Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਿੱਲੀ ਕਮੇਟੀ ਨੇ ਭਾਰਤ ਸਰਕਾਰ ਦੀ ਐਸ.ਆਈ.ਟੀ. ਦੀ ਕਾਰਜਪ੍ਰਣਾਲੀ ਤੇ ਸਵਾਲ ਖੜੇ ਕੀਤੇ

ਦਿੱਲੀ ਕਮੇਟੀ ਨੇ ਭਾਰਤ ਸਰਕਾਰ ਦੀ ਐਸ.ਆਈ.ਟੀ. ਦੀ ਕਾਰਜਪ੍ਰਣਾਲੀ ਤੇ ਸਵਾਲ ਖੜੇ ਕੀਤੇ

ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੀ ਕਾਰਜਪ੍ਰਣਾਲੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਲ ਖੜੇ ਕੀਤੇ ਹਨ। ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ ਨੇ ਐਸ.ਆਈ.ਟੀ. ਦੇ ਚੇਅਰਮੈਨ ਆਈ.ਪੀ.ਐਸ. ਅਧਿਕਾਰੀ ਪ੍ਰਮੋਦ ਅਸਥਾਨਾ ਅਤੇ ਐਸ.ਆਈ.ਟੀ. ਦੇ ਮੈਂਬਰ ਸਾਬਕਾ ਜਿਲ੍ਹਾ ਜੱਜ਼ ਰਾਕੇਸ਼ ਕਪੂਰ ਨਾਲ ਕਮੇਟੀ ਦੇ ਵਫ਼ਦ ਦੀ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸ.ਆਈ.ਟੀ. ਕੋਲ ਜਰੂਰੀ ਸਟਾਫ਼ ਅਤੇ ਢਾਂਚਾ ਨਾ ਹੋਣ ਦਾ ਵੀ ਖੁਲਾਸਾ ਕੀਤਾ।

ਜੌਲੀ ਨੇ ਕਿਹਾ ਕਿ 12 ਫਰਵਰੀ 2015 ਨੂੰ ਬਣਾਈ ਗਈ ਉਕਤ ਐਸ.ਆਈ.ਟੀ. ਦਾ ਕਾਰਜਕਾਲ 6 ਮਹੀਨੇ ਦਾ ਹੀ ਸੀ ਪਰ 16 ਮਹੀਨੇ ਬੀਤਣ ਦੇ ਬਾਅਦ ਵੀ ਇਨਸਾਫ਼ ਦੀ ਉਮੀਂਦਾ ਪ੍ਰਵਾਨ ਚੜਦੀਆਂ ਨਜ਼ਰ ਨਹੀਂ ਆ ਰਹੀਆਂ ਕਿਉਂਕਿ ਜਿਸ ਦਿੱਲੀ ਪੁਲਿਸ ਨੇ ਇਸ ਕੱਤਲੇਆਮ ਦੀਆਂ ਘਟਨਾਵਾਂ ਨੂੰ ਦਬਾਉਣ ਦੀ ਕੋਝੀ ਕੋਸ਼ਿਸ਼ ਕੀਤੀ ਸੀ ਅੱਜ ਉਸੇ ਪੁਲਿਸ ਦੇ ਅਧਿਕਾਰੀ ਹੀ ਐਸ.ਆਈ.ਟੀ. ਵਿਚ ਪੁਲਿਸ ਦੇ ਵਿਵਹਾਰ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਦੇਖ ਰਹੇ ਹਨ। ਜੌਲੀ ਨੇ ਐਸ.ਆਈ.ਟੀ. ਦੀ ਕਾਰਜਪ੍ਰਣਾਲੀ ਨੂੰ ਹੈਰਾਨ ਕਰਨ ਵਾਲੀ ਦੱਸਦੇ ਹੋਏ ਕੇਸਾਂ ਦੀ ਜਾਂਚ ਦਾ ਜਿੰਮਾ ਕਿਸੇ ਦੂਜੇ ਸੂਬੇ ਦੀ ਪੁਲਿਸ ਨੂੰ ਦੇਣ ਦੀ ਵੀ ਮੰਗ ਕੀਤੀ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ

ਐਸ.ਆਈ.ਟੀ. ਕੋਲ ਸਟਾਫ਼ ਨਾ ਹੋਣ ਨੂੰ ਜੌਲੀ ਨੇ ਮੰਦਭਾਗਾ ਕਰਾਰ ਦਿੰਦੇ ਹੋਏ ਦਿੱਲੀ ਕਮੇਟੀ ਵੱਲੋਂ ਐਸ.ਆਈ.ਟੀ. ਕੋਲ 112 ਕੇਸ ਮੁੜ ਪੜਤਾਲ ਕਰਾਉਣ ਵਾਸਤੇ ਜਮਾਂ ਕਰਾਉਣ ਦੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਪੀੜਿਤ ਪਰਿਵਾਰਾਂ ਤੋਂ ਸਬੂਤ ਅਤੇ ਜਾਣਕਾਰੀ ਇੱਕਤ੍ਰ ਕਰਕੇ ਪੂਰੇ ਕੇਸ ਬਣਾ ਕੇ ਐਸ.ਆਈ.ਟੀ. ਨੂੰ ਦਿੱਤੇ ਹਨ। ਜੇਕਰ ਹੁਣ ਵੀ ਉਹ ਕੌਮ ਨੂੰ ਇਨਸਾਫ਼ ਨਹੀਂ ਦਿਵਾ ਸਕਦੇ ਤਾਂ ਫਿਰ ਇਨਸਾਫ਼ ਦੀ ਉਮੀਂਦ ਕਰਨਾ ਬੇਮਾਨੀ ਹੋਵੇਗਾ।

ਜੌਲੀ ਨੇ ਖਾਸ ਕਰਕੇ ਕਾਂਗਰਸ ਆਗੂ ਜਗਦੀਸ਼ ਟਾਈਟਲਰ, ਸਜੱਣ ਕੁਮਾਰ ਅਤੇ ਕਮਲਨਾਥ ਦੇ ਕੇਸ ਦੂਜੇ ਸੂਬੇ ਦੀ ਪੁਲਿਸ ਜਾਂ ਸੀ.ਬੀ.ਆਈ. ਪਾਸੋਂ ਜਾਂਚ ਕਰਾਉਣ ਦੀ ਵੀ ਵਕਾਲਤ ਕੀਤੀ। ਜੌਲੀ ਨੇ ਕਮੇਟੀ ਵੱਲੋਂ ਐਸ.ਆਈ.ਟੀ. ਨੂੰ ਪਬਲਿਕ ਨੋਟਿਸ ਅਖਬਾਰਾਂ ਵਿਚ ਪ੍ਰਕਾਸ਼ਿਤ ਕਰਕੇ ਪੀੜਿਤ ਪਰਿਵਾਰਾਂ ਦਾ ਵਿਸ਼ੇਸ਼ ਕੈਂਪ ਲਗਾਉਣ ਦੀ ਦਿੱਤੀ ਗਈ ਸਲਾਹ ਦਾ ਵੀ ਹਵਾਲਾ ਦਿੱਤਾ। ਪੁਲਿਸ ਰਿਕਾਰਡ ਤੋਂ ਇਲਾਵਾ ਰਾਸਤੇ ਵਿਚ ਯਾਤਰਾ ਕਰਦੇ ਮਾਰੇ ਗਏ ਸਿੱਖ ਫੌਜੀਆਂ ਅਤੇ ਟੈਕਸੀ/ਬਸ/ਟ੍ਰੱਕ ਡਰਾਈਵਰਾਂ ਦਾ ਵੀ ਰਿਕਾਰਡ ਇੱਕਤ੍ਰ ਕਰਨ ਵਾਸਤੇ ਇਸ ਪ੍ਰਕ੍ਰਿਆ ਦੇ ਪਾਲਣ ਨੂੰ ਜੌਲੀ ਨੇ ਜਰੂਰੀ ਦੱਸਿਆ।

1984 ਦੇ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਰਿਸ਼ਤੇਦਾਰਾਂ ਦੀ ਇਸ ਵੇਲੇ ਵੱਡੇ ਪੱਧਰ ਤੇ ਦਿੱਲੀ ਪੁਲਿਸ ’ਚ ਮੌਜੂਦਗੀ ਹੋਣ ਦਾ ਦਾਅਵਾ ਕਰਦੇ ਹੋਏ ਜੌਲੀ ਨੇ 1984 ਕਤਲੇਆਮ ਦੇ ਜਿਆਦਾਤਰ ਮੁੱਕਦਮੇ ਦਿੱਲੀ ਪੁਲਿਸ ਵੱਲੋਂ ਗਵਾਹਾਂ ਜਾਂ ਪੀੜਿਤਾਂ ਦੇ ਲਾਪਤਾ ਹੋਣ ਦਾ ਹਵਾਲਾ ਦੇ ਕੇ ਬੰਦ ਕੀਤੇ ਜਾਣ ਦਾ ਵੀ ਦਾਅਵਾ ਕੀਤਾ। ਵਿਦੇਸ਼ਾ ਵਿਚ ਬੈਠੇ ਪੀੜਿਤਾਂ ਤੇ ਗਵਾਹਾਂ ਦੇ ਬਿਆਨ ਵੀਡਿਓ ਕਾਨਫਰੰਸਿੰਗ ਜਾਂ ਉਸ ਦੇਸ਼ ਵਿਚ ਭਾਰਤੀ ਦੂਤਘਰ ਵਿਚ ਵਿਸ਼ੇਸ਼ ਗਵਾਹੀਆਂ ਕਰਾਉਣ ਦੀ ਵੀ ਜੌਲੀ ਨੇ ਐਸ.ਆਈ.ਟੀ. ਨੂੰ ਸਲਾਹ ਦਿੱਤੀ ਹੈ।

ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਂਦਰ ਸਰਕਾਰ ਦੀ ਐਸ.ਆਈ.ਟੀ. ਬਾਰੇ ਲਿਖੇ ਗਏ ਪੱਤਰ ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਜੌਲੀ ਨੇ ਕੇਜਰੀਵਾਲ ਨੂੰ ਦਿੱਲੀ ਸਰਕਾਰ ਦੀ ਅਖੌਤੀ ਐਸ.ਆਈ.ਟੀ. ਦੀ ਗੁਆਚੀ ਫਾਈਲ ਬਾਰੇ ਵੀ ਟਿੱਪਣੀ ਕਰਨ ਦੀ ਵੀ ਕੇਜਰੀਵਾਲ ਨੂੰ ਤਾਕੀਦ ਕੀਤੀ। ਇਸ ਮੌਕੇ ਦਿੱਲੀ ਕਮੇਟੀ ਦੀ ਐਸ.ਆਈ.ਟੀ. ਵਿਭਾਗ ਦੀ ਵਕੀਲ ਸੁਖਬੀਰ ਕੌਰ ਬਾਜਵਾ ਅਤੇ ਸਹਾਇਕ ਪਲਵਿੰਦਰ ਸਿੰਘ ਪੱਲੋ ਮੌਜੂਦ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਰਸਮੀ ਮਾਨਤਾ ਦਿਵਾਉਣ ਦੀ ਜ਼ੋਰਦਾਰ ਪੈਰਵੀ ਲਈ, ਕੈਨੇਡਾ ਦੀ ਸੈਨੇਟ ਵਿੱਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਆਗੂ
ਹਾਲ ਹੀ ਵਿਚ ਛਪੀ “ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ)” ਕਿਤਾਬ ਦਿੱਲੀ ਦਰਬਾਰ ਦੇ “ਦਿੱਲੀ ਦੰਗਿਆਂ” ਦੇ ਝੂਠੇ ਬਿਰਤਾਂਤ ਨੂੰ ਤੋੜ ਕੇ “ਸਿੱਖ ਨਸਲਕੁਸ਼ੀ 1984” ਦਾ ਸੱਚ
ਪਟਿਆਲਾ (04ਨਵੰਬਰ 2022): ਬੀਤੇ ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੂਹ ਵਿਦਿਆਰਥੀਆਂ ਅਤੇ ਜਥੇਬੰਦੀਆਂ ਵੱਲੋ ਸਾਂਝੇ ਰੂਪ ਵਿੱਚ ਸਿੱਖ ਨਸਲਕੁਸ਼ੀ 1984 ਦੀ ਯਾਦ ਨੂੰ ਸਮਰਪਿਤ ਮਾਰਚ ਕੀਤਾ ਗਿਆ। ਇਹ ਮਾਰਚ ਭਾਈ
ਜੂਨ 1984 ਵਿਚ ਸ੍ਰੀ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਕੰਪਲੈਕਸ ਅਤੇ ਦਰਜਨਾਂ ਹੋਰ ਧਾਰਮਿਕ ਸਥਾਨਾਂ ਉੱਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਮਾਨਸਿਕਤਾ ਵਿਚ ਡੂੰਘੇ ਅਤੇ ਅਮਿੱਟ ਜ਼ਖਮ ਛੱਡ ਗਿਆ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: