ਨਿਊਯਾਰਕ( 21 ਅਗਸਤ, 2015): ਹਾਲੀਵੱਡ ਅਦਾਕਾਰ ਬੇਨ ਕਿੰਗਸਲੇ ਨੇ ਕਿਹਾ ਕਿ ਸਿਰ ‘ਤੇ ਦਸਤਾਰ ਸਜਾ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ।ਉਹ ਫਿਲਮ ਡਰਾਈਵਰੀ ਸਿੱਖਣਾਂ (ਲਰਨਿੰਗ ਟੂ ਡਰਾਈਵ) ਵਿੱਚ ਮਿੱਠ ਬੋਲੜੇ ਸਿੱਖ ਟੈਕਸੀ ਡਰਾਈਵਰ ਦੀ ਭੁਮਿਕਾ ਨਿਭਾ ਰਹੇ ਹਨ।

ਉਨ੍ਹਾਂ ਕਿਹਾ ਕਿ ਸਿੱਖ ਕੌਮ ਨਾਲ ਅਮਰੀਕਾ ਵਿੱਚ ਨਸਲੀ ਵਿਤਕਰਾ ਅਤੇ ਪੱਖਪਾਤ ਬਹੁਤ ਦੁੱਖਦਾਈ ਹੈ।
ਚੋਣਵੇ ਪੱਤਰਕਾਰ ਨਾਲ ਗੱਲ ਕਰਦਿਆਂ ਉਸਨੇ ਕਿਹਾ ਕਿ ਕਿ ਦਸਤਾਰ ਦੀ ਸਿਰ ‘ਤੇ ਜਕੜ ਮਨ ਨੂੰ ਬਹੁਤ ਸਕੂਨ ਦੇ ਰਹੀ ਸੀ।ਇਹ ਇੱਕ ਬਹਤ ਰੋਮਾਂਚਿਕ ਅਹਿਸਾਸ ਸੀ।
READ in ENGLISH: Feeling of turban on head ‘really gratifying’: actor Ben Kingsley
ਪ੍ਰਾਪਤ ਜਾਣਕਾਰੀ ਅਨੁਸਾਰ ਕਿੰਗਸਲੇ ਫਿਲਮ ਵਿੱਚ ਦਰਵਾਨ ਸਿੰਘ ਤੂਰ ਦੀ ਭਮਿਕਾ ਨਿਭਾ ਰਿਹਾ ਹੈ। ਇਹ ਫਿਲਮ ਭਾਰਤ ਵਿੱਚ ਸਿੱਖਾਂ ‘ਤੇ ਕੀਤੇ ਗਏ ਸਰਕਾਰੀ ਜ਼ਬਰ ‘ਤੇ ਵੀ ਚਾਨਣਾ ਪਾਉਂਦੀ ਹੈ, ਜਿਸ ਕਰਕੇ ਤੂਰ ਨੂੰ ਅਮਰੀਕਾ ਵਿੱਚ ਸਿਆਸੀ ਪਨਾਹ ਲੈਣੀ ਪਈ।
ਜਾਣਕਾਰੀ ਮੁਤਾਬਿਕ ਇਸ ਫਿਲਮ ਨੇ ਅਮਰੀਕਾ ਵਿੱਚ ਸਿੱਖਾਂ ਨਾਲ, ਖ਼ਾਸ ਕਰਕੇ 9/11 ਦੇ ਅਮਰੀਕਾ ਦੇ ਵਰਡ ਟਰੇਡ ਸੈਂਟਰ ‘ਤੇ ਹੋਏ ਹਮਲ਼ਿਆਂ ਤੋਂ ਬਾਅਦ ਹੰਦੇ ਨਸਲੀ ਭੇਦਭਾਵ ਅਤੇ ਨਸਲੀ ਹਮਲਿਆਂ ਦੇ ਮੁੱਦੇ ਨੂੰ ਵੀ ਛੂਹਿਆ ਹੈ।