Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਾਦਲ ਅਤੇ ਕੈਪਟਨ ਮੌਕਾਪ੍ਰਸਤ ਅਤੇ ਬੇਯਕੀਨੇ ਸਿਆਸਤਦਾਨ: ਦਲ ਖਾਲਸਾ

ਬਾਦਲ ਅਤੇ ਕੈਪਟਨ ਮੌਕਾਪ੍ਰਸਤ ਅਤੇ ਬੇਯਕੀਨੇ ਸਿਆਸਤਦਾਨ: ਦਲ ਖਾਲਸਾ

ਹੁਸ਼ਿਆਰਪੁਰ( 7 ਜੁਲਾਈ, 2015): ਅੱਜ ਸਿੱਖ ਜੱਥੇਬੰਦੀ ਦਲ ਖਾਲਸਾ ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਮੌਕਾ ਪ੍ਰਸਤ ਗਰਦਾਨਦਿਆਂ ਕਿਹਾ ਕਿ ਇਨ੍ਹਾਂ ਦੋਹਾਂ ਆਗੂਆਂ ਨੇ ਸਿੱਖ ਦੁਸ਼ਮਣ ਜਮਾਤ ਦੀਆਂ ਅੱਖਾਂ ਦੇ ਤਾਰੇ ਬਨਣ ਲਈ ਸਿੱਖ ਅਜ਼ਾਦੀ ਦੇ ਮੁੱਦੇ ਨੂੰ ਵਿਸਾਰ ਦਿੱਤਾ ਹੈ।

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ
ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਅਤੇ ਸਕੱਤਰ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਖਾੜਕੂ ਲਹਿਰ ਦੇ ਸਿਖਰ ਦੌਰਾਨ ਪੰਜਾਬ ਅਤੇ ਸਿੱਖਾਂ ਦੇ ਉਕਤ ਦੋਹੇ ਆਗੂ ਸਿੱਖ ਅਜ਼ਾਦੀ ਦੀ ਲਹਿਰ ਨਾਲ ਨੇੜਿਉਂ ਜੁੜੇ ਰਹੇ ਸਨ।ਵੱਖਰੇ ਸਿੱਖ ਰਾਜ ਦੀ ਮੰਗ ਲਈ ਸੰਯੁਕਤ ਰਾਸ਼ਟਰ ਨੂੰ ਦਿੱਤੇ ਯਾਦ ਪੱਤਰ ‘ਤੇ ਬਾਦਲ ਨੇ ਦਸਤਖਤ ਕੀਤੇ ਸਨ, ਜਦਕਿ ਕੈਪਟਨ ਅਮਰਿੰਦਰ ਸਿੰਘ ਨੇ ਸੰਘੀ ਢਾਂਚੇ ਲਈ ਅੰਮ੍ਰਿਤਸਰ ਐਲਾਨਨਾਮੇ ‘ਤੇ ਆਪਣੀ ਸਹੀ ਪਾਈ ਸੀ।ਪਰ ਜਿਉਂ ਹੀ ਖਾੜਕੂ ਲਹਿਰ ਦਾ ਪ੍ਰਭਾਵ ਘਟਣ ਲੱਗਿਆ ਤਾਂ ਦੋਹਾਂ ਆਗੂਆਂ ਨੇ ਆਪਣੇ ਆਪ ਨੂੰ ਦਿੱਲੀ ਦੇ ਵੱਡੇ ਭਗਤ ਸਿੱਧ ਕਰਨ ਲਈ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਵਿੱਚ ਹਨ।

ਪੰਜਾਬ ਦੇ ਲੋਕ ਕਿਵੇਂ ਇਸ ਤਰਾਂ ਦੇ ਖੁਦਗਰਜ਼ ਅਤੇ ਬੇਸ਼ਰਮ ਲੋਕਾਂ ‘ਤੇ ਯਕੀਨ ਕਰ ਸਕਦੇ ਹਨ, ਜੋ ਸਮੇਂ ਬਦਲਣ ਦੇ ਨਾਲ ਆਪਣੀ ਵਿਚਾਰਧਾਰਾ ਹੀ ਬਦਲ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ਼ ਹੈ ਅਤੇ ਵਾਪਰੀਆਂ ਘਟਨਾਵਾਂ ਇਹ ਸਿੱਧ ਕਰਦੀਆਂ ਹਨ ਕਿ ਇਹ ਦੋਵੇਂ ਆਗੂ ਸਿੱਖ ਅਜ਼ਾਦੀ ਦੇ ਕਾਜ਼ ਪ੍ਰਤੀ ਕਦੇ ਵੀ ਸੁਹਿਰਦ ਨਹੀਂ ਹੋਏ। ਭਾਂਵੇਂ ਕਿ ਇਨ੍ਹਾਂ ਦੋਹਾਂ ਆਗੂਆਂ ਨੇ ਸਿੱਖ ਅਜ਼ਾਦੀ ਦੇ ਕਾਜ਼ ਲਈ ਇਤਿਹਾਸਕ ਦਸਤਾਵੇਜ਼ਾਂ ‘ਤੇ ਵੱਖਰੇ- ਵੱਖਰੇ ਦਸਤਖਤ ਕੀਤੇ ਸਨ।

ਦਲ ਖਾਲਸਾ ਦੇ ਆਗੂਆਂ ਨੇ ਵਿਚਾਰਾਂ ਦਾ ਪ੍ਰਗਾਟਾਵਾ ਕਰਦਿਆਂ ਕਿਹਾ ਕਿ ਸੰਘਰਸ਼ਸ਼ੀਲ ਲੋਕ ਕਦੇ ਵੀ ਆਪਣਾ ਨਿਸ਼ਾਨਾ ਨਹੀਂ ਬਦਲਦੇ ਭਾਂਵੇ ਕਿ ਉਨ੍ਹਾਂ ਦੇ ਆਗੂ ਕਿਸੇ ਵੀ ਕਾਰਣ ਸੰਘਰਸ਼ ਤੋਂ ਪਾਸਾ ਵੱਟ ਲੈਣ।

ਉਨ੍ਹਾਂ ਕਿਹਾ ਕਿ ਖਾਲਿਸਤਾਨ ਦੀ ਪ੍ਰਾਪਤੀ ਲਈ ਸੈਕੜੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਅਤੇ ਅਜੇ ਕਈ ਜੇਲਾਂ ਵਿੱਚ ਬੰਦ ਹਨ।ਇਸ ਲਈ “ਖਾਲਿਸਤਾਨ ਦੇ ਮੁੱਦੇ” ‘ਤੇ ਇੱਕ ਦੂਜੇ ਨੂੰ ਤੋਹਮਤਾ ਲਾਉਣ ਅਤੇ ਸਿੱਖੀ ਦੇ ਇਸ ਪਵਿੱਤਰ ਕਾਜ਼ ਦਾ ਮਜ਼ਾਕ ਬਣਾਉਣ ਦੀ ਬਜ਼ਾਏ ਦੋਵੇਂ ਆਗੂ ਦਿੱਲੀ ਭਗਤੀ ਛੱਡ ਕੇ ਆਪਣੀ ਕੌਮ ਨਾਲ ਇਮਾਨਦਾਰੀ ਨਾਲ ਖੜੇ ਹੋਣ।

ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਜੇਕਰ ਸਿੱਖ ਅਜ਼ਾਦੀ ਲਹਿਰ ਦੁਬਾਰਾ ਤਾਕਤ ਵਿੱਚ ਆਉਦੀ ਹੈ ਤਾਂ ਇਹ ਲੋਕ ਖਾਲਿਸਤਾਨੀ ਆਗੂਆਂ ਦੀ ਕਤਾਰ ਵਿੱਚ ਖੜੇ ਹੋਣ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖਾਂ ਦੇ ਬਹੁਤਾਤ ਹਿੱਸਿਆਂ ਵਿਚ ਚਰਚਾ ਕਿਹਨਾ ਗੱਲਾਂ ਉੱਤੇ ਹੋ ਰਹੀ ਹੈ ਤੇ ਕਿਹੜੇ ਪੱਖ ਚਰਚਾ ਵਿਚੋਂ ਬਾਹਰ ਹਨ ਅਤੇ ਇਸ ਸਮੁੱਚੀ ਕਾਰਵਾਈ ਦਾ ਹਾਸਲ ਕੀ ਹੈ?
ਦਲ ਖਾਲਸਾ, ਪੰਚ ਪ੍ਰਧਾਨੀ ਜਥਾ, ਅਕਾਲ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ “ਖਾਲਿਸਤਾਨ: ਸਿਧਾਂਤ ਵਿਰਾਸਤ ਅਤੇ ਭਵਿੱਖ” ਸਿਰਲੇਖ ਤਹਿਤ ਇਕ ਸਾਂਝਾ ਨੀਤੀ ਦਸਤਾਵੇਜ ਜਾਰੀ
ਬਾਦਲ ਦਲ ਤੋਂ ਵੱਖ ਹੋਏ ਆਗੂਆਂ ਵੱਲੋਂ ਬਣਾਈ ਗਈ ਨਵੀਂ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੀ ਪੰਜ ਮੈਂਬਰੀ “ਪੰਥਕ ਕੌਂਸਲ” ਦੇ ਸੇਵਾਦਾਰ ਬੀਬੀ ਸਤਵੰਤ ਕੌਰ ਦੀ ਅਗਵਾਈ ਹੇਠ ਲੰਘੇ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 26 ਜਨਵਰੀ 1986 ਨੂੰ ਹੋਏ ਇਤਿਹਾਸਕ 'ਸਰਬੱਤ ਖ਼ਾਲਸਾ' ਦੀ ਅੱਜ 40ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। "ਇਹ ਸਰਬੱਤ ਖ਼ਾਲਸਾ ਸਿੱਖ ਇਤਿਹਾਸ ਦਾ ਇੱਕ ਅਹਿਮ ਪੜਾਅ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: