਨੂੰ ਕੋਆਡੀਨੇਟਰ ਲਾਇਆ ਹੈ। ਇਸੇ ਤਰ੍ਹਾਂ ਸੀਨੀਅਰ ਆਗੂ ਐਚ.ਐਸ. ਫੂਲਕਾ ਦੇ ਰਿਸ਼ਤੇਦਾਰੀ ’ਚੋਂ ਭਰਾ ਗੁਰਿੰਦਰ ਸਿੰਘ ਕੰਗ ਨੂੰ ਕਿਸਾਨ ਵਿੰਗ ਦਾ ਕਨਵੀਨਰ ਥਾਪਿਆ ਗਿਆ ਹੈ।

ਉਨ੍ਹਾਂ ਨਾਲ ਨਵਾਂ ਸ਼ਹਿਰ ਤੋਂ ਡਾ. ਕਸ਼ਮੀਰ ਸਿੰਘ ਢਿੱਲੋਂ ਤੇ ਰੂਪਨਗਰ ਤੋਂ ਗੁਰਮੇਲ ਸਿੰਘ ਵੜਾ ਅਤੇ ਹੁਸ਼ਿਆਰਪੁਰ ਤੋਂ ਜਸਵੰਤ ਸਿੰਘ ਮਠਾਰੂ ਨੂੰ ਕੋਆਰਡੀਨੇਟਰ ਲਾਇਆ ਹੈ। ਜ਼ਿਲ੍ਹਾ ਮੁਹਾਲੀ ਦੇ ਕਨਵੀਨਰ ਜਸਬੀਰ ਸਿੰਘ ਧਾਲੀਵਾਲ ਨੂੰ ਸ੍ਰੀ ਆਨੰਦਪੁਰ ਸਾਹਿਬ ਹਲਕੇ ਦਾ ਜ਼ੋਨਲ ਇੰਚਾਰਜ ਲਾਇਆ ਗਿਆ ਹੈ, ਜਦੋਂਕਿ ਹਿੰਮਤ ਸਿੰਘ ਸ਼ੇਰਗਿੱਲ ਨੂੰ ਲੀਗਲ ਸੈੱਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ।

ਡਾ. ਬਲਬੀਰ ਸਿੰਘ ਨੂੰ ਲੋਕ ਸਭਾ ਹਲਕਾ ਪਟਿਆਲਾ, ਜਰਨੈਲ ਸਿੰਘ ਮਨੂ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ, ਗੁਰਪ੍ਰੀਤ ਸਿੰਘ ਨੂੰ ਲੋਕ ਸਭਾ ਹਲਕਾ ਫਿਰੋਜ਼ਪੁਰ, ਬੂਟਾ ਸਿੰਘ ਸ਼ਾਂਤ ਨੂੰ ਜਲੰਧਰ, ਜੱਸੀ ਸੇਖੋਂ ਨੂੰ ਸੰਗਰੂਰ ਅਤੇ ਗੁਰਜੀਤ ਸਿੰਘ ਸਿੱਧੂ ਨੂੰ ਬਠਿੰਡਾ ਦਾ ਜ਼ੋਨ ਇੰਚਾਰਜ ਥਾਪਿਆ ਹੈ।

ਇਸ ਤੋਂ ਇਲਾਵਾ 13 ਲੋਕ ਸਭਾ ਹਲਕਿਆਂ ਦੇ ਇਨ੍ਹਾਂ ਸਾਰੇ ਇੰਚਾਰਜਾਂ ਦੇ ਨਾਲ ਇੱਕ-ਇੱਕ ਕੇਂਦਰੀ ਆਗੂ ਵੀ ਪਾਰਟੀ ਦਾ ਕੰਮ ਦੇਖੇਗਾ। 117 ਵਿਧਾਨ ਸਭਾ ਹਲਕਿਆਂ ਨੂੰ 39 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਇਸੇ ਤਰ੍ਹਾਂ ਪਿੰਡਾਂ ਅਤੇ ਸ਼ਹਿਰ ਵਿੱਚ ਪੋਲਿੰਗ ਬੂਥ ਕਮੇਟੀਆਂ ਬਣਾਈਆਂ ਜਾਣਗੀਆਂ। ਫ਼ੈਸਲੇ ਮੁਤਾਬਕ 10 ਤੋਂ 20 ਪੋਲਿੰਗ ਬੂਥਾਂ ਦਾ ਇੱਕ ਕਲਸਟਰ ਬਣਾ ਕੇ ਇੱਕ ਵਾਲੰਟੀਅਰ ਨੂੰ ਇੰਚਾਰਜ ਲਾਇਆ ਜਾਵੇਗਾ। ਉਂਜ ਇਸ ਕਮੇਟੀ ਵਿੱਚ ਇੰਚਾਰਜ ਸਮੇਤ ਕੁੱਲ 11 ਮੈਂਬਰ ਹੋਣਗੇ।

 ਇਸ ਬਾਰੇ ਕੌਮੀ ਆਗੂਆਂ ਦਾ ਕਹਿਣਾ ਹੈ ਕਿ ਅਜਿਹਾ ਸੂਬੇ ਵਿੱਚ ਸੀਨੀਅਰ ਲੀਡਰਸ਼ਿਪ ਤੇ ਆਮ ਵਰਕਰਾਂ ਵਿੱਚ ਪੈਦਾ ਹੋਈ ਧੜੇਬੰਦੀ ਨੂੰ ਖਤਮ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਜ਼ਿਲ੍ਹਾ ਕਨਵੀਨਰਾਂ ਦੇ ਅਹੁਦੇ ਤੋਂ ਲਾਂਭੇ ਕੀਤੇ ਵਾਲੰਟੀਅਰਾਂ ਨੂੰ ਅਪੀਲ ਕੀਤੀ ਕਿ ਉਹ ਮਿਸ਼ਨ-2017 ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਵਿੱਚ ਅਕਾਲੀ-ਭਾਜਪਾ ਤੇ ਕਾਂਗਰਸ ਨੂੰ ਟੱਕਰ ਦੇਣ ਲਈ ਪਾਰਟੀ ਨੂੰ ਹੇਠਲੇ ਪੱਧਰ ’ਤੇ ਮਜ਼ਬੂਤ ਕਰਨ ਲਈ ਪੂਰੀ ਵਾਹ ਲਾੳੁਣ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰਾਵੀ-ਬਿਆਸ ਵਾਟਰ ਟ੍ਰਿਬਿਊਨਲ ਦੀ ਟੀਮ ਨੂੰ ਰੋਪੜ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਆਪਣਾ ਦੌਰਾ ਰੱਦ ਕਰਨਾ ਪਿਆ। ਕਿਰਤੀ ਕਿਸਾਨ ਯੂਨੀਅਨ ਨੇ SYL ਨਹਿਰ ਦੇ ਮੁੱਦੇ 'ਤੇ ਨੈਸ਼ਨਲ ਹਾਈਵੇਅ ਜਾਮ ਕਰ
ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਹਾਲੀਆ ਹਫ਼ਤਿਆਂ ਦੌਰਾਨ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਇਹ ਅਟਕਲਾਂ ਲੱਗਣ ਲੱਗ ਪਈਆਂ ਹਨ ਕਿ ਨਵੀਂ ਦਿੱਲੀ ਵਿੱਚ ਕੇਂਦਰੀ ਸਰਕਾਰ ਕਿਤੇ ਪੰਜਾਬ ਦੇ ਉੱਤਰ-ਪੱਛਮੀ ਜ਼ਿਲ੍ਹਿਆਂ ਦੇ ਕੁਝ
ਇਹਨੀ ਦਿਨੀਂ ਇਹ ਗੱਲ ਮੁੜ ਅਖਬਾਰਾਂ ਅਤੇ ਬਿਜਲ-ਸੱਥ (ਸੋਸ਼ਲ ਮੀਡੀਆ) ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕੀ ਦਿੱਲੀ ਦਰਬਾਰ ਦੀ ਕੇਂਦਰੀ ਹਕੂਮਤ ਪੰਜਾਬ ਦੇ ਉੱਤਰ-ਪੱਛਮੀ ਇਲਾਕਿਆਂ ਨੂੰ ਵੱਖ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: