ਸਾਨ ਫ੍ਰਾਂਸਿਸਕੋ: ਅਮਰੀਕਾ ਵਿੱਚ ਇੱਕ ਸਿੱਖ ਬੁਜ਼ਰਗ ਅਤੇ ੳਸੁਦੀ ਪਤਨੀ ਨੂੰ ਲੁਟੇਰਿਆਂ ਵੱਲੋਂ ਹਮਲਾ ਕਰਕਰੇ ਜਖਮੀ ਕਰ ਦਿੱਤਾ ਹੈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਆਰੰਭ ਕਰ ਦਿੱਤੀ ਹੈ। ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਲੁੱਟ ਖੋਹ ਨਾਲ ਸਬੰਧੀਤ ਹੈ ਅਤੇ ਨਸਲੀ ਨਹੀਂ ਲੱਗਦਾ।
ਕੈਲੀਫੋਰਨੀਆ ਦੇ ਫ੍ਰੇਸਨੋ ਸ਼ਹਿਰ ‘ਚ ਸਿੱਖਾਂ ਖਿਲਾਫ਼ ਹਿੰਸਾ ਦੇ ਇਸ ਮਾਮਲੇ ਵਿੱਚ ਸੈਰ ਕਰ ਰਹੇ 70 ਸਾਲ ਦੇ ਇਕ ਸਿੱਖ ਬਜ਼ੁਰਗ ਅਤੇ ਉਸ ਦੀ ਪਤਨੀ ‘ਤੇ ਲੁਟੇਰਿਆਂ ਨੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ । ਜਦੋਕਿ ਪੁਲਿਸ ਅਨੁਸਾਰ ਇਹ ਮਾਮਲਾ ਨਸਲੀ ਹਿੰਸਾ ਦਾ ਨਹੀਂ ਹੈ, ਲੁਟੇਰੇ ਬਜ਼ੁਰਗ ਜੋੜੇ ਨੂੰ ਲੁੱਟਣਾ ਚਾਹੁੰਦੇ ਸਨ।
ਇਹ ਘਟਨਾ ਸੋਮਵਾਰ ਰਾਤ ਦੀ ਹੈ । ਪੁਲਿਸ ਨੇ ਬਜ਼ੁਰਗ ਜੋੜੇ ਦਾ ਨਾਂਅ ਨਹੀਂ ਦੱਸਿਆ ਹੈ । ਪੀੜਤ ਬਜ਼ੁਰਗ ਨੇ ਦੱਸਿਆ ਕਿ ਜਦੋਂ ਉਹ ਤੇ ਉਸ ਦੀ 69 ਸਾਲ ਦੀ ਪਤਨੀ ਰਾਤ ਨੂੰ ਸੈਰ ਕਰ ਰਹੇ ਸਨ ਤਾਂ ਤਿੰਨ ਨੌਜਵਾਨ ਉਨ੍ਹਾਂ ਦਾ ਪਿੱਛਾ ਕਰਨ ਲੱਗ ਪਏ । ਜਿੰਨ੍ਹਾਂ ‘ਚੋਂ ਦੋ ਨੌਜਵਾਨਾਂ ਨੇ ਉਨ੍ਹਾਂ ਨੂੰ ਫੜ੍ਹ ਲਿਆ ਤੇ ਤੀਸਰੇ ਕੋਲ ਹਥਿਆਰ ਸਨ ।
ਫ੍ਰੇਸਨੋ ਪੁਲਿਸ ਦੇ ਅਧਿਕਾਰੀ ਜੋਏ ਗੋਮੇਜ਼ ਨੇ ਦੱਸਿਆ ਕਿ ਲੁਟੇਰਿਆਂ ਨੇ ਚਾਕੂ ਕੱਢ ਕੇ ਬਜ਼ੁਰਗ ਕੋਲੋ ਪੈਸੇ ਅਤੇ ਮੋਬਾਈਲ ਫੋਨ ਦੀ ਮੰਗ ਕੀਤੀ । ਬਜ਼ੁਰਗ ਨੇ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਪਰ ਆਪਣਾ ਮੋਬਾਈਲ ਫੋਨ ਲੁਟੇਰਿਆਂ ਨੂੰ ਦੇ ਦਿੱਤਾ । ਜਿਵੇ ਨੇ ਬਜ਼ੁਰਗ ਨੇ ਆਪਣਾ ਮੋਬਾਈਲ ਲੁਟੇਰਿਆਂ ਨੂੰ ਦਿੱਤਾ, ਉਨ੍ਹਾਂ ਨੇ ਉਸ ‘ਤੇ ਹਮਲਾ ਕਰ ਦਿੱਤਾ ।
ਬਜ਼ੁਰਗ ਜ਼ਮੀਨ ‘ਤੇ ਡਿੱਗ ਪਿਆ ਅਤੇ ਉਸ ਦੇ ਕੱਪੜੇ ਖੂਨ ਨਾਲ ਲਥਪਥ ਹੋ ਗਏ । ਬਾਅਦ ‘ਚ ਲੁਟੇਰਿਆਂ ਨੇ ਉਸ ਦੀ ਪਤਨੀ ਫੜ੍ਹ ਲਿਆ ਅਤੇ ਜਦੋਂ ਉਸ ਕੋਲੋ ਵੀ ਕੋਈ ਨਗਦੀ ਨਾ ਮਿਲੀ ਤਾਂ ਉਸ ਛੱਡ ਦਿੱਤਾ ਤੇ ਫ਼ਰਾਰ ਹੋ ਗਏ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਕੋਈ ਨਸਲੀ ਹਮਲਾ ਨਹੀਂ ਸੀ, ਇਹ ਲੁੱਟਖੋਹ ਦਾ ਮਾਮਲਾ ਲੱਗਦਾ ਹੈ ।