Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਮਨੀਪੁਰ ਦੀ ਮਨੁੱਖੀ ਹੱਕਾਂ ਦੀ ਲੜਾਈ ਲੜ ਰਹੀ ਆਇਰਨ ਲੇਡੀ ਇਰੋਮ ਸ਼ਰਮੀਲਾ ਨੂੰ ਪੁਲਸ ਨੇ ਫਿਰ ਕੀਤਾ ਗ੍ਰਿਫਤਾਰ

ਮਨੀਪੁਰ ਦੀ ਮਨੁੱਖੀ ਹੱਕਾਂ ਦੀ ਲੜਾਈ ਲੜ ਰਹੀ ਆਇਰਨ ਲੇਡੀ ਇਰੋਮ ਸ਼ਰਮੀਲਾ ਨੂੰ ਪੁਲਸ ਨੇ ਫਿਰ ਕੀਤਾ ਗ੍ਰਿਫਤਾਰ

iromਇੰਫਾਲ (22 ਅਗਸਤ 2014): ਮਨੀਪੁਰ ਦੀ ਮਨੁੱਖੀ ਹੱਕਾਂ ਦੀ ਲੜਾਈ ਲੜ ਰਹੀ ਆਇਰਨ ਲੇਡੀ ਵਜੋਂ ਪਛਾਣ ਬਣਾ ਚੁੱਕੀ ਸਮਾਜਕ ਕਾਰਕੁਨ ਇਰੋਮ ਸ਼ਰਮੀਲਾ ਜੋ 14 ਸਾਲਾਂ ਤੋਂ ਭੁੱਖ ਹੜਤਾਲ ਕਰਕੇ ਹਸਪਤਾਲ ਵਿੱਚ ਬਣਾਈ ਆਰਜ਼ੀ ਜੇਲ ਵਿੱਚ ਸੀ, ਨੇ ਇੰਫਾਲ ’ਚ ਰਿਹਾਅ ਹੋਣ ਤੋਂ ਬਾਅਦ ਮੁੜ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਮਨੀਪੁਰ ’ਚ ਫੌਜ ਵੱਲੋਂ ਕੀਤੇ ਅਨ੍ਹਿਆਂ ਅਤੇ ਅਪਰਾਧਾਂ ਖਿਲਾਫ ਸੰਘਰਸ਼ ਜਾਰੀ ਰਹੇਗਾ।

ਇਰੋਮ ਸ਼ਰਮੀਲਾ ਨੂੰ ਅੱਜ ਪੁਲਿਸ ਇਕ ਸਰਕਾਰੀ ਹਸਪਤਾਲ ਦੇ ਬਾਹਰ ਬਣਾਏ ਗਏ ਛੋਟੇ ਅਸਥਾਈ ਸਥਾਨ ਤੋਂ ਜ਼ਬਰਦਸਤੀ ਲੈ ਗਈ। ਬੁੱਧਵਾਰ ਨੂੰ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਸ਼ਰਮੀਲਾ ਇਥੇ ਆਪਣਾ ਅਨਸ਼ਨ ਜਾਰੀ ਰੱਖ ਰਹੀ ਸੀ। ਸੂਤਰਾਂ ਨੇ ਕਿਹਾ ਕਿ 42 ਸਾਲਾਂ ਸ਼ਰਮੀਲਾ ਦੁਆਰਾ ਕੁਝ ਖਾਣ ਜਾਂ ਪੀਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਮੈਡੀਕਲ ਜਾਂਚ ਲਈ ਲਿਜਾਇਆ ਗਿਆ।

ਸ਼ਰਮੀਲਾ ‘ਤੇ ਮਰਨ ਵਰਤ ਕਾਰਨ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਾਕੇ ਞ ਪਿਛਲੇ ਕਈ ਸਾਲਾਂ ਤੋਂ ਪੁਲਿਸ ਹਿਰਾਸਤ ‘ਚ ਰੱਖਿਆ ਸੀ। ਸ਼ਰਮੀਲਾ ਨੂੰ ਹਰ ਸਾਲ ਰਿਹਾਅ ਕਰ ਦਿਤਾ ਜਾਂਦਾ ਹੈ ਅਤੇ ਫਿਰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਕਿਉਂਕਿ ਕਾਨੂੰਨ ਸਿਰਫ਼ 364 ਦਿਨਾਂ ਲਈ ਹਿਰਾਸਤ ‘ਚ ਲੈਣ ਦੀ ਇਜਾਜ਼ਤ ਦਿੰਦਾ ਹੈ।

ਉਹ ਤਕਰੀਬਨ 14 ਸਾਲਾਂ ਤੋਂ ਮਣੀਪੁਰ ‘ਚੋਂ ਹਥਿਆਰਬੰਦ ਫ਼ੋਰਸ ਵਿਸ਼ੇਸ਼ ਅਧਿਕਾਰ ਕਾਨੂੰਨ (ਅਫ਼ਸਪਾ) ਵਾਪਸ ਲੈਣ ਲਈ ਭੁੱਖ ਹੜਤਾਲ ‘ਤੇ ਹੈ। ਸ਼ਰਮੀਲਾ ਨੂੰ ਖ਼ੁਦਕੁਸ਼ੀ ਦੀਆਂ ਕੋਸ਼ਿਸ਼ਾਂ ਦੇ ਦੋਸ਼ਾਂ ਤੋਂ ਮੁਕਤ ਕਰਦਿਆਂ ਸੈਸ਼ਨ ਜੱਜ (ਇੰਫਾਲ ਪੂਰਬ) ਏ. ਗੁਣੇਸ਼ਵਰ ਸ਼ਰਮਾ ਨੇ ਕਿਹਾ ਸੀ ”ਜੇ ਅਪੀਲਕਰਤਾ ਦੀ ਕਿਸੇ ਹੋਰ ਮਾਮਲੇ ‘ਚ ਜ਼ਰੂਰਤ ਨਹੀਂ ਹੈ ਤਾਂ ਰਿਹਾਅ ਕੀਤਾ ਜਾਵੇ।”

ਅਦਾਲਤ ਨੇ ਕਿਹਾ ਕਿ 42 ਸਾਲਾਂ ਦੀ ਸ਼ਰਮੀਲਾ ਦਾ ਅੰਦੋਲਨ ਸਿਆਸੀ ਮੰਗ ਜ਼ਰੀਏ ਇਕ ਕਾਨੂੰਨ ਨੂੰ ਖ਼ਤਮ ਕਰਨ ਲਈ ਹੈ ਅਤੇ ਇੰਜ ਲਗਦਾ ਹੈ ਕਿ ਉਹ ਉਦੋਂ ਤਕ ਅਪਣੀ ਭੁੱਖ ਹੜਤਾਲ ਜਾਰੀ ਰਖ ਸਕਦੀ ਹੈ ਜਦ ਤਕ ਕਿ ਸਰਕਾਰ ਇਸ ਨੂੰ ਸਿਆਸੀ ਤੌਰ ‘ਤੇ ਮੰਨ ਨਹੀਂ ਲੈਂਦੀ।

ਜੱਜ ਨੇ ਕਿਹਾ ਸੀ ਕਿ ਇਨ੍ਹਾਂ ਸਥਿਤੀਆਂ ‘ਚ ਸੂਬਾ ਸਰਕਾਰ ਉਨ੍ਹਾਂ ਦੀ ਸਿਹਤ ਅਤੇ ਸੁਰੱਖਿਆ ਲਈ ਬਣਦੇ ਕਦਮ ਚੁੱਕ ਸਕਦੀ ਹੈ ਅਤੇ ਜੇਕਰ ਉਹ ਅਪਣੀ ਭੁੱਖ ਹੜਤਾਲ ਜਾਰੀ ਰਖਣ ਦਾ ਫ਼ੈਸਲਾ ਕਦੀ ਹੈ ਤਾਂ ਮਾਮਲੇ ‘ਚ ਨੱਕ ਜ਼ਰੀਏ ਉਨ੍ਹਾਂ ਨੂੰ ਤਰਲ ਪਦਾਰਥ ਦਿਤੇ ਜਾ ਸਕਦੇ ਹਨ।

ਰਿਹਾਈ ਤੋਂ ਇਰੋਮ ਨੇ ਕਿਹਾ ਸੀ, ‘‘ਮੈਂ 14 ਵਰ੍ਹਿਆਂ ਤਕ ਮੁਸ਼ਕਲ ਸਹੀ ਪਰ ਮੇਰਾ ਸੰਘਰਸ਼ ਜਾਰੀ ਰਹੇਗਾ। ਇਹ ਮੇਰੀ ਕਠੋਰ ਕਾਨੂੰਨ ਖਿਲਾਫ ਜੰਗ ਹੈ ਅਤੇ ਮੈਂ ਨਹੀਂ ਚਾਹੁੰਦੀ ਕੋਈ ਵੀ ਮੇਰੀ ਪ੍ਰਸੰਸਾ ਦੇ ਗੀਤ ਗਾਵੇ।

ਮਨੀਪੁਰ ਦੀ ਆਇਰਨ ਲੇਡੀ ਵਜੋਂ ਮਸ਼ਹੂਰ 42 ਵਰ੍ਹਿਆਂ ਦੀ ਇਰੋਮ ਸ਼ਰਮੀਲਾ ਨੇ ਨਵੰਬਰ 2000 ’ਚ ਉਸ ਸਮੇਂ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਜਦੋਂ ਮਨੀਪੁਰ ’ਚ ਉਸ ਦੇ ਘਰ ਨੇੜੇ ਬੱਸ ਸਟਾਪ ’ਤੇ ਹੋਈ ਗੋਲੀਬਾਰੀ ਦੌਰਾਨ 10 ਲੋਕ ਮਾਰੇ ਗਏ ਸਨ। ਉਸ ਸਮੇਂ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨਾਂ ਨੇ ਇਨ੍ਹਾਂ ਕਤਲਾਂ ਲਈ ਫੌਜ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਅਫਸਪਾ ਲਾਗੂ ਹੋਣ ਕਰਕੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ ਸੀ।

ਇਨਸਾਫ ਨਾ ਮਿਲਣ ਤੋਂ ਬਾਅਦ ਇਰੋਮ ਸ਼ਰਮੀਲਾ ਭੁੱਖ ਹੜਤਾਲ ’ਤੇ ਬੈਠ ਗਈ ਸੀ ਅਤੇ ਉਸ ’ਤੇ ਕੇਸ ਪਾਇਆ ਗਿਆ ਕਿ ਉਹ ਖੁਦਕੁਸ਼ੀ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਰਮੀਲਾ ਨੂੰ ਹਸਪਤਾਲ ’ਚ ਰੱਖਿਆ ਗਿਆ ਜਿਥੇ ਉਸ ਨੂੰ ਦਿਨ ’ਚ ਕਈ ਵਾਰ ਟਿਊਬਾਂ ਰਾਹੀਂ ਤਰਲ ਪਦਾਰਥ ਦਿੱਤਾ ਜਾਂਦਾ ਸੀ।

ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਵਿਸਥਾਰ ਨਾਲ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈੱਬਸਾਈਟ ‘ਤੇ ਜਾਓ: ਵੇਖੋ

Irom Sharmila arrested again: Police arrests Irom Sharmila from protest venue in Imphal

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇੰਡੀਆ ਵੱਲੋਂ ਪੱਛਮੀ ਮੁਲਕਾਂ ਵਿੱਚ ਸਿੱਖ ਆਜ਼ਾਦੀ ਲਹਿਰ ਨਾਲ ਸੰਬੰਧਿਤ ਵਿਅਕਤੀਆਂ ਦੇ ਕਤਲਾਂ ਦੀ ਵਿਉਂਤ ਸਾਹਮਣੇ ਆਉਣ ਤੋਂ ਬਾਅਦ ਇੰਡੀਆ ਦੀ ਖੁਫੀਆ ਏਜੰਸੀ ਰਾਅ ਦੇ ਅਧਿਕਾਰੀਆਂ ਨੂੰ ਅਮਰੀਕਾ ਇੰਗਲੈਂਡ ਅਤੇ
ਇੰਡੀਆ ਵੱਲੋਂ ਪੱਛਮੀ ਮੁਲਕਾਂ ਵਿੱਚ ਸਿੱਖ ਆਜ਼ਾਦੀ ਲਹਿਰ ਨਾਲ ਸੰਬੰਧਿਤ ਵਿਅਕਤੀਆਂ ਦੇ ਕਤਲਾਂ ਦੀ ਵਿਉਂਤ ਸਾਹਮਣੇ ਆਉਣ ਤੋਂ ਬਾਅਦ ਇੰਡੀਆ ਦੀ ਖੁਫੀਆ ਏਜੰਸੀ ਰਾਅ ਦੇ ਅਧਿਕਾਰੀਆਂ ਨੂੰ ਅਮਰੀਕਾ ਇੰਗਲੈਂਡ ਅਤੇ
ਦਲ ਖਾਲਸਾ ਨੇ ਜੀ-20 ਦੇਸ਼ਾਂ ਨੂੰ ਪੱਤਰ ਲਿਖ ਕੇ ਉਨ੍ਹਾਂ ਧਾਰਮਿਕ ਕੌਮਾਂ ਅਤੇ ਘੱਟ-ਗਿਣਤੀ ਲੋਕਾਂ ਦੀਆਂ ਆਵਾਜ਼ਾਂ ਅਤੇ ਵਿਚਾਰਾਂ ਨੂੰ ਸੁਣਨ ਦੀ ਅਪੀਲ ਕੀਤੀ ਹੈ, ਜਿਨ੍ਹਾਂ ਨੂੰ ਜੀ-20 ਸੰਮੇਲਨ ਦੀ
ਦਲ ਖਾਲਸਾ ਨੇ ਜੀ-20 ਦੇਸ਼ਾਂ ਨੂੰ ਪੱਤਰ ਲਿਖ ਕੇ ਉਨ੍ਹਾਂ ਧਾਰਮਿਕ ਕੌਮਾਂ ਅਤੇ ਘੱਟ-ਗਿਣਤੀ ਲੋਕਾਂ ਦੀਆਂ ਆਵਾਜ਼ਾਂ ਅਤੇ ਵਿਚਾਰਾਂ ਨੂੰ ਸੁਣਨ ਦੀ ਅਪੀਲ ਕੀਤੀ ਹੈ, ਜਿਨ੍ਹਾਂ ਨੂੰ ਜੀ-20 ਸੰਮੇਲਨ ਦੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: