ਨਵੀਂ ਦਿੱਲੀ (8 ਸਤੰਬਰ , 2015): ਬੰਦੀ ਸਿੰਘ ਰਿਹਾਈ ਸੰਘਰਸ਼ ਕਮੇਟੀ ਦੇ ਇਕ ਪੰਜ ਮੈਂਬਰੀ ਵਫਦ ਨੇ ਜੱਥੇਦਾਰ ਸੂਰਤ ਸਿੰਘ ਵੱਲੋਂ ਆਰੰਭੇ ਸੰਘਰਸ਼ ਨਾਲ ਸਬੰਧਿਤ ਬੰਦੀ ਸਿੰਘਾਂ ਦੀ ਰਿਹਾਈ ਲੲਦੇ ਮਾਮਲੇ ਅਤੇ ਭਾਈ ਸਤਵਿੰਦਰ ਸਿੰਘ ਭੋਲਾ ਦੇ ਕਤਲ ਦੇ ਸਬੰਧ ‘ਚ ਜਾਂਚ ਜਲਦੀ ਤੇ ਤੇਜ਼ ਕਰਨ ਲਈ ਯੂ.ਐਨ. ਦੇ ਦਿੱਲੀ ਸਥਿਤੀ ਦਫਤਰ ਵਿਚ ਜਾ ਕੇ ਯਾਦ ਪੱਤਰ ਸੌਾਪਿਆ ਜਦ ਕਿ ਇਸ ਤੋਂ ਪਹਿਲਾਂ ਭਾਰਤ ਵਿਚ ਅਮਰੀਕੀ ਰਾਜਦੂਤ ਦੇ ਪ੍ਰਤੀਨਿਧ ਨੂੰ ਵੀ ਯਾਦ ਪੱਤਰ ਸੌਾਪਿਆ ਗਿਆ।

ਅਜੀਤ ਅਖਬਾਰ ਵਿੱਚ ਨਸ਼ਰ ਖ਼ਬਰ ਅਨੁਸਾਰ ਯੂ.ਐਨ. ਦੇ ਦਫ਼ਤਰ ਵਿਖੇ ਯਾਦ-ਪੱਤਰ ਦੇਣ ਗਏ ਵਫਦ ਵਿਚ ਸੰਘਰਸ਼ ਕਮੇਟੀ ਦੇ ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨਸਿੰਘ ਵਾਲਾ, ਡਾ. ਮਨਜਿੰਦਰ ਸਿੰਘ ਜੰਡੀ,ਸੰਸਾਰ ਸਿੰਘ ਤੇ ਗੁਰਪ੍ਰੀਤ ਸਿੰਘ ਸ਼ਾਮਿਲ ਸਨ।
ਇਸ ਯਾਦ-ਪੱਤਰ ਰਾਹੀਂ ਵਫਦ ਨੇ ਯੂ.ਐਨ. ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਹ ਸਿੱਧੇ ਤੌਰ ‘ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ ਹੈ ਇਸ ਲਈ ਬੰਦੀ ਸਿੰਘਾ ਦੀ ਰਿਹਾਈ ਲਈ ਭਾਰਤ ਸਰਕਾਰ ਉੱਤੇ ਦਬਾਅ ਬਣਾਇਆ ਜਾਵੇ , ਇਸ ਦੇ ਨਾਲ ਹੀ ਸਤਵਿੰਦਰ ਸਿੰਘ ਭੋਲਾ ਦੇ ਕਤਲ ਦੀ ਜਾਂਚ ਵੀ ਤੇਜ਼ ਕਰਨ ਦੀ ਬੇਨਤੀ ਕੀਤੀ ਗਈ ਹੈ ਅਤੇ ਐਫ.ਬੀ. ਆਈ. ਨੂੰ ਵੀ ਜਾਂਚ ਵਿਚ ਸ਼ਾਮਲ ਹੋਣ ਲਈ ਅਪੀਲ ਕੀਤੀ ਗਈ ਹੈ।
ਯੂ.ਐਨ. ਦਫਤਰ ਵਿਚ ਪ੍ਰਤੀਨਿਧਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਬੰਦੀ ਸਿੰਘਾ ਦੀ ਰਿਹਾਈ ਤੋਂ ਪਾਸਾ ਵੱਟ ਕੇ ਸਰਕਾਰ ਵੱਲੋਂ ਸਿੱਧੇ ਤੌਰ ‘ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ।