Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ਅਰਦਾਸ ਦੀ ਤੌਹੀਨ ਕਰਦੀ ਨਕਲ ਨੂੰ ਹਜ਼ਮ ਕਰਨਾ ਗਿਰਾਵਟ ਦੀ ਸਿਖਰ: ਪੰਥਕ ਤਾਲਮੇਲ ਸੰਗਠਨ

ਸਿੱਖ ਅਰਦਾਸ ਦੀ ਤੌਹੀਨ ਕਰਦੀ ਨਕਲ ਨੂੰ ਹਜ਼ਮ ਕਰਨਾ ਗਿਰਾਵਟ ਦੀ ਸਿਖਰ: ਪੰਥਕ ਤਾਲਮੇਲ ਸੰਗਠਨ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਿਖਰ ਦੇ ਆਗੂ ਅਤੇ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਹਾਜ਼ਰੀ ਵਿਚ ਚੋਣ ਦਫਤਰ ਦੇ ਉਦਘਾਟਨ ਮੌਕੇ ਸਿੱਖ ਜਗਤ ਦੀ ਅਰਦਾਸ ਦੀ ਤਰਜ਼ ‘ਤੇ ਹਿੰਦੂ ਧਰਮ ਨਾਲ ਜੋੜ ਕੇ ਕੀਤੀ ਅਰਦਾਸ ਦੀ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਸਖਤ ਨਿਖੇਧੀ ਕੀਤੀ ਹੈ। ਸੰਗਠਨ ਦੀ ਕੋਰ ਕਮੇਟੀ ਨੇ ਕਿਹਾ ਕਿ ਧਰਮ ਤੇ ਧਰਮੀ ਵਿਅਕਤੀ ਦੂਸਰਿਆਂ ਦਾ ਸਤਿਕਾਰ ਕਰਨ ਦੀ ਮਰਯਾਦਾ ਦਾ ਪਾਲਣ ਕਰਦੇ ਹਨ, ਪਰ ਇਸ ਅਰਦਾਸ ਦੇ ਨਾਮ ਹੇਠ ਕੀਤੀ ਮਨਹੂਸ ਕਾਰਵਾਈ ਨੇ ਸਿੱਖ ਜਗਤ ਨੂੰ ਚਿੜ੍ਹਾਉਣ ਵਿਚ ਕੋਈ ਕਸਰ ਨਹੀਂ ਛੱਡੀ ਹੈ।

ਰਾਮਪੁਰਾ ਵਿਖੇ ਬਾਦਲ ਦਲ ਦੇ ਚੋਣ ਦਫਤਰ ਦੇ ਉਦਘਾਟਨ ਸਮੇਂ ਦਾ ਦ੍ਰਿਸ਼, ਜਿਸ ਵਿਚ ਸੀਨੀਅਰ ਅਕਾਲੀ ਮੰਤਰੀ ਮਲੂਕਾ ਦੀ ਹਾਜ਼ਰੀ 'ਚ ਸਿੱਖ ਅਰਦਾਸ ਦੀ ਨਕਲ ਕਰਕੇ ਤੌਹੀਨ ਕੀਤੀ ਗਈ
ਰਾਮਪੁਰਾ ਵਿਖੇ ਬਾਦਲ ਦਲ ਦੇ ਚੋਣ ਦਫਤਰ ਦੇ ਉਦਘਾਟਨ ਸਮੇਂ ਦਾ ਦ੍ਰਿਸ਼, ਜਿਸ ਵਿਚ ਸੀਨੀਅਰ ਅਕਾਲੀ ਮੰਤਰੀ ਮਲੂਕਾ ਦੀ ਹਾਜ਼ਰੀ ‘ਚ ਸਿੱਖ ਅਰਦਾਸ ਦੀ ਨਕਲ ਕਰਕੇ ਤੌਹੀਨ ਕੀਤੀ ਗਈ

ਕਿਸੇ ਧਰਮ ਦੀਆਂ ਉੱਚੀਆਂ ਸੁੱਚੀਆਂ ਪ੍ਰੰਪਰਾਵਾਂ ਦੀ ਉਸਾਰੂ ਨਕਲ ਕੀਤੀ ਜਾਵੇ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ ਪਰ ਕਿਸੇ ਧਰਮ ਮਜ਼ਹਬ ਦੀ ਤੌਹੀਨ ਕਰਨ ਵਾਲਾ ਕਾਰਾ ਕਲੇਸ਼ ਪੈਦਾ ਕਰਦਾ ਹੈ। ਇਸ ਉਦਘਾਟਨ ਮੌਕੇ ਅਕਾਲੀ ਆਗੂਆਂ ਵਲੋਂ ਸਾਰੀ ਕਾਰਵਾਈ ਵਿਚ ਪੂਰੀ ਸ਼ਮੂਲੀਅਤ ਨੇ ਸਿੱਧ ਕਰ ਦਿੱਤਾ ਹੈ ਕਿ ਇਹਨਾਂ ਲੋਕਾਂ ਦਾ ਧਰਮ ਕੇਵਲ ਨੋਟ ਅਤੇ ਵੋਟ ਹੈ। ਅਰਦਾਸ ਦੀ ਤੌਹੀਨ ਕਰਦੀ ਨਕਲ ਨੂੰ ਹਜ਼ਮ ਕਰਨ ਵਾਲੇ ਹਾਜ਼ਮੇ ਦੀ ਦਰੁਸਤੀ ਨੇ ਸੌੜੀ ਅਕਲ ਦੀ ਲੱਗੀ ਸੀੜੀ ਵਿਖਾ ਦਿੱਤੀ ਹੈ। ਇਹਨਾਂ ਨੇ ਅਸਲ ਧਰਮ ਨੂੰ ਦਬਾਈ ਰੱਖਣ ਲਈ ਧਰਮ ਦਾ ਸਿਆਸੀਕਰਣ ਕਰ ਦਿੱਤਾ ਹੈ। ਅੱਜ ਧਰਮ ਅਸਥਾਨਾਂ ਤੋਂ ਲੈ ਕੇ ਅਕਾਸ਼ ਤੱਕ ਹਰ ਸ਼ੈ ਉੱਪਰ ਇਹਨਾਂ ਦਾ ਕਬਜ਼ਾ ਹੋ ਚੁੱਕਾ ਹੈ। ਕਾਜ਼ੀ ਰਿਸ਼ਵਤੀ ਹੋ ਚੁੱਕੇ ਹਨ ਅਤੇ ਵੱਢੀ ਲੈ ਕੇ ਹੱਕ ਗਵਾ ਰਹੇ ਹਨ।

ਪੰਥਕ ਤਾਲਮੇਲ ਸੰਗਠਨ ਅਪੀਲ ਕਰਦਾ ਹੈ ਕਿ ਅਖੌਤੀ ਅਕਾਲੀ ਜਮਾਤ ਵਲੋਂ ਭਾਈਵਾਲ ਬਣ ਕੇ ਅਜਿਹੀਆਂ ਅਨੇਕਾਂ ਹੋਰ ਉਲੀਕੀਆਂ ਕਾਰਵਾਈਆਂ ਨੂੰ ਠੱਲ੍ਹ ਪਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜ਼ਾਦ ਕਰਵਾਉਣਾ ਹੀ ਹੱਲ ਹੈ। ਐਸੀ ਰਣਨੀਤੀ ਬਾਰੇ ਵਿਚਾਰ ਕਰਨੀ ਸਮੇਂ ਦੀ ਚਿਰੋਕਣੀ ਮੰਗ ਹੈ। ਇਸ ਤੋਂ ਬਿਨਾਂ ਕੀਤੀਆਂ ਅਪੀਲਾਂ ਤੇ ਦਲੀਆਂ ਬੇਅਰਥ ਹਨ ਕਿਉਂਕਿ ਸੁਣਨ ਤੇ ਸਮਝਾਉਣ ਵਾਲਿਆਂ ਦਾ ਸੌਦਾ ਹੋ ਚੁੱਕਾ ਹੋਇਆ ਹੈ।

ਸਬੰਧਤ ਖ਼ਬਰ:

Counterfeit Ardas: Hindutva forces bringing the communal cauldron to a boil through sinister designs, says Dal Khalsa …

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਵੱਲੋਂ 27 ਜੂਨ 2026 ਦਿਨ ਸ਼ਨਿੱਚਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ 36 ਸਥਿਤ ਪੀਪਲਸ ਕਨਵੈਂਸ਼ਨ ਸੈਂਟਰ ਵਿਖੇ “ਅਕਾਲ ਤਖਤ: ਸਿਧਾਂਤ ਅਤੇ ਸੰਸਥਾਨ” ਵਿਸ਼ੇ ਉੱਪਰ ਇੱਕ ਵਿਚਾਰ ਚਰਚਾ ਕਰਵਾਈ
ਅਕਾਲੀ ਦਲ ਦੀ ਪੁਨਰ ਸੁਰਜੀਤੀ 'ਤੇ ਮਸਤੂਆਣਾ ਸਾਹਿਬ ਵਿਖੇ ਤਿੰਨ ਦਿਨਾਂ ਵਿਚਾਰ ਗੋਸ਼ਟੀ ਸ਼ੁਰੂ ਹੋਈ ਹੈ ਜਿਸ ਦੇ ਪਹਿਲੇ ਦਿਨ ਦਾ ਲੇਖਾ-ਜੋਖਾ ਇਸ ਖਬਰ ਵਿਚ ਪੜ੍ਹੋ।
ਅਕਤੂਬਰ 2018 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਰਵਾਈ ਗਈ ਪੰਥਕ ਅਸੈਂਬਲੀ ਦੇ ਪ੍ਰਬੰਧਕਾਂ ਵਲੋਂ ਪੰਥਕ ਮੁੱਦੇ ਵਿਚਾਰਨ ਲਈ ਪੰਥਕ ਅਸੈਂਬਲੀ ਦਾ ਦੂਜਾ ਇਜਲਾਸ 2 ਮਾਰਚ 2019 ਦਿਨ ਸ਼ਨੀਵਾਰ ਨੂੰ ਸ੍ਰੀ
ਸਿੱਖ ਸੰਸਥਾਵਾਂ ਅਤੇ ਸੰਗਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: