ਸਿੱਖਾਂ ਨੇ ਆਪਣੀ ਮਿਹਨਤ, ਕਾਬਲੀਅਤ ਅਤੇ ਗੁਰੁ ਸਾਹਿਬਾਨ ਦੇ ਦੱਸੇ ਰਸਤੇ ‘ਤੇ ਚੱਲ ਕੇ ਹਰ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਨੇ। ਸਿੱਖ ਉਹ ਭਾਵੇਂ ਪੰਜਾਬ ਦੀ ਧਰਤੀ ‘ਤੇ ਪੈਦਾ ਹੋਇਆ ਹੋਵੇ ਜਾਂ ਹੋਰ ਕਿਤੇ, ਜਦੋਂ ਉਹ ਸਿੱਖ ਸਿਢਾਂਤਾਂ ‘ਤੇ ਚੱਲਦਾ ਹੋਇਆ ਆਪਾ ਗੂਰੂ ਨੂੰ ਸਮਰਪਿਤ ਹੋਕੇ ਹਰ ਕਾਰਜ਼ ਗੁਰਮਤਿ ਦੀ ਰੌਸ਼ਨੀ ਵਿੱਚ ਕਰਦਾ ਹੈ ਤਾਂ ਉਹ ਪੂਰੀ ਕੌਮ ਦੀ ਸ਼ਾਨ ਨੂੰ ਚਾਰ ਚੰਨ ਲਾ ਦਿੰਦਾ ਹੈ।