Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸ਼ਹੀਦ ਭਾਈ ਸੁੱਖੇ ਜਿੰਦੇ ‘ਤੇ ਬਣੀ ਫਿਲਮ ਨੂੰ ਜਾਰੀ ਹੋਣ ਵਿੱਚ ਮੋਦੀ ਹਕੂਮਤ ਰੁਕਾਵਟ ਨਾ ਪਾਵੇ: ਮਾਨ

ਸ਼ਹੀਦ ਭਾਈ ਸੁੱਖੇ ਜਿੰਦੇ ‘ਤੇ ਬਣੀ ਫਿਲਮ ਨੂੰ ਜਾਰੀ ਹੋਣ ਵਿੱਚ ਮੋਦੀ ਹਕੂਮਤ ਰੁਕਾਵਟ ਨਾ ਪਾਵੇ: ਮਾਨ

ਫਤਿਹਗੜ੍ਹ ਸਾਹਿਬ ( 9 ਸਤੰਬਰ, 2015): ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਜੀਵਨ ‘ਤੇ ਅਧਾਰਿਤ ਬਣੀ ਪੰਜਾਬੀ ਫਿਲ਼ਮ “ਮਾਸਟਰ ਮਾਈਂਡ ਜਿੰਦਾ ਸੁੱਖਾ” ਤੇ ਭਾਰਤ ਸਰਕਾਰ ਵੱਲੌਂ ਪਾਬੰਦੀ ਲਾਉਣ ਦੀ ਨਿਖੇਧੀ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੁਝ ਸਿੱਖ ਨੌਜਵਾਨਾਂ ਵੱਲੋਂ ਆਪਣੇ ਹੀ ਪਰਿਵਾਰਾਂ ਦੀ ਆਮਦਨ ਵਿੱਚੋਂ ਕੁਝ ਹਿੱਸਾ ਕੱਢ ਕੇ “ਸੁੱਖਾ ਜਿੰਦਾ” ਦੇ ਨਾਮ ‘ਤੇ ਨਵੀਂ ਬਣੀ ਫਿਲਮ ਜੋ ਸਮੁੱਚੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਬੜੀਆਂ ਮੁਸ਼ਕਿਲਾਂ ਦਾ ਟਾਕਰਾ ਕਰਦੇ ਹੋਏ ਸੰਪੂਰਨ ਕੀਤੀ ਹੈ।

 ਫਿਲਮ “ਮਾਸਟਰ ਮਾਈਂਡ ਜਿੰਦਾ ਸੁੱਖਾ” ‘ਤੇ ਸੈਂਸਰ ਬੋਰਡ ਨੇ ਲਾਈ  ਪਾਬੰਦੀ
ਫਿਲਮ “ਮਾਸਟਰ ਮਾਈਂਡ ਜਿੰਦਾ ਸੁੱਖਾ” ‘ਤੇ ਸੈਂਸਰ ਬੋਰਡ ਨੇ ਲਾਈ ਪਾਬੰਦੀ

ਜਿਸ ਨੂੰ ਹਿੰਦ ਦੇ ਫਿਲਮ ਸੈਂਸਰ ਬੋਰਡ ਨੇ ਬਹੁਤ ਹੀ ਬਰੀਕੀ ਨਾਲ ਜਾਂਚ ਕਰਕੇ ਇਸ ਫਿਲਮ ਨੂੰ ਰਿਲੀਜ਼ ਕਰਨ ਲਈ ਪਾਸ ਕਰ ਦਿੱਤਾ ਸੀ ਪਰ, ਮੰਦਭਾਵਨਾ ਅਧੀਨ ਇਸ ਪਾਸ ਹੋਈ ਫਿਲਮ ਉਤੇ ਰੋਕ ਲਗਵਾਉਣ ਹਿੱਤ ਇਸ ਨੂੰ ਟ੍ਰਿਬਿਊਨਲ ਕੋਰਟ ਲਿਜਾਣ ਦੇ ਅਮਲ ਸਮੁੱਚੀ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਜਿੱਥੇ ਡੂੰਘੀ ਠੇਸ ਪਹੁੰਚਾਊਣ ਵਾਲੇ ਹਨ।

ਉਨ੍ਹਾਂ ਕਿਹਾ ਕਿ ਅਜਿਹੀ ਵਿਤਕਰੇ ਭਰੀ ਕਾਰਵਾਈ ਇਹ ਵੀ ਸਪੱਸ਼ਟ ਕਰਦੀ ਹੈ ਕਿ ਹੁਣ ਸਿੱਖ ਕੌਮ ਨੂੰ ਸੰਪੂਰਨ ਤੌਰ ‘ਤੇ ਆਜ਼ਾਦੀ ਪ੍ਰਾਪਤ ਕਰਨ ਤੋਂ ਬਿਨ੍ਹਾਂ ਹਿੰਦ ਵਿਚ ਇਨਸਾਫ਼ ਨਹੀਂ ਮਿਲ ਸਕਦਾ । ਜਿਸ ਦੇ ਨਤੀਜੇ ਕਦੀ ਵੀ ਮਨੁੱਖਤਾ ਦੇ ਪੱਖ ਵਿਚ ਨਹੀਂ ਜਾ ਸਕਣਗੇ। ਇਸ ਲਈ ਅਸੀਂ ਇਥੋਂ ਦੀ ਮੋਦੀ ਹਕੂਮਤ ਅਤੇ ਮੁਤੱਸਵੀ ਹੁਕਮਰਾਨਾ ਨੂੰ ਖਬਰਦਾਰ ਕਰਦੇ ਹਾਂ ਕਿ ਉਹ ਅਜਿਹੀਆਂ ਸਿੱਖ ਵਿਰੋਧੀ ਕਾਰਵਾਈਆਂ ਤੋਂ ਇਮਾਨਦਾਰੀ ਨਾਲ ਤੌਬਾ ਕਰਦੇ ਹੋਏ ਸੁੱਖੇ ਜਿੰਦੇ ਦੀ ਬਣੀ ਫਿਲਮ ਨੂੰ ਰਿਲੀਜ਼ ਹੋਣ ਵਿਚ ਰੁਕਾਵਟ ਨਾ ਪਾਉਣ ਤਾਂ ਬੇਹਤਰ ਹੋਵੇਗਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਲੰਘੇ ਸਿੱਖ ਸੰਘਰਸ਼ ਦੀਆਂ ਸ਼ਾਨਾਂਮੱਤੀਆਂ ਸਿੱਖ ਹਸਤੀਆਂ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਸਹਾਦਤ ‘ਤੇ ਅਧਾਰਿਤ ਫਿਲਮ “ਮਾਸਟਰ ਮਾਈਂਡ ਜਿੰਦਾ ਸੁੱਖਾ” “ਤੇ ਭਾਰਤੀ ਫਿਲਮ ਸੈਂਸਰ ਬੋਰਡ
ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਦੁਨੀਆਂ ਵਿਚ ਹੋਈਆਂ ਸ਼ਹੀਦੀਆਂ ਵਿਚ ਇਕ ਨਿਵੇਕਲਾ ਸਥਾਨ ਰੱਖਦੀ ਹੈ। ਇਹਨਾਂ ਸ਼ਹੀਦਾਂ ਨੇ ਕੌਮੀ ਘਰ ਲਈ ਆਪ ਫਾਂਸੀ ਦੇ
ਸਿੱਖ ਕੌਮ ਦੇ ਲਾਸਾਨੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਜੀਵਨ ‘ਤੇ ਅਧਾਰਿਤ ਬਣੀ ਪੰਜਾਬੀ ਫਿਲ਼ਮ “ਮਾਸਟਰ ਮਾਈਂਡ ਜਿੰਦਾ ਸੁੱਖਾ” ਨੂੰ ਭਾਰਤੀ ਸੈਂਸਰ ਬੋਰਡ ਵੱਲੋਂ
ਭਾਰਤੀ ਖੂਫੀਆ ਏਜ਼ੰਸੀਆਂ ਵੱਲੋਂ ਆਉਣ ਵਾਲੀ ਪੰਜਾਬੀ ਫਿਲਮ “ਮਾਸਟਰ ਮਾਈਂਡ ਸੁੱਖਾ ਜ਼ਿੰਦਾ” ‘ਤੇ ਭਾਰਤੀ ਫਿਲਮ ਬੋਰਡ ਕੋਲ ਚਿੰਤਾ ਜ਼ਾਹਰ ਕਰਨ ਕਰਕੇ ਸੈਂਸਰ ਬੋਰਡ ਵੱਲੋਂ ਫਿਲਮ ਨੂੰ ਪਾਸ ਕਰਨ ‘ਤੇ ਦੁਬਾਰਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: