Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖਾਂ ਨੇ ਬਰਤਾਨਵੀ ਪ੍ਰਧਾਨ ਮੰਤਰੀ ਤੋਂ ਭਾਰਤ ਵਿੱਚ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ‘ਤੇ ਸਵਾਲਾਂ ਦੇ ਜਵਾਬ ਮੰਗੇ

ਸਿੱਖਾਂ ਨੇ ਬਰਤਾਨਵੀ ਪ੍ਰਧਾਨ ਮੰਤਰੀ ਤੋਂ ਭਾਰਤ ਵਿੱਚ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ‘ਤੇ ਸਵਾਲਾਂ ਦੇ ਜਵਾਬ ਮੰਗੇ

ਲੰਡਨ (15 ਜੁਲਾਈ, 2015): ਭਾਰਤ ਦੀਆਂ ਜੇਲਾਂ ਵਿੱਚੋਂ ਸਜ਼ਾ ਭੁਗਤਣ ਤੋਂ ਬਾਅਦ ਵੀ ਰਿਹਾਅ ਨਾ ਕੀਤੇ ਜਾ ਰਹੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਸਬੰਧੀ ਬਰਤਾਨਵੀ ਸਰਕਾਰ ਨੇ ਹੁਣ ਤੱਕ ਕੀ ਕਦਮ ਉਠਾਏ ਹਨ, ਸਵਾਲਾਂ ਦੇ ਜੁਆਬ ਮੰਗਣ ਲਈ ਹਜ਼ਾਰਾਂ ਸਿੱਖ ਬਰਤਾਨਵੀ ਪਾਰਲੀਮੈਂਟ ਸਾਹਮਣੇ ਇਕੱਠੇ ਹੋਏ।

 ਸਿੱਖ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਬਰਤਾਨੀਆ ਦੀ ਸੰਸਦ ਸਾਹਮਣੇ  ਸਿੱਖਾਂ ਨੇ ਭਾਰੀ ਰੋਸ ਮੁਜ਼ਾਹਰਾ ਕੀਤਾ
ਸਿੱਖ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਬਰਤਾਨੀਆ ਦੀ ਸੰਸਦ ਸਾਹਮਣੇ ਸਿੱਖਾਂ ਨੇ ਭਾਰੀ ਰੋਸ ਮੁਜ਼ਾਹਰਾ ਕੀਤਾ

 

ਸਿੱਖ ਕੈਦੀਆਂ ਦੀ ਰਹਾਈ ਲਈ ਰੋਸ ਮੁਜ਼ਹਾਰਾ ਕਰਦੇ ਹੋਏ ਸਿੱਖ
ਸਿੱਖ ਕੈਦੀਆਂ ਦੀ ਰਹਾਈ ਲਈ ਰੋਸ ਮੁਜ਼ਹਾਰਾ ਕਰਦੇ ਹੋਏ ਸਿੱਖ

ਭਾਰਤ ਦੀਆਂ ਜੇਲ੍ਹਾਂ ‘ਚ ਬੰਦ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਬਰਤਾਨੀਆ ਦੀ ਸੰਸਦ ਸਾਹਮਣੇ ਜਿੱਥੇ ਇੰਗਲੈਂਡ ਭਰ ‘ਚੋਂ ਆਏ ਸਿੱਖਾਂ ਨੇ ਭਾਰੀ ਰੋਸ ਮੁਜ਼ਾਹਰਾ ਕੀਤਾ ਉੱਥੇ ਹੀ ਪ੍ਰਧਾਨ ਮੰਤਰੀ ਦੇ ਪ੍ਰਸ਼ਨ ਕਾਲ ਮੌਕੇ ਆਪਣੀ ਆਵਾਜ਼ ਬੁਲੰਦ ਕਰਨ ਅਤੇ ਰੋਸ ਪ੍ਰਦਰਸ਼ਨ ਕਰਨ ਲਈ ਵੱਡੀ ਗਿਣਤੀ ਵਿਚ ਸਿੱਖ ਸੰਸਦ ਦੀ ਪਬਲਿਕ ਗੈਲਰੀ ਵਿਚ ਵੀ ਦਾਖ਼ਲ ਹੋਏ ।

ਇਸ ਮੌਕੇ ਸਿੱਖਾਂ ਵੱਲੋਂ ਭਾਰਤ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਜੇਲ੍ਹਾਂ ‘ਚ ਸਜ਼ਾਵਾਂ ਭੁਗਤ ਚੁੱਕੇ ਰਾਜਸੀ ਕੈਦੀਆਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਦੇ ਸੰਘਰਸ਼ ਦਾ ਸਮਰਥਨ ਕਰਦਿਆਂ, ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਅਤੇ ਵਿਦੇਸ਼ ਮੰਤਰੀ ਤੋਂ ਦਖ਼ਲ ਦੀ ਮੰਗ ਕੀਤੀ।

ਸਿੱਖ ਕੈਦੀਆਂ ਦੀ ਰਹਾਈ ਲਈ ਰੋਸ ਮੁਜ਼ਹਾਰਾ ਕਰਦੇ ਹੋਏ ਸਿੱਖ
ਸਿੱਖ ਕੈਦੀਆਂ ਦੀ ਰਹਾਈ ਲਈ ਰੋਸ ਮੁਜ਼ਹਾਰਾ ਕਰਦੇ ਹੋਏ ਸਿੱਖ

 

ਸਿੱਖ ਕੈਦੀਆਂ ਦੀ ਰਹਾਈ ਲਈ ਰੋਸ ਮੁਜ਼ਹਾਰਾ ਕਰਦੇ ਹੋਏ ਸਿੱਖ
ਸਿੱਖ ਕੈਦੀਆਂ ਦੀ ਰਹਾਈ ਲਈ ਰੋਸ ਮੁਜ਼ਹਾਰਾ ਕਰਦੇ ਹੋਏ ਸਿੱਖ

ਇਸ ਮੌਕੇ ਕਈ ਸੰਸਦ ਮੈਂਬਰ ਵੀ ਸਿੱਖ ਮਾਮਲਿਆਂ ‘ਚ ਉਨ੍ਹਾਂ ਨਾਲ ਖੜੋਤੇ ਸਨ । ਭਾਵੇਂ ਕਿ ਪ੍ਰਸ਼ਨ ਕਾਲ ਦੌਰਾਨ ਪ੍ਰਧਾਨ ਮੰਤਰੀ ਜਾਂ ਕਿਸੇ ਸੰਸਦ ਮੈਂਬਰ ਨੇ ਸਿੱਖ ਮੁੱਦਿਆਂ ‘ਤੇ ਕੋਈ ਗੱਲ ਨਹੀਂ ਕੀਤੀ ਪਰ ਵੱਡੀ ਗਿਣਤੀ ਵਿਚ ਸਿੱਖਾਂ ਦੀ ਸੰਸਦ ਦੀ ਗੈਲਰੀ ਵਿਚ ਹਾਜ਼ਰੀ ਸਿੱਖਾਂ ਦੇ ਸਵਾਲਾਂ ਦਾ ਜਵਾਬ ਮੰਗ ਰਹੀ ਸੀ ।

ਇਸ ਮੌਕੇ ਸਿੱਖਾਂ ਨੇ ਅਮਰੀਕੀ ਅੰਬੈਸੀ ਤੋਂ ਵੀ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਸਬੰਧੀ ਭਾਰਤ ਸਰਕਾਰ ‘ਤੇ ਦਬਾਅ ਬਣਾਉਣ ਲਈ ਕਿਹਾ । ਸਵੇਰੇ 10 ਵਜੇ ਦੇ ਕਰੀਬ ਪਾਰਲੀਮੈਂਟ ਸਾਹਮਣੇ ਜੁੜਨਾ ਸ਼ੁਰੂ ਹੋ ਗਏ ਸਨ ਅਤੇ ਵੇਖਦੇ-ਵੇਖਦੇ ਹੀ ਹਜ਼ਾਰਾਂ ਸਿੱਖਾਂ ਨੇ ਸੰਸਦ ਸਾਹਮਣੇ ਦੀ ਸੜਕ ਮਿਲਬੈਂਕ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ।

ਇਸ ਮੌਕੇ ਜਿੱਥੇ ਭਾਰਤ ਦੀ ਕੇਂਦਰ ਸਰਕਾਰ ਵਿਰੁੱਧ ਸਿੱਖਾਂ ਦਾ ਗੁੱਸਾ ਨਿਕਲ ਰਿਹਾ ਸੀ ਉੱਥੇ ਹੀ ਪੰਜਾਬ ਸਰਕਾਰ ਵਿਰੁੱਧ ਵੀ ਸਿੱਖਾਂ ਦਾ ਰੋਹ ਸੀ । ਇਸ ਮੌਕੇ ਸਿੱਖਾਂ ਨੇ ਸੰਸਦ ਵਿਚ ਜਾ ਕੇ ਵੱਖ-ਵੱਖ ਸੰਸਦ ਮੈਂਬਰਾਂ ਨਾਲ ਮੁਲਾਕਾਤਾਂ ਕਰਕੇ ਬਾਪੂ ਸੂਰਤ ਸਿੰਘ ਦੇ ਸ਼ੰਘਰਸ਼ ‘ਤੇ ਵਿਚਾਰ ਕਰਨ ਅਤੇ ਸਿੱਖਾਂ ਦੀ ਆਵਾਜ ਬਣਨ ਲਈ ਕਿਹਾ ।

ਇਸ ਮੌਕੇ ਕੇਸਰੀ ਲਹਿਰ ਵੱਲੋਂ ਭਾਈ ਗੁਰਪ੍ਰੀਤ ਸਿੰਘ, ਸਿੱਖ ਫੈੱਡਰੇਸ਼ਨ ਯੂ.ਕੇ. ਵੱਲੋਂ ਭਾਈ ਅਮਰੀਕ ਸਿੰਘ ਗਿੱਲ, ਭਾਈ ਦਬਿੰਦਰਜੀਤ ਸਿੰਘ, ਲਵਸ਼ਿੰਦਰ ਸਿੰਘ ਡੱਲੇਵਾਲ, ਗੁਰਦੇਵ ਸਿੰਘ ਚੌਹਾਨ, ਕੁਲਦੀਪ ਸਿੰਘ ਚਹੇੜੂ, ਕੁਲਵੰਤ ਸਿੰਘ ਢੇਸੀ, ਗੁਰਪ੍ਰੀਤ ਸਿੰਘ, ਭਾਈ ਹਰਦੀਸ਼ ਸਿੰਘ, ਜਸਬੀਰ ਸਿੰਘ ਘੁਮਾਣ, ਭਾਈ ਸੇਵਾ ਸਿੰਘ ਲੱਲੀ, ਬਾਬਾ ਫ਼ੌਜਾ ਸਿੰਘ, ਮਨਮੋਹਨ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ ।

ਇਸ ਸਬੰਧੀ ਅਰਲੀ ਡੇਅ ਮੋਸ਼ਨ ਰਾਹੀਂ ਸੰਸਦ ਵਿਚ ਮਤਾ ਵੀ ਲਿਆਂਦਾ ਗਿਆ ਹੈ, ਜਿਸ ‘ਤੇ ਸੰਸਦ ਮੈਂਬਰਾਂ ਦੇ ਦਸਤਖ਼ਤਾਂ ਦੀ ਲੋੜ ਹੈ । ਜੇ 100 ਤੋਂ ਵੱਧ ਸੰਸਦ ਮੈਂਬਰ ਇਸ ਦੀ ਹਮਾਇਤ ਕਰਦੇ ਹਨ ਤਾਂ ਬਾਪੂ ਸੂਰਤ ਸਿੰਘ ਦੇ ਮਾਮਲੇ ‘ਤੇ ਬਰਤਾਨੀਆ ਦੀ ਸੰਸਦ ‘ਚ ਬਹਿਸ ਹੋ ਸਕਦੀ ਹੈ, ਜਿਸ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੁਖਮਨੀ ਸਾਹਿਬ ਦੇ ਪਾਠ, ਵਿਚਾਰ-ਚਰਚਾ ਅਤੇ ਅਰਦਾਸ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਬੰਦੀ ਸਿੰਘਾਂ ਦੀ ਲੰਬੀ
ਐਡਮਿੰਟਨ ਗੁਰਦੁਆਰਾ ਹਮਲੇ ਵਿੱਚ ਦੋ ਸੇਵਾਦਾਰ ਜ਼ਖਮੀ ਹੋਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਹੋਈ। ਸਿੱਖ ਫੈਡਰੇਸ਼ਨ ਕੈਨੇਡਾ ਨੇ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਪ੍ਰਵਾਸੀ-ਵਿਰੋਧੀ ਬਿਆਨਬਾਜ਼ੀ,
ਫਰੈਂਕਫਰਟ ਦੇ ਗੁਰਦੁਆਰਾ ਸਿੱਖ ਸੈਂਟਰ ਵਿਖੇ ਸ਼ੇਰੇ ਪੰਜਾਬ ਪੰਜਾਬੀ ਸਭਾ ਵੱਲੋਂ ਸਿੱਖ ਰਾਜ, ਸਿੱਖ ਇਤਿਹਾਸ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਸਲਾਨਾ ਸਮਾਗਮ ਕਰਵਾਇਆ ਗਿਆ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਯੂ.ਐੱਸ.ਓ.) ਨੇ ਸੰਯੁਕਤ ਰਾਸ਼ਟਰ ਦੇ ਪੰਜ ਵਿਸ਼ੇਸ਼ ਰਿਪੋਰਟਰਾਂ ਵੱਲੋਂ ਸਿੱਖ ਕਾਰਕੁਨ ਮੋਨਿੰਦਰ ਸਿੰਘ ਬੂਆਲ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਜਤਾਈ ਗਈ ਚਿੰਤਾ ਦਾ ਸਵਾਗਤ ਕੀਤਾ ਹੈ। ਸੰਸਥਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: