ਖਡੂਰ ਸਾਹਿਬ (ਤਰਨ ਤਾਰਨ): ਬੁੱਧਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੱਸ ਖਡੂਰ ਸਾਹਿਬ ਦੇ ਨੇੜੇ ਤਰਨ ਤਾਰਨ-ਗੋਇੰਦਵਾਲ ਸੜਕ ’ਤੇ ਤੇਜ਼ ਰਫਤਾਰੀ ਕਾਰਨ ਖੇਤਾਂ ’ਚ ਵੜ ਗਈ ਜਿਸ ਕਾਰਨ 25 ਸ਼ਰਧਾਲੂਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਬਸ ਵਿਚ 40 ਯਾਤਰੀ ਸ਼ਾਮਲ ਸਨ ਜੋ ਕਿ ਤਰਨਤਾਰਨ ਦੇ ਗੋਇੰਦਵਾਲ ਸਾਹਿਬ ਅਤੇ ਖਡੂਰ ਸਾਹਿਬ ਦੀ ਯਾਤਰਾ ’ਤੇ ਸਨ। ਇਹ ਘਟਨਾ ਸ਼ਾਮ 5 ਵਜੇ ਦੀ ਹੈ ਜਦੋਂ ਬਸ ਦੇ ਡਰਾਈਵਰ ਨੇ ਟਰੱਕ ਨੂੰ ਓਵਰ ਟੇਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਸ ਬੇਕਾਬੂ ਹੋ ਗਈ।
ਜ਼ਖਮੀਆਂ ਨੂੰ ਤਰਨਤਾਰਨ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ ਜਿਨ੍ਹਾਂ ਵਿਚੋਂ 5 ਦੀ ਹਾਲਤ ਗੰਭੀਰ ਬਣੀ ਹੋਈ ਹੈ।