Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਰਤਾਨੀਆ ਵਿੱਚ ਪੰਜਾਬੀ ਭਾਸ਼ਾ ਨੂੰ ਫਿਰ ਤੋਂ ਦੂਸਰਾ ਸਥਾਨ ਦਿਵਾਉਣਾ ਸਾਡਾ ਨਿਸ਼ਾਨਾ: ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂ.ਕੇ.

ਬਰਤਾਨੀਆ ਵਿੱਚ ਪੰਜਾਬੀ ਭਾਸ਼ਾ ਨੂੰ ਫਿਰ ਤੋਂ ਦੂਸਰਾ ਸਥਾਨ ਦਿਵਾਉਣਾ ਸਾਡਾ ਨਿਸ਼ਾਨਾ: ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂ.ਕੇ.

ਲੰਡਨ (8 ਜਨਵਰੀ, 2016): ਬਰਤਾਨੀਆ ਵਿਚ ਪੰਜਾਬੀ ਬੋਲਣ ਵਾਲੇ ਤੇ ਪੰਜਾਬੀ ਪਿਛੋਕੜ ਵਾਲੇ ਲੋਕਾਂ ਨੂੰ ਜਨ ਸੰਖਿਆ ਗਿਣਤੀ ਮੌਕੇ ਆਪਣੀ ਭਾਸ਼ਾ ਪੰਜਾਬੀ ਲਿਖਵਾਉਣ ਲਈ ਇਕ ਜਾਗਰੂਕਤਾ ਮੁਹਿੰਮ ਚਲਾਵਾਂਗੇ। ਕਿਉਕਿ ਬਰਤਾਨੀਆ ਵਿਚ 2001 ਨੂੰ ਹੋਈ ਜਨਸੰਖਿਆ ਸਮੇਂ ਪੰਜਾਬੀ ਭਾਸ਼ਾ ਨੂੰ ਦੂਸਰਾ ਸਥਾਨ ਹਾਸਲ ਸੀ ਜੋ ਕਿ 2011 ਦੀ ਜਨਸੰਖਿਆ ਵੇਲੇ ਘੱਟ ਕੇ ਤੀਸਰਾ ਹੋ ਗਿਆ ।

ਪੰਜਾਬੀ ਭਾਸ਼ਾ
ਪੰਜਾਬੀ ਭਾਸ਼ਾ

ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂ.ਕੇ. ਦੇ ਡਾਇਰੈਕਟਰ ਹਰਮੀਤ ਸਿੰਘ ਭਕਨਾ ਨੇ ਕਰਦਿਆਂ ਵਿਸ਼ਵ ਬਰ ਵਿੱਚ ਵੱਸਦੇ ਪੰਜਾਬੀਆਂ ਨੂੰ ਮਾਂ ਬੋਲੀ ਦੇ ਵਿਕਾਸ ਲਈ ਅੱਗੇ ਆਉਣ ਦੀ ਅਪੀਲ ਕੀਤੀ।

ਉਨ੍ਹਾਂ ਸ਼੍ਰੋਮਣੀ ਕਮੇਟੀ ਵਾਂਗ ਦਿੱਲੀ ਕਮੇਟੀ ਸਮੇਤ ਹਰਿਆਣਾ, ਹਿਮਾਚਲ ਤੇ ਦਿੱਲੀ ਦੀਆ ਸਰਕਾਰਾਂ ਨੂੰ ਵੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਣਦਾ ਯੋਗਦਾਨ ਪਾਉਣ ਦੀ ਬੇਨਤੀ ਕੀਤੀ।

ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂ.ਕੇ. ਦੇ ਡਾਇਰੈਕਟਰ ਹਰਮੀਤ ਸਿੰਘ ਭਕਨਾ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਹੋਰ ਤੇਜ਼ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬਬੰਧਕ ਕਮੇਟੀ ਵਲੋਂ 5, 6 ਤੇ 7 ਫਰਵਰੀ ਨੂੰ ਪਲੇਠੀ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਕਰਵਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ 2021 ਨੂੰ ਯੂ.ਕੇ. ਵਿਚ ਹੋਣ ਜਾ ਰਹੀ ਜਨਸੰਖਿਆ ਸਮੇਂ ਪੰਜਾਬੀ ਭਾਸ਼ਾ ਨੂੰ ਫਿਰ ਤੋਂ ਦੂਸਰਾ ਸਥਾਨ ਦਿਵਾਉਣ ਲਈ ਨਿਸ਼ਾਨਾ 2020 ਮਿਥਿਆ ਗਿਆ ਹੈ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬੀ ਬੋਲੀ ਦੇ ਪ੍ਰੇਮੀਆਂ ਲਈ ਇਹ ਖੁਸ਼ੀ ਵਾਲੀ ਖਬਰ ਹੈ ਕਿ ਆਸਟ੍ਰੇਲੀਆ ਦੇ ਨਵਾਂ ਦੱਖਣੀ ਵੇਲਜ਼ (ਨਿਊ ਸਾਊਥ ਵੇਲਜ਼) ਸੂਬੇ ਵਿਚ ਹੁਣ ਪੰਜਾਬੀ ਬੋਲੀ ਦੀ ਪੜਾਈ ਬਾਲਵਾੜੀ ਤੋਂ ਲੈ ਕੇ
ੳੁਹ ਕਹਿੰਦੇ ਨੇ ਅਾ ਜਾਣੀ ਏ ਸਾਡੀ ਭਾਸ਼ਾ ਥੋੜੇ ਚਿਰ ਨੂੰ ਸੱਚ ਈ ਹੋਣੈ!
ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਬੀਤੇ ਦਿਨਾਂ ਦੌਰਾਨ "ਇਕ ਦੇਸ਼, ਇਕ ਭਾਸ਼ਾ" ਦੇ ਹਿੰਦੂਤਵੀ ਤੇ ਬਸਤੀਵਾਦੀ ਏਜੰਡੇ ਦੀ ਹਿਮਾਇਤ ਕਰਨ ਤੋਂ ਬਾਅਦ ਪੰਜਾਬੀ ਬੋਲੀ ਦੇ ਹਿਮਾਇਤੀਆਂ ਵੱਲੋਂ ਗੁਰਦਾਸ ਮਾਨ ਦੇ
ਵੰਗਾਰ ਦਾ ਜਵਾਬ ਦੇਣ ਲਈ ਅਤੇ ਮਿੱਠੀ ਮਾਂ-ਬੋਲੀ ਪੰਜਾਬੀ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਲਈ ਪੰਜਾਬੀ ਮਾਂ-ਬੋਲੀ ਦੇ ਧੀਆਂ-ਪੁੱਤਰਾਂ ਵੱਲੋਂ ਅੱਜ (17 ਸਤੰਬਰ ਨੂੰ) ਪੰਜਾਬ ਵਿਚ ਵੱਖ-ਵੱਖ ਥਾਈਂ ਜਲਸੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: