ਜੈਪੁਰ, ਰਾਜਸਥਾਨ ( 8 ਮਈ, 2015): ਇੱਥੋਂ ਦੀ ਇੱਕ ਸਥਾਨਿਕ ਅਦਾਲਤ ਨੇ ਸਰਸਾ ( ਹਰਿਆਣਾ) ਦੇ ਡੇਰਾ ਸੌਦਾ ਦੇ ਸਾਧ ਗੁਰਮੀਤ ਰਾਮ ਰਹੀਮ ਖਿਲਾਫ ਇੱਕ ਔਰਤ ਨੂੰ ਜਬਰੀ ਬੰਦੀ ਬਣਾਉਣ ਅਤੇ ਅਗਵਾ ਕਰਨ ਦੇ ਦੋਸ਼ਾਂ ਅਧੀਨ ਪਰਚਾ ਦਰਜ਼ ਕਰਨ ਦਾ ਪੁਲਿਸ ਨੁੰ ਹੁਕਮ ਦਿੱਤਾ ਹੈ।

ਇੱਥੋਂ ਦੇ ਝੁੱਗੀ ਝੌਪੜੀ ਵਾਲੇ ਖੇਤਰ ਮਨੋਹਰਪੁਰਾ ਦੇ ਰਹਿਣ ਵਾਲੇ ਕਮਲੇਸ਼ ਕੁਮਾਰ (27) ਨੇ ਪੁਲਿਸ ਵੱਲੋਂ ਸਾਧ ਖਿਲਾਫ ਪਰਚਾ ਦਰਜ਼ ਕਰਨ ਤੋਂ ਇਨਕਾਰ ਕਰਨ ‘ਤੇ 5 ਮਈ ਨੂੰ ਅਦਾਲਤ ਵਿੱਚ ਸ਼ਿਕਾਇਤ ਦਰਜ਼ ਕਰਵਾਈ ਸੀ।
ਗੁੰਮਸ਼ੁਦਾ ਔਰਤ ਦੇ ਪਤੀ ਅਨੁਸਾਰ ਉਹ (ਔਰਤ) ਮਾਰਚ ਮਹੀਨੇ ਦੇ ਅਖੀਰਲੇ ਹਫਤੇ ਸੌਦਾ ਸਾਧ ਦੇ ਸਰਸਾ ਡੇਰੇ ਜਾਣ ਸਮੇਂ ਤੋਂ ਨਹੀਂ ਲੱਭ ਰਹੀ।
ਕਮਲੇਸ਼ ਨੇ ਪੁਲਿਸ ਨੂੰ ਸੁਚਨਾ ਦਿੱਤੀ ਸੀ ਕਿ ਉਹ ਆਪਣੀ ਪਤਨੀ ਗੁੱਡੀ ਦੇਵੀ ਅਤੇ ਆਪਣੇ ਤਿੰਨ ਸਾਲਾਂ ਦੇ ਪੁੱਤਰ ਨਾਲ 24 ਮਾਰਚ ਨੂੰ ਡੇਰਾ ਸਰਸਾ ਗਇਆ ਸੀ।
ਉਸਨੇ ਦੱਸਿਆ ਕਿ ਉਹ 29 ਮਾਰਚ ਤੱਕ ਡੇਰੇ ਵਿੱਚ ਰਹੇ, ਉਸਤੋਂ ਬਾਅਦ ਉਹ ਫਿਰ ਆਪਣੀ ਪਤਨੀ ਨੂੰ ਨਹੀਂ ਮਿਲਿਆ।ਉਸਨੇ ਦਾਅਵਾ ਕੀਤਾ ਕਿ ਡੇਰੇ ਦੇ ਕਾਰਕੂਨਾਂ ਨੇ ਉਸਨੇ ੳਸਦੀ ਪਤਨੀ ਬਾਰੇ ਕੋਈ ਸੰਤੁਸਟੀਜਨਕ ਜਵਾਬ ਨਹੀਂ ਦਿੱਤਾ
ਜੈਪੁਰ ਸ਼ਹਿਰ ਦੇ ਚੀਫ ਮੈਟਰੋਪੋਲੀਟਨ ਮੈਜ਼ਿਸਟਰੇਟ ਗੌਰੀ ਸ਼ੰਕਰ ਸ਼ਰਮਾ ਨੇ 7 ਮਈ ਨੂੰ ਪੁਲਿਸ ਨੂੰ ਹੁਕਮ ਦਿੱਤੇ ਕਿ ਅਧੀਨ ਧਾਰਾ 344 ( ਜਬਰੀ ਬੰਦੀ ਬਣਾਉਣਾ) 365 ( ਅਗਵਾ ਕਰਨਾ) ਅਤੇ ਧਾਰਾ 120ਬੀ ਅਧੀਨ ਗੁਰਮੀਤ ਰਾਮ ਰਹੀਮ, ਡੇਰੇ ਦੇ ਮੈਨੇਜ਼ਰ ਡੀਪੀਐੱਸ ਦੱਤਾ ਅਤੇ ਹੋਰਾਂ ਖਿਲਾਫ ਪਰਚਾ ਦਰਜ਼ ਕੀਤਾ ਜਾਵੇ।
ਜਵਾਹਰ ਸਰਕਲ ਪੁਲਿਸ ਥਾਣੇ ਦੇ ਮੁੱਖ ਅਫਸਰ ਮੁਕੇਸ਼ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਾਮ ਤੱਕ ਹੁਕਮਾਂ ਦੀ ਕਾਪੀ ਨਹੀਂ ਮਿਲੀ।