ਅਨੰਦਪੁਰ ਸਾਹਿਬ (19 ਮਈ, 2015): ਸ਼੍ਰੀ ਅਨੰਦਪੁਰ ਸਾਹਿਬ ਦੇ 350 ਵੇਂ ਸਥਾਪਨਾ ਦਿਵਸ ਮੌਕੇ ਸਿੱਖ ਸਟੂਡੈਂਟਸ ਨੇ ” ਪੰਜਾਬ ਦੀ ਅਜ਼ਾਦੀ ਲਈ ਰਾਇਸ਼ੁਮਾਰੀ” ਦੀ ਮੁਹਿੰਮ ਦੀ ਹਮਾਇਤ ਦਾ ਐਲਾਨ ਕੀਤਾ ਹੈ। ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾਈ ਵਿੱਚ ਫੈੱਡਰਸ਼ਨ ਸਿੱਖਾਂ ਦੇ ਖੁਦਮੁਖਤਿਆਰੀ ਦੇ ਅਧਿਕਾਰ ਅਤੇ ਪੰਜਾਬ ਵਿੱਚ ਰਾਇਸ਼ੁਮਾਰੀ ਲਈ ਜਾਗਰੂਕਤਾ ਪੈਦਾ ਕਰਨ ਲਈ ਮੁਹਿੰਮ ਚਲਾਵੇਗੀ।

ਨਿਊਯਾਰਕ ਦੀ ਸਿੱਖ ਸੰਸਥਾ “ਸਿੱਖਸ ਫਾਰ ਜਸਟਿਸ” ਨੇ ਸਿੱਖਾਂ ਦੇ ਖੁਦ ਮੁਖਤਿਆਰੀ ਦੇ ਅਧਿਕਾਰ ‘ਤੇ ਰਾਇਸ਼ੁਮਾਰੀ ਕਰਵਾਉਣ ਲਈ ਸੱਦਾ ਦਿੱਤਾ ਹੋਇਆ ਹੈ।
ਸੰਨ 1979 ਵਿੱਚ ਭਾਰਤ ਨੇ ਸਯੁੰਕਤ ਰਾਸ਼ਟਰ ਦੇ ਉਸ ਮਤੇ ‘ਤੇ ਦਸਤਖਤ ਕੀਤੇ ਸਨ ਜੋ ਕਿ ਸਭ ਲੋਕਾਂ ਨੂੰ ਖੁਦ ਮੁਖਤਿਆਰੀ ਦਾ ਅਧਿਕਾਰ ਦਿੰਦਾ ਹੈ।
“ਸਿੱਖਸ ਫਾਰ ਜਸਟਿਸ” ਨੇ ਸਿੱਖ ਕੌਮ ਤੋਂ ਇਸ ਬਿਆਨ ‘ਤੇ ਵੋਟ ਦੀ ਮੰਗ ਕੀਤੀ ਹੈ ਕਿ ਮੈ, ਸਿੱਖਾਂ ਦੇ ਪੰਜਾਬ ਦੇ ਮੂਲ ਨਿਵਾਸੀ ਹੋਣ, ਪੰਜਾਬ ਦੀ ਧਰਤੀ ਦਾ ਸਿੱਖਾਂ ਦੀ ਇਤਿਹਾਸਕ ਮਾਂ ਧਰਤੀ ਹੋਣਾ, ਸਿੱਖ ਧਰਮ ਇੱਕ ਵੱਖਰਾ ਧਰਮ ਅਤੇ ਸਿੱਖਾਂ ਨੂੰ ਸਵੈ-ਨਿਰਣੇ ਦੇ ਹੱਕ, ਦੇ ਅਧਾਰ ‘ਤੇ ਭਾਰਤ ਦੇ ਅਧਿਕਾਰ ਵਿੱਚਲੇ ਪੰਜਾਬ ਵਿੱਚ ਇੱਕ ਪ੍ਰੱਭੂਸਤਾ ਸੰਪਨ ਅਤੇ ਅਜ਼ਾਦ ਦੇਸ਼ ਦੇ ਬਨਣ ਦੇ ਹੱਕ ਵਿੱਚ ਵੋਟ ਪਾਉਂਦਾ ਹਾਂ।
ਪੰਜਾਬ ਵਿੱਚ ਰਾਇਸ਼ੁਮਾਰੀ ਕਰਵਾਉਣ ਦੀ ਮਹਿੰਮ ਨੂੰ ਹਮਾੲਤਿ ਦਾ ਐਲਾਨ ਕਰਦਿਆਂ ਫੈਡਰੇਸ਼ਨ ਪ੍ਰਧਾਨ ਕਰਨੈਲ਼ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੀ ਧਾਰਾ 25 ਦੁਆਰਾ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦਰਸਾਉਣਾ, ਸਿੱਖਾਂ ਦੀ ਨਸਲਕੂਸ਼ੀ, ਭਾਰਤ ਸਰਕਾਰ ਵੱਲੋਂ ਸਿੱਖਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਲਗਾਤਾਰ ਵਾਝਿਆਂ ਰੱਖਣਾ ਆਦਿ ਵਰਤਾਰੇ ਨੇ ਸਾਨੂੰ ਇਹ ਪੈਤੜਾ ਲੈਣ ਲਈ ਮਜ਼ਬੂਰ ਕੀਤਾ ਹੈ।
ਅਸੀਂ ਪੰਜਾਬ ਦੀ ਅਜ਼ਾਦੀ ਲਈ ਸਿੱਖ ਰਾਇ ਸ਼ੁਮਾਰੀ ਦਾ ਸੁਨੇਹਾ ਪੰਜਾਬ ਦੇ ਘਰ-ਘਰ ਪਹੁੰਚਾਵਾਂਗੇ ।ਸਿੱਖ ਰਾਇਸ਼ੁਾਮਰੀ 2020 ਅਜ਼ਾਦ ਸੰਸਥਾਵਾਂ ਵੱਲੋਂ ਚਲਾਈ ਜਾਵੇਗੀ ਅਤੇ ਇਸਦੀ ਨਿਗਰਾਨੀ ਕੌਮਾਂਤਰੀ ਫੱਧਰ ਦੀਆਂ ਘੇਰ ਸਰਕਾਰੀ ਸੰਸਥਾਵਾਂ ਅਤੇ ਮਨੁੱਖੀ ਅਧਿਕਾਰ ਕਾਰਕੂਨ ਕਰਨਗੇ। ਰਾਇਸ਼ੁਮਾਰੀ ਲਈ ਵੋਟਾਂ ਪੰਜਾਬ ਅਤੇਉੱਤਰੀ ਅਮਰੀਕਾ ਦੇ ਮੱਖ ਸ਼ਹਿਰਾਂ, ਯੂਰਪ, ਆਸਟਰੇਲੀਆ, ਨਿਊਜ਼ੀਲੈਂਡ, ਮਲੇਸ਼ੀਆ, ਫਿਲਪੀਨਜ਼, ਸਿੰਘਾਪੁਰ, ਕੀਨੀਆ ਅਤੇ ਮੱਧ ਪੂਰਬੀ ਦੇਸ਼ਾਂ ਵਿੱਚ ਸਾਲ 2020 ਵਿੱਚ ਪੈਣਗੀਆਂ।