ਐਡੀਲੇਡ (8 ਜਨਵਰੀ, 2015): ਪੰਜਾਬ ਤੋਂ ਬਾਹਰ ਵੱਸਦੀ ਸਿੱਖ ਕੌਮ ਆਪਣੀ ਨਵੀਂ ਪੀੜੀ ਨੂੰ ਸਿੱਖੀ ਨਾਲ ਜੋੜਨ ਲਈ ਹਮੇਸ਼ਾਂ ਕਿਸੇ ਨਾ ਕਿਸੇ ਤਰਾਂ ਕਾਰਜ਼ਸ਼ੀਲ ਰਹਿੰਦੀ ਹੈ।ਸਿੱਖ ਵਿਰਸੇ, ਸਿੱਖ ਸੱਭਿਆਚਾਰ, ਮਾਂ ਬੋਲੀ ਪੰਜਾਬੀ ਨਾਲ ਆਉਣ ਵਾਲੀਆਂ ਨਸਲਾਂ ਨੂੰ ਜੋੜੀ ਰੱਖਣ ਲਈ ਸਮੇਂ ਸਮਗਾਮਾਂ, ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾਦਾਂ ਹੈ।

ਇਸੇ ਮੰਤਵ ਨੂੰ ਲੈਕੇ ਹੀ ਲੈਕਲੇ ਪ੍ਰਾਇਮਰੀ ਸਕੂਲ ਦੇ ਹਾਲ ‘ਚ ਅਮਰਿੰਦਰ ਸਿੰਘ, ਜਗਮੋਹਣ ਸਿੰਘ ਪੁਲਿਸ ਅਧਿਕਾਰੀ ਤੇ ਸੰਗਤ ਦੇ ਵਿਸ਼ੇਸ਼ ਉਪਰਾਲੇ ਤਹਿਤ ਬੱਚਿਆਂ ਨੂੰ ਧਾਰਮਿਕ ਸਿੱ ਖਿਆ, ਖੇਡਾਂ, ਪੜ੍ਹਾਈ ਤੇ ਪੰਜਾਬੀ ਮਾਂ-ਬੋਲੀ ਨਾਲ ਜੋੜਨ ਲਈ ਵਿੱਢੇ ਉਪਰਾਲੇ ਤਹਿਤ ਚਾਰ ਰੋਜ਼ਾ ਧਾਰਮਿਕ ਸਮਾਗਮ ਕਰਵਾਏ ਗਏ ।
ਇਸ ਸਮਾਗਮ ‘ਚ ਭਾਈ ਬਲਬੀਰ ਸਿੰਘ ਯੂ. ਕੇ. ਵਾਲਿਆਂ ਨੇ ਸਿੱਖ ਧਰਮ ਦੇ ਫਲਸਫ਼ੇ ‘ਤੇ ਰਹਿਤ ਮਰਿਯਾਦਾ ਅਨੁਸਾਰ ਸੁਚੱਜੇ ਤੇ ਸਰਲ ਢੰਗ ਨਾਲ ਬਾਣੀ ਨਾਲ ਜੋੜਦੇ ਹੋਏ ਬੱ ਚਿਆਂ ਨੂੰ ਮੂਲ ਮੰਤਰ, ਦਸਾਂ ਗੁਰੂਆਂ, ਪੰਜ ਪਿਆਰਿਆਂ, ਚਾਰ ਸਾਹਿਬਜ਼ਾਦਿਆਂ ਦੇ ਨਾਂਅ ਯਾਦ ਕਰਾਉਂਦੇ ਹੋਏ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ, ਲੰਗਰ-ਬਰਤਨਾਂ ਦੀ ਸੇਵਾ, ਸਿਰ ਢੱਕ ਕੇ ਗੁਰਦੁਆਰਾ ਆਉਣ ਦੇ ਨਿਯਮਾਂ ਨਾਲ ਅਰਦਾਸ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ, ਜਿਸ ਸਬੰਧੀ ਬੱ ਚਿਆਂ ਕੋਲੋਂ ਲਿਖਤੀ ਪੇਪਰ ਲੈਣ ‘ਤੇ ਜੇਤੂ ਬੱ ਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
ਇਸ ਸਮਾਗਮ ‘ਚ ਵੱਡੀ ਗਿਣਤੀ ‘ਚ ਮਾਪੇ ਬੱ ਚਿਆਂ ਨੂੰ ਲੈ ਕੇ ਪਹੁੰਚੇ ਤੇ ਧਾਰਮਿਕ ਸਮਾਗਮ ‘ਚ ਸ਼ਿਰਕਤ ਕਰਕੇ ਬਾਣੀ ਦਾ ਲਾਹਾ ਲਿਆ ।ਸਮਾਗਮ ਵਿਚ ਸ੍ਰੀ ਗੁਰੂ ਨਾਨਕ ਗੁਰਦੁਆਰਾ ਵੱਲੋਂ ਗਿਆਨੀ ਹਰਜੀਤ ਸਿੰਘ ਪੱਟੀ ਵਾਲੇ, ਗਿਆਨੀ ਗਿਆਨ ਸਿੰਘ ਮਿਸ਼ਨ-ਏ-ਖ਼ਾਲਸਾ, ਸਿੱਖ ਸਰਵਸਿਸ ਆਸਟ੍ਰੇਲੀਆ ਵੱਲੋਂ ਧਾਰਮਿਕ ਸਮਾਗਮ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ।