Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Laadli Media Award for Gender Sensitivity

‘ਦ ਕੌਰਸ ਆਫ 1984’ ਨੇ ਲਾਡਲੀ ਮੀਡੀਆ ਐਂਡ ਐਡਵਰਟਾਈਜ਼ਿੰਗ ਅਵਾਰਡਜ਼ 2025 ਵਿੱਚ ਵੱਡਾ ਸਨਮਾਨ ਜਿੱਤਿਆ

‘ਦ ਕੌਰਸ ਆਫ 1984’ ਨੇ ਲਾਡਲੀ ਮੀਡੀਆ ਐਂਡ ਐਡਵਰਟਾਈਜ਼ਿੰਗ ਅਵਾਰਡਜ਼ 2025 ਵਿੱਚ ਵੱਡਾ ਸਨਮਾਨ ਜਿੱਤਿਆ

ਮੁੰਬਈ: ਨਵੰਬਰ 1984 ਦੀ ਸਿੱਖ ਨਸ਼ਲਕੁਸ਼ੀ ਨੂੰ ਹੱਡੀ ਹੱਡੀ ਹਡਾਉਣ ਵਾਲੀਆਂ ਸਿੱਖ ਬੀਬੀਆਂ ਦੀ ਚਾਰ ਦਹਾਕਿਆਂ ਦੀ ਨਿਆਂ-ਲੜਾਈ ਨੂੰ ਕੇਂਦਰ ਬਣਾਕੇ ਤਿਆਰ ਕੀਤੀ ਡਾਕੂਮੈਂਟਰੀ ‘ਦ ਕੌਰਸ ਆਫ 1984: ਹਾਉ ਸਿੱਖ ਵੂਮੈਨ ਕੰਟੀਨਿਊ ਟੂ ਫਾਈਟ 40 ਈਅਰਜ਼ ਆਫ ਇਨਜੰਸਟਿਸ’ (The Kaurs of 1984: How Sikh Women Continue to Fight 40 Years of Injustice) ਨੇ ਲਾਡਲੀ ਮੀਡੀਆ ਐਂਡ ਐਡਵਰਟਾਈਜ਼ਿੰਗ ਅਵਾਰਡਜ਼ 2025 ਵਿੱਚ ਲਿੰਗ ਸੰਵੇਦਨਸ਼ੀਲਤਾ (Gender Sensitivity) (ਨੈਸ਼ਨਲ) ਸ਼੍ਰੇਣੀ ਦਾ ਮਹੱਤਵਪੂਰਨ ਇਨਾਮ ਜਿੱਤਿਆ।

‘ਦ ਕੌਰਸ ਆਫ 1984’ ਨੇ ਲਾਡਲੀ ਮੀਡੀਆ ਐਂਡ ਐਡਵਰਟਾਈਜ਼ਿੰਗ ਅਵਾਰਡਜ਼ 2025 ਵਿੱਚ ਵੱਡਾ ਸਨਮਾਨ ਜਿੱਤਿਆ
‘ਦ ਕੌਰਸ ਆਫ 1984’ ਨੇ ਲਾਡਲੀ ਮੀਡੀਆ ਐਂਡ ਐਡਵਰਟਾਈਜ਼ਿੰਗ ਅਵਾਰਡਜ਼ 2025 ਵਿੱਚ ਵੱਡਾ ਸਨਮਾਨ ਜਿੱਤਿਆ

ਇਹ ਅਵਾਰਡ ਪਾਪੂਲੇਸ਼ਨ ਫਸਟ ਵੱਲੋਂ ਯੂ.ਐੱਨ.ਐਫ.ਪੀ.ਏ. (UNFPA) ਦੇ ਸਹਿਯੋਗ ਨਾਲ ਆਯੋਜਿਤ ਲਾਡਲੀ ਅਵਾਰਡਜ਼ ਦੇ 15ਵੇਂ ਸੰਸਕਰਣ ਦੇ ਦੌਰਾਨ ਪ੍ਰਦਾਨ ਕੀਤਾ ਗਿਆ, ਜਿਸ ਵਿੱਚ ਦੇਸ਼ ਭਰ ਦੇ ਕਈ ਪ੍ਰਮੁੱਖ ਪੱਤਰਕਾਰ ਅਤੇ ਮੀਡੀਆ ਪ੍ਰੋਫੈਸ਼ਨਲਜ਼ ਨੂੰ ਸਨਮਾਨਿਤ ਕੀਤਾ ਗਿਆ।

ਡਾਕੂਮੈਂਟਰੀ ਨੂੰ ਜ਼ੀਜਾਹ ਸ਼ੇਰਵਾਨੀ ਅਤੇ ਜਸਪ੍ਰੀਤ ਸਿੰਘ ਨੇ ਦਿ ਕੁਇੰਟ ਲਈ ਬਣਾਇਆ ਹੈ ਅਤੇ ਇਹ ਲੇਖਕ ਸਨਮ ਵਜ਼ੀਰ ਦੀ ਕਿਤਾਬ ‘The Kaurs of 1984 ’ ‘ਤੇ ਆਧਾਰਿਤ ਹੈ। ਇਹ ਰਚਨਾ 1984 ਦੀ ਸਿੱਖ ਨਸਲਕੁਸ਼ੀ , ਉਸ ਤੋਂ ਬਾਅਦ ਦਹਾਕਿਆਂ ਤੱਕ ਚੱਲੇ ਦਰਦ, ਅਤੇ ਨਿਆਂ ਲਈ ਅੱਜ ਵੀ ਜਾਰੀ ਸੰਘਰਸ਼ ਨੂੰ ਪੇਸ਼ ਕਰਦੀ ਹੈ।

ਜ਼ੀਜਾਹ ਸ਼ੇਰਵਾਨੀ ਇਸ ਦਸਤਾਵੇਜ਼ੀ ਦੇ ਰਿਪੋਰਟਰ ਅਤੇ ਡਾਇਰੈਕਟਰ ਹਨ। ਉਹਨਾਂ ਨਾਲ ਜਸਪ੍ਰੀਤ ਸਿੰਘ ਨੇ ਰਿਪੋਰਟਰ/ਨਿਰਮਾਤਾ ਦੀ ਭੂਮਿਕਾ ਨਿਭਾਈ ਹੈ ਅਤੇ ਨਿਤਿਨ ਬਿਸ਼ਟ ਐਡੀਟ ਕੀਤਾ ਹੈ।

ਲਾਡਲੀ ਅਵਾਰਡਜ਼ ਮੀਡੀਆ ਵਿੱਚ ਲਿੰਗ-ਸੰਵੇਦਨਸ਼ੀਲ ਰਿਪੋਰਟਿੰਗ ਨੂੰ ਉਤਸ਼ਾਹਿਤ ਲਈ ਮਸ਼ਹੂਰ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਰਤ ਵਿੱਚ ਸੋਸ਼ਲ ਮੀਡੀਆ ਰੋਕ ਦੇ ਹੁਕਮਾਂ ਦੀ ਝੜੀ ਜਾਰੀ ਹੈ। ਮਾਰਚ ਤੋਂ ਜੁਲਾਈ 2026 ਦੌਰਾਨ 1.95 ਲੱਖ ਤੋਂ ਵੱਧ ਹੁਕਮ ਜਾਰੀ ਹੋਏ, ਜਿਨ੍ਹਾਂ ਵਿੱਚ ਇੰਸਟਾਗ੍ਰਾਮ ਅਤੇ ਫੇਸਬੁੱਕ ਸਭ ਤੋਂ
ਯੂ.ਐੱਨ. ਦੇ ਪੰਜ ਸਪੈਸ਼ਲ ਰਿਪੋਰਟਰਾਂ ਨੇ ਕਨੇਡਾ ਨੂੰ ਲਿਖੀ ਇੱਕ ਸਾਂਝੀ ਚਿੱਠੀ ਵਿੱਚ ਸਿੱਖ ਫੈਡਰੇਸ਼ਨ ਕਨੇਡਾ ਦੇ ਕੌਮੀ ਬੁਲਾਰੇ ਭਾਈ ਮਨਿੰਦਰ ਸਿੰਘ ਨੂੰ ਮਿਲ ਰਹੀਆਂ ਧਮਕੀਆਂ ਦਾ ਮੁੱਦਾ ਚੁੱਕਿਆ ਹੈ।
ਯੁਕਤ ਰਾਸ਼ਟਰ ਦੇ ਪੰਜ ਸੀਨੀਅਰ ਅਧਿਕਾਰੀਆਂ ਨੇ ਸਿੱਖ ਫੈਡਰੇਸ਼ਨ ਦੇ ਭਾਈ ਮੋਨਿੰਦਰ ਸਿੰਘ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਅਤੇ ਚੇਤਾਵਨੀਆਂ ਬਾਰੇ ਕੈਨੇਡਾ ਸਰਕਾਰ ਨੂੰ ਸਾਂਝੇ ਤੌਰ ’ਤੇ ਜਨਤਕ ਪੱਤਰ ਲਿਖਿਆ
ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: