ਸ੍ਰੀਨਗਰ: ਮੀਡੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਰਿਪੋਰਟਾਂ ਮੁਤਾਬਕ ਹਾਲ ਹੀ ਵਿਚ ਕਸ਼ਮੀਰ ਦੇ ਕਰਫਿਊ ਦੌਰਾਨ 7000 ਤੋਂ ਵੱਧ ਗ੍ਰਿਫਤਾਰੀਆਂ ਕਸ਼ਮੀਰ ਘਾਟੀ ‘ਚ ਹੋਈਆਂ। ਕਰਫਿਊ ਦੇ ਇਸ ਦੌਰ ਨੂੰ ਕਸ਼ਮੀਰ ਦਾ ਸਭ ਤੋਂ ਲੰਬਾ ਚੱਲਣ ਵਾਲਾ ਕਰਫਿਊ ਦੱਸਿਆ ਜਾ ਰਿਹਾ ਹੈ। ਜੋ ਕਿ ਪਿਛਲੇ 100 ਦਿਨਾਂ ਤੋਂ ਜਾਰੀ ਹੈ। ਇਸ ਤੋਂ ਅਲਾਵਾ 450 ਤੋਂ ਵੱਧ ਕਸ਼ਮੀਰੀਆਂ ‘ਤੇ ਪਬਲਿਕ ਸੇਫਟੀ ਐਕਟ (PSA) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਕਸ਼ਮੀਰੀ ਮੁਜਾਹਦੀਨ ਬੁਰਹਾਨ ਵਾਨੀ ਦੀ ਭਾਰਤੀ ਫੌਜ ਹੱਥੋਂ ਹੋਈ ਮੌਤ (8 ਜੁਲਾਈ) ਤੋਂ ਬਾਅਦ ਲਗਾਤਾਰ ਘਾਟੀ ‘ਚ ਹੜਤਾਲ ਚੱਲ ਰਹੀ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Kashmir Crisis: Around 7000 Arrests during Curfew, More than 450 booked under PSA ….