ਮਨੀਪੁਰ ਦੀ ਮਨੁੱਖੀ ਹੱਕਾਂ ਦੀ ਲੜਾਈ ਲੜ ਰਹੀ ਆਇਰਨ ਲੇਡੀ ਵਜੋਂ ਪਛਾਣ ਬਣਾ ਚੁੱਕੀ ਸਮਾਜਕ ਕਾਰਕੁਨ ਇਰੋਮ ਸ਼ਰਮੀਲਾ ਜੋ 14 ਸਾਲਾਂ ਤੋਂ ਭੁੱਖ ਹੜਤਾਲ ਕਰਕੇ ਹਸਪਤਾਲ ਵਿੱਚ ਬਣਾਈ ਆਰਜ਼ੀ ਜੇਲ ਵਿੱਚ ਸੀ, ਨੇ ਇੰਫਾਲ ’ਚ ਰਿਹਾਅ ਹੋਣ ਤੋਂ ਬਾਅਦ ਮੁੜ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਮਨੀਪੁਰ ’ਚ ਫੌਜ ਵੱਲੋਂ ਕੀਤੇ ਅਨ੍ਹਿਆਂ ਅਤੇ ਅਪਰਾਧਾਂ ਖਿਲਾਫ ਸੰਘਰਸ਼ ਜਾਰੀ ਰਹੇਗਾ।