ਅੰਮ੍ਰਿਤਸਰ:( 22 ਦਸੰਬਰ, 2014): ਦਲ ਖਾਲਸਾ ਦੇ ਕੰਵਰਪਾਲ ਸਿੰਘ ਨੇ ਅੱਜ ‘ਸਿੱਖ ਯੂਥ ਆਫ ਪੰਜਾਬ ਵਲੋਂ ਯੂਥ ਜਥੇਬੰਦੀ ਦੀ ਹੋਂਦ ਦੇ 6 ਵਰੇ ਪੂਰੇ ਹੋਣ ਉਤੇ ਕਰਵਾਈ ਇਕਤਰਤਾ ਵਿੱਚ ਬੋਲਦਿਆਂ ਕਿਹਾ ਕਿ ਜਥੇਦਾਰ ਸਾਹਿਬਾਨਾਂ ਨੂੰ ਸਰਕਾਰੀ ਸੁਰਖਿਆ ਦੀ ਲੋੜ ਹੀ ਕਿਥੇ ਹੈ। ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਨਾਲ ਸਰਕਾਰੀ ਗਨਮੈਨ ਅਤੇ ਲਾਲ ਬਤੀ ਵਾਲੀ ਗੱਡੀ (ਜੋ ਸਤਾ ਦੀ ਪ੍ਰਤੀਕ ਸਮਝੀ ਜਾਂਦੀ ਹੈ) ਉਹਨਾਂ ਦੇ ਰੁਤਬੇ ਅਤੇ ਸਨਮਾਨ ਨੂੰ ਵਡਾ ਕਰਨ ਦੀ ਥਾਂ ਛੋਟਾ ਕਰਦੀ ਹੈ ਅਤੇ ਉਹਨਾਂ ਨੂੰ ਦੂਜੇ ਰਾਜਨੀਤਿਕ ਲੋਕਾਂ ਦੀ ਲਾਈਨ ਵਿਚ ਬਰਾਬਰ ‘ਤੇ ਖੜਾ ਕਰਦੀ ਹੈ।

ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਤਖਤਾਂ ਦੇ ਜਥੇਦਾਰ ਸਾਹਿਬਾਨ ਵਲੋਂ ਸਰਕਾਰੀ ਸੁਰਖਿਆ ਅਤੇ ਗੱਡੀਆਂ ਦਾ ਲੈਣਾ ਇਕ ਗੈਰ-ਸਿਧਾਂਤਕ ਅਤੇ ਗੈਰ-ਵਾਜਿਬ ਰੁਝਾਨ ਹੈ, ਜੋ ਇਹਨਾਂ ਦੀ ਪਦਵੀ ਦੀ ਨਿਰਪਤਖਤਾ ਨੂੰ ਪੇਤਲਾ ਕਰਨ ਦਾ ਕਾਰਨ ਬਣਦਾ ਹੈ । ਜਥੇਬੰਦੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਹਨਾਂ ਦੀ ਪਦਵੀ ਦਾ ਸਤਿਕਾਰ ਕਾਇਮ ਰੱਖਦੇ ਹੋਏ ਸੁਰਖਿਆ ਦਾ ਬੰਦੋਬਸਤ ਆਪ ਕਰਨਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਜਦੋਂ ਸਰਕਾਰਾਂ ਆਪਣੇ ਕਾਰਨਾਂ ਕਰਕੇ ਜਾਂ ਜਥੇਦਾਰ ਕੋਲੋਂ ਆਪਣੀ ਗਲ ਜ਼ਬਰੀ ਮਨਵਾਉਣ ਲਈ ਸੁਰਖਿਆ ਵਾਪਿਸ ਲੈਂਦੀਆਂ ਹਨ ਤਾਂ ਫਿਰ ਜਿਥੇ ਜਥੇਦਾਰ ਦੀ ਪਦਵੀ ਦੀ ਤੌਹੀਨ ਹੁਮਦਿ ਹੈ ਉਥੇ ਕੌਮ ਅੰਦਰ ਵੀ ਨਾਮੋਸ਼ੀ ਆਉਂਦੀ ਹੈ।
ਉਹਨਾਂ ਟਿਪਣੀ ਕਰਦਿਆਂ ਕਿਹਾ ਕਿ ਸਰਕਾਰੀ ਰਿਆਤਾਂ ਮਾਨੰਣ ਵਾਲੇ ਜਥੇਦਾਰ ਹਮੇਸ਼ਾਂ ਵਕਤ ਆਉਣ ਉਤੇ ਕਮਜ਼ੋਰੀ ਦਿਖਾ ਦੇਂਦੇ ਹਨ। ਉਹਨਾਂ ਕਿਹਾ ਕਿ ਲੋੜ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਹੀ ਜਥੇਦਾਰ ਸਾਹਿਬਾਨ ਦੀ ਸੁਰਖਿਆ ਵਿਚ ਤਾਇਨਾਤ ਹੋਣੇ ਚਾਹੀਦੇ ਹਨ।
ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਬੀਜੇਪੀ ਪੰਜਾਬ ਵਿ¤ਚ ਆਧਾਰ ਬਨਾਉਣ ਲਈ ਨਵੇਂ ਸਿਆਸੀ ਪੈਂਤੜੇ ਖੇਡ ਰਹੀ ਹੈ। ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪੰਥ-ਦੁਸ਼ਮਣ ਜਮਾਤ ਆਰ ਐਸ ਐਸ ਪਰਿਵਾਰ ਦੇ ਮੈਂਬਰ ਭਾਈ ਗੁਰਬਖਸ਼ ਸਿੰਘ ਦੀਆਂ ਹਾਜਰੀਆਂ ਭਰ ਰਹੇ ਹਨ ਅਤੇ ਸਿ¤ਖ ਕੈਦੀਆਂ ਦੀ ਰਿਹਾਈ ਦੇ ਹ¤ਕ ਵਿ¤ਚ ਬਿਆਨ ਵੀ ਦੇ ਰਹੇ ਹਨ।
ਉਹਨਾਂ ਆਰ ਐਸ ਐਸ ਵਲੋਂ ਗੈਰ-ਹਿੰਦੂਆਂ ਨੂੰ ਠਅਪਸ਼ਬਦਠ ਕਹਿਣ, ਗੀਤਾ ਨੂੰ ਭਾਰਤ ਦੀ ਰਾਸ਼ਟਰੀ ਕਿਤਾਬ ਐਲਾਨਣ ਦੀਆਂ ਗ¤ਲਾਂ ਕਰਨ, ਸੰਸਕ੍ਰਿਤ ਦੀ ਸਾਰੇ ਭਾਰਤ ਵਿਚ ਪ੍ਰਮੁਖਤਾ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਕਰਨ, ਗੈਰ ਹਿੰਦੂਆਂ ਦਾ ਠਸ਼ੁ¤ਧੀਕਰਣਠ ਅਥਵਾ ਹਿੰਦੂਕਰਣ ਕਰਨ, ਸਿਖਾਂ ਨੂੰ ਹਿੰਦੂਆਂ ਦਾ ਇ¤ਕ ਹਿਸਾ ਦਸਣ ਦਾ ਸਖਤ ਨੋਟਿਸ ਲੈਂਦਿਆਂ ਸਿਖ ਸੰਸਥਾਵਾਂ ਨੂੰ ਆਰ ਐਸ ਐਸ ਦਾ ਮੁਕਾਬਲਾ ਕਰਨ ਲਈ ਸੰਘਰਸ਼ ਵਿਢਣ ਦਾ ਸਦਾ ਦਿਤਾ।
ਉਹਨਾਂ ਕਿਹਾ ਕਿ ਸਿਖਾਂ ਨੂੰ ਹਰ ਹਿੰਦੁਤਵੀ ਰਸਮ-ਰਵਾਜ ਨੂੰ ਤਿਆਗ ਦੇਣਾ ਚਾਹੀਦਾ ਅਤੇ ਹਰ ਉਸ ਸਿਆਸਤ ਤੋਂ ਆਪਣੇ ਆਪ ਨੂੰ ਦੂਰ ਕਰ ਲੈਣਾ ਚਾਹੀਦਾ ਹੈ, ਜਿਸ ਦਾ ਦੂਜਾ ਸਿਰਾ ਆਰ ਐਸ ਐਸ ਪਰਿਵਾਰ ਦੀ ਕਿਸੇ ਵੀ ਸ਼ਾਖ ਨਾਲ ਮਿਲਦਾ ਹੋਵੇ ।
ਆਪਣੀ 6ਵੀਂ ਵਰੇਗੰਡ ਮੌਕੇ ਪਾਸ ਕੀਤੇ ਮਤੇ ਵਿਚ ਜਥੇਬੰਦੀ ਨੇ ਦਸਵੇਂ ਪਾਤਸ਼ਾਹ ਗੁਰੂੁ ਗੋਬਿੰਦ ਸਿੰਘ ਜੀ ਦੇ ਵਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਉਹਨਾਂ ਦੀ ਧਰਮ ਅਤੇ ਕੌਮ ਪ੍ਰਤੀ ਦੇਣ ਅਤੇ ਕੁਰਬਾਨੀ ਨੂੰ ਲਾਸਾਨੀ ਦਸਿਆ। ਉਹਨਾਂ ਕਿਹਾ ਕਿ ਸਾਹਿਬਜ਼ਾਦਿਆਂ ਦਾ ਜੀਵਨ ਪੰਥਕ ਰੰਗ ਵਿ¤ਚ ਰੰਗੇ ਹਰ ਨੌਜਵਾਨ ਲਈ ਪ੍ਰੇਰਣਾ ਸਰੋਤ ਸੀ, ਹੈ ਅਤੇ ਰਹੇਗਾ।
ਦੂਜੇ ਮਤੇ ਰਾਂਹੀ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦੀ ਜੋਰਦਾਰ ਵਕਾਲਤ ਕਰਦਿਆਂ ਨਾਨਕਸਰ ਸੰਪਰਦਾ ਅਤੇ ਸੰਤ ਸਮਾਜ ਵਲੋਂ ਮੁੜ ਬਿਕਰਮੀ ਲਾਗੂ ਕਰਨ ਦੀਆਂ ਹੋ ਰਹੀਆਂ ਕੋਸ਼ਿਸ਼ਾਂ ਨੂੰ ਪੰਥ ਵਿ¤ਚ ਇ¤ਕ ਹੋਰ ਡੂੰਘਾ ਪਾੜ ਪਾਉਣ ਦੇ ਤੁਲ ਦਸਿਆ। ਉਹਨਾਂ ਜਥੇਦਾਰ ਅਕਾਲ ਤਖਤ ਸਾਹਿਬ ਅਤੇ ਦਮਦਮੀ ਟਕਸਾਲ ਦੇ ਮੁਖੀ ਨੂੰ ਇਕਤਰਫਾ ਭੂਮਿਕਾ ਨਿਭਾਉਣ ਦੀ ਥਾਂ ਉਸਾਰੂ ਅਤੇ ਕੌਮੀ ਇ¤ਕਸਾਰਤਾ ਲਿਆਉਣ ਵਾਲੀ ਭੂਮਿਕਾ ਨਿਭਾਉਣ ਲਈ ਅਪੀਲ ਕੀਤੀ। ਜਥੇਬੰਦੀ ਨੇ ਦਸਵੇ ਪਾਤਸ਼ਾਹ ਗੁਰੁੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ ਨੂੰ ਹੀ ਮਨਾਉਣ ਦਾ ਸ¤ਦਾ ਦਿਤਾ।
ਜਥੇਬੰਦੀ ਨੇ ਸਰਬਸੰਮਤੀ ਨਾਲ ਅਗਲੇ ਸਾਲ ਲਈ ਨਵੀਂ ਟੀਮ ਦਾ ਗਠਨ ਕੀਤਾ ਅਤੇ ਪਰਮਜੀਤ ਸਿੰਘ ਟਾਂਡਾ ਨੂੰ ਅਗਲਾ ਪ੍ਰਧਾਨ ਚੁਣਿਆ ਗਿਆ। ਉਹਨਾਂ ਦੇ ਨਾਲ 25 ਮੈਂਬਰੀ ਵਰਕਿੰਗ ਕਮੇਟੀ ਦਾ ਗਠਨ ਵੀ ਕੀਤਾ ਗਿਆ। ਨਵੇਂ ਅਹੁਦੇਦਾਰਾਂ ਦੀ ਸੂਚੀ ਵਿ¤ਚ ਪਰਮਜੀਤ ਸਿੰਘ ਟਾਂਡਾ, ਮਨਜੀਤ ਸਿੰਘ ਕਰਤਾਰਪੁਰ, ਗੁਰਮੀਤ ਸਿੰਘ ਕਰਤਾਰਪੁਰ (ਜਨਰਲ ਸਕ¤ਤਰ), ਸੁਖਵਿੰਦਰ ਸਿੰਘ, ਪਰਮਜੀਤ ਸਿੰਘ ਮੰਡ, ਹਰਜੋਤ ਸਿੰਘ, ਹਰਗਿਆਨ ਸਿੰਘ, ਗਗਨਦੀਪ ਸਿੰਘ ਨੂੰ ਸ਼ਾਮਿਲ ਕੀਤਾ ਗਿਆ।
‘ਸਿ¤ਖ ਯੂਥ ਆਫ ਪੰਜਾਬ‘ ਵਲੋਂ ਮੁੜ ਐਲਾਨ ਕੀਤਾ ਗਿਆ ਕਿ ਉਹ ਨਸ਼ਿਆਂ, ਔਰਤਾਂ ਵਿਰੁ¤ਧ ਹਿੰਸਾ, ਸਭਿਆਚਾਰਕ ਗੰਧਲੇਪਣ ਅਤੇ ਰਾਜਨੀਤੀ ਦੇ ਅਪਰਾਧੀਕਰਨ ਵਿਰੁ¤ਧ ਆਪਣੀ ਲੜਾਈ ਜਾਰੀ ਰ¤ਖਣਗੇ।