Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਮਿਰ ਖਾਨ ਦੀ ਆ ਰਹੀ ਢਿਲਮ “ਪੀ ਕੇ” ਸਿੱਖਾਂ ਨੂੰ ਗਲਤ ਢੰਗ ਨਾਲ ਕਰਦੀ ਹੈ ਪੇਸ਼

ਆਮਿਰ ਖਾਨ ਦੀ ਆ ਰਹੀ ਢਿਲਮ “ਪੀ ਕੇ” ਸਿੱਖਾਂ ਨੂੰ ਗਲਤ ਢੰਗ ਨਾਲ ਕਰਦੀ ਹੈ ਪੇਸ਼

ਚੰਡੀਗੜ੍ਹ ( 21 ਦਸੰਬਰ, 2014): ਫਿਲਮ ਸਟਾਰ ਆਮਿਰ ਦੀ ਮੁੱਖ ਭੁਮਿਕਾ ਵਾਲੀ ਅਤੇ ਨਿਰਦੇਸ਼ਕ ਰਾਜ ਕੁਮਾਰ ਇਰਾਨੀ ਦੀ ਨਵੀ ਆ ਰਹੀ ਫਿਲਮ ਪੀ ਕੇ ਸੰਸਾਰ ਭਰ ਦੇ 4844 ਸਿਨੇਮਾ ਘਰਾਂ ਵਿੱਚ ਵਿਖਾਈ ਜਾ ਰਹੀ ਹੈ।ਇਸ ਫਿਲਮ ਨੂੰ ਵਿਚਾਰਵਾਨਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਜਿਆਦਾਤਰ ਫਿਲਮ ‘ਤੇ ਆਪਣੀ ਰਾਇ ਦੇਣ ਵਾਲਿਆਂ ਦੀ ਸਿਫਾਰਸ਼ ਹੈ ਕਿ ਇਹ ਫਿਲਮ ਜਰੂਰ ਦੇਖਣੀ ਚਾਹੀਦੀ ਹੈ।

PK-e1419080337714
ਪੀ ਕੇ

ਪਰ ਦੋ ਸਿੱਖਾਂ ਜਤਿੰਦਰਪਾਲ ਸਿੰਘ ਅਤੇ ਜਸਵਿੰਦਰ ਸਿੰਘ ਨੇ ਡੇਲੀ ਸਿੱਖ ਅਪਡੇਟ ‘ਤੇ ਛਪੇ ਸੰਖੇਪ ਮਜਬੂਨ ਵਿੱਚ ਲਿਖਿਆ ਕਿ ਇਸ ਫਿਲਮਾਂ ਵਿੱਚ ਸਿੱਖਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ।

ਉਨ੍ਹਾਂ ਨੇ ਲਿਖਿਆ ਕਿ ਇਸ ਫਿਲਮ ਵਿੱਚ ਇੱਕ ਬੁਜ਼ਰਗ ਸਿੱਖ ਨੂੰ ਆਪਣੀ ਘਰਵਾਲੀ ਨੂੰ ਆਪਣੇ ਵਿਆਹ ਦੀ ਵਰੇਗੰਢ ਮੌਕੇ ਫਾਈਵ ਸਟਾਰ ਹੋਟਲ ਵਿੱਚ ਖਾਣਾ ਖੁਆਉਣ ਲਈ ਝੂਠ ਮਾਰਕੇ ਭੀਖ ਮੰਗਦੇ ਵਿਖਾਇਆ ਗਿਆ ਹੈ।

ਫਿਲਮ ਦੇ ਇੱਕ ਹੋਰ ਦ੍ਰਿਸ਼ ਵਿੱਚ ਇੱਕ ਹੋਰ ਸਿੱਖ ਨੂੰ ਸਿਰ ਦੇ ਖੁੱਲੇਵਾਲਾਂ ਨਾਲ ਇੱਕ ਪੰਡਿਤ ਵਾਂਗ ਵਿਖਾਇਆ ਗਿਆ ਹੈ।ਇੱਕ ਹੋਰ ਦ੍ਰਿਸ਼ ਵਿੱਚ ਸਿੱਖ ਧਰਮ ਦਾ ਅਤਿ ਮਹੱਤਵੂਰਨ ਅੰਗ ਦਸਤਾਰ ਅਤੇ ਦਾਹੜੀ ਬਾਰੇ ਵੀ ਇਤਰਾਜ਼ਯੋਗ ਸੀਨ ਫਿਲਮਾਇਆ ਹੈ।

ਸਿੱਖੀ ਪਹਿਰਾਵੇ ਦੀ ਬੇਅਦਬੀ ਤੋਂ ਅੱਗੇ ਵੱਧਦਿਆਂ ਇੱਕ ਸਿੱਖ ਵਿਦਿਆਰਥੀ ਜਿਸਨੇ ਪਟਕਾ ਬੰਨਿਆ ਹੋਇਆ ਹੈ, ਉਸਨੂੰ ਇਮਤਿਹਾਨ ਦੇਣ ਤੋਂ ਪਹਿਲਾਂ ਲੰਮੇ ਪੈਕੁ ਦੰਡੌਤ ਕਰਦਿਆਂ ਵਿਖਾਇਆ ਗਿਆ ਹੈ।

ਸੋ ਉਪਰੋਕਤ ਨੁਕਤਾ ਨਜ਼ਰ ਤੋਂ ਇਹ ਫਿਲਮ ਜਿਵੇਂ ਕਿ ਆਮ ਭਾਰਤੀ ਫਿਲਮਾਂ ਵਾਂਗ ਸਿੱਖਾਂ ਨੂੰ ਗਲਤ ਰੰਗਤ ਵਿੱਚ ਪੇਸ਼ ਕਰਦੀ ਹੈ।

ਇਸ ਪੁਰੀ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ;

Sikhs feel offended by Amir Khan’s movie ‘PK’; Review says PK shows Sikhs in Bad Light

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪਰਦੇ ਤੇ ਬੋਲਦੀਆਂ ਤਸਵੀਰਾਂ ਨੂੰ ਆਏ ਬੇਸ਼ੱਕ ਬਹੁਤਾ ਜ਼ਿਆਦਾ ਸਮਾਂ ਨਹੀਂ ਹੋਇਆ ਪਰ ਇਸ ਵਿੱਚ ਆ ਰਹੇ ਬਦਲਾਅ ਜੇ ਵੇਖੇ ਜਾਣ ਤਾਂ ਉਹਨਾਂ ਦੀ ਰਫਤਾਰ ਬਹੁਤ ਜ਼ਿਆਦਾ ਹੈ।
ਹਿੰਦੀ ਫਿਲਮਾਂ ਦੀ ਕਲਾਕਾਰ ਸੋਹਾ ਅਲੀ ਖਾਨ ਆਪਣੀ ਅਗਲੀ ਫਿਲਮ '31 ਅਕਤੂਬਰ' 'ਚ ਤਿੰਨ ਬੱਚਿਆਂ ਦੀ ਮਾਂ ਅਤੇ ਇਕ ਕੰਮਕਾਜੀ ਔਰਤ ਦਾ ਰੋਲ ਨਿਭਾਅ ਰਹੀ ਹੈ।
ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਦੇ ਸਿੱਖ ਕਤਲੇਆਮ ਸਣੇ ਕਈ ਹੋਰ ਘਟਨਾਵਾਂ 'ਤੇ ਅਧਾਰਤ ਬਾਲੀਵੁੱਡ ਫਿਲਮ ‘31 ਅਕਤੂਬਰ’ ਦਾ ਇਕ ਵਾਰ ਫੇਰ ਦਿੱਲੀ ਹਾਈ ਕੋਰਟ ਵਿੱਚ ਵਿਰੋਧ
ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ 'ਫਲਾਇੰਗ ਜੱਟ' ਵਿਚ ਨਾਇਕ ਦੀ ਦਸਤਾਰ, ਡਰੈਸ ਅਤੇ ਪਿੱਠ 'ਤੇ ਖੰਡੇ ਦਾ ਨਿਸ਼ਾਨ ਦਿਖਾਏ ਜਾਣ 'ਤੇ ਸਖ਼ਤ ਸਬਦਾਂ ਵਿੱਚ ਇਤਰਾਜ਼

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: