ਭਾਈ ਵੀਰ ਸਿੰਘ ਦੇ ਜਨਮ ਦਿਵਸ ਤੇ ਵਿਸ਼ੇਸ਼ ਲਿਖਤ

Bhai Veer Singh

ਭਾਈ(ਵੀਰ ਸਿੰਘ) ਸਾਹਿਬ ਦੀ ਛੋਹ ਮਾਤ੍ਰ ਹੀ ਕਵੀ ਬਣਾ ਦੇਂਦੀ ਹੈ। ਮੈਂ ਨਿਰਅੱਖਰ ਮਰਦ ਤੇ ਤੀਵੀਆਂ ਨੂੰ ਵੇਖਿਆ ਹੈ ਕਿ ਉਨ੍ਹਾਂ ਦੇ ਕੋਲ ਬੈਠਣ ਨਾਲ ਹੀ ਉਹ ਕਵਿਤਾ (ਦੇ ਭਾਵਾਂ) ਨਾਲ ਚਮਕ ਉਠਦੇ ਹਨ। ਮੈਂ ਉਨ੍ਹਾਂ ਦੇ ਕਮਰਿਆਂ ਵਿਚ ਭੌਂਦਾ ਹਾਂ, ਉੱਥੇ ਬਹਿੰਦਾ ਹਾਂ, ਉਥੇ ਖੜੋਂਦਾ ਹਾਂ, ਕੁਝ ਨਾ ਕਰਦਾ, ਕੁਝ ਨਾ ਸੋਚਦਾ, ਕੇਵਲ ਹੈਰਾਨ […]

ਸਮਾਂ

ਰਹੀ ਵਾਸਤੇ ਘੱਤ,
‘ਸਮੇਂ’ ਨੇ ਇੱਕ ਨਾ ਮੰਨੀ।

ਸਮਾਂ

ਰਹੀ ਵਾਸਤੇ ਘੱਤ,
‘ਸਮੇਂ’ ਨੇ ਇੱਕ ਨਾ ਮੰਨੀ।

ਭਾਈ ਵੀਰ ਸਿੰਘ ਦੀ ਮੌਲਿਕ ਪ੍ਰਤੀਭਾ

ਭਾਈ ਵੀਰ ਸਿੰਘ ਸਿੱਖ ਸੁਰਤਿ ਦੀ ਪਰਵਾਜ਼ ਦੀ ਇਕ ਮੌਲਿਕ ਪ੍ਰਤੀਭਾ ਹੈ। ਵੀਹਵੀਂ ਸਦੀ ਵਿਚ ਭਾਈ ਵੀਰ ਸਿੰਘ ਦਾ ਯੋਗਦਾਨ ਅਮੁੱਲ ਹੈ। ਉਨ੍ਹਾਂ ਦੀਆਂ ਲਿਖਤਾਂ ਪ੍ਰਜਵਲਿਤ ਸਿੱਖ ਸੁਰਤਿ ਦੇ ਧਿਆਨੀ ਮੰਡਲਾਂ ਵਿਚੋਂ ਕਲਮ ਰਾਹੀਂ ਰੂਪਮਾਨ ਹੁੰਦੀਆਂ ਹਨ। ਗੁਰ-ਇਤਿਹਾਸ ਨੂੰ ਲਿਖਣ ਸਮੇਂ  ਭਾਈ ਸਾਹਿਬ ਨੇ ਗੁਰੂ ਸਾਹਿਬ ਦੀ ਇਲਾਹੀ ਜੋਤ ਨੂੰ ਕਿਰਿਆਸ਼ੀਲ ਜਾਂ ਰੂਪਮਾਨ ਹੁੰਦਿਆਂ ਵਿਖਾਇਆ,

ਸਾਖੀ – ਜੋਤੀ ਜੋਤ ਸਮਾਉਣਾ

ਜਨਮ ਸਾਖੀ ਮੁਤਾਬਿਕ ਚਲਾਣੇ ਵੇਲੇ ਗੁਰੂ ਬਾਬਾ ਜੀ ਸਰੀਂਹ ਦੇ ਦਰੱਖਤ ਥੱਲੇ ਜਾ ਬੈਠੇ। ਸਰੀਂਹ ਹਰਾ ਹੋ ਗਿਆ। ਗੁਰੂ ਅੰਗਦ ਜੀ ਨੇ ਮੱਥਾ ਟੇਕਿਆ। ਮਾਤਾ ਜੀ ਬੈਰਾਗ ਕਰਨ ਲੱਗੇ। ਤਦ ਸਾਰੀ ਸੰਗਤ ਸ਼ਬਦ ਗਾਉਣ ਲੱਗੀ।ਫੇਰ ਸਾਰੀ ਸੰਗਤ ਨੇ ਅਲਾਹਣੀਆਂ ਦੇ ਸ਼ਬਦ ਗਾਏ। ਫੇਰ ਬਾਬਾ ਖੁਸ਼ੀ ਦੇ ਘਰ ਵਿੱਚ ਆਇਆ ।

“ਪੰਜਾਬੀ ਬੋਲੀ, ਲਾਲਾ ਲਾਜਪਤ ਰਾਏ ਅਤੇ ਭਾਈ ਵੀਰ ਸਿੰਘ” {ਜਨਮ ਦਿਹਾੜੇ ‘ਤੇ ਖਾਸ}

ਹਿੰਦੀ, ਪੰਜਾਬੀ ਅਤੇ ਉਰਦੂ ਦੀ ਖਿੱਚੋਤਾਣ ਸੰਬੰਧੀ ਜੋ ਚਰਚਾ “ਖਾਲਸਾ ਸਮਾਚਾਰ” ਵਿੱਚ ਕੀਤੀ ਗਈ ਮਿਲਦੀ ਹੈ, ਉਹੋ ਜਿਹੀ ਚਰਚਾ ਮੈਂ ਹੋਰ ਕਿਸੇ ਵੀ ਸਮਕਾਲੀ ਅਖਬਾਰ ਰਸਾਲੇ ਵਿੱਚ ਨਹੀਂ ਵੇਖੀ। ਪੰਜਾਬ ਦੀ ਭਾਸ਼ਾ ਦੀ ਹੋਂਦ ਅਤੇ ਹੈਸੀਅਤ ਨੂੰ ਉਰਦੂ ਨਾਲੋਂ ਵਧੇਰੇ ਖਤਰਾ ਹਿੰਦੀ ਤੋਂ ਬਣਿਆ ਹੋਇਆ ਸੀ ਅਤੇ ਇਸ ਵਿੱਚ ਪੇਸ਼ ਸਨ ਆਰੀਆ ਸਮਾਜੀ ਸੱਜਣ।
ਆਰੀਆ ਸਮਾਜ ਦਾ ਪੰਜਾਬ ਵਿੱਚ ਉਨੀਂ ਦਿਨੀ ਬੁਲਾਰਾ ਹਿੰਦੀ ਰਸਾਲਾ ਪ੍ਰਕਾਸ਼ ਸੀ ਜਿਸ ਵਿੱਚ ਅਕਸਰ ਪੰਜਾਬੀ ਵਿਰੋਧੀ ਲਿਖਤਾਂ ਛਪਦੀਆਂ ਰਹਿੰਦੀਆਂ।

ਖਾਲਸਾ ਸਮਾਚਾਰ ਬੜੀ ਵਿਧੀ ਅਤੇ ਯੁਕਤੀ ਨਾਲ ਇਹਨਾਂ ਲਿਖਤਾਂ ਦਾ ਜੁਆਬ ਦਿੰਦਾ। ਆਰੀਆ ਸਮਾਜੀ ਨੇਤਾ ਲਾਜਪਤ ਰਾਇ ਜੀ ਦਾ ਕਰਮ-ਖੇਤਰ ਵਧੇਰੇ ਕਰਕੇ ਸਿਆਸਤ ਹੀ ਸਮਝਿਆ ਜਾਂਦਾ ਹੈ, ਪਰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਪੰਜਾਬੀ ਵਿਰੋਧੀ ਪ੍ਰਚਾਰ ਵਿਚ ਉਹ ਕਿਸੇ ਨਾਲੋਂ ਪਿੱਛੇ ਨਹੀਂ ਸਨ।“ਖਾਲਸਾ ਸਮਾਚਾਰ” ਵਿਚ ਲਾਲਾ ਜੀ ਦੀਆਂ ਪੰਜਾਬੀ ਵਿਰੋਧੀ ਲਿਖਤਾਂ ਦਾ ਬੜੇ ਵਿਸਤਾਰ ਵਿਚ ਚਰਚਾ ਹੈ। ਇਕ ਲੰਮੇ ਲੇਖ ਦਾ ਤਾਂ ਨਾਂ ਹੀ “ਲਾਲਾ ਲਾਜਪਤ ਰਾਇ ਜੀ ਤੇ ਹਿੰਦੀ ਪੰਜਾਬੀ ਹੈ ਜੋ ਅਕਤੂਬਰ ਨਵੰਬਰ 1911 ਈ: ਦੇ ਅੰਕਾਂ ਵਿਚ ਪ੍ਰਕਾਸ਼ਿਤ ਹੋਇਆ ਹੈ” ਅਸੀਂ ਇਸ ਵਿਚ ਉਦਾਹਰਣ ਮਾਤਰ ਕੁਝ ਅੰਤਲੇ ਫਿਕਰੇ ਹੀ ਦਰਜ ਕਰਦੇ ਹਾਂ “ਆਖਰ ਵਿਚ ਅਸੀਂ ਆਪਣੇ ਪੰਜਾਬੀ ਭਰਾਵਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬੀ ਬੋਲੀ ਤੁਹਾਡੀ ਰਗ-ਰਗ ਵਿਚ ਜਿਊਂਦੀ ਹੈ ਇਸ ਦਾ ਨਿਕਲਣਾ ਮੁਸ਼ਕਲ ਹੈ।

“ਭਾਈ ਵੀਰ ਸਿੰਘ ਦੀ ਪੰਜਾਬੀ ਬੋਲੀ ਅਤੇ ਸਾਹਿਤ ਨੂੰ ਦੇਣ”

‘ਤਦੇ ਤਾਂ ਸਿਰਦਾਰ ਕਪੂਰ ਸਿੰਘ ਜੀ ਨੇ ਨਿਸ਼ੰਗ ਆਖਿਆ ਹੈ ਕਿ ‘ਪੰਜਾਬ ਦੀ ਵਰਤਮਾਨ ਪੀੜ੍ਹੀ ਦਾ ਕੋਈ ਵੀ ਮਰਦ ਜਾਂ ਇਸਤਰੀ ਪੰਜਾਬੀ ਪ੍ਰਤਿਭਾ ਤੇ ਸਿੱਖ ਸਭਿਆਚਾਰ ਦੀ ਉਸ ਸਪਿਰਟ ਤੋਂ ਅਛੋਹ ਨਹੀਂ ਰਹਿ ਸਕਿਆ ਜੋ ਭਾਈ ਵੀਰ ਸਿੰਘ ਰਾਹੀਂ ਉਜਾਗਰ ਹੋਈ ਹੈ। ਪੰਜਾਬੀ ਸਭਿਆਚਾਰ ਦਾ ਕੋਈ ਅਜਿਹਾ ਪੱਖ ਨਹੀਂ ਜਿਸ ਨੂੰ ਭਾਈ ਸਾਹਿਬ ਨੇ ਆਪਣੀ ਘਾਲ ਰਾਹੀਂ ਚਾਨਣਿਆਇਆ ਜਾਂ ਫੈਲਾਇਆ ਨਾ ਹੋਵੇ’