Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

May 8, 2015

May 8, 2015

ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਤਵੰਤ ਸਿੰਘ ਦੇ ਸਤਿਕਾਰਤ ਪਿਤਾ ਬਾਪੂ ਤ੍ਰਿਲੋਕ ਸਿੰਘ ਦੇ ਅਕਾਲ ਚਲਾਣੇ 'ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਸਿੱਖ ਜੱਥੇਬੰਦੀ ਦਲ ਖਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਅਤੇ ਬੁਲਾਰੇ ਕੰਵਰਪਾਲ ਸਿੰਘ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਸਰਾਂ ਦੇ ਸੇਵਾਦਾਰ ਭਾਈ ਸ਼ਾਦੀ ਸਿੰਘ ਨਾਲ ਬ੍ਰਾਹਮਣ ਸਭਾ ਵੱਲੋਂ ਕੁੱਟਮਾਰ ਕਰਕੇ, ਉਸ ਦਾ ਸਾਮਾਨ ਜਬਰੀ ਬਾਹਰ ਸੁੱਟ ਕੇ ਸਰਾਂ ’ਤੇ ਕਬਜ਼ਾ ਕਰਨ ਦੀ ਨਿਖੇਧੀ ਕਰਦਿਆਂ ਸ਼ੌਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਮੁਫਤੀ ਮਹਹੰਮਦ ਸਈਅਦ ਨੇ ਪੱਤਰ ਲਿਖਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਇੱਥੋਂ ਦੀ ਇੱਕ ਸਥਾਨਿਕ ਅਦਾਲਤ ਨੇ ਸਰਸਾ ( ਹਰਿਆਣਾ) ਦੇ ਡੇਰਾ ਸੌਦਾ ਦੇ ਸਾਧ ਗੁਰਮੀਤ ਰਾਮ ਰਹੀਮ ਖਿਲਾਫ ਇੱਕ ਔਰਤ ਨੂੰ ਜਬਰੀ ਬੰਦੀ ਬਣਾਉਣ ਅਤੇ ਅਗਵਾ ਕਰਨ ਦੇ ਦੋਸ਼ਾਂ ਅਧੀਨ ਪਰਚਾ ਦਰਜ਼ ਕਰਨ ਦਾ ਪੁਲਿਸ ਨੁੰ ਹੁਕਮ ਦਿੱਤਾ ਹੈ।
ਸਿੱਖ ਕੌਮ ਦੇ ਲਾਸਾਨੀ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿਤਾ ਜੀ ਬਾਪੂ ਤਰਲੋਕ ਸਿੰਘ ਅਗਵਾਨ ਅੱਜ ਸਵੇਰੇ ਸਥਾਨਕ ਫੋਰਟੀਸ ਐਸਕਾਹਟ ਵਿਖੇ ਅਕਾਲੀ ਚਲਾਣਾ ਕਰ ਗਏ ਹਨ।
ਭੁਚਾਲ ਤੋਂ ਪੀੜਤ ਨੇਪਾਲੀ ਲੋਕਾਂ ਲਈ ਕਠਮੰਡੂ ਦੇ ਇਲਾਕੇ ਕੂਪਨਡੋਲ ਸਥਿਤ ਗੁਰਦੁਆਰਾ ਗੁਰੂ ਨਾਨਕ ਸਤਿਸੰਗ ਦਰਬਾਰ 'ਚ 25 ਅਪ੍ਰੈਲ ਤੋਂ ਰਾਹਤ ਕੈਂਪ ਚੱਲ ਰਿਹਾ ਹੈ, ਜਿਥੇ ਹਜਾਰਾਂ ਲੋਕਾਂ ਨੂੰ ਰੋਜਾਨਾ ਜਿਥੇ ਤਿਆਰ ਕੀਤਾ ਲੰਗਰ ਭੇਜਿਆ ਜਾਂਦਾ ਹੈ, ਉਥੇ ਕੱਚੇ ਰਾਸ਼ਨ ਅਤੇ ਹੋਰ ਲੋੜੀਂਦਾ ਸਮਾਨ ਵੀ ਵੰਡਿਆ ਜਾ ਰਿਹਾ ਹੈ । ਇਸ ਰਾਹਤ ਕੈਂਪ 'ਚ ਪੰਜਾਬ ਸਰਬੱਤ ਦਾ ਭਲਾ ਟਰੱਸਟ, ਖਾਲਸਾ ਏਡ, ਯੂ. ਕੇ. ਦੀ ਸੰਗਤ, ਬਾਬਾ ਹਰਬੰਸ ਸਿੰਘ ਕਾਰ ਸੇਵਾ ਅਤੇ ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲਿਆਂ ਵੱਲੋਂ ਯੋਗਦਾਨ ਪਾਇਆ ਜਾ ਰਿਹਾ ਹੈ ।
ਭਾਰਤੀ ਕਾਨੂੰਨ ਸਿੱਖਾਂ ਨੂੰ ਸਿੱਖੀ ਦੇ ਪੰਜ ਕੱਕਾਰਾਂ ਵਿੱਚ ਕਿਰਪਾਨ ਨੂੰ ਹਰ ਜਗਾ 'ਤੇ ਪਹਿਨਣ ਦੀ ਇਜ਼ਾਜ਼ਤ ਦਿੰਦਾ ਹੈ, ਪਰ ਇਸਦੇ ਬਾਵਜੂਦ ਸਿੱਖਾਂ ਨੂੰ ਕਈ ਵਾਰ ਕਿਰਪਾਨ ਧਾਰਨ ਕੀਤੀ ਹੋਣ ਕਰਕੇ ਕੱਝਲ ਖੁਆਰ ਕੀਤਾ ਜਾਂਦਾ ਹੈ।ਕੋਈ ਅਜਿਹਾ ਵਿਅਕਤੀ ਜਾਂ ਸੰਸਥਾ ਸਿੱਖਾਂ ਨੂੰ ਮਿਲੇ ਇਸ ਕਾਨੂੰਨੀ ਅਧਿਕਾਰ ਨੂੰ ਨਾ ਸਮਝੇ, ਪਰ ਜਦ ਭਾਰਤੀ ਕਾਨੂੰਨ ਅਨੁਸਾਰ ਬਿਨਾਂ ਕਿਸੇ ਵਿਤਕਰੇ ਦੇ ਹਰ ਇੱਕ ਨੂੰ ਨਿਆ ਦੇਣ ਵਾਲੀ ਅਦਾਲਤ ਜਾਂ ਜੱਜ ਹੀ ਭਾਰਤੀ ਕਾਨੂੰਨ ਦੀ ਉਲੰਘਣਾ ਕਰਦਿਆਂ ਸਿੱਖ ਕਿਰਪਾਨ ਪ੍ਰਤੀ ਗੈਰ ਕਾਨੂੰਨੀ ਕਾਰਵਾਈ ਕਰੇ ਤਾਂ ਭਾਰਤ ਵਿੱਚ ਸਿੱਖਾਂ ਦੀ ਹੋਣੀ ਦੇ ਮਸਲੇ ਦੀ ਗੰਭੀਰਤਾ ਨੂੰ ਸਮਝਿਆ ਜਾ ਸਕਦਾ ਹੈ।
ਇਥੋਂ ਦੇ ਇਕ ਸਕੂਲ ਦੇ ਵਿਦਿਆਰਥੀਆਂ ਨੂੰ ਪੱਗ ਬੰਨ੍ਹਣ ਅਤੇ ਕੜਾ ਪਹਿਨਣ ਤੋਂ ਰੋਕਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਟੀਮ ਨੇ ਸਕੂਲ ਪੁੱਜ ਕੇ ਇਸ ਦੀ ਜਾਂਚ ਕੀਤੀ।ਇਸੇ ਦੌਰਾਨ ਵਿਦਿਆਰਥੀਆਂ ਅਤੇ ਮਾਪਿਆਂ ਨੇ ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕ ਵਲੋਂ ਅੱਜ ਫੇਰ ਵਿਦਿਆਰਥੀਆਂ ਨੂੰ ਧਮਕਾਉਣ ਦਾ ਮਾਮਲਾ ਜਾਂਚ ਟੀਮ ਦੇ ਧਿਆਨ ਵਿੱਚ ਲਿਆਂਦਾ|
ਪਿੱਛਲੇ ਸਮੇਂ ਵਿੱਚ ਭਾਰਤ ਸਰਕਾਰ ਅਤੇ ਭਾਰਤ ਦੇ ਰਾਜਨੀਤਕ ਵਿਅਕਤੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਅਮਰੀਕਾ ਦੀ ਸਿੱਖ ਜੱਥੇਬੰਦੀ ਸਿੱਖਸ ਫਾਰ ਜਸਟਿਸ ਦੇ ਫੇਸਬੁੱਕ ਪੇਜ਼ 'ਤੇ ਭਾਰਤ ਸਰਕਾਰ ਨੇ ਪਾਬੰਦੀ ਲਾ ਦਿੱਤੀ ਹੈ।
ਨਿਰਅਧਾਰ ਤੇ ਵਿਵਾਦਤ ਖੋਹ ਨਿਬੰਧ ਲਿਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਉੱਤੇ ਕਿੰਤੂ ਪ੍ਰੰਤੂ ਕਰਨ ਦੀ ਕੋਸ਼ਿਸ਼ ਕਰਨ ਕਰਕੇ ਬਦਨਾਮੀ ਖੱਟਣ ਵਾਲੇ ਡਾ. ਪਿਸ਼ੌਰਾ ਸਿੰਘ ਵੱਲੋਂ “ਵਿਦੇਸ਼ਾਂ ਵਿੱਚ ਰਹਿਕੇ ਸਿੱਖੀ ਕਮਾਉਣਾ” ਵਿਸ਼ੇ ‘ਤੇ ਮਿਤੀ 8 ਤੋਂ 10 ਮਈ, 2015 ਨੂੰ ਕਰਵਾਏ ਜਾ ਰਹੇ ਸੈਮੀਨਾਰ ਵਿੱਚ ਪਹੁੰਚਣ ਵਾਲੇ ਬੁਲਾਰਿਆਂ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਉੱਪ ਕੁਲਪਤੀ ਵੱਲੋਂ ਆਪਣਾ ਨਾਮ ਵਾਪਸ ਲੈਣ ਮਗਰੋਂ ਹੋਰਨਾਂ ਸਿੱਖ ਵਿਦਵਾਨਾਂ ਨੇ ਵੀ ਇਸ ਵਿਵਾਦਤ ਕਾਨਫਰੰਸ ਵਿੱਚ ਨਾ ਜਾਣ ਦਾ ਫੈਸਲਾ ਕੀਤਾ ਹੈ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

- ਅਮਰੀਕਾ ਭਾਰਤ ਰਣਨੀਤਕ ਨੇੜਤਾ ਸਿਰਫ਼ ਰੱਖਿਆ ਜਾਂ ਵਪਾਰਕ ਸਾਂਝ ਦਾ ਮਸਲਾ ਨਹੀਂ। ਇਹ ਲੇਖ ਵੇਖਦਾ ਹੈ ਕਿ ਅਮਰੀਕੀ ਪ੍ਰਭਾਵ, ਭਾਰਤੀ ਰਣਨੀਤਕ ਖ਼ੁਦਮੁਖ਼ਤਿਆਰੀ ਅਤੇ ਪੰਜਾਬ ਤੇ ਸਿੱਖ ਪੰਥ ਦੀ ਰਾਜਸੀ ਹਸਤੀ ਆਪਸ ਵਿੱਚ ਕਿਵੇਂ ਟਕਰਾਉਂਦੀਆਂ ਹਨ।
ਭਾਈ ਸੁਰਿੰਦਰਪਾਲ ਸਿੰਘ ਠਰੂਆ ਖਾਲਸਾ ਪੰਥ ਦੀ ਹੋਣੀ ਨਾਲ ਜੁੜਿਆ ਅਜਿਹਾ ਨਾਂ ਹੈ ਜਿਸ ਨੇ ਅਤਿ ਬਿਖੜੇ ਸਮਿਆਂ ਵਿਚ ਖਾਲਸਾ ਰਾਜ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜੋ ਯਤਨ ਕੀਤੇ ਉਹ ਉਸ ਦੇ ਲਾਸਾਨੀ ਸਿੱਖ ਕਿਰਦਾਰ ਦੀ ਗਵਾਹੀ ਭਰਦੇ ਹਨ।
ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।