Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਵੱਡੀ ਸਿੱਖਿਆ ਵਾਲੀ ਛੋਟੀ ਫਿਲਮ “ਮਿਸਾਲ”

ਵੱਡੀ ਸਿੱਖਿਆ ਵਾਲੀ ਛੋਟੀ ਫਿਲਮ “ਮਿਸਾਲ”

ਚੰਡੀਗੜ੍ਹ (15 ਸਤੰਬਰ, 2015):  ਸਿੱਖੀ ਦੇ ਮਹਾਨ ਵਿਰਸੇ ਤੋਂ ਦੁਰ ਜਾ ਰਹੀ ਸਿੱਖ ਨੌਜਵਾਨੀ ਨੂੰ ਉਨ੍ਹਾਂ ਦੇ ਸ਼ਾਨਾਮੱਤੇ ਵਿਰਸੇ ਨਾਲ ਜੋੜਨ ਅਤੇ ਸਿੱਖ ਕਦਰਾਂ ਕੀਮਤਾ ਦੇ ਪ੍ਰਸਾਰ ਲਈ ਛੋਟੀਆਂ ਫਿਲਮਾਂ ਜਰੀਏ ਯਤਨਸ਼ੀਲ ਸਿੱਖ ਨੌਜਵਾਨ ਸ਼੍ਰ. ਪਰਦੀਪ ਸਿੰਘ ਵੱਲੋਂ ਨਿਰਦੇਸ਼ ਅਤੇ ਨਿਰਮਾਤਾ ਦਵਿੰਦਰ ਸਿੰਘ ਵੱਲੋਂ ਬਣਾਈ ਫਿਲਮ “ਮਿਸਾਲ” ਜਾਰੀ ਕੀਤੀ ਗਈ ਹੈ।

ਇਸ ਫਿਲਮ ਦੀ ਕਹਾਣੀ ਸੱਚੀਆਂ ਘਟਨਾਵਾਂ ‘ਤੇ ਅਧਾਰਿਤ ਹੈ। ਅਸੀ ਅਕਸਰ ਅਜਿਹੇ ਲੋਕਾਂ ਨੂੰ ਮਿਲਦੇ ਜੋ ਮਾੜੇ ਲੋਕਾਂ ਦੀ ਰੀਸੇ ਮਾੜਾ ਜੀਵਨ ਜਿਉਂ ਰਹੇ ਹੁੰਦੇ ਹਨ ਅਤੇ ਕਦੇ ਕਦਾਈਂ ਸਾਨੂੰ ਅਜਿਹੇ ਲੋਕਾਂ ਦੇ ਵੀ ਦਰਸ਼ਨ ਹੁੰਦੇ ਹਨ ਜੋ ਚੰਗੇ ਲੋਕਾਂ ਦੀ ਰੀਸ ਕਰਦੇ ਹੋਏ ਚੰਗਾ ਜੀਵਨ ਜਿਉਦੇਂ ਹਨ।

ਫਿਲਮ ਵਿੱਚੋਂ ਲਈ ਗਈ ਤਸਵੀਰ
ਫਿਲਮ ਵਿੱਚੋਂ ਲਈ ਗਈ ਤਸਵੀਰ

ਮਾੜੇ ਕੋਲ ਮਾੜੀਆਂ ਮਿਸਾਲਾਂ ਕਾਇਮ ਕਰਦੇ ਹਨ ਅਤੇ ਲੋਕ ਉਨ੍ਹਾਂ ਦੀ ਰੀਸੇ ਜੀਵਨ ਜਿਉਦੇਂ ਹਨ, ਪਰ ਚੰਗੇ ਲੋਕ ਚੰਗੀਆਂ ਮਿਸਾਲਾਂ ਕਾਇਮ ਕਰਦੇ ਹਨ ਅਤੇ ਕੁਝ ਲੋਕ ਉਨ੍ਹਾਂ ‘ਤੇ ਚੱਲਦੇ ਆਪਣਾ ਜੀਵਨ ਸੋਹਣੇ ਤਰੀਕੇ ਨਾਲ ਜਿਉਂਦੇ ਹਨ।

ਇਸ ਫਿਲਮ ਦੇ ਲੇਖਕ ਅਤੇ ਮੁੱਖ ਅਦਾਕਾਰ ਸ੍ਰ. ਪ੍ਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਸਿੱਖੀ ਸਰੂਪ ਵਿੱਚ ਪ੍ਰਪੱਕ ਨਾਇਕ ਨੂੰ ਫਿਲਮਾਂ ਵਿੱਚ ਪੇਸ਼ ਕਰਕੇ ਸਮਾਜ ਵਿੱਚ ਫੈਲੀਆਂ ਭੈੜੀਆਂ ਅਲਾਮਤਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਸਿੱਖ ਸੱਭਿਆਚਾਰ ਅਤੇ ਕਦਰਾਂ ਕੀਮਤਾਂ ਦਾ ਪ੍ਰਸਾਰ ਕਰਨਾ ਹੈ।

ਉਨ੍ਹਾਂ ਕਿਹਾ ਕਿ ਇਸ ਫਿਲਮ ਦੇ ਪਾਤਰ ਵਧੀਆ ਜੀਵਨ ਜਿਉਣ ਵਾਲੇ ਸਿੱਖਾਂ ਵੱਲੋਂ ਕਾਇਮ ਕੀਤੀਆਂ ਮਿਸਾਲਾਂ ਅਨੁਸਾਰ ਆਪਣਾ ਜੀਵਨ ਜਿਉਣ ਵਾਲਿਆਂ ‘ਤੇ ਅਦਾਰਿਤ ਹਨ।ਵਧੀਆਂ ਜੀਵਨ ਜਿਉਣ ਵਾਲੇ ਸਿੱਖਾਂ ਵੱਲੋਂ ਕਾਇਮ ਇਹ ਮਿਸਾਲਾਂ ਸਿੱਖੀ ਦੇ ਅਨਿੱਖੜਵੇਂ ਅੰਗਾਂ ਦਸਤਾਰ, ਕੜਾ ਅਤੇ ਕੇਸਾਂ ਅਤੇ ਹੋਰ ਨਾਲ ਜੁੜੀਆਂ ਹੋਈਆਂ ਹਨ।

ਇਸ ਫਿਲਮ ਦੇ ਲੇਖਕ ਅਤੇ ਮੁੱਖ ਅਦਾਕਾਰ ਸ੍ਰ. ਪ੍ਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਸਿੱਖੀ ਸਰੂਪ ਵਿੱਚ ਪ੍ਰਪੱਕ ਨਾਇਕ ਨੂੰ ਫਿਲਮਾਂ ਵਿੱਚ ਪੇਸ਼ ਕਰਕੇ ਸਮਾਜ ਵਿੱਚ ਫੈਲੀਆਂਭੈੜੀਆਂ ਅਲਾਮਤਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਸਿੱਖ ਸੱਭਿਆਚਾਰ ਅਤੇ ਕਦਰਾਂ ਕੀਮਤਾਂ ਦਾ ਪ੍ਰਸਾਰ ਕਰਨਾ ਹੈ।

ਇਸਤੋਂ ਪਹਿਲਾਂ ਉਹ ਕਈ ਛੋਟੀਆਂ ਫਿਲਮਾਂ ਬਣਾ ਚੁੱਕੇ ਹਨ,ਜਿੰਨ੍ਹਾਂ ਵਿੱਚ ਪੰਜਾਬ ਵਿੱਚ ਰਾਜਸੀ ਲੋਕਾਂ ਵੱਲੋ ਵਛਾਏ ਨਸ਼ੇ ਦੇ ਜਾਲ ਕਾਰਣ ਬਰਬਾਦ ਹੋ ਰਹੀ ਪੰਜਾਬ ਦੀ ਨੌਜੁਆਨੀ ‘ਤੇਅਧਾਰਿਤ ਛੋਟੀ ਫਿਲਮ “ਡੋਲਦਾ ਪੰਜਾਬ, ਅੰਮ੍ਰਿਤਧਾਰੀ ਸਿੱਖ ਬੀਬੀ ਦੇ ਕਿਰਦਾਰ ਨੂੰ ਵਿਖਾਉਦੀਆਂ ਫਿਲਮਾਂ “ਕੌਰ: ਵਿਲੱਖਣ ਬਹਾਦਰੀ ਦੀ ਕਾਹਣੀ ” (Uncommon Courage Of Kaur) ਅਤੇ ਕੋਰ: ਸਿੱਖ ਲ਼ੜਕੀ ਦੀ ਸਹੀ ਪਹਿਚਾਣ (Kaur: A True Identity) ਸ਼ਾਮਲ ਹਨ।

ਉਨ੍ਹਾਂ ਵੱਲੋਂ ਬਣਾਈ ਛੋਟੀ ਫਿਲਮ “ਕੌਰ: ਵਿਲੱਖਣ ਬਹਾਦਰੀ ਦੀ ਕਾਹਣੀ ” (Uncommon Courage Of Kaur) ਅਮਰੀਕਾ ਵਿੱਚ ਸਿੱਖ ਨੈੱਟ ਵੱਲੋਂ ਕਰਵਾਏ ਸਿੱਖ ਯੂਥ ਫਿਲਮਫੈਸਟੀਵਲ  2014 ਵਿੱਚ ਪਹਿਲੇ ਨੰਬਰ ‘ਤੇ ਰਹੀ, ਜਦਕਿ ਉਨ੍ਹਾਂ ਦੀ ਹੀ ਫਿਲਮ “ਕੋਰ: ਸਿੱਖ ਲ਼ੜਕੀ ਦੀ ਸਹੀ ਪਹਿਚਾਣ” (Kaur: A True Identity) ਸਿੱਖ ਯੂਥ ਫਿਲਮਫੈਸਟੀਵਲ 2014 ਵਿੱਚ ਦੂਜੇ ਨੰਬਰ ‘ਤੇ ਆਈ।

ਫਿਲਮ ਵੇਖਣ ਲਈ ਹੇਠਾਂ ਕਲਿੱਕ ਕਰੋ:

 


 

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਿਲਜੀਤ ਦੁਸਾਂਝ ਦੀ ਨਵੀਂ ਆਈ ਪੰਜਾਬੀ ਫਿਲਮ ‘ਸੁਪਰ ਸਿੰਘ’ ਦਰਬਾਰ ਸਾਹਿਬ, ਅੰਮ੍ਰਿਤਸਰ ਬਾਰੇ ਫਿਲਮਾਏ ਕੁਝ ਦ੍ਰਿਸ਼ਾਂ ਕਾਰਨ ਵਿਵਾਦਾਂ ਵਿੱਚ ਘਿਰ ਗਈ ਹੈ। ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਇਸ ਫਿਲਮ ਵਿੱਚ ਦਰਬਾਰ
ਪੰਜਾਬੀ ਫਿਲਮ "ਤੂਫਾਨ ਸਿੰਘ" ਦੇ ਨਿਰਮਾਤਾਵਾਂ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਗਿਆ ਕਿ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC), ਨੇ ਫਿਲਮ ਨੂੰ ਪ੍ਰਵਾਨਗੀ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ
ਪੰਜ ਤੀਰ ਰਿਕਾਰਡਜ਼ ਅਤੇ ਪ੍ਰਦੀਪ ਸਿੰਘ ਪਿਛਲ਼ੇ ਕਾਫੀ ਸਮੇਂ ਤੋਂ ਸਿੱਖੀ ਸਿਧਾਂਤ ਅਤੇ ਵਿਚਾਰਧਾਰਾ ਛੋਟੀਆਂ ਫਿਲਮਾਂ ਬਣਾੳੇਣ ਦਾ ਉਪਰਾਲਾ ਕਰ ਰਹੇ ਹਨ। ਇਨ੍ਹਾਂ ਫਿਲਮਾਂ ਰਾਹੀ ਜਿੱਥੇ ਸਿੱਖੀ ਸਿਧਾਂਤ ਪ੍ਰਤੀ ਜਾਗਰੂਕਤਾ
ਸ਼ਮਸ਼ੀਰ ਪ੍ਰੋਡਕਸ਼ਨ ਦੇ ਬੈਨਰ ਹੇਠ ਤਿਆਰ ਹੋਈ ਸੰਤ ਭਿੰਡਰਾਂਵਾਲਿਆਂ ਨੂੰ ਸਮਰਪਿਤ ਪੰਜਾਬੀ ਫ਼ਿਲਮ 2ਬੋਲ ਜੋ ਕਨੇਡਾ ਦੇ ਸਿਨੇਮਾ ਘਰਾਂ ਵਿਚ 4 ਮਾਰਚ ਨੂੰ ਰਲੀਜ਼ ਹੋਣੀ ਸੀ ਉਹ ਨਹੀਂ ਹੋ ਸਕੀ,

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: