ਸ੍ਰੀ ਅਨੰਦਪੁਰ ਸਾਹਿਬ (18 ਮਈ, 2015): ਇੰਟਰਨੈਸ਼ਨਲ ਗੁਰਮਤਿ ਪ੍ਰਚਾਰ ਮਿਸ਼ਨ ਸ੍ਰੀ ਅਨੰਦਪੁਰ ਸਾਹਿਬ ਵਲੋਂ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਖ਼ਾਲਸਾ ਪੰਥ ਦੇ ਜਨਮ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਦੀ ਵਿਰਾਸਤ ਨੂੰ ਦਰਸਾਉਂਦੇ ਹੋਏ ‘ਕੌਣ ਬਣੇਗਾ ਦਸਮੇਸ਼ ਦਾ ਲਾਡਲਾ’ ਰਾਸ਼ਟਰੀ ਪੱਧਰੀ ਭਾਸ਼ਣ ਮੁਕਾਬਲੇ 25 ਮਈ ਦਿਨ ਸੋਮਵਾਰ ਨੂੰ ਭਾਈ ਨੰਦ ਲਾਲ ਪਬਲਿਕ ਸਕੂਲ ਵਿਖੇ ਕਰਵਾਏ ਜਾਣਗੇ ।
![ਸ਼੍ਰੀ ਆਨੰਦਪੁਰ ਸਾਹਿਬ '[ਫਾਈਲ ਫੋਟੋ]](https://www.sikhsiyasat.info/wp-content/uploads/Holla-Mohalla-Anandpur-Sahib-e1425486523971.jpg)
ਕਿ ਉਕਤ ਮੁਕਾਬਲਿਆਂ ਦੇ ਪਹਿਲੇ ਗੇੜ ‘ਚ ਕਰਵਾਏ ਜਾ ਰਹੇ ਜ਼ੋਨ ਪੱਧਰੀ ਮੁਕਾਬਲਿਆਂ ਦੇ ਮੁੱਖ ਵਿਸ਼ੇ ਸ੍ਰੀ ਅਨੰਦਪੁਰ ਸਾਹਿਬ ਅਤੇ ਧਰਮ ਦੀ ਆਜ਼ਾਦੀ, ਸ੍ਰੀ ਅਨੰਦਪੁਰ ਸਾਹਿਬ ਅਤੇ ਸਮਾਜਿਕ ਬਰਾਬਰਤਾ, ਸ੍ਰੀ ਅਨੰਦਪੁਰ ਸਾਹਿਬ ਅਤੇ ਸਮਦਿ੍ਸ਼ਟੀ, ਸ੍ਰੀ ਅਨੰਦਪੁਰ ਸਾਹਿਬ ਅਤੇ ਆਪੇ ਗੁਰ ਚੇਲਾ ਅਤੇ ਸ੍ਰੀ ਅਨੰਦਪੁਰ ਸਾਹਿਬ ਅਤੇ ਅਨੰਦਪੁਰ ਦੇ ਵਾਸੀ ਹਨ ਅਤੇ ਫਾਈਨਲ ਮੁਕਾਬਲੇ ਲਈ ‘ਇਨ ਗਰੀਬਨ ਕੋ ਦੂੰ ਪਾਤਸ਼ਾਹੀ¨ ਯਾਦ ਰਖੇ ਹਮਰੀ ਗੁਰਿਆਈ ਅਤੇ ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋਡੀਐ¨’ ਹਨ ।
ਮੁਕਾਬਲਿਆਂ ‘ਚ 10ਵੀਂ ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀ ਸ਼ਮੂਲੀਅਤ ਕਰ ਸਕਦੇ ਹਨ । ਮੁਕਾਬਲਿਆਂ ‘ਚ ਪਹਿਲੇ, ਦੂਜੇ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਜੇਤੂ ਵਿਦਿਆਰਥੀਆਂ ਨੂੰ ਕ੍ਰਮਵਾਰ 11000 ਰੁਪਏ, 5100 ਰੁਪਏ ਅਤੇ 3100 ਰੁਪਏ ਨਕਦ ਅਤੇ ਸਨਮਾਨ ਚਿੰਨ ਇਨਾਮ ਵਜੋਂ ਦਿੱਤੇ ਜਾਣਗੇ ।