December 8, 2009 | By ਸਿੱਖ ਸਿਆਸਤ ਬਿਊਰੋ
ਆਕਲੈਂਡ (7 ਦਸੰਬਰ, 2009 – ਹਰਜਿੰਦਰ ਸਿੰਘ ਬਸਿਆਲਾ)-ਸੁਪਰੀਮ ਸਿੱਖ ਕੌਂਸਿਲ ਨਿਊਜ਼ੀਲੈਂਡ ਵੱਲੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਪਿਛਲੇ ਦਿਨੀਂ ਲੁਧਿਆਣਾ ਵਿਖੇ ਆਸ਼ੂਤੋਸ਼ ਦੇ ਸਮਾਗਮ ਨੂੰ ਰੋਕਣ ਵੇਲੇ ਬੇਕਸੂਰ ਸਿੱਖਾਂ ਉੱਤੇ ਪੁਲਿਸ ਵੱਲੋਂ ਚਲਾਈ ਗੋਲੀ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਮਾਰੇ ਸਿੱਖ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਹੈ। ਜਾਰੀ ਬਿਆਨ ਵਿਚ ਸਿੱਖ ਆਗੂ ਸ. ਦਲਜੀਤ ਸਿੰਘ ਕਨਵੀਨਰ ਸੁਪਰੀਮ ਸਿੱਖ ਕੌਂਸਿਲ, ਮਨਪ੍ਰੀਤ ਸਿੰਘ, ਰਣਵੀਰ ਸਿੰਘ ਲਾਲੀ, ਰਜਿੰਦਰ ਸਿੰਘ ਜਿੰਦੀ, ਤਰਸੇਮ ਸਿੰਘ ਧੀਰੋਵਾਲ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਗੁਰਨਾਮ ਸਿੰਘ ਤੂਰ, ਅਵਤਾਰ ਸਿੰਘ ਜਸਵਾਲ, ਕਮਲਜੀਤ ਸਿੰਘ ਬੈਨੀਪਾਲ, ਕਰਮਜੀਤ ਸਿੰਘ, ਪ੍ਰਗਟ ਸਿੰਘ, ਰਾਮ ਸਿੰਘ ਟੌਰੰਗਾ, ਕਸ਼ਮੀਰ ਸਿੰਘ, ਆਦਿ ਨੇ ਸਰਕਾਰ ਦੀ ਇਸ ਵਧੀਕੀ ਦੀ ਨਿੰਦਾ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਦੇ ਹਿਰਦੇ ਇਸ ਘਟਨਾ ਨਾਲ ਦੁਖੀ ਹੋਏ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਨੂੰ ਇਸ ਸਬੰਧੀ ਪਹਿਲਾਂ ਨੋਟਿਸ ਦਿੱਤਾ ਗਿਆ ਸੀ ਪਰ ਸਮਾਗਮ ਨੂੰ ਰੋਕਣ ਦੀ ਬਜਾਏ ਗੋਲੀ ਚਲਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
Related Topics: Anti-Sikh Deras, Ludhiana Incident, Ludhiana Kand, New Zealand