Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ੳੁਹ ਕਹਿੰਦੇ ਨੇ ਮੁਕ ਜਾਣੀ ਏ ਥੋਡੀ ਬੋਲੀ ਥੋੜੇ ਚਿਰ ਨੂੰ…

ੳੁਹ ਕਹਿੰਦੇ ਨੇ ਮੁਕ ਜਾਣੀ ਏ ਥੋਡੀ ਬੋਲੀ ਥੋੜੇ ਚਿਰ ਨੂੰ…

ੳੁਹ ਕਹਿੰਦੇ ਨੇ
ਮੁਕ ਜਾਣੀ ਏ
ਥੋਡੀ ਬੋਲੀ
ਥੋੜੇ ਚਿਰ ਨੂੰ
ਸੱਚ ਈ ਹੋਣੈ!
ੳੁਹ ਕਹਿੰਦੇ ਨੇ
ਅਾ ਜਾਣੀ ਏ
ਸਾਡੀ ਭਾਸ਼ਾ
ਥੋੜੇ ਚਿਰ ਨੂੰ
ਸੱਚ ਈ ਹੋਣੈ!
ਮੇਰੀ ਮਾਂ ਨੂੰ
ੳੁਹਦੀ ਮਾਂ ਨੇ
ਪੜਣੇ ਪਾਇਆ
ਪੁੰਨ ਕਮਾਇਆ।
ਗੈਰਾਂ ਦੀ ਬੋਲੀ ਦਾ ਟੋਟਾ
ਪਹਿਲੀ ਵੇਰਾਂ
ਘਰ ਵਿਚ ਅਾਇਆ
ਚਾਅ ਮਨਾਇਆ।
ਮੇਰੀ ਵੀ ਤਾਂ
ਧੀ ਧਿਅਾਣੀ
ਟੀਵੀ ਅੱਗੇ
ਬੈਠੀ ਰਹਿੰਦੀ।
ਗੈਰਾਂ ਦੀ ਬੋਲੀ ਸੁਣਦੀ ਰਹਿੰਦੀ
ਖੁਦ ਨੂੰ ਗੈਰਾਂ ਵਾਂਗਰ ਵਹਿੰਦੀ!
ਮੈਨੂੰ ਵੀ ਤਾਂ
ਸਮਝ ਨੀ ਅਾੳੁਂਦੇ
ਅੌਖੇ ਅੌਖੇ
ਭਾਰੇ ਭਾਰੇ
ਬੋਲੇ ਮਾਂ ਬੋਲੀ ਦੇ ਸਾਰੇ!
ਬੜੇ ਸ਼ਬਦ ਨੇ
ਰੋਜ ਈ ਮਰਦੇ
ਮੇਰੇ ਹੱਥੋਂ
ਮਾਂ ਦੇ ਹੱਥੋਂ
ਧੀ ਪਈ ਵੇਖੇ!
ਮੈਂ ਵੀ ਕਾਤਲ
ਮਾਂ ਵੀ ਕਾਤਲ
ਧੀ ਦੇ ਦੋਸ਼ੀ!
ਮਾਂ ਵੀ ਚੁੱਪ
ਤੇ ਮੈਂ ਵੀ ਚੁੱਪ
ਧੀ ਕੀ ਬੋਲੇ?
ੳੁਹ ਪਏ ਬੋਲਣ
ਅਸੀਂ ਚੁੱਪ ਬੈਠੇ
ਚੁੱਪ ਦੀ ਬੋਲੀ
ਦਬ ਜਾਂਦੀ ਏ
ਘੁਟ ਜਾਂਦੀ ਏ
ਮਰ ਜਾਂਦੀ ਏ
ਬਚ ਕੀ ਹੋਣੈ!
ੳੁਹ ਕਹਿੰਦੇ ਨੇ
ਮੁਕ ਜਾਣੀ ਏ
ਥੋਡੀ ਬੋਲੀ
ਥੋੜੇ ਚਿਰ ਨੂੰ
ਸੱਚ ਈ ਹੋਣੈ!
– ਜਸਵੀਰ ਸਿੰਘ


Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬੀ ਬੋਲੀ ਦੇ ਪ੍ਰੇਮੀਆਂ ਲਈ ਇਹ ਖੁਸ਼ੀ ਵਾਲੀ ਖਬਰ ਹੈ ਕਿ ਆਸਟ੍ਰੇਲੀਆ ਦੇ ਨਵਾਂ ਦੱਖਣੀ ਵੇਲਜ਼ (ਨਿਊ ਸਾਊਥ ਵੇਲਜ਼) ਸੂਬੇ ਵਿਚ ਹੁਣ ਪੰਜਾਬੀ ਬੋਲੀ ਦੀ ਪੜਾਈ ਬਾਲਵਾੜੀ ਤੋਂ ਲੈ ਕੇ
ਵੰਗਾਰ ਦਾ ਜਵਾਬ ਦੇਣ ਲਈ ਅਤੇ ਮਿੱਠੀ ਮਾਂ-ਬੋਲੀ ਪੰਜਾਬੀ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਲਈ ਪੰਜਾਬੀ ਮਾਂ-ਬੋਲੀ ਦੇ ਧੀਆਂ-ਪੁੱਤਰਾਂ ਵੱਲੋਂ ਅੱਜ (17 ਸਤੰਬਰ ਨੂੰ) ਪੰਜਾਬ ਵਿਚ ਵੱਖ-ਵੱਖ ਥਾਈਂ ਜਲਸੇ
ਅੰਮ੍ਰਿਤ ਵੇਲੇ ਕਰ ਇਸ਼ਨਾਨਾ, ਗੁਰ ਗੁਰ ਜਪਣਾ ਲਾਇ ਧਿਆਨਾ| ਤੇਰੇ ਦਰਸ਼ਨ ਦਾ ਪੈਮਾਨਾ, ਔਖਾ ਬੜਾ ਦਾਤਾਰ ਜੀਓ! ਅਸੀਂ ਸੌਖਾ ਕਰਤਾ, ਦੇ ਬੁੱਤਾਂ ਦਾ ਆਕਾਰ ਜੀਓ!
ਅੱਜ (26 ਦਸੰਬਰ, 2018) ਦੇ ਅਜੀਤ ਅਖਬਾਰ ਦੇ ਤੀਸਰੇ ਸਫੇ ਦੇ ਹੇਠਲੇ ਹਿੱਸੇ ਚ ਅੱਧੇ ਪੰਨੇ ਦਾ ਇਹ ਇਸ਼ਤਿਹਾਰ ਲੱਗਾ ਹੈ। ਇਹ ਇਸ਼ਤਿਹਾਰ ਹਿੰਦੀ ਭਾਸ਼ਾ ਵਿਚ ਹੈ ਜਿਸ ਰਾਹੀਂ ਬਿਜਾਲ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: