Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਰਤਨਦੀਪ ਸਿੰਘ ‘ਤੇ ਦਿੱਲੀ ਅਦਾਲਤ ਵੱਲੋਂ ਦੋਸ਼ ਆਇਦ

ਰਤਨਦੀਪ ਸਿੰਘ ‘ਤੇ ਦਿੱਲੀ ਅਦਾਲਤ ਵੱਲੋਂ ਦੋਸ਼ ਆਇਦ

ਨਵੀਂ ਦਿੱਲੀ: ਪੰਜਾਬ ਅਤੇ ਦਿੱਲੀ ਪੁਲਿਸ ਵਲੋਂ ਅੱਜ ਸਖਤ ਪਹਿਰੇ ਹੇਠ ਰਤਨਦੀਪ ਸਿੰਘ ਉਰਫ ਜਿੰਦਰ ਨੂੰ ਜੱਜ ਸਿੱਧਾਰਥ ਸ਼ਰਮਾ ਦੀ ਅਦਾਲਤ ਵਿਚ ਸਪੈਸ਼ਲ ਸੈਲ ਦੇ ਐਫ ਆਈ ਆਰ ਨੰ. 375/99 ਦੇ ਅਧੀਨ ਪੇਸ਼ ਕੀਤਾ ਗਿਆ।

ਅੱਜ ਅਦਾਲਤ ਅੰਦਰ ਤਕਰੀਬਨ ਤਿੰਨ ਘੰਟੇ ਦੇ ਕਰੀਬ ਮਾਮਲੇ ਦੀ ਸੁਣਵਾਈ ਹੋਈ ਸੀ ਜਿਸ ਵਿਚ ਰਤਨਦੀਪ ਸਿੰਘ ‘ਤੇ 1999 ਵਿਚ ਦਿੱਲੀ ਵਿਖੇ ਹੋਏ ਧਮਾਕਿਆਂ ਦੇ ਕੇਸ ਵਿੱਚ ਧਮਾਕਾਖੇਜ ਸਾਮਗਰੀ ਧਾਰਾ 3, 4 ਅਤੇ ਆਈ. ਪੀ. ਸੀ ਦੀ ਧਾਰਾ 174 ਏ, 307 ਅਤੇ 427 ਅਧੀਨ ਦੋਸ਼ ਆਇਦ ਕੀਤੇ ਗਏ। ਰਤਨਦੀਪ ਸਿੰਘ ਵਲੋਂ ਵਕੀਲ ਭਾਈ ਪਰਮਜੀਤ ਸਿੰਘ ਪੇਸ਼ ਹੋਏ ਸਨ। ਇਸ ਮਾਮਲੇ ਵਿੱਚ ਅਗਲੀ ਸੁਣਵਾਈ 16 ਮਈ ਨੂੰ ਹੋਵੇਗੀ।

ਪੇਸ਼ੀ ਉਪਰੰਤ ਭਾਈ ਰਤਨਦੀਪ ਸਿੰਘ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਤਾਰੇ ਨੇ ਮੁੜ ਸਿੱਖੀ ਇਤਿਹਾਸ ਨੂੰ ਦੋਹਰਾਉੇਦੇਂ ਹੋਏ ਸਿੱਖੀ ਰਵਾਇਤਾਂ ਨੂੰ ਚਾਰ ਚੰਨ ਲਾਏ ਹਨ ਤੇ ਸਾਨੂੰ ਉਸ ‘ਤੇ ਬਹੁਤ ਮਾਣ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਤੰਬਰ 2014 ਤੋਂ ਮੈਕਸੀਮਮ ਸਕਿਉਰਿਟੀ ਜੇਲ੍ਹ ਨਾਭਾ 'ਚ ਬੰਦ ਸਿਆਸੀ ਸਿੱਖ ਕੈਦੀ ਭਾਈ ਰਤਨਦੀਪ ਸਿੰਘ ਦਾ ਦਿੱਲੀ ਪੁਲਿਸ ਨੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਰਤਨਦੀਪ ਸਿੰਘ ਪਿਛਲੇ
ਚੰਡੀਗੜ੍ਹ ਦੇ ਸੈਕਟਰ 34 'ਚ ਪੈਂਦੇ ਪਾਸਪੋਰਟ ਦਫਤਰ ਦੇ ਸਾਹਮਣੇ ਪਾਰਕਿੰਗ 'ਚ ਹੋਏ ਬੰਬ ਧਮਾਕਾ ਕੇਸ 'ਚ ਭਾਈ ਰਤਨਦੀਪ ਸਿੰਘ ਮੁਖੀ ਬੀ.ਟੀ.ਐਫ.ਕੇ. ਨੂੰ ਚੰਡੀਗੜ੍ਹ ਦੀ ਇਕ ਅਦਾਲਤ ਨੇ ਅੱਜ ਬਰੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: