ਸਮਾਣਾ (ਸਾਹਿਬ ਸਿੰਘ): ਪੰਜਾਬ ਪੁਲਿਸ ਵਲੋਂ 10 ਨਵੰਬਰ ਦੇ ਇਕੱਠ ਨੂੰ ਅਸਫਲ ਕਰਨ ਯੁਨਾਇਟਿਡ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਅਤੇ ਵਰਕਰਾਂ ਦੀਆਂ ਕੀਤੀਆਂ ਜਾ ਰਹੀਆਂ ਗ੍ਰਿਫ਼ਤਾਰੀਆਂ ਅਤੇ ਸਰਕਾਰ ਵੱਲੋਂ ਸਰਬੱਤ ਖ਼ਾਲਸਾ ਤੇ ਲਗਾਈ ਅਣ-ਐਲਾਨੀ ਪਾਬੰਦੀ ਦੇ ਵਿਰੋਧ ‘ਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਿਸਾਨ ਵਿੰਗ ਦੇ ਪ੍ਰਧਾਨ ਭਾਈ ਰਾਜਿੰਦਰ ਸਿੰਘ ਫ਼ਤਿਹਗੜ੍ਹ ਛੰਨਾਂ ਅਤੇ ਭਾਈ ਨਰੈਣ ਸਿੰਘ ਮੋਬਾਈਲ ਟਾਵਰ ‘ਤੇ ਚੜ ਗਏ ਹਨ। ਭਾਈ ਛੰਨਾਂ ਨੇ ਕਿਹਾ ਹੈ ਕਿ ਬਾਦਲ ਸਰਕਾਰ ਨੇ ਸਿੱਖਾਂ ਨੂੰ ਸਤਾਰ੍ਹਵੀਂ ਸਦੀ ਯਾਦ ਕਰਵਾ ਦਿੱਤੀ ਹੈ । ਮੌਕੇ ਤੇ ਥਾਣਾ ਸਦਰ ਦੇ ਮੁਖੀ ਸ: ਹਰਵਿੰਦਰ ਸਿੰਘ ਖਹਿਰਾ ਅਤੇ ਥਾਣਾ ਸ਼ਹਿਰੀ ਦੇ ਮੁਖੀ ਦਲਜੀਤ ਸਿੰਘ ਵਿਰਕ ਪਹੁੰਚ ਗਏ ਹਨ।
