ਕੰਨੂਰ (ਕੇਰਲ): ਦਾ ਹਿੰਦੂ ਅਖ਼ਬਾਰ ਦੀ ਰਿਪੋਰਟ ਮੁਤਾਬਕ ਕੇਰਲ ਦੇ ਕੰਨੂਰ ਜ਼ਿਲ੍ਹੇ ਦਾ ਇਕ ਭਾਜਪਾ ਕਾਰਜਕਰਤਾ ਘਰ ਵਿਚ ਬੰਬ ਬਣਾਉਂਦੇ ਹੋਏ ਧਮਾਕੇ ਵਿਚ ਮਾਰਿਆ ਗਿਆ।

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਹ ਜਾਣਕਾਰੀ ਮਿਲੀ ਹੈ ਕਿ ਇਹ ਨੌਜਵਾਨ ਭਾਜਪਾ ਨਾਲ ਜੁੜਿਆ ਖਾਸ ਕਾਰਜਕਰਤਾ ਸੀ ਜਿਹੜਾ ਕਿ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਲਈ ਬੰਬ ਬਣਾਉਂਦਾ ਸੀ ਅਤੇ ਬੰਬ ਬਣਾਉਂਦੇ ਸਮੇਂ ਹੋਏ ਧਮਾਕੇ ਨਾਲ ਉਸਦੀ ਮੌਤ ਹੋ ਗਈ। ਮਰਨ ਵਾਲੇ ਭਾਜਪਾ ਕਾਰਜਕਰਤਾ ਦਾ ਨਾਂ ਦੀਕਸ਼ਿਤ ਦੱਸਿਆ ਜਾ ਰਿਹਾ ਹੈ। ਦੀਕਸ਼ਿਤ ਦੀ ਉਮਰ 26 ਸਾਲ ਸੀ, ਉਸਦਾ ਪਿਤਾ ਵੀ ਭਾਜਪਾ ਦਾ ਕਾਰਜਕਰਤਾ ਹੈ।
ਪੁਲਿਸ ਮੁਤਾਬਕ ਇਹ ਘਟਨਾ ਸ਼ਨੀਵਾਰ ਸ਼ਾਮ 7:30 ਵਜੇ ਹੋਈ। ਧਮਾਕੇ ਵੇਲੇ ਦੀਕਸ਼ਿਤ ਘਰੇ ਇਕੱਲਾ ਸੀ