Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਾਦਲ, ਕੈਪਟਨ, ਸਿੱਧੂ ਪੰਥ ਤੇ ਪੰਜਾਬ ਦੇ ਗੱਦਾਰ, ਗੱਦਾਰ ਪੰਜਾਬ ਦੇ ਸਰਦਾਰ ਨਹੀਂ ਹੋ ਸਕਦੇ : ਖਾਲੜਾ ਮਿਸ਼ਨ

ਬਾਦਲ, ਕੈਪਟਨ, ਸਿੱਧੂ ਪੰਥ ਤੇ ਪੰਜਾਬ ਦੇ ਗੱਦਾਰ, ਗੱਦਾਰ ਪੰਜਾਬ ਦੇ ਸਰਦਾਰ ਨਹੀਂ ਹੋ ਸਕਦੇ : ਖਾਲੜਾ ਮਿਸ਼ਨ

ਤਰਨ ਤਾਰਨ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਸਿੱਖ ਪੰਥ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਉਂਦੀਆਂ ਚੋਣਾਂ ਵਿੱਚ ਪੰਜਾਬ ਦੀ ਹੋਣੀ ਬਦਲਣ ਲਈ ਸੋਚ ਸਮਝ ਕੇ ਫੈਸਲਾ ਕਰਨ ਅਤੇ ਪੰਥ ਤੇ ਪੰਜਾਬ ਦੇ ਨਾਲ ਗੱਦਾਰੀ ਕਰਨ ਵਾਲਿਆਂ ਚਿਹਰਿਆਂ, ਬਾਦਲ, ਕੈਪਟਨ, ਸਿੱਧੂ ਤੋਂ ਸਾਵਧਾਨ ਰਹਿਣ ਕਿੳਂੁਕਿ ਇਹ ਤਿੰਨੇ ਦਿੱਲੀ ਦੇ ਕੁਹਾੜੇ ਹਨ। ਜੱਥੇਬੰਦੀ ਦੀ ਮੀਟਿੰਗ ਤੋਂ ਬਾਅਦ ਜਾਰੀ ਬਿਆਨ ਵਿੱਚ ਕੇ.ਐਮ.ਓ. ਦੀ ਸਰਪ੍ਰਸਤ ਬੀਬੀ ਪਰਮਜੀਤ ਕੌਰ ਖਾਲੜਾ, ਸਤਵਿੰਦਰ ਸਿੰਘ ਪਲਾਸੌਰ ਸਪੋਕਸਮੈਨ ਪ੍ਰਧਾਨ ਹਰਮਨਦੀਪ ਸਿੰਘ ਸਰਹਾਲੀ, ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ ਨੇ ਕਿਹਾ ਕਿ ਨਵਜੋਤ ਸਿੱਧੂ ਦਾ ਰਾਜ ਸਭਾ ਮੈਂਬਰੀ ਤੋਂ ਅਸਤੀਫਾ ਦੇ ਕੇ ਆਪਣੇ ਆਪ ਨੂੰ ਪੰਜਾਬ ਦਾ ਮੁਕਤੀ ਦਾਤਾ ਪੇਸ਼ ਕਰਨਾ ਸਿਰੇ ਦਾ ਕੂੜ ਹੈ।

ਉਨ੍ਹਾਂ ਨੇ ਕਿਹਾ ਕਿ ਸਿੱਧੂ ਦਾ ਭਾਜਪਾ ਵਿੱਚ ਸ਼ਾਮਿਲ ਹੋਣਾ ਹੀ ਪੰਥ ਅਤੇ ਪੰਜਾਬ ਨਾਲ ਗੱਦਾਰੀ ਸੀ। ਭਾਜਪਾ ਉਹ ਪਾਰਟੀ ਸੀ ਜਿਸਨੇ ਦਰਬਾਰ ਸਾਹਿਬ ’ਤੇ ਫੌਜੀ ਹਮਲੇ ਦਾ ਸਵਾਗਤ ਕੀਤਾ ਅਤੇ ਜਿਸਦੇ ਆਗੂ ਅਡਵਾਨੀ, ਭਾਜਪਾਈ ਵਰਗੇ ਇੰਦਰਾ ਗਾਂਧੀ ਉੱਪਰ ਦਰਬਾਰ ਸਾਹਿਬ ’ਤੇ ਹਮਲੇ ਲਈ ਜ਼ੋਰ ਪਾਉਂਦੇ ਰਹੇ। ਇਸ ਪਾਰਟੀ ਦੇ ਆਗੂ ਦਰਬਾਰ ਸਾਹਿਬ ਦਾ ਮਾਡਲ ਭੰਨ੍ਹ ਕੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੀ ਬੇਅਦਬੀ ਕਰਦੇ ਰਹੇ। ਭਾਜਪਾ ਉਹ ਪਾਰਟੀ ਸੀ ਜਿਸਨੇ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਗੁਜਰਾਤ ਅੰਦਰ ਘੱਟਗਿਣਤੀ ਮੁਸਲਮਾਨਾਂ ਦਾ ਵੱਡੇ ਪੱਧਰ ’ਤੇ ਕਤਲੇਆਮ ਕੀਤਾ। ਇਹ ਉਹ ਪਾਰਟੀ ਸੀ ਜਿਸਨੇ ਚਿੱਠੀ ਸਿੰਘਪੁਰਾ ਵਰਗੇ ਕਤਲੇਆਮ ਕਰਵਾਏ। ਜੋ ਗੁਜਰਾਤ ਅੰਦਰ ਸਿੱਖਾਂ ਨੂੰ ਉਜਾੜਨ ਦੇ ਰਾਹ ’ਤੇ ਤੁਰੀ।

ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ (ਫਾਈਲ ਫੋਟੋ)
ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ (ਫਾਈਲ ਫੋਟੋ)

ਉਨ੍ਹਾਂ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਅੰਮ੍ਰਿਤਸਰ ਦੀ ਧਰਤੀ ਤੋਂ ਐਮ.ਪੀ. ਬਣ ਕੇ ਨਵਜੋਤ ਸਿੰਘ ਸਿੱਧੂ ਨੇ 10 ਸਾਲਾਂ ਵਿੱਚ ਦਰਬਾਰ ਸਾਹਿਬ ’ਤੇ ਫੌਜੀ ਹਮਲੇ ਦਾ ਮਾਮਲਾ ਇੱਕ ਵਾਰ ਵੀ ਪਾਰਲੀਮੈਂਟ ਵਿੱਚ ਨਹੀਂ ਉਠਾਇਆ। ਝੂਠੇ ਮੁਕਾਬਲਿਆਂ ਵਿੱਚ ਪੰਜਾਬ ਦੀ ਜਵਾਨੀ ਦੇ ਡੁੱਲੇ ਖੂਨ ਬਾਰੇ ਅਤੇ ਪੰਜਾਬ ਦੇ ਪਾਣੀਆਂ, ਇਲਾਕਿਆਂ ਬਾਰੇ ਇੱਕ ਵਾਰ ਜ਼ੁਬਾਨ ਨਹੀਂ ਖੋਲੀ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਪੰਜਾਬ ਵਿੱਚ ਬੇਅਦਬੀ ਕੀਤੀ ਜਾ ਰਹੀ ਸੀ ਪੰਜਾਬ ਨਸ਼ਿਆਂ ਵਿੱਚ ਬਰਬਾਦ ਹੋ ਰਿਹਾ ਸੀ, ਕਿਸਾਨ ਖੁਦਕੁਸ਼ੀਆਂ ਕਰ ਰਿਹਾ ਸੀ ਅਤੇ ਨਵਜੋਤ ਸਿੱਧੂ ਟੀ.ਵੀ. ਸ਼ੋਆਂ ਵਿਚ ਮਸਤ ਸੀ। ਪੰਜਾਬ ਦੇ ਜਖਮਾਂ ’ਤੇ ਲੂਣ ਛਿੜਕ ਰਿਹਾ ਸੀ।

ਚੋਣਾਂ ਮੌਕੇ ਸਿੱਧੂ ਨੂੰ ਫਿਰ ਪੰਜਾਬ ਚੇਤੇ ਆਇਆ ਹੈ। ਖਾਲੜਾ ਮਿਸ਼ਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਰਬਾਰ ਸਾਹਿਬ ਦੀ ਤਸਵੀਰ ਵੋਟਾਂ ਲੈਣ ਲਈ ਵਰਤਦੀ ਪਰ ਦਰਬਾਰ ਸਾਹਿਬ ’ਤੇ ਹੋਈ 72 ਘੰਟੇ ਬੰਮਬਾਰੀ ਬਾਰੇ ਅੱਜ ਤੱਕ ਜ਼ੁਬਾਨ ਨਹੀਂ ਖੋਲੀ। ਉਨ੍ਹਾਂ ਕਿਹਾ ਕਿ ਬਾਦਲ ਸਾਰੀ ਉਮਰ ਦਿੱਲੀ ਦਾ ਕੁਹਾੜਾ ਬਣਿਆ ਰਿਹਾ। ਫੌਜੀ ਹਮਲੇ ਦਾ ਖੁਰਾ ਖੋਜ ਮਟਾ ਕੇ ਇੰਦਰਾ ਦੀ ਰੂਹ ਨੂੰ ਖੁਸ਼ ਕੀਤਾ। ਮੋਹ ਮਾਇਆ ਦੇ ਚੱਕਰ ਵਿੱਚ ਪੰਜਾਬ ਨਸ਼ਿਆਂ ਵਿੱਚ ਅਤੇ ਖੁਦਕੁਸ਼ੀਆਂ ਵਿੱਚ ਬਰਬਾਦ ਕੀਤਾ।

ਕੈਪਟਨ ਅਮਰਿੰਦਰ ਸਿੰਘ ਜੂਨ 84 ਦੇ ਹਮਲੇ ਸਮੇਂ ਇੰਦਰਾ ਨਾਲ ਗੁਪਤ ਮੀਟਿੰਗਾਂ ਕਰਦਾ ਰਿਹਾ ਅਤੇ ਬਾਦਲਕਿਆਂ ਦੀਆਂ ਕਰਾਉਂਦਾ ਰਿਹਾ। ਬਾਅਦ ਵਿੱਚ ਫੌਜੀ ਹਮਲੇ ਦੇ ਰੋਸ ਵਿੱਚ ਅਸਤੀਫੇ ਦਾ ਨਾਟਕ ਕੀਤਾ। ਫਿਰ ਉਸੇ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਜਿਸਨੇ ਫੌਜੀ ਹਮਲਾ ਕੀਤਾ ਅਤੇ ਪੰਜਾਬ ਦੀ ਤਬਾਹੀ ਕੀਤੀ। ਖਾਲੜਾ ਮਿਸ਼ਨ ਨੇ ਕਿਹਾ ਕਿ ਬਾਦਲ, ਕੈਪਟਨ, ਸਿੱਧੂ ਦੀ ਲੜਾਈ ਅਧਰਮੀਆ ਦੀ ਲੜਾਈ ਹੈ ਪੰਥ ਤੇ ਪੰਜਾਬ ਦਾ ਇਨ੍ਹਾਂ ਹੱਥੋਂ ਭਲਾ ਨਹੀਂ ਹੋ ਸਕਦਾ। ਇਹ ਤਿੰਨੇ ਦਾਅਵੇਦਾਰ ਮੂਰਤੀ ਪੂਜਕ ਹਨ। ਜਿਨ੍ਹਾਂ ਨੂੰ ਗੁਰਬਾਣੀ ਰੱਦ ਕਰਦੀ ਹੈ। ਸਿੱਧੂ ਦੇ ਆਮ ਆਦਮੀ ਪਾਰਟੀ ਦੇ ਵੱਲੋਂ ਸੀ.ਐਮ. ਬਣਨ ਦੀਆਂ ਖਬਰਾਂ ਨੇ ਕੇਜਰੀਵਾਲ ਦੇ ਇਨਕਲਾਬ ਦੀ ਫੂਕ ਪੂਰੀ ਤਰ੍ਹਾਂ ਕੱਢ ਦਿੱਤੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਭਾਜਪਾ ਦਾ ਮੂਲ ਆਧਾਰ ਬ੍ਰਾਹਮਣਵਾਦੀ ਵੰਡ ਦੇ ਸਿਧਾਂਤ 'ਤੇ ਟਿਕਿਆ ਹੋਇਆ ਹੈ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।
ਬਾਦਲ ਦਲ-ਭਾਜਪਾ ਦਰਮਿਆਨ ਗੱਠਜੋੜ ਲਈ ਗੱਲਬਾਤ ਚੱਲਦੇ ਹੋਣ ਦੀਆਂ ਅਟਕਲਾਂ ਦੀ ਪੁਸ਼ਟੀ ਕਰਦਿਆਂ ਭਾਪਜਾ ਆਗੂ ਅਮਿਤ ਸ਼ਾਹ ਨੇ ਬੀਤੇ ਦਿਨ ਦਿੱਲੀ ਵਿਖੇ ਇਸ ਵਿਸ਼ੇ ਵਾਰੇ ਇਕ ਸਿੱਧੇ ਸਵਾਲ ਦੇ ਜਵਾਬ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: