ਨਵੀਂ ਦਿੱਲੀ (20 ਅਗਸਤ 2014): ਮਨੀਪੁਰ ਦੀ ਮਨੁੱਖੀ ਹੱਕਾਂ ਦੀ ਲੜਾਈ ਲੜ ਰਹੀ ਆਇਰਨ ਲੇਡੀ ਵਜੋਂ ਪਛਾਣ ਬਣਾ ਚੁੱਕੀ ਸਮਾਜਕ ਕਾਰਕੁਨ ਇਰੋਮ ਸ਼ਰਮੀਲਾ ਜੋ 15 ਸਾਲਾਂ ਤੋਂ ਭੁੱਖ ਹੜਤਾਲ ਕਰਕੇ ਹਸਪਤਾਲ ਵਿੱਚ ਬਣਾਈ ਆਰਜ਼ੀ ਜੇਲ ਵਿੱਚੋਂ 22 ਜਨਵਰੀ ਨੂੰ ਰਿਹਾਅ ਕਰਦਿਆਂ ਇੱਕ ਸਥਾਨਿਕ ਅਦਾਲਤ ਨੇ ਉਸ ਖਿਲਾਫ ਆਤਮ ਹੱਤਿਆ ਦੇ ਪੁਲਿਸ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਉਸਨੂੰ ਤੁਰੰਤ ਰਿਹਾਈ ਦੇ ਹੁਕਮ ਦਿੱਤੇ ਸਨ।
ਅਦਲਾਤ ਨੇ ਉਸ ਖਿਲਾਫ ਲੱਗੀ ਭਾਰਤੀ ਦੰਡ ਵਿਧਾਨ ਦੀ ਧਾਰਾ 309 ਅਤੇ 353 ਨੂੰ ਵੀ ਹਟਾਉਣ ਦੇ ਹੁਕਮ ਕੀਤੇ।

ਸ਼ਾਮ ਨੂੰ ਹੋਈ ਰਿਹਾਈ ਤੋਂ ਬਾਅਦ ਸ਼ਰਮੀਲਾ ਫਿਰ ਤੋਂ ਭੁੱਖ ਹੜਤਾਲ ‘ਤੇ ਬੈਠ ਗਈ ਅਤੇ ਸ਼ੁਕਰਵਾਰ 23 ਜਨਵਰੀ ਨੂੰ ਪੁਲਿਸ ਨੇ ਫਿਰ ਉਸਨੂੰ ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਦੀਆਂ ਧਾਰਾਵਾਂ ਅਧੀਨ ਗ੍ਰਿਫਤਾਰ ਕਰ ਲ਼ਿਆ।
ਇੰਫਾਲ ’ਚ ਰਿਹਾਅ ਹੋਣ ਤੋਂ ਬਾਅਦ ਇਰੋਮ ਸ਼ਰਮੀਲਾ ਨੇ ਮੁੜ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮਨੀਪੁਰ ’ਚ ਫੌਜ ਵੱਲੋਂ ਕੀਤੇ ਅਨ੍ਹਿਆਂ ਅਤੇ ਅਪਰਾਧਾਂ ਖਿਲਾਫ ਸੰਘਰਸ਼ ਜਾਰੀ ਰਹੇਗਾ।
ਇਰੋਮ ਨੇ ਕਿਹਾ, ‘‘ਮੈਂ 15 ਵਰ੍ਹਿਆਂ ਤਕ ਮੁਸ਼ਕਲ ਸਹੀ ਪਰ ਮੇਰਾ ਸੰਘਰਸ਼ ਜਾਰੀ ਰਹੇਗਾ। ਇਹ ਮੇਰੀ ਕਠੋਰ ਕਾਨੂੰਨ ਖਿਲਾਫ ਜੰਗ ਹੈ ਅਤੇ ਮੈਂ ਨਹੀਂ ਚਾਹੁੰਦੀ ਕੋਈ ਵੀ ਮੇਰੀ ਪ੍ਰਸੰਸਾ ਦੇ ਗੀਤ ਗਾਵੇ।
ਮਨੀਪੁਰ ਦੀ ਆਇਰਨ ਲੇਡੀ ਵਜੋਂ ਮਸ਼ਹੂਰ 42 ਵਰ੍ਹਿਆਂ ਦੀ ਇਰੋਮ ਸ਼ਰਮੀਲਾ ਨੇ ਨਵੰਬਰ 2000 ’ਚ ਉਸ ਸਮੇਂ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਜਦੋਂ ਮਨੀਪੁਰ ’ਚ ਉਸ ਦੇ ਘਰ ਨੇੜੇ ਬੱਸ ਸਟਾਪ ’ਤੇ ਹੋਈ ਗੋਲੀਬਾਰੀ ਦੌਰਾਨ 10 ਲੋਕ ਮਾਰੇ ਗਏ ਸਨ। ਉਸ ਸਮੇਂ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨਾਂ ਨੇ ਇਨ੍ਹਾਂ ਕਤਲਾਂ ਲਈ ਫੌਜ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਅਫਸਪਾ ਲਾਗੂ ਹੋਣ ਕਰਕੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ ਸੀ।
ਇਨਸਾਫ ਨਾ ਮਿਲਣ ਤੋਂ ਬਾਅਦ ਇਰੋਮ ਸ਼ਰਮੀਲਾ ਭੁੱਖ ਹੜਤਾਲ ’ਤੇ ਬੈਠ ਗਈ ਸੀ ਅਤੇ ਉਸ ’ਤੇ ਕੇਸ ਪਾਇਆ ਗਿਆ ਕਿ ਉਹ ਖੁਦਕੁਸ਼ੀ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਰਮੀਲਾ ਨੂੰ ਹਸਪਤਾਲ ’ਚ ਰੱਖਿਆ ਗਿਆ ਜਿਥੇ ਉਸ ਨੂੰ ਦਿਨ ’ਚ ਕਈ ਵਾਰ ਟਿਊਬਾਂ ਰਾਹੀਂ ਤਰਲ ਪਦਾਰਥ ਦਿੱਤਾ ਜਾਂਦਾ ਸੀ।