ਲੁਧਿਆਨਾ (18 ਜਨਵਰੀ, 2016): ਲੁਧਿਆਣਾ ਪੁਲਿਸ ਨੇ ਅੱਜ ਸਵੇਰੇ ਇੱਥੇ ਆਰ.ਐੱਸ.ਐੱਸ ਦੀ ਸਥਾਨਿਕ ਸ਼ਾਖਾ ‘ਤੇ ਅਣਪਛਾਤੇ ਮੋਟਰਸਾਇਕਲ ਸਵਾਰਾਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾਂ ਦੀ ਜਾਂਚ ਦੇ ਸਬੰਧ ਵਿੱਚ ਇੱਕ ਨੌਜਵਾਨ ਨੁੰ ਹਿਰਾਸਤ ਵਿੱਚ ਲਿਆ ਹੈ।
ਸਿੱਖਾਂ ਹਿਤਾਂ ਲਈ ਕੰਮ ਕਰ ਰਹੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨੂੰ ਫੋਨ ‘ਤੇ ਦੱਸਿਆ ਕਿ ਸੀਆਈਏ ਸਟਾਫ ਲੁਧਿਆਣਾ ਦੇ ਇੰਚਾਰਜ਼ ਇੰਸਪੈਕਟਰ ਪ੍ਰੇਮ ਸਿੰਘ ਦੀ ਅਗਵਾਈ ਵਿੱਚ ਪੁਲਿਸ ਦੀ ਟੋਲੀ ਨੇ ਸਿੱਖ ਨੌਜਵਾਨ ਹਰਮਿੰਦਰ ਸਿੰਘ ਨੂੰ ਉਨ੍ਹਾਂ ਦੀ ਇੰਦਰਾ ਨਗਰ ਰਿਹਾਇਸ਼ ਤੋਂ ਸਵੇਰੇ 7 ਵਜੇ ਦੇ ਕਰੀਬ ਚੁੱਕ ਲਿਆ ਹੈ।
ਗੋਲੀਬਾਰੀ ਦੀ ਇਹ ਘਟਨਾ ਅੱਜ ਸਵੇਰੇ 6:32 ‘ਤੇ ਲੁਧਿਆਣਾ ਦੇ ਕਿਦਵਈ ਨਗਰ ਇਲਾਕੇ ਦੇ ਪਾਰਕ ਵਿੱਚ ਵਾਪਰੀ ਸੀ।
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਹਰਮਿੰਦਰ ਸਿੰਘ ਨੂੰ ਫੜ੍ਹਨ ਬਾਰੇ ਉਨ੍ਹਾਂ ਸੀਆਈਏ ਸਟਾਫ ਨਾਲ ਗੱਲ ਕੀਤੀ ਅਤੇ ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਘਟਨਾ ਦੀ ਜਾਂਚ ਸਬੰਧੀ ਪੁਲਿਸ ਨੇ ਹਰਮਿੰਦਰ ਸਿੰਘ ਨੂੰ ਹਿਰਾਸਤ ਵਿੱਚ ਲ਼ਿਆ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਤੌਰ ‘ਤੇ ਅੱਜ ਸ਼ਾਮ ਤੱਕ ਪੁਲਿਸ ਨੇ ਉਸਨੂੰ ਗ੍ਰਿਫਤਾਰ ਨਹੀਂ ਕੀਤਾ।