Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਤੇਜ਼ ਰਫਤਾਰ ਬੱਸ ਦਰੱਖਤ ਵਿੱਚ ਵੱਜੀ, 15 ਦੀ ਮੌਤ, 41 ਜ਼ਖ਼ਮੀ

ਤੇਜ਼ ਰਫਤਾਰ ਬੱਸ ਦਰੱਖਤ ਵਿੱਚ ਵੱਜੀ, 15 ਦੀ ਮੌਤ, 41 ਜ਼ਖ਼ਮੀ

ਨਵਾਂਸ਼ਹਿਰ (12 ਜੂਨ, 2015): ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਬਹਿਰਾਮ ਨਜ਼ਦੀਕ ਹੋਏ ਭਿਆਨਕ ਬੱਸ ਹਾਦਸੇ ‘ਚ ਇੱਕ 7 ਸਾਲਾ ਬੱਚੀ ਸਮੇਤ 15 ਮਰਦ ਤੇ ਔਰਤਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ ਜਦਕਿ 5 ਜ਼ਖਮੀਆਂ ਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ ।ਬੱਸ ‘ਚ ਸਵਾਰ ਜ਼ਖ਼ਮੀਆਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਨਵਾਂਸ਼ਹਿਰ ਤੋਂ ਜਲੰਧਰ ਜਾ ਰਹੀ ਉਂਕਾਰ ਕੰਪਨੀ ਦੀ ਬੱਸ ਜਿਸ ਨੂੰ ਜਸਵਿੰਦਰ ਸਿੰਘ ਨਾਮੀ ਡਰਾਈਵਰ ਚਲਾ ਰਿਹਾ ਸੀ ।

ਹਾਦਸੇ ਵਿੱਚ ਨੁਕਸਾਨੀ ਬੱਸ
ਹਾਦਸੇ ਵਿੱਚ ਨੁਕਸਾਨੀ ਬੱਸ

ਬੱਸ ਜਦੋਂ ਬਹਿਰਾਮ ਅੱਡੇ ਤੋਂ ਚੱਲੀ ਤਾਂ ਬੱਸ ਵਿਚ 52 ਦੀ ਥਾਂ 65 ਤੋਂ 70 ਦੇ ਕਰੀਬ ਸਵਾਰੀਆਂ ਸਨ ।ਪੀੜਤਾਂ ਅਨੁਸਾਰ ਸਵਾਰੀਆਂ ਹੋਰ ਚੁੱਕਣ ਦੀ ਹੋੜ ‘ਚ ਡਰਾਈਵਰ ਨੇ ਬਹਿਰਾਮ ਤੋਂ 1 ਕਿੱਲੋਮੀਟਰ ਮੋੜ ਤੱਕ ਪੰਜਵਾਂ ਗੇਅਰ ਵਿਚ ਪਾ ਕੇ ਬੱਸ ਦੀ ਸਪੀਡ 90 ਤੱਕ ਪਹੁੰਚਾ ਦਿੱਤੀ ਤੇ ਕੂਹਣੀ ਮੋੜ ‘ਤੇ ਇੱਕ ਗੱਡੀ ਨੂੰ ਓਵਰਟੇਕ ਕਰਦਿਆਂ ਸਾਹਮਣੇ ਤੋਂ ਹੋਰ ਗੱਡੀ ਆ ਗਈ ਤੇ ਇਸ ਬੱਸ ਦੇ ਚਾਲਕ ਨੇ ਬੱਸ ਖੱਬੇ ਨੂੰ ਵੱਟ ਦਿੱਤੀ ਤੇ ਬੱਸ ਕਰੀਬ ਸੌ ਮੀਟਰ ਤੱਕ ਟੇਢੀ ਹੁੰਦੀ ਹੋਈ ਖੱਬੇ ਪਾਸੇ ਜਾ ਕੇ ਇੱਕ ਸਰੀਂਹ ਦੇ ਦਰੱਖ਼ਤ ਨਾਲ ਟਕਰਾ ਗਈ ।ਜਿਸ ਨਾਲ ਬੱਸ ਦਾ ਛੱਤ ਵਾਲਾ ਅੱਧਾ ਹਿੱਸਾ ਬੁਰੀ ਤਰਾਂ ਚਕਨਾਚੂਰ ਹੋ ਗਿਆ ।

ਖ਼ਤਮ ਹੋਏ ਹਿੱਸੇ ‘ਚ ਖ਼ਾਸ ਕਰਕੇ 14 ਤੋਂ 28 ਨੰਬਰ ਸੀਟਾਂ ‘ਤੇ ਬੈਠੇ ਸ਼ੀਲਾ ਰਾਣੀ 55 ਸਾਲ ਪਤਨੀ ਸੁੱਚਾ ਰਾਮ, ਸੁੱਚਾ ਰਾਮ ਪੁੱਤਰ ਚੰਨਾ ਰਾਮ ਦੋਨੋਂ ਪਤੀ ਪਤਨੀ ਵਾਸੀ ਢੰਡੂਹਾ, ਮੰਗਲ ਸਿੰਘ 65 ਪੁੱਤਰ ਕਰਮ ਚੰਦ ਵਾਸੀ ਪਿੰਡ ਭੀਣ, ਜਗਰੂਪ ਸਿੰਘ 23 ਸਾਲ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਮੂਸਾਪੁਰ, ਰਾਜਿੰਦਰ ਕੁਮਾਰ 60 ਪੁੱਤਰ ਬਿਸ਼ਨ ਦਾਸ ਵਾਸੀ ਪਿੰਡ ਰੈਲਮਾਜਰਾ, ਸੰਤੋਸ਼ ਰਾਣੀ ਵਾਸੀ ਪਿੰਡ ਚੱਕ ਗੁਰੂ ਸਾਰੇ ਵਾਸੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ
ਨਗਰ, ਰਮਜ਼ਾਨ 60 ਸਾਲ ਪਤਨੀ ਸਦੀਕ ਮੁਹੰਮਦ ਅਤੇ ਉਸ ਦੀ ਪੋਤਰੀ ਅੰਜ਼ਾਮ ਵਾਸੀ ਬੈਸਤਾਨੀ ਜ਼ਿਲ੍ਹਾ ਹੁਸ਼ਿਆਰਪੁਰ, ਰਾਜ ਕੁਮਾਰੀ ਪੁੱਤਰੀ ਦਿਲਬਾਗ ਸਿੰਘ ਵਾਸੀ ਪਿੰਡ ਬੀਟਨ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼, ਰਣਵੀਰ ਸਿੰਘ 53 ਪੁੱਤਰ ਜੁਗਿੰਦਰ ਸਿੰਘ ਮਾਰਕਫੈੱਡ ਚੌਕ ਕਪੂਰਥਲਾ, ਮਹਿੰਦਰ ਕੌਰ 60 ਪਤਨੀ ਫ਼ਕੀਰ ਸਿੰਘ ਵਾਸੀ ਪਿੰਡ ਰਾਮਪੁਰ ਬੰਗਾ, ਨਵਾਬ ਵਾਸੀ ਉੱਤਰ ਪ੍ਰਦੇਸ, ਗੁਰਦੇਵ ਕੌਰ ਪਤਨੀ ਮੋਹਨ ਲਾਲ ਵਾਸੀ ਪਿੰਡ ਚਾਂਦਪੁਰ ਰੁੜਕੀ ਅਤੇ ਬਲਜੀਤ ਸਿੰਘ ਸੇਖੋਂ (65) ਸਪੁੱਤਰ ਹਰਬੰਸ ਸਿੰਘ, ਪਿੰਡ ਲੰਗੜੋਆ ਦੀ ਮੌਤ ਹੋ ਗਈ ।

ਹਾਦਸੇ ਦੀ ਸੂਚਨਾ ਮਿਲਦੇ ਸਾਰ ਡਿਪਟੀ ਕਮਿਸ਼ਨਰ ਅਮਰ ਪ੍ਰਤਾਪ ਸਿੰਘ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਗਏ ਜਿਨ੍ਹਾਂ ਜ਼ਿਲੇ੍ਹ ਦੇ ਸਮੂਹ ਪੁਲਿਸ ਅਧਿਕਾਰੀਆਂ, ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾ ਕੇ ਉਨ੍ਹਾਂ ਦਾ ਸਰਕਾਰੀ ਖ਼ਰਚੇ ‘ਤੇ ਇਲਾਜ ਕੀਤਾ ਜਾਵੇ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਲੇਖ ਮੁਤਾਬਕ ਇਸ ਵਾਧੇ ਦਾ ਕਾਰਨ ਸਥਾਨਕ ਸਰਕਾਰਾਂ,ਪੇਂਡੂ ਵਿਕਾਸ ਤੇ ਪੰਚਾਇਤ ਅਤੇ ਪਸ਼ੂ ਪਾਲਣ ਵਿਭਾਗ ਵਿੱਚ ਆਪਸੀ ਤਾਲਮੇਲ ਦੀ ਕਮੀ ਨੂੰ ਦੱਸਿਆ ਗਿਆ ਹੈ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਪਾਕਿਸਤਾਨੀ ਦੋਸਤਾਂ ਮਿੱਤਰਾਂ ਦੇ ਸਹਿਯੋਗ ਨਾਲ 1947 ਦੀ ਵੰਡ ਤੋਂ ਪਹਿਲਾਂ ਵਾਲੇ ਪੰਜਾਬ ਅਸੈਂਬਲੀ (1937 ਤੋਂ 1947) ਦਾ ਰਿਕਾਰਡ ਇਕੱਠਾ ਕਰਕੇ
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸੂਬੇ ਦੇ ਮਜ਼ਦੂਰਾਂ ਦੀ ਆਰਥਿਕ ਅਤੇ ਸਮਾਜਿਕ ਹਾਲਤ ਸਬੰਧੀ ਕੀਤੇ ਗਏ ਸਰਵੇਖਣ ਨੇ ਸਰਕਾਰ ਸਾਹਮਣੇ ਚੁਣੌਤੀ ਖੜ੍ਹੀ ਕਰਨ ਦੇ ਨਾਲ-ਨਾਲ ਵਿਦਵਾਨਾਂ ਨੂੰ ਵੀ ਪੜ੍ਹਨੇ ਪਾ
ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਦਰਸ਼ਨਾਂ ਲਈ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਿੱਚ ਹੋਏ ਚੋਖੇ ਵਾਧੇ ਦੇ ਚੱਲਦਿਆਂ ਪੰਜਾਬ ਵਿਦੇਸ਼ੀ ਸੈਲਾਨੀਆਂ ਵੱਲੋਂ ਪਸੰਦ ਕੀਤਾ ਜਾਣ ਵਾਲਾ 10ਵਾਂ ਸੂਬਾ ਬਣ ਗਿਆ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: