Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਈ ਹਵਾਰਾ ਦਾ ਸਾਥੀ ਭਾਈ ਗੁਰਦੀਪ ਸਿੰਘ ਅਦਾਲਤ ਵਿੱਚ ਹੋਇਆ ਪੇਸ਼

ਭਾਈ ਹਵਾਰਾ ਦਾ ਸਾਥੀ ਭਾਈ ਗੁਰਦੀਪ ਸਿੰਘ ਅਦਾਲਤ ਵਿੱਚ ਹੋਇਆ ਪੇਸ਼

ਰਾਜਪੁਰਾ (24 ਸਤੰਬਰ, 2014): ਭਾਈ ਜਗਤਾਰ ਸਿੰਘ ਹਵਾਰਾ ਅਤੇ ਸਾਥੀਆਂ ਨੂੰ ਚੰਡੀਗੜ੍ਹ ਦੀ ਬੁੜੈਲ ਜੇਲ ਵਿੱਚੋਂ ਸੁਰੰਘ ਪੁੱਟ ਕੇ ਫਰਾਰ ਕਰਵਾਉਣ ਦੇ ਮਾਮਲੇ ਵਿੱਚ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਹੇ ਭਾਈ ਗੁਰਦੀਪ ਸਿੰਘ ਰਾਣਾ ਨੇ ਅੱਜ ਰਾਜਪੁਰਾ ਦੀ ਅਦਾਲਤ ਵਿਚ ਆਤਮ-ਸਮਰਪਣ ਕਰ ਦਿਤਾ ਹੈ।

ਭਾਈ ਗੁਰਦੀਪ ਸਿੰਘ ਨੂੰ ਪੁਲਿਸ ਪਾਰਟੀ ਜੇਲ ਲੈ ਕੇ ਜਾਂਦੀ ਹੋਈ
ਭਾਈ ਗੁਰਦੀਪ ਸਿੰਘ ਨੂੰ ਪੁਲਿਸ ਪਾਰਟੀ ਜੇਲ ਲੈ ਕੇ ਜਾਂਦੀ ਹੋਈ

ਆਤਮ-ਸਮਰਪਣ ਦੀ ਸੂਚਨਾ ਮਿਲਦੇ ਹੀ ਬਨੂੜ ਪੁਲਿਸ ਦੀ ਟੀਮ ਰਾਜਪੁਰਾ ਪਹੁੰਚੀ ਅਤੇ ਖਾੜਕੂ ਗੁਰਦੀਪ ਸਿੰਘ ਰਾਣਾ ਦਾ ਪੁਲਿਸ ਰੀਮਾਂਡ ਮੰਗਿਆ ਪਰ ਜੱਜ ਜੱਜ ਕ੍ਰਿਸ਼ਨਾ ਨੂਜਾ ਮਿੱਤਲ ਨੇ ਉਸ ਨੂੰ 10 ਅਕੂਤਬਰ ਤਕ ਜੁਡੀਸੀਅਲ ਰੀਮਾਂਡ ‘ਤੇ ਪਟਿਆਲਾ ਜੇਲ ਭੇਜ ਦਿਤਾ।

ਬਨੂੜ ਦੇ ਥਾਣਾ ਮੁਖੀ ਦੀਵਿੰਦਰ ਅਤਰੀ ਨੇ ਦਸਿਆ ਕਿ ਗੁਰਦੀਪ ਸਿੰਘ ਰਾਣਾ ਨੇ ਜਗਤਾਰ ਸਿੰਘ ਹਵਾਰਾ ਜੇਲ ਤੋੜ ਕਾਂਡ ਵਿਚ ਵੀ ਮਦਦ ਕੀਤੀ ਸੀ ਅਤੇ ਉਹ ਅਖੌਤੀ ਸਾਧ ਪਿਆਰਾ ਸਿੰਘ ਭਨਿਆਰਾਂ ਵਾਲੇ ‘ਤੇ ਹਮਲੇ ਦੇ ਮਾਮਲੇ ਵਿਚ ਵੀ ਨਾਮਜ਼ਦ ਸੀ। ਬਨੂੜ ਪੁਲਿਸ ਨੇ ਉਸ ਵਿਰੁਧ ਧਾਰਾ 399,406,411 ਅਤੇ ਆਰਮਜ਼ ਐਕਟ 25/54/59 ਤਹਿਤ ਮਾਮਲਾ ਦਰਜ ਕੀਤਾ ਹੋਇਆ ਹੈ ਅਤੇ ਪੁਲਿਸ ਉਸ ਦੀ ਭਾਲ ਵਿਚ ਛਾਪੇ ਮਾਰ ਰਹੀ ਸੀ।

ਗੁਰਦੀਪ ਸਿੰਘ ਰਾਣਾ ਨੇ ਦਸਿਆ ਕਿ ਪੁਲਿਸ ਉਸ ਨੂੰ ਨਵੇਂ ਮਾਮਲੇ ਵਿਚ ਫਸਾਉਣਾ ਚਾਹੁੰਦੀ ਸੀ ਜਿਸ ਕਰ ਕੇ ਉਹ ਕੁੱਝ ਸਮੇਂ ਲਈ ਰੂਪੋਸ਼ ਹੋ ਗਿਆ ਸੀ। ਉਸ ਨੇ ਦੋਸ਼ ਲਾਇਆ ਕਿ ਪੁਲਿਸ ਉਸ ਦੇ ਪਰਵਾਰਕ ਜੀਆਂ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਜਾਣ-ਬੁਝ ਕੇ ਪ੍ਰੇਸ਼ਾਨ ਕਰ ਰਹੀ ਸੀ। ਉਸ ਨੇ ਕਿਹਾ, ”ਮੈਂ ਅਪਣੇ ਆਪ ਰਾਜਪੁਰਾ ਅਦਾਲਤ ਵਿਚ ਆਤਮ-ਸਮਰਪਣ ਕੀਤਾ ਹੈ।”

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 6 ਜੁਲਾਈ 2026 ਨੂੰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਪਾਈ ਗਈ ਪੈਰੋਲ ਅਰਜ਼ੀ ’ਤੇ ਹੋ ਰਹੀ ਪ੍ਰਸ਼ਾਸਕੀ ਦੇਰੀ ਦੇ ਮਾਮਲੇ ਵਿਚ ਦਖਲ ਦਿੰਦਿਆਂ ਸੰਬੰਧਤ
ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਲੰਘੀ 10 ਦਸੰਬਰ ਨੂੰ ਸ. ਹਰਦੀਪ ਸਿੰਘ ਸ਼ੇਰਾ, ਸ. ਰਮਨਦੀਪ ਸਿੰਘ ਬੱਗਾ ਅਤੇ ਜਗਤਾਰ ਸਿੰਘ ਉਰਫ ਜੱਗੀ ਜੌਹਲ ਤੇ ਦਰਜ ਐਨ.ਆਈ.ਏ ਦੇ ਕੇਸ ਦੀ ਪੈਰਵਾਈ
ਬੀਤੇ ਦਿਨੀ ਖਬਰਖਾਨੇ ਵਿੱਚ ਇਹ ਖਬਰ ਨਸ਼ਰ ਹੋਈ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਖਿਲਾਫ ਵੱਖ-ਵੱਖ ਅਦਾਲਤਾਂ ਵਿੱਚ ਤੀਹ ਤੋਂ ਵੱਧ ਮੁਕਦਮੇ ਬਕਾਇਆ ਹਨ। ਇਹ ਖਬਰ ਸਾਲ 2016 ਤੋਂ ਪੰਜਾਬ
ਬੀਤੇ ਦਿਨੀ ਖਬਰਖਾਨੇ ਵਿੱਚ ਇਹ ਖਬਰ ਨਸ਼ਰ ਹੋਈ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਖਿਲਾਫ ਵੱਖ-ਵੱਖ ਅਦਾਲਤਾਂ ਵਿੱਚ ਤੀਹ ਤੋਂ ਵੱਧ ਮੁਕਦਮੇ ਬਕਾਇਆ ਹਨ। ਇਹ ਖਬਰ ਸਾਲ 2016 ਤੋਂ ਪੰਜਾਬ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: