Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Prabhjot Singh (Sikh Fedration Canada)

ਸਿੱਖ ਵਕੀਲ ਨੇ ਬਦਲਵਾਇਆ ਕੈਨੇਡਾ ਦਾ ਅਦਾਲਤੀ ਕਾਨੂੰਨ

ਸਿੱਖ ਵਕੀਲ ਨੇ ਬਦਲਵਾਇਆ ਕੈਨੇਡਾ ਦਾ ਅਦਾਲਤੀ ਕਾਨੂੰਨ

ਕੈਨੇਡਾ – ਕੈਨੇਡਾ ਦੇ ਸੂਬੇ ਆਲਬਰਟਾ ਵਿੱਚ ਵਕੀਲ ਬਣਨ ਦੀ ਪ੍ਰਕਿਰਿਆ ਨਾਲ ਜੁੜੀ ਇੱਕ ਮਹੱਤਵਪੂਰਣ ਸ਼ਰਤ ਨੂੰ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਆਲਬਰਟਾ ਦੀ ਅਪੀਲ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਵਕੀਲ ਬਣਨ ਤੋਂ ਪਹਿਲਾਂ ਬਰਤਾਨਵੀ ਮਨਾਰਕੀ (ਰਾਜਾ/ਰਾਣੀ) ਲਈ ਵਫ਼ਾਦਾਰੀ ਦੀ ਸਹੁੰ ਚੁੱਕਣਾ ਸੰਵਿਧਾਨਿਕ ਅਧਿਕਾਰਾਂ ਦੇ ਖਿਲਾਫ਼ ਹੈ।

ਕੋਰਟ ਨੇ ਕਿਹਾ ਕਿ ਇਹ ਸਹੁੰ ਕੈਨੇਡਾ ਦੇ ਚਾਰਟਰ ਆਫ਼ ਰਾਈਟਸ ਐਂਡ ਫ਼ਰੀਡਮਜ਼ ਹੇਠ ਦਿੱਤੀ ਗਈ ਧਾਰਮਿਕ ਆਜ਼ਾਦੀ ਦਾ ਉਲੰਘਣ ਕਰਦੀ ਹੈ। ਇਸ ਕਾਰਨ ਹੁਣ ਆਲਬਰਟਾ ਵਿੱਚ ਨਵੇਂ ਵਕੀਲਾਂ ਲਈ ਇਹ ਲਾਜ਼ਮੀ ਨਹੀਂ ਰਹੇਗਾ ਕਿ ਉਹ ਮਨਾਰਕੀ ਨੂੰ ਵਫ਼ਾਦਾਰੀ ਦਾ ਸਹੁੰ ਚੁੱਕਣ।

Prabhjot Singh (Sikh Fedration Canada)
ਸ. ਪ੍ਰਭਜੋਤ ਸਿੰਘ (ਸਿੱਖ ਵਕੀਲ)

ਇਹ ਮਾਮਲਾ ਉਸ ਸਮੇਂ ਉੱਠਿਆ ਜਦੋਂ ਇੱਕ ਅਮ੍ਰਿਤਧਾਰੀ ਸਿੱਖ ਵਕੀਲ ਭਾਈ ਪ੍ਰਭਜੋਤ ਸਿੰਘ ਨੇ ਇਸ ਸਹੁੰ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ। ਉਹਨਾਂ ਇਸ ਸਹੁੰ ਨੂੰ 2022 ਵਿੱਚ ਚੁਣੌਤੀ ਦਿੱਤੀ ਸੀ। ਪ੍ਰਭਜੋਤ ਸਿੰਘ ਦਾ ਕਹਿਣਾ ਸੀ ਕਿ ਸਿੱਖ ਹੋਣ ਵਜੋਂ ਉਹਨਾਂ ਦਾ ਸਮਰਪਣ ਸਿਰਫ਼ ਅਕਾਲ ਪੁਰਖ ਨੂੰ ਹੈ ਅਤੇ ਵਫਾਦਾਰੀ ਸਿੱਖ ਪੰਥ ਪ੍ਰਤੀ ਹੈ। ਉਹ ਕਿਸੇ ਵੀ ਮਨੁੱਖੀ ਸੰਸਥਾ ਜਾਂ ਰਾਜ ਲਈ ਵਫ਼ਾਦਾਰੀ ਦੀ ਸਹੁੰ ਨਹੀਂ ਦੇ ਚੁੱਕਣਗੇ, । ਉਹਨਾਂ ਦਲੀਲ ਦਿੱਤੀ ਕਿ ਇਹ ਸ਼ਰਤ ਨਾਲ ਉਹਨਾਂ ਦੀ ਧਾਰਮਿਕ ਆਜ਼ਾਦੀ ‘ਤੇ ਸਿੱਧਾ ਅਸਰ ਪੈਂਦਾ ਹੈ।

ਅਪੀਲ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਰਾਜ ਪ੍ਰਤੀ ਵਫ਼ਾਦਾਰੀ ਦਾ ਸਹੁੰ ਲੈਣ ਦੀ ਸ਼ਰਤ ਲੋਕਾਂ ਨੂੰ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਦੇ ਕਾਰਨ ਵਕਾਲਤ ਦੇ ਪੇਸ਼ੇ ਵਿੱਚ ਦਾਖ਼ਲੇ ਤੋਂ ਰੋਕ ਸਕਦੀ ਹੈ, ਜੋ ਕਿ ਇੱਕ ਲੋਕਤੰਤਰਕ ਸਮਾਜ ਲਈ ਠੀਕ ਨਹੀਂ।

ਕੋਰਟ ਨੇ ਇਹ ਵੀ ਸਪਸ਼ਟ ਕੀਤਾ ਕਿ ਵਕੀਲ ਬਣਨ ਲਈ ਬਾਕੀ ਦੋ ਕਾਨੂੰਨੀ ਸਹੁੰ —ਜੋ ਕਾਨੂੰਨ ਦੀ ਪਾਲਣਾ ਅਤੇ ਇਮਾਨਦਾਰੀ ਨਾਲ ਪੇਸ਼ਾ ਨਿਭਾਉਣ ਨਾਲ ਸਬੰਧਿਤ ਹਨ—ਉਹ ਜਾਰੀ ਰਹਿਣਗੀਆਂ। ਸਿਰਫ਼ ਮਨਾਰਕੀ ਨਾਲ ਵਫ਼ਾਦਾਰੀ ( ਰਾਜੇ ਪ੍ਰਤੀ ਵਫ਼ਾਦਾਰ)ਵਾਲੀ ਸਹੁੰ ਨੂੰ ਹੀ ਹਟਾਇਆ ਗਿਆ ਹੈ।ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਬਰਤਾਨਵੀ ਰਾਜ ਘਰਾਣੇ ਪ੍ਰਤੀ ਵਫਾਦਾਰੀ ਦੀ ਸਹੁੰ ਚੁੱਕਣ ਦੀ ਇਹ ਰਸਮ ਪਿਛਲੇ ਲਗਭਗ 100 ਸਾਲਾਂ ਤੋਂ ਚੱਲੀ ਆ ਰਹੀ ਸੀ। ਜੋਕਿ ਹੁਣ ਖ਼ਤਮ ਹੋ ਗਈ ਹੈ।

ਪ੍ਰਭਜੋਤ ਸਿੰਘ ਕੈਨੇਡਾ ਵਿੱਚ ਸਿੱਖ ਫੈਡਰੇਸ਼ਨ ਕੈਨੇਡਾ ਸਰਗਰਮ ਭੂਮਿਕਾ ਨਿਭਾ ਰਹੇ ਹਨ। ਪ੍ਰਭਜੋਤ ਸਿੰਘ ਦਾ ਪਿਛੋਕੜ ਪੰਜਾਬ ਦੇ ਮੁਕਤਸਰ ਸਾਹਿਬ ਜ਼ਿਲ੍ਹੇ ਵੜਿੰਗ ਪਿੰਡ ਤੋਂ ਹੈ। ਉਹ 2023 ਤੋਂ ਕੈਨੇਡਾ ਵਿੱਚ ਵਕਾਲਤ ਕਰ ਰਹੇ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਰਤ ਵਿੱਚ ਸੋਸ਼ਲ ਮੀਡੀਆ ਰੋਕ ਦੇ ਹੁਕਮਾਂ ਦੀ ਝੜੀ ਜਾਰੀ ਹੈ। ਮਾਰਚ ਤੋਂ ਜੁਲਾਈ 2026 ਦੌਰਾਨ 1.95 ਲੱਖ ਤੋਂ ਵੱਧ ਹੁਕਮ ਜਾਰੀ ਹੋਏ, ਜਿਨ੍ਹਾਂ ਵਿੱਚ ਇੰਸਟਾਗ੍ਰਾਮ ਅਤੇ ਫੇਸਬੁੱਕ ਸਭ ਤੋਂ
ਯੂ.ਐੱਨ. ਦੇ ਪੰਜ ਸਪੈਸ਼ਲ ਰਿਪੋਰਟਰਾਂ ਨੇ ਕਨੇਡਾ ਨੂੰ ਲਿਖੀ ਇੱਕ ਸਾਂਝੀ ਚਿੱਠੀ ਵਿੱਚ ਸਿੱਖ ਫੈਡਰੇਸ਼ਨ ਕਨੇਡਾ ਦੇ ਕੌਮੀ ਬੁਲਾਰੇ ਭਾਈ ਮਨਿੰਦਰ ਸਿੰਘ ਨੂੰ ਮਿਲ ਰਹੀਆਂ ਧਮਕੀਆਂ ਦਾ ਮੁੱਦਾ ਚੁੱਕਿਆ ਹੈ।
ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ
ਸਰੀ ਨਾਰਥ ਤੋਂ ਐਮਐਲਏ ਮਨਦੀਪ ਧਾਲੀਵਾਲ ਵੱਲੋਂ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਿੱਚ ਇੱਕ ਅਹਿਮ ਮਤਾ ਪੇਸ਼ ਕੀਤਾ ਗਿਆ ਹੈ, ਜੋ 1984 ਵਿੱਚ ਸਿੱਖਾਂ ਸਿੱਖਾਂ ਹੋਈ ਵਿਆਪਕ ਤੇ ਵਿਓਂਤਬੱਧ ਹਿੰਸਾ ਨੂੰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: