Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ਚੈਨਲ ਨੇ ਸੰਗਤਾਂ ਦੀ ਮੱਦਦ ਨਾਲ ਨੇਪਾਲ ਭੁਚਾਲ ਪੀੜਤਾਂ ਲਈ ਭੇਜੀ ਮਾਇਆ

ਸਿੱਖ ਚੈਨਲ ਨੇ ਸੰਗਤਾਂ ਦੀ ਮੱਦਦ ਨਾਲ ਨੇਪਾਲ ਭੁਚਾਲ ਪੀੜਤਾਂ ਲਈ ਭੇਜੀ ਮਾਇਆ

ਬਰਮਿੰਘਮ (15 ਮਈ, 2015): ਨੇਪਾਲ ਭੁਚਾਲ ਪੀੜਤਾਂ ਦੀ ਸਹਾਇਤਾ ਲਈ ਸਿੱਖ ਕੌਮ ਗੁਰੂ ਸਹਿਬਾਨਾਂ ਦੇ ਦਰਸਾਏ ਮਾਰਗ ‘ਤੇ ਚੱਲਦੀ ਹੋਈ ਆਪਣਾ ਯੋਗਦਾਨ ਪਾ ਰਹੀ ਹੈ।ਇਸ ਸੇਵਾ ਵਿੱਚ ਜਿੱਥੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਵੱਲੋਂ ਸੇਵਾ ਨਿਭਾ ਰਹੀਆਂ ਹਨ, ਉੱਥੇ ਭਾਰਤ ਅਤੇ ਭਾਰਤ ਤੋਂ ਬਾਹਰਲੀਆਂ ਹੋਰ ਸਿੱਖ ਸੰਸਥਾਵਾਂ ਵੀ ਇਸ ਕਰਜ ਲਈ ਸੰਗਤਾਂ ਨੂੰ ਪ੍ਰੇਰਤ ਕਰਕੇ ਪੀੜਤਾਂ ਦੀ ਸਹਾਇਤਾ ਲਈ ਸੇਵਾ ਨਿਭਾਅ ਰਹੀਆਂ ਹਨ।

ਸਿੱਖ ਚੈਨਲ ਦੀ ਪ੍ਰਬੰਧਕੀ ਟੀਮ ਚੈੱਕ ਸੌਂਪਦੀ ਹੋਈ
ਸਿੱਖ ਚੈਨਲ ਦੀ ਪ੍ਰਬੰਧਕੀ ਟੀਮ ਚੈੱਕ ਸੌਂਪਦੀ ਹੋਈ

ਭੂਚਾਲ ਤੋਂ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ ਸਿੱਖ ਚੈਨਲ ਏਡ ਵਲੋਂ ਵੀ ਵਿਸ਼ੇਸ਼ ਉਪਰਾਲਾ ਕੀਤਾ ਗਿਆ, ਜਿਨ੍ਹਾਂ ਨੇ ਸਿੱਖ ਚੈਨਲ ਰਾਹੀਂ ਸੰਗਤ ਨੂੰ ਅਪੀਲ ਕਰਕੇ 29,500 ਪੌਂਡ ਫੰਡ ਇਕੱਤਰ ਕੀਤਾ। ਇਸ ਰਕਮ ਰਾਹੀਂ ਭੂਚਾਲ ਪੀੜਤਾਂ ਲਈ ਲੋੜੀਂਦੇ 50 ਸ਼ੈਲਟਰ ਬਾਕਸ ਨਿਪਾਲ ਭੇਜੇ ਗਏ।

ਸਿੱਖ ਚੈਨਲ ਦੇ ਸੀ. ਈ. ਓ. ਗੁਰਦੀਪ ਸਿੰਘ ਅਤੇ ਟੀਮ ਵੱਲੋਂ ਕੌਰਨਵੈਲ ਜਾ ਕੇ ਚੈਕ ਪ੍ਰਦਾਨ ਕੀਤਾ ਗਿਆ ਤਾਕਿ 50 ਸ਼ੈਲਟਰ ਬਾਕਸਾਂ ਦੀ ਅਦਾਇਗੀ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਇਕ ਸ਼ੈਲਟਰ ਬਾਕਸ ‘ਚ ਇਕ ਪਰਿਵਾਰ ਲਈ ਟੈਂਟ, ਕੰਬਲ, ਜ਼ਮੀਨ ‘ਤੇ ਵਿਛਾਉਣ ਲਈ ਚਾਦਰਾਂ, ਪਾਣੀ ਦੀ ਸਟੋਰੇਜ ਅਤੇ ਸਾਫ ਰੱਖਣ ਦੇ ਉਪਕਰਣ, ਸੂਰਜ ਨਾਲ ਚੱਲਣ ਵਾਲੀ ਰੌਸ਼ਨੀ, ਖਾਣਾ ਪਕਾਉਣ ਦੇ ਭਾਂਡੇ, ਬੁਨਿਆਦੀ ਸੰਦਾਂ ਦੀ ਕਿੱਟ, ਮੱਛਰਦਾਨੀ ਅਤੇ ਬੱਚਿਆਂ ਲਈ ਖੇਡਾਂ ਦਾ ਸਾਮਾਨ ਸ਼ਾਮਿਲ ਹਨ।

ਇਸ ਤੋਂ ਪਹਿਲਾਂ ਵੀ 500 ਸ਼ੈਲਟਰ ਕਿੱਟਾਂ ਕਾਠਮੰਡੂ ਭੇਜੀਆਂ ਜਾ ਚੁੱਕੀਆਂ ਹਨ। ਇਸ ਸਬੰਧੀ ਚੈਨਲ ਦੇ ਪ੍ਰਬੰਧਕ ਚਰਨਦੀਪ ਸਿੰਘ ਨੇ ਕਿਹਾ ਕਿ ਨਿਪਾਲ ਦੀ ਤ੍ਰਾਸਦੀ ਸਬੰਧੀ ਸਿੱਖ ਚੈਨਲ ਵਲੋਂ ਕੀਤੇ ਗਏ ਪ੍ਰਸਾਰਣ ਤੋਂ ਬਾਅਦ ਵਿਸ਼ਵ ਭਰ ਦੇ ਲੋਕ ਮੱਦਦ ਲਈ ਅੱਗੇ ਆਏ ਹਨ ਜਿਨ੍ਹਾਂ ਤੋਂ ਮਿਲੇ ਹੁੰਗਾਰੇ ਤੋਂ ਉਹ ਬਹੁਤ ਖੁਸ਼ ਹਨ, ਲੋਕਾਂ ਦੀ ਮਦਦ ਤੋਂ ਬਗੈਰ ਸਿੱਖ ਚੈਨਲ ਏਡ ਵਲੋਂ ਮਾਨਵਤਾ ਦੇ ਭਲੇ ਦਾ ਕਾਰਜ ਸੰਭਵ ਨਹੀਂ ਹੋ ਸਕਦਾ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕਾ ਅਧਾਰਤ ਸਿੱਖ ਖੋਜ ਅਦਾਰੇ 'ਸਿੱਖ ਰਿਸਰਚ ਇੰਸਚੀਟਿਊਟ' ਵੱਲੋਂ "ਸਿੱਖ, ਪੰਜਾਬ, ਇੰਡੀਆ ਅਤੇ ਡਾਇਸਪੋਰਾ (ਪਰਵਾਸੀ ਭਾਈਚਾਰਾ): ਇਤਿਹਾਸਕ ਪ੍ਰਸੰਗ ਬਾਰੇ ਖਾਸ ਲੇਖਾ (1984 ਤੋਂ 2013)" ਸਿਰਲੇਖ ਹੇਠ ਇਕ 14 ਸਫਿਆਂ ਦਾ
ਅਮਰੀਕਾ ਅਧਾਰਤ ਸਿੱਖ ਖੋਜ ਅਦਾਰੇ 'ਸਿੱਖ ਰਿਸਰਚ ਇੰਸਚੀਟਿਊਟ' ਵੱਲੋਂ "ਸਿੱਖ, ਪੰਜਾਬ, ਇੰਡੀਆ ਅਤੇ ਡਾਇਸਪੋਰਾ (ਪਰਵਾਸੀ ਭਾਈਚਾਰਾ): ਇਤਿਹਾਸਕ ਪ੍ਰਸੰਗ ਬਾਰੇ ਖਾਸ ਲੇਖਾ (1984 ਤੋਂ 2013)" ਸਿਰਲੇਖ ਹੇਠ ਇਕ 14 ਸਫਿਆਂ ਦਾ
ਇੰਡੀਆ ਵੱਲੋਂ ਪੱਛਮੀ ਮੁਲਕਾਂ ਵਿੱਚ ਸਿੱਖ ਆਜ਼ਾਦੀ ਲਹਿਰ ਨਾਲ ਸੰਬੰਧਿਤ ਵਿਅਕਤੀਆਂ ਦੇ ਕਤਲਾਂ ਦੀ ਵਿਉਂਤ ਸਾਹਮਣੇ ਆਉਣ ਤੋਂ ਬਾਅਦ ਇੰਡੀਆ ਦੀ ਖੁਫੀਆ ਏਜੰਸੀ ਰਾਅ ਦੇ ਅਧਿਕਾਰੀਆਂ ਨੂੰ ਅਮਰੀਕਾ ਇੰਗਲੈਂਡ ਅਤੇ
ਇੰਡੀਆ ਵੱਲੋਂ ਪੱਛਮੀ ਮੁਲਕਾਂ ਵਿੱਚ ਸਿੱਖ ਆਜ਼ਾਦੀ ਲਹਿਰ ਨਾਲ ਸੰਬੰਧਿਤ ਵਿਅਕਤੀਆਂ ਦੇ ਕਤਲਾਂ ਦੀ ਵਿਉਂਤ ਸਾਹਮਣੇ ਆਉਣ ਤੋਂ ਬਾਅਦ ਇੰਡੀਆ ਦੀ ਖੁਫੀਆ ਏਜੰਸੀ ਰਾਅ ਦੇ ਅਧਿਕਾਰੀਆਂ ਨੂੰ ਅਮਰੀਕਾ ਇੰਗਲੈਂਡ ਅਤੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: