Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Bhai Veer Singh

ਭਾਈ ਵੀਰ ਸਿੰਘ ਦੇ ਜਨਮ ਦਿਵਸ ਤੇ ਵਿਸ਼ੇਸ਼ ਲਿਖਤ

ਭਾਈ ਵੀਰ ਸਿੰਘ ਦੇ ਜਨਮ ਦਿਵਸ ਤੇ ਵਿਸ਼ੇਸ਼ ਲਿਖਤ

ਭਾਈ(ਵੀਰ ਸਿੰਘ) ਸਾਹਿਬ ਦੀ ਛੋਹ ਮਾਤ੍ਰ ਹੀ ਕਵੀ ਬਣਾ ਦੇਂਦੀ ਹੈ। ਮੈਂ ਨਿਰਅੱਖਰ ਮਰਦ ਤੇ ਤੀਵੀਆਂ ਨੂੰ ਵੇਖਿਆ ਹੈ ਕਿ ਉਨ੍ਹਾਂ ਦੇ ਕੋਲ ਬੈਠਣ ਨਾਲ ਹੀ ਉਹ ਕਵਿਤਾ (ਦੇ ਭਾਵਾਂ) ਨਾਲ ਚਮਕ ਉਠਦੇ ਹਨ। ਮੈਂ ਉਨ੍ਹਾਂ ਦੇ ਕਮਰਿਆਂ ਵਿਚ ਭੌਂਦਾ ਹਾਂ, ਉੱਥੇ ਬਹਿੰਦਾ ਹਾਂ, ਉਥੇ ਖੜੋਂਦਾ ਹਾਂ, ਕੁਝ ਨਾ ਕਰਦਾ, ਕੁਝ ਨਾ ਸੋਚਦਾ, ਕੇਵਲ ਹੈਰਾਨ ਹੁੰਦਾ ਤੇ ਸ਼ਲਾਘਾ ਵਿਚ ਜਾਂਦਾ ਹਾਂ, ਉਨ੍ਹਾਂ ਨਾਲ ਬਹਿ ਕੇ ਚਾਹ ਪੀਂਦਾ ਯਾ ਉਨ੍ਹਾਂ ਨਾਲ ਸਵੇਰ ਦਾ ਪ੍ਰਸ਼ਾਦਾ ਛਕਦਾ। ਜਦੋਂ ਉਹ ਅਸ਼ਨਾਨ ਕਰਦੇ, ਪ੍ਰਸ਼ਾਦ ਛਕਦੇ, ਗੱਲਾਂ ਕਰਦੇ ਯਾ ਸੁਣਦੇ ਤਾਂ ਉਨ੍ਹਾਂ ਵੱਲ ਤੱਕਦਾ ਰਹਿੰਦਾ ਹਾਂ, ਤੇ ਜਦੋਂ ਮੁੜ ਘਰ ਆਉਂਦਾ ਹਾਂ ਤਾਂ ਆਪਣੇ ਆਪ ਨੂੰ ਇਕ ਇਲਾਹੀ ਪ੍ਰਕਾਸ਼ ਨਾਲ ਭਰਪੂਰ ਵੇਖਦਾ ਹਾਂ। ਮੇਰਾ ਅੰਤਹਕਰਣ ਪ੍ਰਕਾਸ਼ਮਈ, ਰੱਬੀ ਜਲਾਲ, ਮਿਹਰ ਦੇ ਪ੍ਰੇਮ ਨਾਲ ਭਰਪੂਰ ਹੁੰਦਾ ਹੈ। ਉਨ੍ਹਾਂ ਦਾ ਦਰਸ਼ਨ ਕਰਕੇ ਮੈਨੂੰ ਆਪਣਾ ਆਪ ਸੁਹਣਾ ਲਗਦਾ ਹੈ ਕਿ ਮੈਨੂੰ ਆਪਣਾ ਆਪਾ ਪਿਆਰ ਕਰਨ, ਸਤਿਕਾਰ ਕਰਨ ਤੇ ਸਲਾਹੁਣ ਜੋਗ ਭਾਸਦਾ ਹੈ। ਐਉਂ ਜਾਪਦਾ ਹੈ ਕਿ ਮੈਂ ਆਪਣੇ (ਇਸ ਉਨ੍ਹਾਂ ਦੇ ਦਰਸ਼ਨ ਦੇ ਜਾਗੇ) ਆਪੇ ਦੀ ਪੂਜਾ ਕਰਦਾ ਹਾਂ। ਮੇਰਾ ਆਪਣਾ ਆਪਾ ਬਹੁਤ ਹੀ (ਕਾਵਯ) ਰਚਨਾ ਵਾਲਾ ਭਾਸਦਾ ਹੈ।

ਭਾਈ ਵੀਰ ਸਿੰਘ
ਭਾਈ ਵੀਰ ਸਿੰਘ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਛੋਟਾ ਸੰਸਾਰ ਹੁਣ ਆਪਸ ਵਿਚ ਇਕ ਦੂਜੇ ਦੇ ਬਹੁਤ ਨੇੜੇ ਹੋ ਗਿਆ ਹੈ। ਭਾਵੇਂ ਜੰਗ ਦੇ ਬਦਲ ਛਾਂਦੇ ਹਨ ਅਤੇ ਛਾਂਦੇ ਰਹਿਣਗੇ, ਕਿਉਂਕਿ ਭਰਾ ਸਦਾ ਵਿਰਾਸਤ ਲਈ ਲੜਦੇ ਰਹਿਣਗੇ, ਫਿਰ
ਛੋਟਾ ਸੰਸਾਰ ਹੁਣ ਆਪਸ ਵਿਚ ਇਕ ਦੂਜੇ ਦੇ ਬਹੁਤ ਨੇੜੇ ਹੋ ਗਿਆ ਹੈ। ਭਾਵੇਂ ਜੰਗ ਦੇ ਬਦਲ ਛਾਂਦੇ ਹਨ ਅਤੇ ਛਾਂਦੇ ਰਹਿਣਗੇ, ਕਿਉਂਕਿ ਭਰਾ ਸਦਾ ਵਿਰਾਸਤ ਲਈ ਲੜਦੇ ਰਹਿਣਗੇ, ਫਿਰ
ਭਾਈ ਵੀਰ ਸਿੰਘ ਸਿੱਖ ਸੁਰਤਿ ਦੀ ਪਰਵਾਜ਼ ਦੀ ਇਕ ਮੌਲਿਕ ਪ੍ਰਤੀਭਾ ਹੈ। ਵੀਹਵੀਂ ਸਦੀ ਵਿਚ ਭਾਈ ਵੀਰ ਸਿੰਘ ਦਾ ਯੋਗਦਾਨ ਅਮੁੱਲ ਹੈ। ਉਨ੍ਹਾਂ ਦੀਆਂ ਲਿਖਤਾਂ ਪ੍ਰਜਵਲਿਤ ਸਿੱਖ ਸੁਰਤਿ ਦੇ ਧਿਆਨੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: