ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਦਲ ਦੇ ਪ੍ਰਧਾਨ ਭਲੇ ਹੀ ਇਹ ਦਾਅਵੇ ਕਰਦੇ ਨਾ ਥੱਕਦੇ ਹੋਣ ਕਿ ਉਨ੍ਹਾਂ ਦੀ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਕਾਰਜਸ਼ੈਲੀ ਵਿੱਚ ਕੋਈ ਦਖਲਅੰਦਾਜ਼ੀ ਨਹੀ ਹੈ ਲੇਕਿਨ ਕਮੇਟੀ ਦੇ ਇਕ ਕਾਰਜਕਾਰਣੀ ਮੈਂਬਰ ਨੇ ਸ਼ਰੇਅਮ ਕਹਿ ਦਿੱਤਾ ਹੈ ਕਿ ਇਹ ਦੋਨੋਂ ਸੰਸਥਾਵਾਂ ਹੁਣ ਸਿਆਸੀ ਅਕਾਵਾਂ ਦੀ ਮਰਜੀ ਨਾਲ ਹੀ ਕੰਮ ਕਰ ਰਹੀਆਂ ਹਨ।
ਸਾਲ 2004 ਵਿੱਚ ਨਾਮਜ਼ਦ ਕਮੇਟੀ ਮੈਂਬਰ ਸ੍ਰ: ਮੰਗਲ ਸਿੰਘ ਸੰਧੂ ਨੇ ਸਿੱਖ ਸੰਗਤ ਦੇ ਨਾਮ ਲਿਖੇ ਇੱਕ ਖੁਲੇ ਪੱਤਰ ਵਿੱਚ ਦੱਸਿਆ ਹੈ ਕਿ ਉਨ੍ਹਾਂ ਮਹਿਸੂਸ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਸਿਰਫ ਨਾਮ ਦੀ ਹੀ ਧਾਰਮਿਕ ਸੰਸਥਾ ਹੈ ਦਰਅਸਲ ਇਹ ਇੱਕ ਸਿਆਸੀ ਸੰਸਥਾ ਬਣੀ ਹੋਈ ਹੈ, ਗੁਰੁ ਸਾਹਿਬ ਦੁਆਰਾ ਬਖਸ਼ਿਸ਼ ਮੀਰੀ-ਪੀਰੀ ਦੇ ਸਿਧਾਂਤ ਤੋਂ ਬਿਲਕੁਲ ਉਲਟ ਕੰਮ ਕਰ ਰਹੀ ਹੈ। ਇਸ ਸੰਸਥਾ ਦੇ ਸਾਰੇ ਮੈਂਬਰ,ਤਖਤਾਂ ਦੇ ਜਥੇਦਾਰ ਅਤੇ ਮੁਲਾਜਮ ਉੱਚ ਇਖਲਾਕ ਦੇ ਧਾਰਮਿਕ ਵਿਅਕਤੀ ਹੋਣੇ ਚਾਹੀਦੇ ਹਨ। ਸ੍ਰ:ਮੰਗਲ ਸਿੰਘ ਨੇ ਲਿਿਖਆ ਹੈ ਕਿ ਪੂਰੀ ਕੌਮ ਜਾਣਦੀ ਹੈ ਕਿ ਤਖਤਾਂ ਦੇ ਜਥੇਦਾਰਾਂ ਨੇ ਕੀ ਕੜ੍ਹੀ ਘੋਲੀ ਹੈ।
READ THIS NEWS IN ENGLISH:
EC member Mangal Singh exposes misdeeds of SGPC in Open Letter
ਇਹ ਗੁਰੁ ਸਾਹਿਬ, ਸਾਹਿਬਜਾਦਿਆਂ, ਬਾਬਾ ਬੰਦਾ ਸਿੰਘ ਬਹਾਦਰ ਅਤੇ ਹੋਰ ਸ਼ਹੀਦ ਸਿੰਘਾਂ ਦੀਆਂ ਕੁਰਬਾਨੀਆਂ ਭੱੁਲਕੇ ਸਿਰਫ ਆਪਣੀ ਨੌਕਰੀ ਤੇ ਰਿਸ਼ਤੇਦਾਰਾਂ ਦੀਆਂ ਨੌਕਰੀਆਂ ਬਚਾਉਣ ਜੋਗੇ ਹੀ ਰਹਿ ਗਏ ਹਨ। ਉਨ੍ਹਾਂ ਲਿਿਖਆ ਹੈ ਕਿ ਹੈਰਾਨੀ ਦੀ ਗੱਲ ਹੈ ਕਿ ਸਿੱਖ ਕੌਮ ਇਨ੍ਹਾਂ ਅਹੁਦਿਆਂ ਤੇ ਬੈਠੇ ਲੋਕਾਂ ਨੂੰ ਬਰਦਾਸ਼ਤ ਕਿਵੇਂ ਕਰ ਰਹੀ ਹੈ। ਸਾਡੇ ੱਿਵਚੋਂ ਕੁਰਬਾਨੀ ਤਿਆਗ ਤੇ ਅਣਖ ਦਾ ਜ਼ਜ਼ਬਾ ਖਤਮ ਹੋ ਚੱੁਕਾ ਹੈ। ਅਸੀਂ ਸੌੜੇ ਨਿੱਜੀ ਹਿੱਤਾਂ ਬਦਲੇ ਵਿਕ ਜਾਂਦੇ ਹਾਂ।

ਦੋ ਪੰਨਿਆਂ ਦੇ ਪੱਤਰ ਵਿੱਚ ਸ੍ਰ:ਮੰਗਲ ਸਿੰਘ ਸੰਧੂ ਨੇ ਲਿਿਖਆ ਹੈ ਕਿ ਸ਼੍ਰੋਮਣੀ ਕਮੇਟੀ ਦਾ ਸਲਾਨਾ ਬਜਟ ਤਕਰੀਬਨ 12 ਅਰਬ ਦਾ ਹੈ। ਜੋ ਗੁਰੁ ਦੀ ਮੱਤ ਅਨੁਸਾਰ ਲੋੜਵੰਦ ਗਰੀਬਾਂ ਦੇ ਮੁਫਤ ਇਲਾਜ, ਮੁਫਤ ਸਿਿਖਆ ਲਈ ਵਰਤਿਆ ਜਾਣਾ ਚਾਹੀਦਾ ਹੈ। ਪਰ ਇਹ ਸਾਰਾ ਪੈਸਾ ਫਜ਼ੂਲ ਖਰਚ,ਬੇਲੋੜੀਆਂ ਮਹਿੰਗੀਆਂ ਜ਼ਮੀਨਾਂ, ਗੱਡੀਆਂ ਖ੍ਰੀਦਣ, ਪੰਜ ਤਾਰਾ ਇਮਾਰਤਾਂ ਬਨਾਉਣ, ਡੀਜ਼ਲ –ਪੈਟਰੋਲ, ਇਸ਼ਤਿਹਾਰ ਬਾਜ਼ੀ, ਬਿਜਲੀ ਤੇ ਡੈਕੋਰੇਸ਼ਨ ਖਰਚਾਂ ਤੇ ਵਰਤਿਆ ਜਾ ਰਿਹਾ ਹੈ।
ਕਾਰਜਕਾਰਣੀ ਮੈਂਬਰ ਨੇ ਕਮੇਟੀ ਵਲੋਂ ਮੀਰੀ-ਪੀਰੀ ਮੈਡੀਕਲ ਕਾਲਜ ਹਰਿਆਣਾ ਲਈ 104 ਕਰੋੜ ਰੁਪਏ ਰੱਖਣ, ਚਾਰ ਸਾਹਿਬਜ਼ਾਦੇ ਫਿਲਮ ਅਤੇ ਇਸਨੂੰ ਵਿਖਾਉਣ ਲਈ ਗੱਡੀਆਂ ਖ੍ਰੀਦ ਕੀਤੇ ਜਾਣ ਦਾ ਮਾਮਲਾ ਵੀ ਉਠਾਇਆ ਹੈ। ਸ੍ਰ ਮੰਗਲ ਸਿੰਘ ਨੇ ਸਿੱਖ ਕੌਮ ਨੂੰ ਕਿਹਾ ਹੈ ਕਿ ਉਹ ਤਾਂ ਸ਼੍ਰੋਮਣੀ ਕਮੇਟੀ ਨੂੰ ਸੁਧਾਰਨ ਦੇ ਯਤਨਾਂ ਵਿੱਚ ਅੱਕ ਗਏ ਹਨ। ਉਨ੍ਹਾਂ ਅਪੀਲ ਕੀਤੀ ਹੈ ਕਿ ਕੌਮ ਹੁਣ ਕਮੇਟੀ ਦੇ ਇਸ ਮੌਜੂਦਾ ਨਿਜ਼ਾਮ ਨੂੰ ਧਾਰਮਿਕ ਸੰਸਥਾ ਵਜੋਂ ਬਨਾਉਣ ਲਈ ਯਤਨਸ਼ੀਲ ਹੋਣ।