Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਗੁਜਰਾਤ ਕਤਲੇਆਮ ‘ਤੇ ਕਿਤਾਬ “ਗੁਜਰਾਤ ਫਾਈਲਾਂ” ਲਿਖਣ ਵਾਲੀ ਰਾਣਾ ਆਯੂਬ ਦਾ ਕੈਨੇਡਾ ਵਿਖੇ ਸਨਮਾਨ

ਗੁਜਰਾਤ ਕਤਲੇਆਮ ‘ਤੇ ਕਿਤਾਬ “ਗੁਜਰਾਤ ਫਾਈਲਾਂ” ਲਿਖਣ ਵਾਲੀ ਰਾਣਾ ਆਯੂਬ ਦਾ ਕੈਨੇਡਾ ਵਿਖੇ ਸਨਮਾਨ

ਕੈਲਗਰੀ: 2002 ‘ਚ ਗੁਜਰਾਤ ‘ਚ ਮੁਸਲਮਾਨਾਂ ਦੇ ਹੋਏ ਕਤਲੇਆਮ ਬਾਰੇ ਲਿਖੀ ਗਈ ਕਿਤਾਬ ‘ਗੁਜਰਾਤ ਫਾਈਲਜ਼’ ਦੀ ਲੇਖਿਕਾ ਅਤੇ ਪੱਤਰਕਾਰ ਰਾਣਾ ਆਯੂਬ ਨੇ ਕੈਲਗਰੀ (ਕੈਨੇਡਾ) ‘ਚ ਕਰਵਾਏ ਇੱਕ ਸਮਾਗਮ ਦੌਰਾਨ ਕਿਹਾ ਕਿ ਪੱਤਰਕਾਰੀ ਉਸ ਲਈ ਸਿਰਫ਼ ਕਿੱਤਾ ਨਹੀਂ ਸਗੋਂ ਇੱਕ ਮਿਸ਼ਨ ਹੈ, ਜਿਸ ਨੂੰ ਪੂਰਾ ਕਰਨ ਲਈ ਉਹ ਪੂਰੀ ਵਾਹ ਲਾ ਰਹੀ ਹੈ। ‘ਗੁਜਰਾਤ ਫਾਈਲਜ਼’ ਉਨ੍ਹਾਂ ਵੱਲੋਂ ਕੀਤੇ ਸਟਿੰਗ ਅਪਰੇਸ਼ਨਾਂ ਦਾ ਕਿਤਾਬੀ ਰੂਪ ਹੈ, ਜੋ ਨਰਿੰਦਰ ਮੋਦੀ (ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ) ਸਮੇਤ ਕਈ ਹੋਰ ਉਚ ਅਧਿਕਾਰੀਆਂ ਉਪਰ ਕੀਤੇ ਸਨ।

ਕੈਲਗਰੀ ਵਿੱਚ ਰਾਣਾ ਆਯੂਬ ਦਾ ਸਨਮਾਨ ਕੀਤੇ ਜਾਣ ਦਾ ਦ੍ਰਿਸ਼
ਕੈਲਗਰੀ ਵਿੱਚ ਰਾਣਾ ਆਯੂਬ ਦਾ ਸਨਮਾਨ ਕੀਤੇ ਜਾਣ ਦਾ ਦ੍ਰਿਸ਼

ਕੈਲਗਰੀ ਦੇ ਇੰਡੀਅਨ ਐਕਸ-ਸਰਵਿਸਮੈੱਨ ਇਮੀਗਰੈਂਟ ਐਸੋਸੀਏਸ਼ਨ ਦੇ ਹਾਲ ਵਿੱਚ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਅਤੇ ਮਾਸਿਕ ਰਸਾਲੇ ‘ਸਿੱਖ ਵਿਰਸਾ’ ਵੱਲੋਂ ਕਰਵਾਏ ਸਮਾਗਮ ਵਿੱਚ ਰਾਣਾ ਆਯੂਬ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਵਿੱਚ ਅਸਲ ਬਦਲਾਅ ਲਈ ਲੋਕਾਂ ਵਿੱਚ ਸਮਾਜਕ ਚੇਤਨਾ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਕਿਤਾਬ ‘ਗੁਜਰਾਤ ਫਾਈਲਜ਼’ ਦੇ ਰੂਪ ਵਿੱਚ ਉਨ੍ਹਾਂ ਨੇ ਆਪਣਾ ਕੰਮ ਕਰ ਦਿੱਤਾ ਪਰ ਹੁਣ ਲੋਕਾਂ ਦੀ ਵਾਰੀ ਹੈ। ਰਾਣਾ ਨੇ ਸਪੱਸ਼ਟ ਕੀਤਾ ਕਿ ਗੁਜਰਾਤ ਕਤਲੇਆਮ ਬਹੁਗਿਣਤੀ ਫਿਰਕੇ ਵੱਲੋਂ ਘੱਟਗਿਣਤੀ ਭਾਈਚਾਰੇ ਨਾਲ ਕੀਤਾ ਧੱਕਾ ਸੀ। ਸਮਾਗਮ ਦੌਰਾਨ ਰਾਣਾ ਆਯੂਬ ਨੇ ਲੋਕਾਂ ਦੇ ਸਵਾਲਾਂ ਤੇ ਜਵਾਬ ਵੀ ਦਿੱਤੇ।

ਗੁਜਰਾਤ ਫਾਈਲਾਂ ਕਿਤਾਬ ਖਰੀਦੋ:

Gujarat Files book

ਇਸ ਤੋਂ ਪਹਿਲਾਂ ਰੈੱਡ ਐਫ.ਐਮ. ਦੇ ਨਿਊਜ਼ ਡਾਇਰਕੈਟਰ ਰਿਸ਼ੀ ਨਾਗਰ ਨੇ ਰਾਣਾ ਆਯੂਬ ਦੇ ਪੱਤਰਕਾਰੀ ਜੀਵਨ ਉਪਰ ਝਾਤ ਪਾਈ। ‘ਸਿੱਖ ਵਿਰਸਾ’ ਦੇ ਸੰਪਾਦਕ ਹਰਚਰਨ ਸਿੰਘ ਪਰਹਾਰ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸੋਹਣ ਮਾਨ ਨੇ ਧੰਨਵਾਦੀ ਮਤਾ ਪੜ੍ਹਿਆ। ਇਸ ਮੌਕੇ ਐਲਬਰਟਾ ਦੇ ਮੰਤਰੀ ਇਰਫਾਨ ਸਬੀਰ, ਡਾ. ਮੁਖਬੈਨ ਸਿੰਘ, ਹਰੀਪਾਲ, ਅਰਸ਼ਦ ਬੁਖਾਰੀ ਅਤੇ ਪ੍ਰਸ਼ੋਤਮ ਦੁਸਾਂਝ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਭਜਨ ਗਿੱਲ ਨੇ ਨਿਭਾਈ। ਇਸ ਸਮਾਗਮ ‘ਚ ਖੋਜੀ ਪੱਤਰਕਾਰੀ ਕਰਨ ਲਈ ਰਾਣਾ ਆਯੂਬ ਦਾ ਸਨਮਾਨ ਵੀ ਕੀਤਾ ਗਿਆ।

ਸਬੰਧਤ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

ਸਿੱਖ ਨਸਲਕੁਸ਼ੀ 1984 ਨੂੰ ਇਨਸਾਫ ਮਿਲਿਆ ਹੁੰਦਾ ਤਾਂ ਗੁਜਰਾਤ ਕਤਲੇਆਮ 2002 ਨਾ ਵਾਪਰਦਾਂ: ਰਾਣਾ ਅਯੂਬ …

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਐਡਮਿੰਟਨ ਗੁਰਦੁਆਰਾ ਹਮਲੇ ਵਿੱਚ ਦੋ ਸੇਵਾਦਾਰ ਜ਼ਖਮੀ ਹੋਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਹੋਈ। ਸਿੱਖ ਫੈਡਰੇਸ਼ਨ ਕੈਨੇਡਾ ਨੇ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਪ੍ਰਵਾਸੀ-ਵਿਰੋਧੀ ਬਿਆਨਬਾਜ਼ੀ,
ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਯੂ.ਐੱਸ.ਓ.) ਨੇ ਸੰਯੁਕਤ ਰਾਸ਼ਟਰ ਦੇ ਪੰਜ ਵਿਸ਼ੇਸ਼ ਰਿਪੋਰਟਰਾਂ ਵੱਲੋਂ ਸਿੱਖ ਕਾਰਕੁਨ ਮੋਨਿੰਦਰ ਸਿੰਘ ਬੂਆਲ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਜਤਾਈ ਗਈ ਚਿੰਤਾ ਦਾ ਸਵਾਗਤ ਕੀਤਾ ਹੈ। ਸੰਸਥਾ
ਯੁਕਤ ਰਾਸ਼ਟਰ ਦੇ ਪੰਜ ਸੀਨੀਅਰ ਅਧਿਕਾਰੀਆਂ ਨੇ ਸਿੱਖ ਫੈਡਰੇਸ਼ਨ ਦੇ ਭਾਈ ਮੋਨਿੰਦਰ ਸਿੰਘ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਅਤੇ ਚੇਤਾਵਨੀਆਂ ਬਾਰੇ ਕੈਨੇਡਾ ਸਰਕਾਰ ਨੂੰ ਸਾਂਝੇ ਤੌਰ ’ਤੇ ਜਨਤਕ ਪੱਤਰ ਲਿਖਿਆ
ਅਮਰੀਕਾ ਵਿਚ ਬਿਸ਼ਨੋਈ ਨੈੱਟਵਰਕ ਨਾਲ ਜੁੜੇ 37 ਵਿਅਕਤੀਆਂ ਖਿਲਾਫ ਦੋਸ਼-ਪੱਤਰ ਜਨਤਕ ਹੋਣ ਤੋਂ ਬਾਅਦ ਸਿੱਖ ਫੈਡਰੇਸ਼ਨ (ਕੈਨੇਡਾ) ਨੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਵਿਦੇਸ਼ੀ ਦਖਲਅੰਦਾਜ਼ੀ ਸਬੰਧੀ ਸੁਤੰਤਰ ਜਨਤਕ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: