ਨਵੀਂ ਦਿੱਲੀ (10 ਅਕਤੂਬਰ ,2014): ਆਮ ਆਦਮੀ ਪਾਰਟੀ ਦੇ ਆਗੂ ਅਤੇ ਉੱਘੇ ਵਕੀਲ ਸ੍ਰ. ਹਰਵਿੰਦਰ ਸਿੰਘ ਫੂਲਕਾ ਨੇ ਬੱਚਿਆਂ ਦੇ ਅਧਿਕਾਰਾਂ ਲਈ ਲੰਮੇ ਸਮੇਂ ਤੋਂ ਸੰਘਰਸ਼ਸ਼ੀਲ ਕੈਲਾਸ਼ ਨਾਥ ਸਤਿਆਰਥੀ ਨੂੰ ਨੋਬਲ ਪ੍ਰਾਈਜ਼ ਮਿਲਣ ਦੀ ਪ੍ਰਸ਼ੰਸ਼ਾ ਕਰਦਿਆਂ ਸ੍ਰ. ਫੁਲਕਾ ਨੇ ਦੱਸਿਆ ਕਿ ਕੈਲਾਸ਼ ਸਤਿਆਰਥੀ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿਚ ਸ਼ਾਮਿਲ ਹਨ। ਕੈਲਾਸ਼ ਸਤਿਆਰਥੀ ਅਤੇ ਉਨ੍ਹਾਂ ਦੇ ਬਚਪਨ ਬਚਾਓ ਅੰਦਲੋਨ ਨੇ ਹਮੇਸ਼ਾ ਤੋਂ ਹੀ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ, ਅਤੇ ਸਿੱਖ ਕਤਲੇਆਮ ਦੇ ਪੀੜਤਾਂ ਦੀ ਹਮਾਇਤ ਕੀਤੀ ਹੈ।
ਸ੍ਰ. ਫੁਲਕਾ ਕੈਲਾਸ਼ ਸਤਿਆਰਥੀ ਅਤੇ ਉਨ੍ਹਾਂ ਵੱਲੋਂ ਚਲਾਏ ਜਾ ਰਹੇ ਸੰਗਠਨ “ਬਚਪਨ ਬਚਾਉ ਅੰਦੋਲਨ” ਦੇ ਵਕੀਲ ਹਨ ਅਤੇ ਉਹ ਪਿੱਛਲੇ 10 ਸਾਲਾਂ ਤੋਂ ਉਨ੍ਹਾਂ ਲਈ ਕਾਨੂੰਨੀ ਲੜਾਈ ਲੜ ਰਹੇ ਹਨ।

ਕੈਲਾਸ ਨਾਥ ਪਿੱਛਲੇ ਕਾਫੀ ਸਮੇਂ ਤੋਂ ਬੰਧੂਆ ਮਜਦੂਰੀ , ਬਾਲ ਮਜਦੂਰੀ, ਲੜਕੀਆਂ ਦੀ ਖਰੀਦੋ-ਫਰੋਖਤ ਅਤੇ ਗੁੰਮ ਹੋਏ ਬੱਚਿਆਂ ਲਈ ਕਮੰ ਕਰ ਰਹੇ ਹਨ।ਉਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਸਰਕਾਰ ਨੇ ਕਾਨੂੰਨ ਵਿੱਚ ਬਦਲਾਅ ਕੀਤੇ ਸਨ।
ਸੰਸਾਰ ਪ੍ਰਸਿੱਧ ਨੋਬਲ ਇਨਾਮ ਲਈ ਅੱਜ ਉਨ੍ਹਾਂ ਦਾ ਨਾਮ ਪਾਕਿਸਤਾਨੀ ਸਕੂਲ ਵਿਦਿਆਰਥਣ ਅਤੇ ਲੜਕੀਆ ਦੇ ਸਿੱਖਿਆ ਅਧਿਕਾਰਾਂ ਲਈ ਸੰਘਰਸ਼ਸ਼ੀਲ ਮਲਾਲਾ ਯੂਸਫਜ਼ਾਈ ਨਾਲ ਕੀਤਾ ਗਿਆ।
ਉਨ੍ਹਾਂ ਨੇ 1984 ਦੰਗਿਆਂ ਦੀ 28ਵੀਂ ਵਰੇਗੰਢ ‘ਤੇ ਇੰਡੀਆ ਗੇਟ ‘ਤੇ ਕੱਢੇ ਗਏ ਮੋਮਬੱਤੀ ਮਾਰਚ ਵਿਚ ਸ਼ਿਰਕਤ ਕੀਤੀ ਸੀ ਅਤੇ ’84 ਦੰਗਿਆਂ ਦੀ 29ਵੀਂ ਵਰੇਗੰਢ ‘ਤੇ ‘ਫਾਰਗੋਟਨ ਸੀਟੀਜ਼ਨ’ ਦੇ ਨਾਮ ਨਾਲ ਲਗਾਈ ਗਈ ਫੋਟੋ ਪ੍ਰਦਰਸ਼ਨੀ ਵਿਚ ਵੀ ਕੈਲਾਸ਼ ਸਤਿਆਰਥੀ ਸ਼ਾਮਿਲ ਹੋਏ ਸਨ।