Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਾਪੂ ਸੂਰਤ ਸਿੰਘ ਦੀ ਹਮਾਇਤ ਵਿੱਚ ਹੋਈ ਪੰਥਕ ਕਾਨਫਰੰਸ, 10 ਜੁਲਾਈ ਨੂੰ ਲੁਧਿਆਣਾ ਬੰਦ ਰੱਖਣ ਦਾ ਐਲਾਨ

ਬਾਪੂ ਸੂਰਤ ਸਿੰਘ ਦੀ ਹਮਾਇਤ ਵਿੱਚ ਹੋਈ ਪੰਥਕ ਕਾਨਫਰੰਸ, 10 ਜੁਲਾਈ ਨੂੰ ਲੁਧਿਆਣਾ ਬੰਦ ਰੱਖਣ ਦਾ ਐਲਾਨ

ਮੁੱਲਾਂਪੁਰ ਦਾਖਾ (6 ਜੁਲਾਈ 2015): ਸਿੱਖ ਸੰਘਰਸ਼ ਨਾਲ ਸਬੰਧਿਤ ਸਜ਼ਾ ਪੂਰੀ ਕਰ ਚੁੱਕੇ ਵੱਖ ਵੱਖ ਜੇਲਾਂ ਵਿੱਚ ਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ 16 ਜਨਵਰੀ ਤੋਂ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਹਮਾਇਤ ਅਤੇ ਉਨਾਂ ਵੱਲੋਂ ਵਿੱਡੇ ਸੰਘਰਸ਼ ਦੀ ਅਗਲੀ ਰੂਪ ਰੇਖਾ ਤਿਆਰ ਕਰਨ ਲਈ ਅੱਜ ਉਨ੍ਹਾਂ ਦੇ ਪਿੰਡ ਹਸਨਪੁਰ ਵਿੱਚ ਵੱਡੀ ਪੰਥਕ ਕਾਨਫਰੰਸ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਹਿੱਸਾ ਲ਼ਿਆ।

ਬਾਪੂ ਸੂਰਤ ਸਿੰਘ ਮੀਡੀਆ ਨੂੰ ਸੰਬੋਧਨ ਕਰਦੇ ਹੋਏ
ਬਾਪੂ ਸੂਰਤ ਸਿੰਘ ਮੀਡੀਆ ਨੂੰ ਸੰਬੋਧਨ ਕਰਦੇ ਹੋਏ

ਕਾਨਫਰੰਸ ਵਿੱਚ 10 ਜੁਲਾਈ ਨੂੰ ਲੁਧਿਆਣਾ ਮੁਕੰਮਲ ਬੰਦ ਦਾ ਐਲਾਨ ਕਰਨ ਤੋਂ ਇਲਾਵਾ 14 ਜੁਲਾਈ ਨੂੰ ਗੁਰਦੁਆਰਾ ਟਾਹਲੀ ਸਾਹਿਬ ਰਾਏਕੋਟ ਤੋਂ ਹਸਨਪੁਰ ਤੱਕ ਵਿਸ਼ਾਲ ਵੰਗਾਰ ਮਾਰਚ ਅਤੇ 19 ਜੁਲਾਈ ਨੂੰ ਕਿਸਾਨ ਭਵਨ ਚੰਡੀਗੜ ਵਿਖੇ ਵਿਸ਼ਾਲ ਪੰਥਕ ਕਨਵੈਂਸ਼ਨ ਦਾ ਐਲਾਨ ਕੀਤਾ।

ਇਸ ਸਮੇਂ ਬਾਪੂ ਸੂਰਤ ਸਿੰਘ ਖਾਲਸਾ ਨੇ ਫੈਸਲਾਕੁੰਨ ਐਲਾਨ ਕਰਦਿਆਂ ਆਖਿਆ ਕਿ ਸਰਕਾਰ ਉਨਾਂ ਨੂੰ ਵਾਰ ਵਾਰ ਜ਼ਬਰੀ ਚੁੱਕ ਕੇ ਜ਼ਲੀਲ ਕਰ ਰਹੀ ਹੈ। ਜਿਸ ਨੂੰ ਹੁਣ ਉਹ ਹੋਰ ਬਰਦਾਸ਼ਤ ਨਹੀਂ ਕਰਨਗੇ। ਬਾਪੂ ਨੇ ਐਲਾਨ ਕੀਤਾ ਕਿ ਜੇ ਸਰਕਾਰ ਨੇ ਹੁਣ ਉਨਾਂ ਨੂੰ ਜੱਦੀ ਘਰ ’ਚੋਂ ਜ਼ਬਰੀ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਜਲ ਦਾ ਤਿਆਗ ਵੀ ਕਰ ਦੇਣਗੇ।

ਸੰਘਰਸ਼ ਕਮੇਟੀ ਦੇ ਕਨਵੀਨਰ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਆਖਿਆ ਕਿ ਬਾਦਲ ਸਰਕਾਰ ਜਾਣ ਬੁੱਝ ਕੇ ਮਚਲੀ ਹੋਈ ਹੈ ਅਤੇ ਉਹ ਸਿੱਖ ਮੰਗਾਂ ਨੂੰ ਜਾਣ ਬੁੱਝ ਕੇ ਲਮਕਾ ਰਹੀ ਹੈ। ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਚ ਪ੍ਰਧਾਨੀ ਦੇ ਪ੍ਰਧਾਨ ਭਾਈ ਕੁਲਬੀਰ ਸਿੰਘ ਬੜਾ ਪਿੰਡ ਨੇ ਆਖਿਆ ਕਿ ਕੌਮੀਂ ਸਿਧਾਂਤਾਂ ਲਈ ਇਕਜੁੱਟ ਹੋ ਕੇ ਲੜਨਾ ਸਮੇਂ ਦੀ ਵੱਡੀ ਲੋੜ ਬਣ ਗਿਆ ਹੈ।

ਯੂਨਾਈਟਿਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ ਨੇ ਇਸ ਸਮੇਂ ਆਖਿਆ ਕਿ ਇਸ ਸਮੇਂ ਸਾਰੇ ਦੁੱਖਾਂ ਦਾ ਦਾਰੂ ਬਾਦਲ ਦਲ ਦਾ ਪੰਜਾਬ ਅਤੇ ਸਿੱਖ ਸਿਆਸਤ ਤੋਂ ਸਫ਼ਾਇਆ ਹੈ। ਇਸ ਮੌਕੇ ਭਾਈ ਮੋਹਕਮ ਸਿੰਘ ਨੇ ਫਖਰ ਨਾਲ ਕਿਹਾ ਕਿ ਕੌਮ ਹੁਣ ਇਕ ਹੋਰ ਵੱਡੇ ਸ਼ਹੀਦ ਨੰ ਜਨਮ ਦੇਣ ਵਾਲੀ ਹੈ। ਉਨਾਂ ਕਿਹਾ ਕਿ ਭਾਈ ਮਨੀ ਸਿੰਘ ਜੀ ਨੇ ਬੰਦ ਬੰਦ ਕਟਵਾਕੇ ਸ਼ਹਾਦਤ ਦਿੱਤੀ ਅਤੇ ਸੂਰਤ ਸਿੰਘ ਖਾਲਸਾ ਇੱਕ ਇੱਕ ਸਵਾਸ ਕਰਕੇ ਸ਼ਹਾਦਤ ਦੇ ਰਿਹਾ ਹੈ। ਉਨਾਂ ਖਾਲਸਾ ਪੰਥ ਨੂੰ ਅਪੀਲ ਕੀਤੀ ਕਿ ਇਸ ਸ਼ਹਾਦਤ ਦੀ ਸ਼ਾਨ ਨਾਲ ਵਿਦਾਈਗੀ ਦੇਣ ਲਈ ਤਿਆਰ ਰਹੇ।

ਭਾਈ ਹਰਪਾਲ ਸਿੰਘ ਚੀਮਾਂ ਨੇ ਇਸ ਸਮੇਂ ਕਾਨੂੰਨ ਅਤੇ ਸਰਕਾਰ ਦੇ ਮਚਲੇਪਣ ਦੀਆਂ ਘੁੰਡੀਆਂ ਖੋਲੀਆਂ।

ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਨੇ ਸਟੇਜ ਦੀ ਕਾਰਵਾਈ ਚਲਾਉਂਦਿਆ ਕਿਹਾ ਕਿ ਹੁਣ ਸਿੱਖ ਨੌਜਵਾਨ ਜਾਗ ਚੁੱਕਾ ਹੈ ਅਤੇ ਜਿਸ ਕੌਮ ਦੀ ਜਵਾਨੀ ਜਾਗ ਪਵੇ ਤਾਂ ਉਹ ਪਰਬਤਾਂ ਨਾਲ ਵੀ ਮੱਥਾ ਲਗਾ ਸਕਦੀ ਹੈ। ਉਨਾਂ ਕਿਹਾ ਕਿ ਅੱਜ ਦਾ ਪੰਥਕ ਇੱਕਠ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਦਾ ਵਾਰਸ ਹੈ ਅਤੇ ਜਦੋਂ ਤੱਕ ਜਿੱਤ ਪ੍ਰਾਪਤ ਨਹੀ ਹੁੰਦੀ ਕੌਮ ਟਿੱਕ-ਕੇ ਨਹੀ ਬੈਠੇਗੀ। ਉਨਾਂ ਕਿਹਾ ਕਿ 173 ਦਿਨਾਂ ਤੋਂ ਬੁੱਢਾ ਜਰਨੈਲ ਬਾਪੂ ਸੂਰਤ ਸਿੰਘ ਖਾਲਸਾ ਸਰਕਾਰ ਅਤੇ ਮੌਤ ਦੋਹਾਂ ਨੂੰ ਵੰਗਾਰ ਰਿਹਾ ਹੈ ਪ੍ਰੰਤੂ ਜਿੱਤ ਬਾਪੂ ਦੀ ਹੀ ਹੋਵੇਗੀ।

ਭਾਈ ਮਨਜਿੰਦਰ ਸਿੰਘ ਜੰਡੀ ਨੇ ਪੰਥਕ ਇੱਕਠ ਦੇ ਛੇ ਮਤੇ ਪੜਕੇ ਸੁਣਾਏ ਜਿਨਾਂ ਨੰੂ ਜੈਕਾਰਿਆਂ ਦੀ ਗੂੰਜ ’ਚ ਹੱਥ ਖੜੇ ਕਰਕਰ ਸੰਗਤਾਂ ਨੇ ਪ੍ਰਵਾਨ ਕੀਤਾਂ ਅਤੇ 10 ਜੁਲਾਈ ਨੂੰ ਲੁਧਿਆਣਾ ਮੁਕੰਮਲ ਬੰਦ ਦਾ ਐਲਾਨ ਕਰਨ ਤੋਂ ਇਲਾਵਾ 14 ਜੁਲਾਈ ਨੂੰ ਗੁਰਦੁਆਰਾ ਟਾਹਲੀ ਸਾਹਿਬ ਰਾਏਕੋਟ ਤੋਂ ਹਸਨਪੁਰ ਤੱਕ ਵਿਸ਼ਾਲ ਵੰਗਾਰ ਮਾਰਚ ਅਤੇ 19 ਜੁਲਾਈ ਨੂੰ ਕਿਸਾਨ ਭਵਨ ਚੰਡੀਗੜ ਵਿਖੇ ਵਿਸ਼ਾਲ ਪੰਥਕ ਕਨਵੈਂਸ਼ਨ ਦਾ ਐਲਾਨ ਕੀਤਾ। ਬਾਪੂ ਖਾਲਸਾ ਦੇ ਦਿ੍ਰੜਤਾ ਅਤੇ ਅਡੋਲਤਾ ’ਤੇ ਭਰੋਸਾ ਪ੍ਰਗਟ ਕੀਤਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰ ਦੀ ਢਿੱਲੀ ਮੱਠੀ ਕਾਰਗੁਜਾਰੀ ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ।

ਪੰਥਕ ਕਾਨਫਰੰਸ ਵਿੱਚ ਹਾਜ਼ਰ ਸੰਗਤਾਂ
ਪੰਥਕ ਕਾਨਫਰੰਸ ਵਿੱਚ ਹਾਜ਼ਰ ਸੰਗਤਾਂ

ਪੰਜਾਬੀ ਅਖਬਾਰ ਪਹਿਰੇਦਾਰ ਵਿੱਚ ਛਪੀ ਖਬਰ ਅਨਸਾਰ ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ’ਚ ਬਾਦਲ ਲੋਹੇ ਦੀ ਦੀਵਾਰ ਬਣਕੇ ਖੜਾ ਹੈ ਅਤੇ ਪੰਜਾਂ ਤਖਤਾਂ ਦੇ ਜੱਥੇਦਾਰਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੀ ਬਰਾਬਰ ਦੀ ਦੋਸ਼ੀ ਹੈ ਜਿਸ ਨੇ ਹੁਣ ਤੱਕ ਬਾਪੂ ਖਾਲਸਾ ਦਾ ਹਾਲਚਾਲ ਪੁੱਛਣਾ ਵੀ ਮੁਨਾਸਭ ਨਹੀ ਸਮਝਿਆ।

ਸਤਿਕਾਰ ਕਮੇਟੀ ਦੇ ਭਾਈ ਸੁਖਵਿੰਦਰ ਸਿੰਘ ਅਤੇ ਏਕਨੂਰ ਖਾਲਸਾ ਫ਼ੌਜ ਦੇ ਭਾਈ ਹਰਜਿੰਦਰ ਸਿੰਘ ਤੇ ਲਖ਼ਵੀਰ ਸਿੰਘ ਨੇ ਇਸ ਸਮੇਂ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਵੱਲੋਂ ਸੰਘਰਸ਼ ਨੂੰ ਪੂਰਨ ਹਿਮਾਇਤ ਦੇਣ ਦਾ ਐਲਾਨ ਕੀਤਾ। ਅਕਾਲੀ ਦਲ 1920 ਦੇ ਬੂਟਾ ਸਿੰਘ ਰਣਸੀਂਹ ਨੇ ਇਸ ਸਮੇਂ ਪੰਥ ਏਕੇ ਅਤੇ ਸਿੱਖ ਸਿਧਾਂਤਾਂ ਦੀ ਪਹਿਰੇਦਾਰੀ ਦਾ ਹੋਕਾ ਦਿੱਤਾ। ਪੰਥਕ ਸੇਵਾ ਲਹਿਰ ਦੇ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਇਸ ਸਮੇਂ ਆਖਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਤੋਂ ਬਿਨਾਂ ਸੰਘਰਸ਼ ਖ਼ਤਮ ਨਹੀਂ ਹੋਵੇਗਾ।

ਪ੍ਰਸਿੱਧ ਇਤਿਹਾਸਕਾਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਪੰਜਵੇਂ ਪਾਤਸ਼ਾਹ ਦੀ ਸ਼ਾਂਤਮਈ ਸ਼ਹਾਦਤ ਤੋਂ ਆਰੰਭ ਹੋਏ ਸ਼ਹਾਦਤ ਦੀ ਗਾਥਾ ਦਾ ਜ਼ਿਕਰ ਵਰਤਮਾਨ ਸੰਘਰਸ਼ ਦੇ ਸੰਦਰਭ ’ਚ ਕੀਤਾ। ਸਤਿਕਾਰ ਕਮੇਟੀ ਦੇ ਭਾਈ ਸੁਖਵਿੰਦਰ ਸਿੰਘ ਨੇ ਕੌਮ ਨੂੰ ਸੁਆਰਥ ਤੇ ਪਦਾਰਥ ਦੀ ਅੰਨੀ ਦੌੜ ’ਚੋਂ ਬਾਹਰ ਆਕੇ ਕੌਂਮੀ ਸੰਘਰਸ਼ ਦਾ ਹਿੱਸਾ ਬਨਣ ਲਈ ਪ੍ਰੇਰਿਆ।

ਵੰਗਾਰ ਮੈਗਜ਼ੀਨ ਦੇ ਮੁੱਖ ਸੰਪਾਦਕ ਭਾਈ ਬਲਜੀਤ ਸਿੰਘ ਖਾਲਸਾ ਨੇ ਇਸ ਸਮੇਂ ਆਖਿਆ ਕਿ ਸਿੱਖ ਕੌਮ ਹਿੰਦੂਵਾਦੀ ਤਾਕਤਾਂ ਨਾਲ ਮਿਲ ਕੇ ਨਹੀਂ ਰਹਿ ਸਕਦੀ। ਇਸ ਸੱਚ ਨੂੰ ਜਿਨੀ ਜਲਦੀ ਪਰਵਾਨ ਕਰ ਲਿਆ ਜਾਵੇ ਚੰਗਾ ਹੈ। ਸਤਿਕਾਰ ਕਮੇਟੀ ਦੇ ਭਾਈ ਸੁਖਜੀਤ ਸਿੰਘ ਖੋਸਾ ਨੇ ਦੋ ਰੰਗੇ ਕਰਦਾਰ ਵਾਲੇ ਸਿੱਖ ਆਗੂਆਂ ਨੂੰ ਚੋਭ ਮਾਰੀ। ਬਾਪੂ ਦੀ ਸੁਪੁਤਰੀ ਬੀਬੀ ਸਰਵਿੰਦਰ ਕੌਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਪਰਿਵਾਰ ਵੱਲੋਂ ਬਾਪੂ ਦੀ ਦਿ੍ਰੜਤਾ ’ਤੇ ਡਟਵਾਂ ਪਹਿਰਾ ਦੇਣ ਦਾ ਭਰੋਸਾ ਦਿੱਤਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੁਖਮਨੀ ਸਾਹਿਬ ਦੇ ਪਾਠ, ਵਿਚਾਰ-ਚਰਚਾ ਅਤੇ ਅਰਦਾਸ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਬੰਦੀ ਸਿੰਘਾਂ ਦੀ ਲੰਬੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 6 ਜੁਲਾਈ 2026 ਨੂੰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਪਾਈ ਗਈ ਪੈਰੋਲ ਅਰਜ਼ੀ ’ਤੇ ਹੋ ਰਹੀ ਪ੍ਰਸ਼ਾਸਕੀ ਦੇਰੀ ਦੇ ਮਾਮਲੇ ਵਿਚ ਦਖਲ ਦਿੰਦਿਆਂ ਸੰਬੰਧਤ
ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਲੰਘੀ 10 ਦਸੰਬਰ ਨੂੰ ਸ. ਹਰਦੀਪ ਸਿੰਘ ਸ਼ੇਰਾ, ਸ. ਰਮਨਦੀਪ ਸਿੰਘ ਬੱਗਾ ਅਤੇ ਜਗਤਾਰ ਸਿੰਘ ਉਰਫ ਜੱਗੀ ਜੌਹਲ ਤੇ ਦਰਜ ਐਨ.ਆਈ.ਏ ਦੇ ਕੇਸ ਦੀ ਪੈਰਵਾਈ
ਹਾਲ ਵਿਚ ਹੀ ਦਿੱਲੀ ਹਾਈ ਕੋਰਟ ਨੇ ਭਾਜਪਾ ਦੀ ਅਗਵਾਈ ਵਾਲੀ ਦਿੱਲੀ ਦੀ ਸੂਬਾ ਸਰਕਾਰ ਦੇ "ਸੰਟੈਂਸ ਰਿਵਿਊ ਬੋਰਡ" ਨੂੰ ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਸਲਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: