Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਨਿਊਕਲੀਅਰ ਮੁੱਦੇ ‘ਤੇ ਭਾਰਤ ਦਾ ਵਿਰੋਧ ਕਰਨ ਵਾਲੇ ਮੁਲਕਾਂ ਦਾ ਅਸੀਂ ਸਵਾਗਤ ਕਰਦੇ ਹਾਂ: ਮਾਨ

ਨਿਊਕਲੀਅਰ ਮੁੱਦੇ ‘ਤੇ ਭਾਰਤ ਦਾ ਵਿਰੋਧ ਕਰਨ ਵਾਲੇ ਮੁਲਕਾਂ ਦਾ ਅਸੀਂ ਸਵਾਗਤ ਕਰਦੇ ਹਾਂ: ਮਾਨ

ਫ਼ਤਹਿਗੜ੍ਹ ਸਾਹਿਬ: ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਐਨ.ਐਸ.ਜੀ. ਮੈਂਬਰ ਮੁਲਕਾਂ ਦੀ ਸਿਊਲ ਵਿਖੇ ਹੋਈ ਮੀਟਿੰਗ ਵਿਚ ਚੀਨ, ਨਿਊਜ਼ੀਲੈਡ, ਆਸਟਰੀਆ, ਤੁਰਕੀ, ਆਇਰਲੈਡ ਅਤੇ ਬ੍ਰਾਜ਼ੀਲ ਮੁਲਕਾਂ ਨੇ ਭਾਰਤ ਨੂੰ ਐਨ.ਐਸ.ਜੀ. ਦਾ ਮੈਂਬਰ ਬਣਾਉਣ ਵਿਰੁੱਧ ਦ੍ਰਿੜਤਾ ਨਾਲ ਜੋ ਸਟੈਂਡ ਲਿਆ ਹੈ। ਉਹਨਾਂ ਮੁਲਕਾਂ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋਂ ਭਰਪੂਰ ਸਵਾਗਤ ਕਰਦੇ ਹੋਏ ਅਤੇ ਉਹਨਾਂ ਦਾ ਸਦਾ ਰਿਣੀ ਰਹਿਣ ਦੇ ਵਿਚਾਰ ਪ੍ਰਗਟਾਉਦੇ ਹੋਏ ਪ੍ਰਗਟ ਕੀਤੇ।

ਉਹਨਾਂ ਦੂਸਰੇ ਐਨ.ਐਸ.ਜੀ. ਦੇ ਮੈਂਬਰ ਮੁਲਕਾਂ ਨੂੰ ਵੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਇਹ ਜ਼ੋਰਦਾਰ ਅਪੀਲ ਕੀਤੀ ਕਿ ਉਹ ਇਨਸਾਨੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਹਿੱਤ ਅਤੇ ਇਸ ਖਿੱਤੇ ਦੇ ਅਮਨ-ਚੈਨ ਨੂੰ ਸਥਾਈ ਤੌਰ ‘ਤੇ ਪ੍ਰਪੱਕ ਬਣਾਉਣ ਲਈ ਅਮਰੀਕਾ, ਯੂਕੇ, ਸਵਿਟਜਰਲੈਡ, ਫ਼ਰਾਂਸ ਵਰਗੇ ਮੁਲਕ ਜੋ ਭਾਰਤ ਨੂੰ ਐਨ.ਐਸ.ਜੀ. ਦਾ ਮੈਂਬਰ ਬਣਾਉਣ ਲਈ ਕਾਹਲੇ ਪਏ ਹੋਏ ਹਨ, ਉਹਨਾਂ ਨੂੰ ਵੀ ਅਜਿਹਾ ਨਾ ਕਰਨ ਦੀ ਜ਼ੋਰਦਾਰ ਅਪੀਲ ਕੀਤੀ।

cats

ਮਾਨ ਨੇ ਕਿਹਾ ਕਿ ਜੋ ਮੁਲਕ ਭਾਰਤ ਨੂੰ ਐਨ.ਐਸ.ਜੀ. ਦਾ ਮੈਂਬਰ ਬਣਾਉਣ ਵਿਰੱੁਧ ਅੱਜ ਹੋਣ ਵਾਲੀ ਮੀਟਿੰਗ ਵਿਚ ਵਿਰੋਧ ਕਰਨਗੇ, ਮਾਨ ਦਲ ਅਤੇ ਸਿੱਖ ਕੌਮ ਉਹਨਾਂ ਦਾ ਕੌਮਾਂਤਰੀ ਪੱਧਰ ‘ਤੇ ਜ਼ੋਰਦਾਰ ਸਵਾਗਤ ਕਰੇਗਾ। ਅਜਿਹੇ ਅਮਲ ਹੋਣ ਨਾਲ ਕੌਮਾਂਤਰੀ ਪੱਧਰ ਤੇ ਸਮੇਂ-ਸਮੇਂ ਤੇ ਪੈਦਾ ਹੋਣ ਵਾਲੇ ਜੰਗਾਂ-ਯੁੱਧਾਂ ਦੇ ਖ਼ਤਰਨਾਕ ਮਾਹੌਲ ਬਣਨ ਤੋਂ ਵੀ ਰੋਕਣ ਵਿਚ ਸਹਾਈ ਹੋਣਗੇ। ਕਿਉਂਕਿ ਇਨਸਾਨੀ ਜ਼ਿੰਦਗਾਨੀਆਂ ਨੂੰ ਜ਼ਬਰੀ ਗੋਲੀ-ਬੰਦੂਕ, ਪ੍ਰਮਾਣੂ ਬੰਬਾਂ ਆਦਿ ਨਾਲ ਖ਼ਤਮ ਕਰਨ ਅਤੇ ਵੱਖ-ਵੱਖ ਕੌਮਾਂ, ਮੁਲਕਾਂ, ਧਰਮਾਂ, ਫਿਰਕਿਆਂ ਵਿਚ ਨਫ਼ਰਤ ਪੈਦਾ ਕਰਨ ਦਾ ਕਿਸੇ ਨੂੰ ਵੀ ਅਧਿਕਾਰ ਨਹੀਂ ਹੈ।

ਕੁਦਰਤ ਨੇ ਸਮੱੁਚੇ ਮੁਲਕਾਂ ਦੇ ਨਿਵਾਸੀਆਂ ਨੂੰ ਬਿਨ੍ਹਾਂ ਕਿਸੇ ਤਰ੍ਹਾਂ ਦੇ ਡਰ-ਭੈ, ਨਫ਼ਰਤ, ਈਰਖਾ, ਦਵੈਤ ਆਦਿ ਤੋਂ ਆਪੋ-ਆਪਣੀਆਂ ਜ਼ਿੰਦਗੀਆਂ ਅਮਨ-ਚੈਨ, ਪਿਆਰ ਤੇ ਸਦਭਾਵਨਾ ਰਾਹੀਂ ਬਤੀਤ ਕਰਨ ਦਾ ਮਾਹੌਲ ਉਤਪੰਨ ਕੀਤਾ ਹੈ। ਇਹ ਦੈਂਤ ਰੂਪੀ ਸੋਚ ਤੇ ਅਮਲ ਹਨ ਕਿ ਫ਼ੌਜੀ ਜੰਗੀ ਤਾਕਤ ਨਾਲ ਕਿਸੇ ਕੌਮ, ਧਰਮ ਜਾਂ ਮੁਲਕ ਨੂੰ ਦਬਾਇਆ ਜਾਵੇ ਅਤੇ ਉਹਨਾਂ ਦੇ ਹੱਕ-ਹਕੂਕ ਕੱੁਚਲਕੇ ਉਹਨਾਂ ਨਾਲ ਗੁਲਾਮਾਂ ਵਾਲਾ ਬਤੀਰਾ ਕੀਤਾ ਜਾਵੇ ਜਾਂ ਉਹਨਾਂ ਉਤੇ ਅਣਮਨੁੱਖੀ ਤਸੱਦਦ, ਜੁਲਮ ਕੀਤੇ ਜਾਣ। ਜਦੋਂਕਿ ਰੱਬੀ ਤੇ ਇਨਸਾਨੀ ਅਮਲ ਤਾਂ “ਜੀਓ ਅਤੇ ਜਿਊਂਣ ਦਿਓ” ਵਾਲੇ ਹਨ। ਜਿਸ ਉਤੇ ਸਮੱੁਚੇ ਮੁਲਕਾਂ, ਧਰਮਾਂ, ਫਿਰਕਿਆ ਨੂੰ ਇਮਾਨਦਾਰੀ ਨਾਲ ਪਹਿਰਾ ਦਿੰਦੇ ਹੋਏ ਸਮੱੁਚੀ ਮਨੁੱਖਤਾ ਦੀ ਬਿਹਤਰੀ ਲਈ ਉਦਮ ਕਰਨੇ ਬਣਦੇ ਹਨ।

ਜੋ ਧਨ-ਦੌਲਤਾਂ ਦੇ ਭੰਡਾਰ ਅਤੇ ਸਾਧਨ ਵੱਖੋ-ਵੱਖ ਮੁਲਕ ਆਪੋ-ਆਪਣੀ ਫ਼ੌਜੀ ਤੇ ਜੰਗੀ ਤਾਕਤ ਨੂੰ ਵਧਾਉਣ ਵਿਚ ਖ਼ਰਚ ਕਰ ਰਹੇ ਹਨ, ਉਸ ਵੱਡੇ ਮਾਇਆ ਦੇ ਭੰਡਾਰ ਨੂੰ ਸਮੁੱਚੀ ਮਨੁੱਖਤਾ ਦੀ ਬਿਹਤਰੀ ਕਰਨ ਵਿਚ ਲਗਾਕੇ ਇਨਸਾਨੀਅਤ ਰੱਬੀ ਗੁਣਾਂ ਦੀ ਪੈਰਵੀ ਕਰਨੀ ਬਣਦੀ ਹੈ। ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਏਸ਼ੀਆ ਖਿੱਤੇ ਨੂੰ ਜੰਗ ਰਹਿਤ ਰੱਖਣ ਅਤੇ ਸਿੱਖ ਵਸੋਂ ਵਾਲੇ ਇਲਾਕਿਆਂ ਨੂੰ ਜੰਗ ਦਾ ਅਖਾੜਾ ਨਾ ਬਣਨ ਦੇਣ ਦੀ ਸੋਚ ਅਧੀਨ ਦੂਸਰੇ ਐਨ.ਐਸ.ਜੀ. ਮੁਲਕ ਮੈਂਬਰ ਵੀ ਭਾਰਤ ਨੂੰ ਐਨ.ਐਸ.ਜੀ. ਦਾ ਮੈਂਬਰ ਬਣਾਉਣ ਦਾ ਵਿਰੋਧ ਕਰਕੇ ਆਪਣੇ ਇਨਸਾਨੀ ਅਤੇ ਅਮਨ ਚੈਨ ਨੂੰ ਕਾਇਮ ਰੱਖਣ ਵਾਲੇ ਫਰਜਾਂ ਦੀ ਪੂਰਤੀ ਕਰਨਗੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰੱਖੜ ਪੁੰਨਿਆਂ ਮੌਕੇ ਲੰਘੀ 29 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀਆਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਪੰਜਾਬ ਵਿੱਚ 1 ਜੂਨ ਨੂੰ ਇੰਡੀਅਨ ਪਾਰਲੀਮੈਂਟ (ਲੋਕ ਸਭਾ) ਦੇ ਮੈਂਬਰਾਂ ਦੀ ਚੋਣ ਵਾਸਤੇ ਵੋਟਾਂ ਪੈਣ ਜਾ ਰਹੀਆਂ ਹਨ। ਇਸ ਦੌਰਾਨ ਸਿੱਖਾਂ ਅਤੇ ਪੰਜਾਬ ਦੀ ‘ਸਿੱਖ ਵੋਟ ਰਾਜਨੀਤੀ’ ਵਿੱਚ ਰੁਚੀ
ਪੰਜਾਬ ਵਿੱਚ 1 ਜੂਨ ਨੂੰ ਇੰਡੀਅਨ ਪਾਰਲੀਮੈਂਟ (ਲੋਕ ਸਭਾ) ਦੇ ਮੈਂਬਰਾਂ ਦੀ ਚੋਣ ਵਾਸਤੇ ਵੋਟਾਂ ਪੈਣ ਜਾ ਰਹੀਆਂ ਹਨ। ਇਸ ਦੌਰਾਨ ਸਿੱਖਾਂ ਅਤੇ ਪੰਜਾਬ ਦੀ ‘ਸਿੱਖ ਵੋਟ ਰਾਜਨੀਤੀ’ ਵਿੱਚ ਰੁਚੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: