Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਸਟ੍ਰੇਲੀਆ ਰਹਿੰਦੇ ਸਿੱਖਾਂ ਵਲੋਂ ‘ਸਿੱਖ ਫੌਰਮ’ ਨੂੰ ਮੁੜ ਸੁਰਜੀਤ ਕਰਨ ਲਈ ਗੰਭੀਰ ਹੰਭਲਾ

ਆਸਟ੍ਰੇਲੀਆ ਰਹਿੰਦੇ ਸਿੱਖਾਂ ਵਲੋਂ ‘ਸਿੱਖ ਫੌਰਮ’ ਨੂੰ ਮੁੜ ਸੁਰਜੀਤ ਕਰਨ ਲਈ ਗੰਭੀਰ ਹੰਭਲਾ

-ਕੁਲਵੰਤ ਸਿੰਘ*

ਅੱਜ ਇੱਕ ਇਕੱਤਰਤਾ ‘ਸਿੱਖ ਫੌਰਮ ੨੦੧੯’ ਦੇ ਸੰਦਰਭ ਦੇ ਵਿੱਚ ਹੋਈ ਜੋ ਕਿ ੨੦੧੯ ਦੀਆ ਸਿੱਖ ਖੇਡਾਂ ਵਿੱਚ ਕੈਸੀ ਕੌਂਸਲ ਮੈਲਬੌਰਨ ਵਿਖੇ ਹੋਣ ਜਾ ਰਹੀ ਹੈ । ਇਕੱਤਰਤਾ ਦਾ ਸੱਦਾ ਪ੍ਰਬੰਧਕ ਸਰਦਾਰ ਕੁਲਵੰਤ ਸਿੰਘ ਦਿੱਤਾ ਸੀ, ਇਸ ਦਾ ਮੁੱਖ ਮੰਤਵ ਸਰਬ ਸੰਮਤੀ ਨਾਲ ਸਿੱਖ ਫ਼ੌਰਮ ਬਾਬਤ ਭਵਿੱਖ ਦੀ ਵਿਉਤਬੰਦੀ ਕਰਨ ਅਤੇ ਕਮੇਟੀ ਦੀ ਸਥਾਪਨਾ ਕਰਨਾ ਸੀ । ਵਿਕਟੋਰੀਆ ਦੀਆ ਤਕਰੀਬਨ ਸਾਰੀਆਂ ਹੀ ਸਿੱਖ ਜਥੇਬੰਦੀਆਂ ਅਤੇ ੧੨ ਗੁਰਦਵਾਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਦੇ ਇੱਕ-ਇੱਕ ਮੈਂਬਰ ਨੂੰ ਇਕੱਤਰਤਾ ਵਿੱਚ ਆਉਣ ਦੀ ਬੇਨਤੀ ਸੀ। ਇਸ ਇਕੱਤਰਤਾ ਵਿੱਚ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਹਰ ਜਥੇਬੰਦੀ ਅਤੇ ਗੁਰਦਵਾਰਾ ਸਾਹਿਬ ਦੇ ਨੁਮਾਇੰਦੇ ਇਸ ਵਿੱਚ ਭਾਗ ਲੈਣ ਅਤੇ ਸਿੱਖ ਫੌਰਮ ਨੂੰ ਹੋਰ ਵਧੀਆ ਬਣਾਉਣ ਲਈ ਆਪਣੀ ਕੀਮਤੀ ਸਲਾਹ ਦੇ ਸਕਣ ।

ਇਸ ਇਕੱਤਰਤਾ ਵਿੱਚ ਭਾਗ ਲੈਣ ਲਈ 31 ਜਥੇਬੰਦੀਆਂ ਸਮੇਤ ਬਾਰਾਂ ਗੁਰਦਵਾਰਾ ਸਾਹਿਬ ਅਤੇ ਸੋਲਾਂ ਮੀਡੀਆ ਅਦਾਰਿਆਂ ਨੂੰ ਸੱਦਾ ਦਿੱਤਾ ਗਿਆ ਸੀ । ਸਾਰੇ ਵਿਕਟੋਰੀਆ ਸੂਬੇ ਦੀਆ ਜਥੇਬੰਦੀਆਂ ਵੱਲੋਂ ਭਰਵਾਂ ਹੁੰਗਾਰਾ ਦਿੰਦੇ ਹੋਏ ਚੌਦਾਂ ਜਥੇਬੰਦੀਆਂ ਦੇ ਵੀਹ ਮੈਂਬਰਾਂ ਨੇ ਹਾਜ਼ਰੀ ਭਰੀ, 9 ਹੋਰ ਜਥੇਬੰਦੀਆਂ ਨੂੰ ਟੈਲੀਫੋਨ ਰਾਹੀਂ ਸੰਪਰਕ ਵਿੱਚ ਲਿਆ ਗਿਆ ਅਤੇ ਟੈਲੀਫ਼ੋਨ ਰਾਹੀਂ ਇਕੱਤਰਤਾ ਵਿੱਚ ਭਾਗ ਲੈਣ ਦਾ ਮੌਕਾ ਦਿੱਤਾ ਗਿਆ । ਟੈਲੀਫ਼ੋਨ ਤੇ ਗੱਲ ਕਰਦਿਆਂ ਕੁਝ ਜਥੇਬੰਦੀਆਂ ਵੱਲੋਂ ਇਕੱਤਰਤਾ ਵਿੱਚ ਮੌਜੂਦ ਜਥੇਬੰਦੀਆਂ ਦੇ ਮੈਂਬਰਾਂ ਦੇ ਫ਼ੈਸਲਿਆਂ ਨਾਲ ਹੀ ਸਹਿਮਤੀ ਪ੍ਰਗਟਾਉਣ ਦੀ ਇੱਛਾ ਜਾਹਿਰ ਕੀਤੀ ਗਈ ।

ਇਕੱਤਰਤਾ ਦੀ ਸ਼ੁਰੂਆਤ ਪ੍ਰਬੰਧਕ ਸਰਦਾਰ ਕੁਲਵੰਤ ਸਿੰਘ ਨੇ ਆਪਣੇ ਭਾਸ਼ਣ ਨਾਲ ਕੀਤੀ ਜਿਸ ਵਿੱਚ ਬੋਲਦਿਆਂ ਉਹਨਾਂ ਸਿੱਖ ਫੌਰਮ ਦੇ ਇਤਿਹਾਸ, ਇਸ ਦੀ ਭਵਿੱਖ ਵਿੱਚ ਬਿਹਤਰੀ ਬਾਰੇ ਗੱਲ ਕੀਤੀ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਸ਼ੁਰੂਆਤ ਵਿੱਚ ਸਿੱਖ ਫੌਰਮ ਹੀ ਅਸਲ ਮਕਸਦ ਸੀ ਅਤੇ ਸਿੱਖ ਖੇਡਾਂ ਸਿੱਖ ਫੌਰਮ ਦੀ ਇੱਕ ਛੋਟੀ ਇਕਾਈ ਸੀ। ਪਰ ਸਮੇਂ ਦੇ ਨਾਲ ਸਿੱਖ ਫੌਰਮ ਅਣਗੌਲਿਆ ਗਿਆ ਅਤੇ ਸਿੱਖ ਖੇਡਾਂ ਪ੍ਰਮੁੱਖਤਾ ‘ਚ ਆ ਗਈਆਂ। ਉਹਨਾਂ ਅੱਗੇ ਗੱਲ ਕਰਦਿਆਂ ਕਿਹਾ ਸਿੱਖ ਫੌਰਮ ਨੂੰ ਪੁਨਰ-ਜੀਵਤ ਕਰਕੇ ਬੁੱਧੀ-ਜੀਵੀਆਂ ਵੱਲੋਂ ਸਿੱਖ ਹਲਕਿਆਂ ਵਿੱਚ ਸੰਵਾਦ ਸ਼ੁਰੂ ਕਰਨਾ ਸਮੇਂ ਦੀ ਮੁੱਖ ਲੋੜ ਹੈ।

ਇਕੱਤਰਤਾ ਵਿੱਚ ਹਰੇਕ ਜਥੇਬੰਦੀ ਅਤੇ ਗੁਰਦਵਾਰਾ ਸਾਹਿਬ ਦੇ ਨੁਮਾਇੰਦੇ ਨੂੰ ਪੰਜ ਮਿੰਨਟ ਬੋਲਣ ਲਈ ਸਮਾਂ ਦਿੱਤਾ ਗਿਆ, ਜਿਸ ਵਿੱਚ ਉਹਨਾਂ ਨੂੰ ਆਪਣੀ ਜਥੇਬੰਦੀ ਦੇ ਕੰਮਾਂ, ਟੀਚਿਆਂ, ਸਿਰੇ ਲੱਗ ਚੁੱਕੇ ਅਤੇ ਚੱਲ ਰਹੇ ਕੰਮਾਂ ਬਾਰੇ ਬੋਲਣ, ਜਥੇਬੰਦੀ ਦੀ ਸਿੱਖ ਹਲਕਿਆਂ ਵਿੱਚ ਮੌਜੂਦਾ ਮੁੱਦਿਆਂ ਅਤੇ ਦਰਪੇਸ਼ ਚਣੌਤੀਆਂ ਨੂੰ ਲੈਕੇ ਕੀ ਪਹੁੰਚ, ਅਤੇ ਸਿੱਖ ਫੌਰਮ ਨੂੰ ਲੈਕੇ ਉਹ ਕਿਵੇਂ ਆਪਣਾ ਬਣਦਾ ਯੋਗਦਾਨ ਪਾ ਸਕਦੇ ਹਨ, ਆਦਿ ਬਾਰੇ ਬੋਲਣ ਲਈ ਬੇਨਤੀ ਕੀਤੀ ਗਈ। ਹਰੇਕ ਨੁਮਾਇੰਦੇ ਵੱਲੋਂ ਸਿੱਖ ਫੌਰਮ ਦੀ ਰੂਪ ਰੇਖਾ ਤਿਆਰ ਕਰਨ ਲਈ ਸੁਝਾਓ ਦਿੱਤੇ ਗਏ। ਇੱਕ ਲੰਮੀ ਗੱਲ-ਬਾਤ ਤੋਂ ਬਾਅਦ ਹਰੇਕ ਨੁਮਾਇੰਦੇ ਨੇ ਇੱਕ ਸੱਤ ਮੈਂਬਰੀ ਕਮੇਟੀ ਬਣਾਉਣੀ ਲਈ ਆਪਣੀ ਸਹਿਮਤੀ ਪ੍ਰਗਟਾਈ। ਇਹ ਸੱਤ ਮੈਂਬਰੀ ਕਮੇਟੀ ਸਿੱਖ ਫੌਰਮ ਦੀ ਰੂਪ ਰੇਖਾ ਤਿਆਰ ਕਰਨ ਤੋਂ ਆਪਣੇ ਕੰਮ ਦੀ ਸ਼ੁਰੂਆਤ ਕਰੇਗੀ। ਸਿੱਖ ਖੇਡਾਂ ਜਿੱਥੇ ਕਿ ਤਕਰੀਬਨ ਇੱਕ ਲੱਖ ਸੰਗਤਾਂ ਦੇ ਹਾਜਰੀ ਭਰਨ ਦੀ ਆਸ ਕੀਤੀ ਜਾ ਰਹੀ ਹੈ। ਸੱਤ ਮੈਂਬਰੀ ਕਮੇਟੀ ਦੇ ਮੈਂਬਰਾਂ ਦੀ ਚੋਣ ਸਮੇਂ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਹਰੇਕ ਮੈਂਬਰ ਦਾ ਪਿਛੋਕੜ, ਸਿੱਖ ਮੁੱਦਿਆਂ ਪ੍ਰਤੀ ਪਹੁੰਚ ਅਤੇ ਤਜਰਬਾ ਢੁਕਵਾਂ ਹੋਵੇ ਤਾਂ ਜੋ ਉਹ ਸਿੱਖ ਫੌਰਮ ਦਾ ਖਰੜਾ ਤਿਆਰ ਕਰਨ ਤੋਂ ਲੈਕੇ ਸਮਾਪਤੀ ਤੱਕ ਇਸ ਨੂੰ ਬਿਹਤਰ ਕਰਨ ਲਈ ਆਪਣਾ ਯੋਗਦਾਨ ਪਾ ਸਕੇ ।

ਇਕੱਤਰਤਾ ਵਿੱਚ ਮੌਜੂਦ ਜਥੇਬੰਦੀਆਂ ਦੇ ਨੁਮਾਇੰਦਿਆਂ ਵਿੱਚੋਂ ਸੱਤ ਮੈਂਬਰਾਂ ਦੀ ਚੋਣ ਚਾਹਵਾਨ ਮੈਂਬਰਾਂ ਦੇ ਬੀਤੇ ਸਮੇਂ ਵਿੱਚ ਕੀਤੇ ਕੰਮਾਂ ਨੂੰ ਮਾਪ-ਦੰਡ ਰੱਖਕੇ ਸਰਬ ਸੰਮਤੀ ਨਾਲ ਕੀਤੀ ਗਈ ।
ਚੁਣੇ ਗਏ ਮੈਂਬਰਾਂ ਦੇ ਨਾਮ ਇਸ ਪ੍ਰਕਾਰ ਹਨ ।

ਤੇਜਿੰਦਰ ਸਿੰਘ,ਬਰਿੰਦਰ ਸਿੰਘ,ਗੁਰਬਖਸ਼ ਸਿੰਘ,ਗੁਰਤੇਜ ਸਿੰਘ,ਜਸਪਾਲ ਸਿੰਘ, ਅਮਰਜੀਤ ਸਿੰਘ ਅਤੇ ਮਨਵੀਰ ਸਿੰਘ। ਕੁਝ ਮੈਂਬਰਾਂ ਦੀ ਗ਼ੈਰਹਾਜ਼ਰੀ ਕਾਰਨ ਕਮੇਟੀ ਵਿੱਚ ਇਹ ਵੀ ਮਦ ਰੱਖੀ ਗਈ ਹੈ ਕਿ ਭਵਿੱਖ ਵਿੱਚ ਹੋਰ ਯੋਗ ਮੈਂਬਰਾਂ ਦੇ ਅੱਗੇ ਆਉਣ ਤੇ ਕਮੇਟੀ ਵਿੱਚ ਵਾਧਾ ਵੀ ਕੀਤਾ ਜਾ ਸਕਦਾ ਹੈ ਅਤੇ ਸਿੱਖ ਫੌਰਮ ਦੀ ਬਿਹਤਰੀ ਅਤੇ ਚੰਗੀ ਕਾਰਗੁਜ਼ਾਰੀ ਲਈ ਇਸ ਕਮੇਟੀ ਦੀ ਇੱਕ ਇਕਾਈ ਵੀ ਸਥਾਪਿਤ ਕੀਤੀ ਜਾ ਸਕਦੀ ਹੈ, ਸਰਬ-ਸੰਮਤੀ ਨਾਲ ਸਿੱਖ ਫੌਰਮ ਦਾ ਇੱਕ ਦਾ ਬੁਲਾਰਾ ਤੇ ਸਹਾਇਕ ਵੀ ਥਾਪਿਆ ਗਿਆ ।

ਕਿਸੇ ਕਿਸਮ ਦੇ ਮਨ ਮੁਟਾਵ ਨੂੰ ਨਿਬੇੜਨ ਲਈ ਇੱਕ ਵੱਖਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਜਗਦੀਪ ਸਿੰਘ, ਗੁਰਲਾਲ ਸਿੰਘ, ਜਸਪ੍ਰੀਤ ਸਿੰਘ,ਰਵੀ-ਇੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਸ਼ਾਮਿਲ ਹਨ । ਸਾਰੇ ਮੈਂਬਰਾਂ ਨੇ ਸਿੱਖ ਫੌਰਮ ੨੦੧੯ ਦੀ ਪਾਲਿਸੀ ਮੁਤਾਬਿਕ ਲਏ ਗਏ ਮਤਿਆਂ ਤੇ ਆਪਣੀ ਸਹਿਮਤੀ ਜਤਾਈ ਅਤੇ ਆਪਣੇ ਹਸਤਾਖਰ ਕੀਤੇ। ਸਾਰੇ ਮੈਂਬਰਾਂ ਵੱਲੋਂ ਸਿੱਖ ਫੌਰਮ ਲਈ ਰਲ਼ ਮਿਲਕੇ ਕੰਮ ਕਰਨ ਦਾ ਅਹਿਦ ਕੀਤਾ ਗਿਆ ਤਾਂ ਜੋ ਨਵੀਂ ਪ੍ਹੀੜੀ ਨੂੰ ਬਣਦੇ ਮੌਕੇ ਮਿਲਣ ਅਤੇ ਉਹ ਸਿੱਖ ਮੁੱਦਿਆਂ ਪ੍ਰਤੀ ਸੁਚੇਤ ਹੋਕੇ ਉਹਨਾਂ ਦੇ ਢੁਕਵੇਂ ਹੱਲ ਲੱਭ ਸਕਣ। ਕੁਲ ਮਿਲਾਕੇ ਇਕੱਤਰਤਾ ਸਫਲ ਰਹੀ ਅਤੇ ਅਸੀਂ ਹੁਣ ਤੋਂ ਹੀ ਸਿੱਖ ਫੌਰਮ ਦੀ ਬਿਹਤਰੀ ਦਾ ਚੜ੍ਹਦਾ ਸੂਰਜ ਵੇਖ ਰਹੇ ਹਾਂ ਜੋ ਕਿ ਬੀਤੇ ਕਈ ਸਾਲਾਂ ਤੋਂ ਅਣਗੌਲਿਆ ਸੀ। ਇਕੱਤਰਤਾ ਦੀ ਸਮਾਪਤੀ ਕਰਦਿਆਂ ਪ੍ਰਬੰਧਕ ਸਰਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਅਗਲੀ ਇਕੱਤਰਤਾ ਗਿਆਰਾਂ ਨਵੰਬਰ ਨੂੰ ਗੁਰਦਵਾਰਾ ਸਾਹਿਬ ਕੀਜਬੋਰੋ ਜਾਂ ਫਿਰ ਖਾਲਸਾ ਛਾਉਣੀ ਪਲੰਮਪਟਨ ਵਿਖੇ ਹੋਵੇਗੀ ਜਿਸ ਦੇ ਬਾਰੇ ਆਉਂਦੇ ਕੁਝ ਦਿਨਾਂ ਵਿੱਚ ਮੈਂਬਰਾਂ ਨੂੰ ਅਗੇਤੀ ਜਾਣਕਾਰੀ ਦੇ ਦਿੱਤੀ ਜਾਵੇਗੀ। ਅਗਲੀ ਇਕੱਤਰਤਾ ਉਹਨਾਂ ਸਭਨਾਂ ਲਈ ਇੱਕ ਹੋਰ ਮੌਕਾ ਹੋਵੇਗੀ ਜੋ ਸਿੱਖ ਫੌਰਮ ਲਈ ਬਣੀ ਇਸ ਕਮੇਟੀ ਦਾ ਹਿੱਸਾ ਬਣਕੇ ਆਪਣਾ ਵੱਡਮੁੱਲ ਯੋਗਦਾਨ ਪਾਉਣ ਦੇ ਚਾਹਵਾਨ ਹਨ।

* ਸਰਦਾਰ ਕੁਲਵੰਤ ਸਿੰਘ ਸਿੱਖ ਫੌਰਮ ਆਸਟ੍ਰੇਲੀਆ ਦੇ ਤਾਲਮੇਲ ਕਰਤਾ ਅਤੇ ਸਿੱਖ ਖੇਡਾਂ ੨੦੧੯ ਮੈਲਬਰਨ ਦੇ ਐਗਜੈਕਟਿਵ ਮੈਂਬਰ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: