Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਯੂ. ਪੀ. ਵਿਚ ਪੰਦਰਾਂ ਰੁਪੱਈਆਂ ਪਿੱਛੇ ਦਲਿਤ ਜੋੜੇ ਦਾ ਕਤਲ ਕੀਤਾ

ਯੂ. ਪੀ. ਵਿਚ ਪੰਦਰਾਂ ਰੁਪੱਈਆਂ ਪਿੱਛੇ ਦਲਿਤ ਜੋੜੇ ਦਾ ਕਤਲ ਕੀਤਾ

ਉੱਤਰ ਪ੍ਰਦੇਸ਼: ਦਲਿਤ ਭਾਈਚਾਰੇ ਵਿਰੁੱਧ ਹੋ ਰਹੇ ਜ਼ੁਲਮਾਂ ਦਾ ਸਿਲਸਿਲਾ ਬੇਰੋਕ ਜਾਰੀ ਹੈ। ਬੀਤੇ ਦਿਨ ਉੱਤਰ ਪ੍ਰਦੇਸ਼ ਦੇ ਮੇਨਪੁਰੀ ਵਿਚ ਇਕ ਦੁਕਾਨਦਾਰ ਨੇ 15 ਰੁਪੱਈਆਂ ਪਿੱਛੇ ਇਕ ਦਲਿਤ ਜੋੜੇ ਦਾ ਕਤਲ ਕਰ ਦਿੱਤਾ।

ਅਖਬਾਰੀ ਜਾਣਕਾਰੀ ਅਨੁਸਾਰ ਅਸ਼ੋਕ ਮਿਸ਼ਰਾ ਨਾਮੀ ਦੁਕਾਨਦਾਰ ਨੇ ਇਕ ਦਲਿਤ ਜੋੜੇ ਨੂੰ ਉਸ ਸਮੇਂ ਰੋਕ ਲਿਆ ਜਦੋ ਕਿ ਉਹ ਸਵੇਰੇ ਕਰੀਬ 6 ਵਜੇ ਕੰਮ ਉੱਤੇ ਜਾ ਰਹੇ ਸਨ। ਦੁਕਾਨਦਾਰ ਨੇ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਉਧਾਰ ਖਰੀਦੇ ਬਿਸਕੁਟਾਂ ਦੇ ਪੰਦਰਾਂ ਰੁਪਏ ਦੇਣ ਲਈ ਕਿਹਾ। ਐਨ. ਡੀ. ਟੀ. ਵੀ. ਦੀ ਖਬਰ ਅਨੁਸਾਰ ਦਲਿਤ ਜੋੜੇ ਵੱਲੋਂ ਉਧਾਰ ਵਾਪਸ ਕਰਨ ਲਈ ਕੁਝ ਸਮਾਂ ਹੋਰ ਮੰਗਣ ਉੱਤੇ ਦੁਕਾਨਦਾਰ ਭੜਕ ਪਿਆ ਅਤੇ ਉਨ੍ਹਾਂ ਦਾ ਕੁਹਾੜੇ ਨਾਲ ਕਤਲ ਕਰ ਦਿੱਤਾ।

ਯੂ. ਪੀ. ਵਿਚ ਪੰਦਰਾਂ ਰੁਪੱਈਆਂ ਪਿੱਛੇ ਦਲਿਤ ਜੋੜੇ ਦਾ ਕਤਲ ਕੀਤਾ
ਯੂ. ਪੀ. ਵਿਚ ਪੰਦਰਾਂ ਰੁਪੱਈਆਂ ਪਿੱਛੇ ਦਲਿਤ ਜੋੜੇ ਦਾ ਕਤਲ ਕੀਤਾ

ਵਧੇਰੇ ਵਿਸਤਾਰ ਲਈ ਵੇਖੋ:

Dalit couple hacked to death over Rs 15 in Uttar Pradesh …

ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਸ ਘਟਨਾ ਨੇ ਜੁਲਮਾਂ ਦਾ ਸਾਹਮਣਾ ਕਰ ਰਹੇ ਦਲਿਤ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦਲਿਤਾਂ ਖਿਲਾਫ ਹੋ ਰਹੇ ਜ਼ੁਰਮ ਇਨ੍ਹੀ ਦਿਨ੍ਹੀਂ ਭਾਰੀ ਚਰਚਾ ਦਾ ਵਿਸ਼ਾ ਹਨ ਤੇ ਦਲਿਤ ਭਾਈਚਾਰੇ ਵਿਚ ਇਨ੍ਹਾਂ ਘਟਨਾਵਾਂ ਪ੍ਰਤੀ ਰੋਹ ਵਧਦਾ ਜਾ ਰਿਹ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕੈਨੇਡਾ ਦੇ ਸੂਬੇ ਆਲਬਰਟਾ ਵਿੱਚ ਵਕੀਲ ਬਣਨ ਦੀ ਪ੍ਰਕਿਰਿਆ ਨਾਲ ਜੁੜੀ ਇੱਕ ਮਹੱਤਵਪੂਰਣ ਸ਼ਰਤ ਨੂੰ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਆਲਬਰਟਾ ਦੀ ਅਪੀਲ ਕੋਰਟ ਨੇ ਫੈਸਲਾ ਦਿੱਤਾ ਹੈ
ਦਲ ਖਾਲਸਾ ਨੇ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਮੌਕੇ ਪੰਜਾਬ ਅੰਦਰ ਲਗਾਤਾਰ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ, ਪਿਛਲ਼ੇ ਸਮੇ ਅੰਦਰ ਹੋਏ ਫਰਜ਼ੀ ਮੁਕਾਬਲੇ, ਜਬਰੀ ਲਾਪਤਾ ਕਰਨ, ਕਾਲੇ ਕਾਨੂੰਨ ਅਤੇ ਹਿਰਾਸਤ
ਮਿਆਂਮਾਰ ਵਿਖੇ ਅਣਮਨੁੱਖੀ ਜ਼ੁਲਮਾਂ ਤੇ ਕਤਲੇਆਮ ਦੀ ਮਾਰ ਝੱਲ ਰਹੇ ਰੋਹਿੰਗਿਆ ਮੁਸਲਮਾਨਾਂ ਦੇ ਹੱਕ ਵਿਚ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਨਵੀ ਦੀ ਅਗਵਾਈ ਹੇਠ ਹਜ਼ਾਰਾਂ ਮੁਸਲਮਾਨਾਂ ਨੇ
ਸੁਪਰੀਮ ਕੋਰਟ ਨੇ ਸ਼ੁੱਕਰਵਾਰ (14 ਜੁਲਾਈ) ਮਣੀਪੁਰ 'ਚ 62 ਲੋਕਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦੇ ਮਾਮਲੇ 'ਚ ਸੀ.ਬੀ.ਆਈ. ਜਾਂਚ ਦੇ ਆਦੇਸ਼ ਦਿੱਤੇ ਹਨ। ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਸੀ.ਬੀ.ਆਈ.

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: