Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਰਕਾਰ ਦੇ ਲਾਰਿਆਂ ਵਿੱਚ ਆ ਕੇ ਭੁੱਖ ਹੜਤਾਲ ਨਹੀਂ ਤੋੜਾਂਗਾ: ਬਾਪੂ ਸੂਰਤ ਸਿੰਘ ਖਾਲਸਾ

ਸਰਕਾਰ ਦੇ ਲਾਰਿਆਂ ਵਿੱਚ ਆ ਕੇ ਭੁੱਖ ਹੜਤਾਲ ਨਹੀਂ ਤੋੜਾਂਗਾ: ਬਾਪੂ ਸੂਰਤ ਸਿੰਘ ਖਾਲਸਾ

ਚੰਡੀਗੜ੍ਹ (19 ਜੂਨ, 2015): ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਨੇ ਆਪਣਾ ਦ੍ਰਿੜ ਨਿਸ਼ਚਾ ਦੁਹਰਾਉਂਦਿਆਂ ਕਿਹਾ ਕਿ ਉਹ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਤੋਂ ਬਿਨਾਂ ਵਰਤ ਨਹੀਂ ਤੋੜਨਗੇ ਅਤੇ ਰਿਹਾਈ ਤੋਂ ਬਾਅਦ ਉਨ੍ਹਾਂ ਸਿੱਖਾਂ ਦੇ ਹੱਥੋਂ ਹੀ ਆਪਣੇ ਮੂੰਹ ਨੂੰ ਅੰਨ ਲਾਉਣਗੇ।

ਬਾਪੂ ਸੂਰਤ ਸਿੰਘ ਖਾਲਸਾ (ਫਾਇਲ ਫੋਟੋ)
ਬਾਪੂ ਸੂਰਤ ਸਿੰਘ ਖਾਲਸਾ (ਫਾਇਲ ਫੋਟੋ)

ਪੰਜਾਬ ਪੁਲੀਸ ਵੱਲੋਂ ਕੱਲ੍ਹ ਨਾਟਕੀ ਢੰਗ ਨਾਲ ਲੁਧਿਆਣਾ ਦੇ ਹਸਪਤਾਲ ਤੋਂ ਪੀਜੀਆਈ ਲਿਆਂਦੇ ਬਾਪੂ ਸੂਰਤ ਸਿੰਘ ਖਾਲਸਾ ਨੇ ਕਿਹਾ ਕਿ ਉਹ ਹੋਰ ਸੂਬਿਆਂ ਦੀਆਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਨੂੰ ਮਹਿਜ਼ ਪੰਜਾਬ ’ਚ ਤਬਦੀਲ ਕਰਵਾਉਣ ਲਈ ਨਹੀਂ, ਸਗੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਮਰਨ ਵਰਤ ’ਤੇ ਬੈਠੇ ਹਨ।

ਇੱਥੇ ਪੀਜੀਆਈ ਵਿੱਚ ਆਪਣੇ ਪਿਤਾ ਦੀ ਦੇਖਭਾਲ ਕਰ ਰਹੀ ਬੀਬੀ ਸਰਵਿੰਦਰ ਕੌਰ ਨੇ ਦੱਸਿਆ ਕਿ ਲੁਧਿਆਣਾ ਹਸਪਤਾਲ ਦੇ ਡਾਕਟਰਾਂ ਨੇ ਬਾਪੂ ਨੂੰ 17 ਜੂਨ ਨੂੰ ਛੁੱਟੀ ਦੇ ਦਿੱਤੀ ਸੀ ਪਰ ਪੁਲੀਸ ਉਨ੍ਹਾਂ ਨੂੰ 19 ਜੂਨ ਤੱਕ ਦੇ ਆਨੰਦਪੁਰ ਸਾਹਿਬ ਦੇ ਸਮਾਗਮ ਤੱਕ ਹਸਪਤਾਲ ਵਿੱਚ ਰੱਖਣ ਲਈ ਬਜ਼ਿਦ ਸੀ। ਉਨ੍ਹਾਂ ਦੱਸਿਆ ਕਿ ਕੱਲ੍ਹ ਪੁਲੀਸ ਅਧਿਕਾਰੀਆਂ ਨੇ ਨਾਟਕੀ ਢੰਗ ਨਾਲ ਬਾਪੂ ਨੂੰ ਲੁਧਿਆਣੇ ਤੋਂ ਲਿਆ ਕੇ ਪੀਜੀਆਈ ਦਾਖ਼ਲ ਕਰਵਾ ਦਿੱਤਾ ਹੈ।

ਕੱਲ੍ਹ ਸ਼ਾਮ ਬਾਪੂ ਨੂੰ ਪੀਜੀਆਈ ਵਿੱਚ ਛੇ ਘੰਟੇ ਸਟਰੈਚਰ ਉਪਰ ਹੀ ਪਾਈ ਰੱਖਿਆ ਹੈ ਅਤੇ ਰਾਤ 11 ਵਜੇ ਕਮਰੇ ਵਿੱਚ ਸ਼ਿਫਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਾਪੂ ਨੇ ਪੀਜੀਆਈ ਵਿੱਚ ਕੁਝ ਵੀ ਖਾਣ ਤੋਂ ਇਨਕਾਰ ਕਰ ਦਿੱਤਾ ਹੈ। ਬਾਪੂ ਵਾਰ-ਵਾਰ ਇੱਕੋ ਗੱਲ ਕਹਿ ਰਹੇ ਹਨ ਕਿ ਉਨ੍ਹਾਂ ਨੇ ਪੀਜੀਆਈ ਨਹੀਂ ਆਪਣੇ ਘਰ ਰਹਿਣਾ ਹੈ। ਉਹ ਡਾਕਟਰਾਂ ਕੋਲੋਂ ਜਾਂਚ ਵੀ ਨਹੀਂ ਕਰਵਾ ਰਹੇ।

ਬੀਬੀ ਸਰਵਿੰਦਰ ਕੌਰ ਅਨੁਸਾਰ ਬਾਪੂ ਨੇ ਸਪਸ਼ਟ ਕੀਤਾ ਹੈ ਕਿ ਉਹ ਸਰਕਾਰ ਦੇ ਲਾਰਿਅਾਂ ਵਿੱਚ ਆ ਕੇ ਵਰਤ ਨਹੀਂ ਤੋੜਨਗੇ ਅਤੇ ਬੰਦੀ ਸਿੱਖਾਂ ਦੀ ਰਿਹਾਈ ਤੋਂ ਬਾਅਦ ਉਨ੍ਹਾਂ ਸਿੱਖਾਂ ਦੇ ਹੱਥੋਂ ਹੀ ਵਰਤ ਖੁਲ੍ਹਵਾਉਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਅੰਮ੍ਰਿਤਸਰ ਤਬਦੀਲ ਕਰਨ ਤੋਂ ਬਾਅਦ ਸਿੱਖਾਂ ਦੀ ਰਿਹਾਈ ਦੀ ਥਾਂ ਬਾਪੂ ਨੂੰ ਵਰਤ ਖੋਲ੍ਹਣ ਲਈ ਕਹਿ ਰਹੀ ਹੈ।

ਉਨ੍ਹਾਂ ਦੱਸਿਆ ਕਿ ਬਾਪੂ ਹੁਣ ਭਾਵੇਂ ਸਰੀਰਕ ਤੌਰ ’ਤੇ ਬਹੁਤ ਕਮਜ਼ੋਰ ਹੋ ਗਏ ਹਨ ਪਰ ਆਪਣੇ ਵਿੱਢੇ ਸੰਘਰਸ਼ ਪ੍ਰਤੀ ਦਿਨੋਂ-ਦਿਨ ਸੁਚੇਤ ਅਤੇ ਦ੍ਰਿੜ ਹੁੰਦੇ ਜਾ ਰਹੇ ਹਨ।

ਇਸ ਮੌਕੇ ਉਨ੍ਹਾਂ ਦੇ ਪੁੱਤਰ ਅਰਵਿੰਦਰ ਸਿੰਘ ਗੋਗੀ ਨੇ ਕਿਹਾ ਕਿ ਬਾਪੂ ਸਪੱਸ਼ਟ ਹਨ ਕਿ ਸਰਕਾਰ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਬੰਦੀ ਸਿੱਖਾਂ ਨੂੰ ਰਿਹਾਅ ਕਰਨ ਦਾ ਰਾਹ ਲੱਭ ਸਕਦੀ ਹੈ। ਇਸ ਕਾਰਨ ਉਹ ਕੁਝ ਸਿੱਖਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰਨ ਦੀ ਚਲਾਈ ਪ੍ਰਕਿਰਿਆ ਦੇ ਭੁਲਾਵੇ ਵਿੱਚ ਆ ਕੇ ਸਿੱਖਾਂ ਦੀ ਰਿਹਾਈ ਤੋਂ ਪਹਿਲਾਂ ਵਰਤ ਨਹੀਂ ਤੋੜਨਗੇ।

ਦੱਸਣਯੋਗ ਹੈ ਕਿ ਬਾਪੂ ਖਾਲਸਾ 16 ਜਨਵਰੀ ਤੋਂ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਸਬੰਧੀ ਮਰਨ ਵਰਤ ’ਤੇ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਸਮੂਹ ਪੰਜਾਬੀਆਂ ਨੂੰ 2 ਅਕਤੂਬਰ ਦੇ ਬੰਦੀ ਸਿੰਘ ਰਿਹਾਈ ਮਾਰਚ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਮਾਰਚ ਗੁਰਦੁਆਰਾ
ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ ਨੇ ਭਾਰਤ ਸਰਕਾਰ ਉੱਤੇ ਧਾਰਮਿਕ ਘੱਟਗਿਣਤੀਆਂ ਵਿਰੁੱਧ ਅੱਤਵਾਦ ਵਿਰੋਧੀ ਕਾਨੂੰਨਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾਏ ਹਨ। ਕਮਿਸ਼ਨ ਨੇ ਜਗਤਾਰ ਸਿੰਘ ਜੌਹਲ ਨੂੰ ਜ਼ਮਾਨਤ
ਦਿੱਲੀ ਹਾਈ ਕੋਰਟ ਨੇ ਜਗਤਾਰ ਸਿੰਘ ਜੌਹਲ ਨੂੰ ਸੱਤ ਮਾਮਲਿਆਂ ਵਿੱਚ ਜ਼ਮਾਨਤ ਦੇ ਦਿੱਤੀ ਹੈ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਉਨ੍ਹਾਂ ਦੀ ਸੰਭਾਵੀ ਰਿਹਾਈ, ਜ਼ਮਾਨਤੀ ਮੁਚਲਕਿਆਂ ਅਤੇ ਚੱਲ ਰਹੇ ਮੁਕੱਦਮਿਆਂ
ਵਕੀਲ ਜਸਪਾਲ ਸਿੰਘ ਮੰਝਪੁਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦਿੱਲੀ ਹਾਈ ਕੋਰਟ ਵੱਲੋਂ ਜਗਤਾਰ ਸਿੰਘ ਜੱਗੀ ਜੌਹਲ ਨੂੰ 7 ਕੇਸਾਂ ਵਿੱਚ ਦਿੱਤੀ ਗਈ ਜ਼ਮਾਨਤ ਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: