Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕੁਰਾਲੀ ਦੇ ਇੱਕ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਪੱਗ ਬੰਨਣ ਅਤੇ ਕੜਾ ਪਾਉਣ ਕਰਕੇ ਦਿੱਤੀ ਸਜ਼ਾ ਦੇ ਮਾਮਲੇ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਦੀ ਟੀਮ ਸਕੂਲ ਪਹੁੰਚੀ

ਕੁਰਾਲੀ ਦੇ ਇੱਕ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਪੱਗ ਬੰਨਣ ਅਤੇ ਕੜਾ ਪਾਉਣ ਕਰਕੇ ਦਿੱਤੀ ਸਜ਼ਾ ਦੇ ਮਾਮਲੇ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਦੀ ਟੀਮ ਸਕੂਲ ਪਹੁੰਚੀ

ਕੁਰਾਲੀ (7 ਮਈ, 2015):ਇਥੋਂ ਦੇ ਇਕ ਸਕੂਲ ਦੇ ਵਿਦਿਆਰਥੀਆਂ ਨੂੰ ਪੱਗ ਬੰਨ੍ਹਣ ਅਤੇ ਕੜਾ ਪਹਿਨਣ ਤੋਂ ਰੋਕਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਟੀਮ ਨੇ ਸਕੂਲ ਪੁੱਜ ਕੇ ਇਸ ਦੀ ਜਾਂਚ ਕੀਤੀ।ਇਸੇ ਦੌਰਾਨ ਵਿਦਿਆਰਥੀਆਂ ਅਤੇ ਮਾਪਿਆਂ ਨੇ ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕ ਵਲੋਂ ਅੱਜ ਫੇਰ ਵਿਦਿਆਰਥੀਆਂ ਨੂੰ ਧਮਕਾਉਣ ਦਾ ਮਾਮਲਾ ਜਾਂਚ ਟੀਮ ਦੇ ਧਿਆਨ ਵਿੱਚ ਲਿਆਂਦਾ|

ਕੁਰਾਲੀ ਦੇ ਨੈਸ਼ਨਲ ਪਬਲਿਕ ਸਕੂਲ ਵਿੱਚ ਐਸ ਜੀ ਪੀ ਸੀ ਦੀ ਜਾਂਚ ਟੀਮ ਦੇ ਮੈਂਬਰ ਮਾਮਲੇ ਸਬੰਧੀ ਜਾਂਚ ਕਰਦੇ ਹੋਏ
ਕੁਰਾਲੀ ਦੇ ਨੈਸ਼ਨਲ ਪਬਲਿਕ ਸਕੂਲ ਵਿੱਚ ਐਸ ਜੀ ਪੀ ਸੀ ਦੀ ਜਾਂਚ ਟੀਮ ਦੇ ਮੈਂਬਰ ਮਾਮਲੇ ਸਬੰਧੀ ਜਾਂਚ ਕਰਦੇ ਹੋਏ

 ਸਿੱਖ ਕਕਾਰਾਂ ਦੀ ਬੇਅਦਬੀ ਦਾ ਨੋਟਿਸ ਲਿਆ ਜਿਸ ਤੋਂ ਬਾਅਦ ਸਕੂਲ ਵਲੋਂ ਵਿਦਿਆਰਥੀਆਂ ਨੂੰ ਪੱਗ ਬੰਨ੍ਹ ਕੇ ਆਉਣ ਦੀ ਆਗਿਆ ਦੇ ਦਿੱਤੀ।ਸਥਾਨਕ ਨੈਸ਼ਨਲ ਪਬਲਿਕ ਸਕੂਲ ਵਿੱਚ ਐਸ ਜੀ ਪੀ ਸੀ ਦੀ ਪ੍ਰਚਾਰ ਕਮੇਟੀ ਦੀ ਟੀਮ ਹੈਡ ਪ੍ਰਚਾਰਕ ਜਗਦੇਵ ਸਿੰਘ ਅਤੇ ਪ੍ਰਚਾਰਕ ਸਵਰਨ ਸਿੰਘ ‘ਤੇ ਅਾਧਾਰਤ ਟੀਮ ਸਕੂਲ ਵਿੱਚ ਪੁੱਜੀ।

ਇਸੇ ਦੌਰਾਨ ਜਾਂਚ ਟੀਮ ਨੇ ਮਾਮਲੇ ਸਬੰਧੀ ਮਾਪਿਆਂ ਅਤੇ ਹੋਰਨਾਂ ਪਤਵੰਤਿਆਂ ਤੋਂ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਸਕੂਲ ਨੂੰ ਇਸ ਸਬੰਧੀ ਸਥਿਤੀ ਸ਼ਪਸ਼ਟ ਕਰਨ ਲਈ ਕਿਹਾ।ਸਕੂਲ ਦੀ ਪ੍ਰਿੰਸੀਪਲ ਇਸ ਮਾਮਲੇ ਸਬੰਧੀ ਜਾਂਚ ਟੀਮ ਨੂੰ ਲਿਖ ਕੇ ਦੇਣ ਤੋਂ ਕਈ ਘੰਟਿਆਂ ਤੱਕ ਮੁਨਕਰ ਹੁੰਦੀ ਰਹੀ।ਜਦੋਂ ਟੀਮ ਨੇ ਸਕੂਲ ਦੇ ਇਸ ਵਿਵਹਾਰ ਸਬੰਧੀ ਹੀ ਰਿਪੋਰਟ ਕਰਨ ਦੀ ਗੱਲ ਆਖੀ ਤਾਂ ਪ੍ਰਿੰਸੀਪਲ ਲਿਖ ਕੇ ਦੇਣ ਸਬੰਧੀ ਰਾਜ਼ੀ ਹੋ ਗਈ|

ਇਸੇ ਦੌਰਾਨ ਜਾਂਚ ਕਮੇਟੀ ਅੱਗੇ ਪੁੱਜੇ ਸਰੀਰਕ ਸਿੱਖਿਆ ਅਧਿਆਪਕ ਪਵਨ ਕੁਮਾਰ ਨੇ ਵਿਦਿਆਰਥੀਆਂ ਨੂੰ ਧਮਕਾਉਣ ਦੇ ਦੋਸ਼ਾਂ ਨੂੰ ਰੱਦ ਕੀਤਾ।ਪਵਨ ਕੁਮਾਰ ਨੇ ਪੱਗ ਬੰਨ੍ਹਣ ਤੋਂ ਮਨ੍ਹਾਂ ਕਰਨ ਦੇ ਮਾਮਲੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੰਚਾਉਣ ਦੀ ਸਥਿਤੀ ਲਈ ਲਿਖਤੀ ਤੌਰ ‘ਤੇ ਮਾਫੀ ਮੰਗੀ ਅਤੇ ਵਿਦਿਆਰਥੀਆਂ ਨੂੰ ਐਕਟਿਵੀ ਵਾਲੇ ਦਿਨ ਪੱਗ ਬੰਨ੍ਹ ਕੇ ਆਉਣ ਤੋਂ ਨਾ ਰੋਕਣ ਦਾ ਭਰੋਸਾ ਦਿੱਤਾ|

 ਸਕੂਲ ਦੀ ਪਿ੍ੰਸੀਪਲ ਨੇ ਲਿਖਤੀ ਤੌਰ ‘ਤੇ ਹਰ ਧਰਮ ਦੀ ਕਦਰ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਸਕੂਲ ਵਿੱਚ ਕਿਸੇ ਵੀ ਵਿਦਿਆਰਥੀ ਨੂੰ ਪੱਗ ਬੰਨ੍ਹਣ ਤੋਂ ਨਹੀਂ ਰੋਕਿਆ ਗਿਆ।ਜਾਂਚ ਟੀਮ ਦੇ ਮੁਖੀ ਜਗਦੇਵ ਸਿੰਘ ਨੇ ਕਿਹਾ ਕਿ  ਐਸ ਜੀ ਪੀ ਸੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ।ਉਨ੍ਹਾਂ ਕਿਹਾ ਕਿ ੳੁਨ੍ਹਾਂ ਨੇ ਦੋਵਾਂ ਧਿਰਾਂ ਦੇ ਪੱਖ ਸੁਣ ਲਏ ਹਨ ਅਤੇ ਇਸ ਸਬੰਧੀ ਰਿਪੋਰਟ ਕਮੇਟੀ ਨੂੰ ਸੌਂਪਣਗੇ।

ਐਸ ਜੀ ਪੀ ਸੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਹੀ ਐਸ ਜੀ ਪੀ ਸੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਉਨ੍ਹਾਂ ਨੂੰ ਸੱਦ ਲਿਆ ਹੈ।ਉਨ੍ਹਾਂ ਕਿਹਾ ਕਿ ਇਸ ਸਬੰਧੀ ਗੰਭੀਰਤਾ ਨਾਲ ਵਿਚਾਰ ਕਰਕੇ ਸਿੱਖ ਕਕਾਰਾਂ ਦੀ ਬੇਅਦਬੀ ਰੋਕਣ ਲਈ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਸਿੱਖਿਆ ਸੰਸਥਾਵਾਂ ਵਿੱਚ ਅਜਿਹੀਆਂ ਘਟਨਾਵਾਂ ਰੋਕਣ ਲਈ ਨੀਤੀ ਤਿਆਰ ਕੀਤੀ ਜਾਵੇਗੀ|

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕਾ ਵਿਚ ਸਿੱਖਾਂ ਖਿਲਾਫ ਨਸਲੀ ਹਮਲਿਆਂ ਅਤੇ ਸਿੱਖਾਂ ਦੀ ਪਛਾਣ ਬਾਰੇ ਜਾਗਰੂਕ ਕਰਨ ਦੇ ਇਰਾਦੇ ਨਾਲ ਐਤਵਾਰ (16 ਅਪ੍ਰੈਲ) ਨਿਊਯਾਰਕ ਦੇ ਟਾਈਮਜ਼ ਸਕੁਐਰ ਵਿਚ 'ਦਸਤਾਰ ਦਿਹਾੜਾ' ਮਨਾਇਆ ਗਿਆ। ਸਿੱਖ ਭਾਈਚਾਰੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਨੇਡਾ ਦੇ ਕਿਊਬੇਕ ਦੀ ਸੁਪਰੀਮ ਕੋਰਟ ਵੱਲੋਂ ਤਿੰਨ ਸਿੱਖ ਡਰਾਈਵਰਾਂ ਨੂੰ ਕੰਮ 'ਤੇ ਹੈਲਮਟ ਪਾ ਕੇ ਜਾਣ ਅਤੇ ਕਿਸੇ ਕਿਸਮ ਦੀ ਛੋਟ ਨਾ ਦੇਣ ਦੇ
ਦਸਤਾਰ ਦੇ ਮਾਣ ਸਤਿਕਾਰ ਲਈ ਸਿੱਖ ਕੌਮ ਵੱਲੋਂ ਵਿਸ਼ੇਸ ੳਪਰਾਲੇ ਕਰਨ ਤੋਂ ਬਾਅਦ ਇੱਕ ਵਾਰ ਫਿਰ ਅਮਰੀਕਾ ਦੇ ਇੱਕ ਹਾਵਈ ਅੱਡੇ 'ਤੇ ਦਸਤਾਰ ਦੇ ਮਾਣ ਸਨਮਾਣ ਨੂੰ ਠੇਸ ਪਹੁਚਾਉਣ ਦਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: