Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬੀ ਬੋਲੀ ਦਿਹਾੜਾ ਪੰਜਾਬੀ ਯੁਨੀਵਰਸਿਟੀ ਵਿੱਚ ਮਨਾਇਆ ਗਿਆ

ਪੰਜਾਬੀ ਬੋਲੀ ਦਿਹਾੜਾ ਪੰਜਾਬੀ ਯੁਨੀਵਰਸਿਟੀ ਵਿੱਚ ਮਨਾਇਆ ਗਿਆ

ਪਟਿਆਲਾ ( 5 ਦਸੰਬਰ 2015): ਪੰਜਾਬੀ ਅਤੇ ਸਿੱਖ ਧਰਮ ਦੇ ਮਹਾਨ ਵਿਦਵਾਨ ਭਾਈ ਵੀਰ ਸਿੰਘ ਦੇ ਜਨਮ ਦਿਹਾੜੇ ‘ਤੇ ਪੰਜਾਬੀ ਯੁਨੀਵਰਸਿਟੀ ਪਟਿਆਲਾ ਵਿੱਚ ਪੰਜਾਬੀ ਬੋਲੀ ਦਿਹਾੜਾ ਮਨਾਇਆ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪਿਛਲੇ ਸਾਲ ਭਾਈ ਵੀਰ ਸਿੰਘ ਜੀ ਦੇ ਜਨਮਦਿਨ ਨੂੰ ਹਰ ਸਾਲ ਪੰਜਾਬੀ ਬੋਲੀ ਦਿਹਾੜੇ’ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ।

ਪੰਜਾਬੀ ਬੋਲੀ ਦਿਹਾੜੇ 'ਤੇ ਪੰਜਾਬੀ ਯੂਨੀਵਰਸਿਟੀ 'ਚ ਹੋਏ ਸਮਾਗਮ ਦਾ ਦ੍ਰਿਸ਼
ਪੰਜਾਬੀ ਬੋਲੀ ਦਿਹਾੜੇ ‘ਤੇ ਪੰਜਾਬੀ ਯੂਨੀਵਰਸਿਟੀ ‘ਚ ਹੋਏ ਸਮਾਗਮ ਦਾ ਦ੍ਰਿਸ਼

ਅੱਜ ਦਾ ਸਮਾਗਮ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਭਾਈ ਵੀਰ ਸਿੰਘ ਚੇਅਰ’ ਅਤੇ ਗਿਆਨੀ ਦਿੱਤ ਸਿੰਘ ਸਿੱਖਿਆ ਸਭਾ’ ਵੱਲੋਂ ਕੀਤਾ ਗਿਆ। ਡਾ. ਕੁਲਵੰਤ ਸਿੰਘ ਗਰੇਵਾਲ ਨੇ ਕਿਹਾ ਕਿ ਅੱਜ ਪੂਰਬ ਨੂੰ ਵੱਡੇ ਚਿੰਤਨ ਅਤੇ ਚਿੰਤਕ ਦੀ ਲੋੜ ਹੈ। ਉਨਾਂ ਕਿਹਾ ਕਿ ਛੋਟੀਆਂ ਮੋਟੀਆਂ ਅਤੇ ਰਾਜਨੀਤਕ ਪੱਧਰ ਦੀਆਂ ਗੱਲਾਂ ਤੋਂ ਉੱਪਰ ਉੱਠ ਕੇ ਵਿਸ਼ਵ ਪੱਧਰ ਤੇ ਮਨ ਨੂੰ ਸਮਝਣ ਤੇ ਉਸਦੀ ਵਿਆਖਿਆ ਕਰਨ ਦੀ ਲੋੜ ਹੈ ਤਾਂ ਕਿ ਮਨੁੱਖਤਾ ਦਾ ਰਾਹ ਰਸ਼ਨਾਇਆ ਜਾ ਸਕੇ।

ਡਾ. ਜਸਪਾਲ ਸਿੰਘ ਉਪ ਕੁਲਪਤੀ ਨੇ ਕਿਹਾ ਕਿ ਅੱਜ ਜਦੋਂ ਅਸੀਂ ਪੰਜਾਬ ਨੂੰ ਮੁੜ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਸਾਨੂੰ ਭਾਈ ਵੀਰ ਸਿੰਘ ਵਰਗੇ ਚਿੰਤਕਾਂ ਨੂੰ ਸਮਝਣ ਦੀ ਲੋੜ ਹੈ। ਉਨਾਂ ਕਿਹਾ ਕਿ ਸਿੱਖ ਪਰੰਪਰਾਵਾਂ, ਰੀਤੀ ਰਿਵਾਜ ਅਤੇ ਸੰਸਥਾਵਾਂ ਨੂੰ ਸਮਝਣ ਲਈ ਭਾਈ ਵੀਰ ਸਿੰਘ ਨੂੰ ਪੜਨਾ ਜਰੂਰੀ ਹੈ। ਸਾਡੇ ਬੱਚਿਆਂ ਨੂੰ ਸਾਡੇ ਵਿਰਸੇ ਨਾਲ ਜੋੜਨ ਲਈ ਭਾਈ ਵੀਰ ਸਿੰਘ ਦੀਆਂ ਘੱਟੋਘੱਟ ਪੰਜ ਕਵਿਤਾਵਾਂ ਜਂਰੂਰ ਪੜਾਓ। ਡਾ. ਬਲਕਾਰ ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਨੂੰ ਸਮਕਾਲੀ ਸੰਦਰਭ ਦੇ ਵਿੱਚ ਸਮਝਣ ਦੀ ਲੋੜ ਹੈ।

ਡਾ. ਕਮਲੇਸ਼ ਉੱਪਲ ਨੇ ਨਾਵਲ ਸੁੰਦਰੀ ਦੇ ਨਾਟਕ ਦੇ ਮੰਚਨ ਦੇ ਵਿਸ਼ੱ ਉੱਪਰ ਪਰਚਾ ਪੜਿਆ। ਕਵੀ ਦਰਬਾਰ ਵਿੱਚ ਰਾਜਕਮਲ, ਪਰਮਜੀਤ ਸਿੰਘ ਕੱਟੂ, ਰਮਨਦੀਪ ਕੌਰ, ਰਾਮਪਾਲ, ਸਿਮਰਜੀਤ ਸਿੰਘ, ਸਿਮਰਨਜੀਤ ਕੌਰ, ਸਛਰਜੀਤ, ਵਾਹਿਦ, ਸਿਮਰਜੀਤ ਸਿੰਘ ਕੋਟਕਪੂਰਾ ਨੇ ਕਵਿਤਾਵਾਂ ਪੜੀਆਂ। ਡਾ. ਗੁਰਨਾਇਬ ਸਿੰਘ ਨੇ ਭਾਈ ਵੀਰ ਸਿੰਘ ਤੇ ਪੰਜਾਬੀ ਬੋਲੀ ਦਿਹਾੜੇ ਦੀਆਂ ਮੁਬਾਰਕਾ ਦਿੰਦੇ ਕਿਹਾ ਕਿ ਭਾਈ ਵੀਰ ਸਿੰਘ ਚੇਅਰ ਨੇ ਭਾਈ ਵੀਰ ਸਿੰਘ ਦੇ ਨਾਵਲ ਸੁੰਦਰੀ ਤੇ ਅਧਾਰਿਤ ਨਾਟਕ ਲੱਖਾ ਲਹਿਰੀ ਦੇ ਹੇਠ ਤਿਆਰ ਕੀਤਾ ਗਿਆ ਹੈ ਜਿਸਨੂੰ ਕਿ ਵੱਡੇ ਪੱਧਰ ਤੇ ਹੁੰਗਾਰਾ ਮਿਲ ਰਿਹਾ ਹੈ।

ਅਖੀਰ ਵਿੱਚ ਗਿਆਨੀ ਦਿੱਤ ਸਿੰਘ ਸਿੱਖਿਆ ਸਭਾ ਦੇ ਪ੍ਰਧਾਨ ਭਾਈ ਜਗਤਾਰ ਸਿੰਘ ਝੂੰਡੂਕੇ(ਸਿੱਖਿਆ ਵਿਭਾਗ) ਨੇ ਕਿਹਾ ਕਿ ਪੰਜਾਬ ਦੀ ਧਰਤੀ ਤੇ ਪੈਦਾ ਹੋਇਆ ਫਲਸਫਾ ਦੁਨੀਆ ਵਾਸਤੇ ਰਾਹ ਦਸੇਰਾ ਬਣ ਸਕਦਾ ਹੈ ਪਰ ਬਦਕਿਸਮਤੀ ਨਾਲ ਸਾਡੀਆਂ ਸੰਸਥਾਵਾਂ ਵਿਚੋਂ ਸਾਡੇ ਚਿੰਤਕ ਗੁਆਚ ਗਏ ਜਿਸ ਨਾਲ ਪੰਜਾਬ ਹਨੇਰੇ ਵੱਲ ਧੱਕਿਆ ਗਿਆ। ਅਸੀਂ ਤਦ ਤੱਕ ਆਪਣਾ ਰਾਹ ਰੂਸ਼ਨ ਨਹੀਂ ਕਰ ਸਕਦੇ ਜਿੰਨਾਂ ਚਿਰ ਅਸੀਂ ਆਪਣੇ ਵਿਰਸੇ ਨਾਲ ਨਹੀਂ ਜੁੜਦੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੁਸਤਕ 'ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ : ਮਹੱਤਵਪੂਰਨ ਮਤੇ ਅਤੇ ਫ਼ੈਸਲੇ' ਇਨ੍ਹਾਂ ਦੀ ਵਿਸ਼ੇਸ਼ ਪੁਸਤਕ ਹੈ ਜਿਸ ਵਿਚ ੧੯੨੦ ਤੋਂ ੨੦੨੪ ਈ. ਤਕ ਪਾਸ ਹੋਏ ਮਹੱਤਵਪੂਰਨ ਮਤੇ ਸ਼ਾਮਲ ਕੀਤੇ ਗਏ ਹਨ।
ਪੰਥ ਸੇਵਕ ਸਖਸ਼ੀਅਤਾਂ ਵੱਲੋਂ ਆਉਂਦੇ ਮੀਰੀ ਪੀਰੀ ਦਿਵਸ ਉੱਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਿੱਤੇ ‘ਵਿਸ਼ਵ ਸਿੱਖ ਇਕੱਤਰਤਾ’ ਦੇ ਸੱਦੇ ਤਹਿਤ ਸਥਾਨਕ ਗੁਰ-ਸੰਗਤ, ਖਾਲਸਾ ਪੰਥ ਦੇ ਜਥਿਆਂ, ਸੰਪਰਦਾਵਾਂ, ਸਖਸੀਅਤਾਂ ਅਤੇ ਪੰਥ
ਪੰਥ ਸੇਵਕ ਸਖਸ਼ੀਅਤਾਂ ਵੱਲੋਂ ਆਉਂਦੇ ਮੀਰੀ ਪੀਰੀ ਦਿਵਸ ਉੱਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਿੱਤੇ ‘ਵਿਸ਼ਵ ਸਿੱਖ ਇਕੱਤਰਤਾ’ ਦੇ ਸੱਦੇ ਤਹਿਤ ਸਥਾਨਕ ਗੁਰ-ਸੰਗਤ, ਖਾਲਸਾ ਪੰਥ ਦੇ ਜਥਿਆਂ, ਸੰਪਰਦਾਵਾਂ, ਸਖਸੀਅਤਾਂ ਅਤੇ ਪੰਥ
ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਅਤੇ ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਾਂਝੇ ਤੌਰ ਤੇ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਅਤੇ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: