Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਲੋਹ ਵਿੱਚ ਸਿੱਖਾਂ ਨੇ ਫਿਲਮ “ਨਾਨਕ ਸ਼ਾਹ ਫਕੀਰ” ਵਿਰੁੱਧ ਕੀਤਾ ਰੋਸ ਮੁਜ਼ਾਹਰਾ, ਨਹੀਂ ਮਿਲਿਆ ਦਰਸ਼ਕਾਂ ਵੱਲੋਂ ਫਿਲਮ ਨੂੰ ਹੁੰਗਾਰਾ

ਸਲੋਹ ਵਿੱਚ ਸਿੱਖਾਂ ਨੇ ਫਿਲਮ “ਨਾਨਕ ਸ਼ਾਹ ਫਕੀਰ” ਵਿਰੁੱਧ ਕੀਤਾ ਰੋਸ ਮੁਜ਼ਾਹਰਾ, ਨਹੀਂ ਮਿਲਿਆ ਦਰਸ਼ਕਾਂ ਵੱਲੋਂ ਫਿਲਮ ਨੂੰ ਹੁੰਗਾਰਾ

ਸਲੋਹ, ਲੰਡਨ ( 18 ਅਪ੍ਰੈਲ, 2015): ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਨੂੰ ਸਿਨੇਮਾਂ ਘਰਾਂ ਵਿੱਚ ਵਿਖਾਉਣ ਖਿਲ਼ਾਫ ਸਿੱਖਾਂ ਵੱਲੋਂ ਸਲੋਹ ਵਿੱਚ ਵਿਰੋਧ ਕੀਤਾ ਗਿਆ।ਇਹ ਫਿਲਮ ਐਮਪਾਇਰ ਸਿਨੇਮਾ ਹਾਲ ਵਿੱਚ ਵਿਖਾਈ ਜਾਣੀ ਸੀ।ਸਿੱਖਾਂ ਦੇ ਇੱਕ ਗਰੁੱਪ ਨੇ ਸਿੱਖ ਸਿਧਾਂਤਾਂ ਨਾਲ ਖਿਲਵਾੜ ਕਰਦੀ ਇਸ ਫਿਲਮ ਖਿਲਾਫ ਸ਼ਾਤਮਈ ਰੋਸ ਪ੍ਰਗਟਾਵਾ ਕੀਤਾ।

ਸਲੋਹ ਵਿੱਚ ਸਿੱਖਾਂ ਨੇ ਫਿਲਮ "ਨਾਨਕ ਸ਼ਾਹ ਫਕੀਰ" ਵਿਰੁੱਧ ਕੀਤਾ ਰੋਸ ਮੁਜ਼ਾਹਰਾ
ਸਲੋਹ ਵਿੱਚ ਸਿੱਖਾਂ ਨੇ ਫਿਲਮ “ਨਾਨਕ ਸ਼ਾਹ ਫਕੀਰ” ਵਿਰੁੱਧ ਕੀਤਾ ਰੋਸ ਮੁਜ਼ਾਹਰਾ
ਸਲੋਹ ਵਿੱਚ ਸਿੱਖਾਂ ਨੇ ਫਿਲਮ "ਨਾਨਕ ਸ਼ਾਹ ਫਕੀਰ" ਵਿਰੁੱਧ ਕੀਤਾ ਰੋਸ ਮੁਜ਼ਾਹਰਾ
ਸਲੋਹ ਵਿੱਚ ਸਿੱਖਾਂ ਨੇ ਫਿਲਮ “ਨਾਨਕ ਸ਼ਾਹ ਫਕੀਰ” ਵਿਰੁੱਧ ਕੀਤਾ ਰੋਸ ਮੁਜ਼ਾਹਰਾ

ਐਮਪਾਇਰ ਸਿਨੇਮਾ ਹਾਲ ਦੇ ਪ੍ਰਬੰਧਕਾਂ ਨੇ ਇਸ ਫਿਲਮ 17 ਅਪ੍ਰੈਲ਼ ਨੂੰ ਸਥਨਿਕ ਸਮੇਂ 19:50 ਵਜੇ ਵਿਖਾਉਣੀ ਸੀ।ਫਿਲਮ ਦਾ ਵਿਰੋਧ ਕਰ ਰਹੀ ਸਿੱਖ ਸੰਗਤ 19:00 ਵਜੇ ਸਿਨੇਮਾ ਹਾਲ ਦੇ ਬਾਹਰ ਇਕੱਠੀ ਹੋ ਗਈ ਸੀ।ਉਨ੍ਹਾਂ ਨੇ ਰੋਸ ਵਜੋਂ ਕਾਲੇ ਝੰਡੇ ਲੈਕੇ ਵਿਖਾਵਾ ਕੀਤਾ।

ਸਥਾਨਿਕ ਸੂਤਰਾਂ ਨੇ ਸਿੱਖ ਸਿਆਸਤ ਨੂੰ ਫੋਨ ‘ਤੇ ਦੱਸਿਆ ਕਿ ਫਿਲਮ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਨਣ ਵਿੱਚ ਬੂਰੀ ਤਰਾਂ ਅਸਫਲ ਰਹੀ।ਫਿਲਮ ਦੇ ਪਹਿਲੇ ਸ਼ੋਅ ਦੌਰਾਨ ਕੇਵਲ ਪੰਜ ਦਰਸ਼ਕਾਂ ਨੇ ਫਿਲਮ ਨੂੰ ਵੇਖਿਆ, ਜਦਕਿ ਦੂਸਰੇ ਸ਼ੋਅ ਦੌਰਾਨ ਸਿਰਫ ਦੋ ਦਰਸ਼ਕ ਹੀ ਫਿਲਮ ਵੇਖਣ ਆਏ।

ਅਜੇ ਤੱਕ ਐਮਪਾਇਰ ਸਿਨੇਮਾਂ ਨੇ ਇਸ ਫਿਲਮ ਨੂੰ ਵਿਖਾਇਆ ਜਾਣਾ ਬੰਦ ਨਹੀਂ ਕੀਤਾ, ਇਸ ਲਈ ਸਿੱਖ ਸੰਗਤ ਅੱਜ ਫਿਰ (18 ਅਪ੍ਰੈਲ) ਨੂੰ ਸ਼ਾਂਤਮਈ ਰੋਸ ਮੁਜ਼ਾਹਰਾ ਕਰੇਗੀ।

ਬਿਰਮਿੰਘਮ ਦੇ ਸਟਾਰ ਸਿਟੀ ਸਿਨੇਮਾ ਹਾਲ ਵਿੱਚ
ਬਿਰਮਿੰਘਮ ਵਿੱਚ ਸਿੱਖ ਸੰਗਤ ਨੇ ਸਿਨੇਮਾ ਹਾਲ ਦੇ ਬਾਹਰ ਸ਼ਾਂਤਮਈ ਰੋਸ ਮੁਜ਼ਾਹਰਾ ਕੀਤਾ
ਬਿਰਮਿੰਘਮ ਵਿੱਚ ਸਿੱਖ ਸੰਗਤ ਨੇ ਸਿਨੇਮਾ ਹਾਲ ਦੇ ਬਾਹਰ ਸ਼ਾਂਤਮਈ ਰੋਸ ਮੁਜ਼ਾਹਰਾ ਕੀਤਾ
ਬਿਰਮਿੰਘਮ ਵਿੱਚ ਸਿੱਖ ਸੰਗਤ ਨੇ ਸਿਨੇਮਾ ਹਾਲ ਦੇ ਬਾਹਰ ਸ਼ਾਂਤਮਈ ਰੋਸ ਮੁਜ਼ਾਹਰਾ ਕੀਤਾ

ਇਸੇ ਤਰਾਂ ਬਿਰਮਿੰਘਮ ਦੇ ਸਟਾਰ ਸਿਟੀ ਸਿਨੇਮਾ ਹਾਲ ਵਿੱਚ ਵੀ ਇਸ ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਨੂੰ ਵਿਖਾਇਆ ਗਿਆ, ਜਿਸਦੇ ਰੋਸ ਵਜੋਂ ਸਿੱਖ ਸੰਗਤ ਨੇ ਸਿਨੇਮਾ ਹਾਲ ਦੇ ਬਾਹਰ ਸ਼ਾਂਤਮਈ ਰੋਸ ਮੁਜ਼ਾਹਰਾ ਕੀਤਾ, ਇੱਥੇ ਵੀ ਦਰਸ਼ਕਾਂ ਵੱਲੋਂ ਇਸ ਫਿਲਮ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ।

ਇਸੇ ਦੌਰਾਨ ਹੀ ਸਮੁੱਚੇ ਕੈਨੇਡਾ ਵਿੱਚ ਫਿਲਮ ਸਿਨੇਮੇ ਘਰਾਂ ਵਿੱਚ ਨਹੀਂ ਲੱਗ ਸਕੀ। ਇਸ ਫਿਲਮ ‘ਤੇ ਪਹਿਲਾਂ ਹੀ ਪੰਜਾਬ ਅਤੇ ਚੰਡੀਗੜ੍ਹ ਵਿੱਚ ਪਾਬੰਦੀ ਲੱਗ ਚੁੱਕੀ ਹੈ ਅਤੇ ਦਿੱਲੀ ਵਿੱਚ ਵੀ ਸਿੱਖ ਸੰਗਤਾਂ ਦੇ ਰੋਸ ਤੋਂ ਬਾਅਦ ਕਈ ਸਿਨੇਮਿਆਂ ਨੇ ਫਿਲਮ ਨੂੰ ਵਿਖਾਉਣਾ ਬੰਦ ਕਰ ਦਿੱਤਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕਾ ਅਧਾਰਤ ਸਿੱਖ ਖੋਜ ਅਦਾਰੇ 'ਸਿੱਖ ਰਿਸਰਚ ਇੰਸਚੀਟਿਊਟ' ਵੱਲੋਂ "ਸਿੱਖ, ਪੰਜਾਬ, ਇੰਡੀਆ ਅਤੇ ਡਾਇਸਪੋਰਾ (ਪਰਵਾਸੀ ਭਾਈਚਾਰਾ): ਇਤਿਹਾਸਕ ਪ੍ਰਸੰਗ ਬਾਰੇ ਖਾਸ ਲੇਖਾ (1984 ਤੋਂ 2013)" ਸਿਰਲੇਖ ਹੇਠ ਇਕ 14 ਸਫਿਆਂ ਦਾ
ਅਮਰੀਕਾ ਅਧਾਰਤ ਸਿੱਖ ਖੋਜ ਅਦਾਰੇ 'ਸਿੱਖ ਰਿਸਰਚ ਇੰਸਚੀਟਿਊਟ' ਵੱਲੋਂ "ਸਿੱਖ, ਪੰਜਾਬ, ਇੰਡੀਆ ਅਤੇ ਡਾਇਸਪੋਰਾ (ਪਰਵਾਸੀ ਭਾਈਚਾਰਾ): ਇਤਿਹਾਸਕ ਪ੍ਰਸੰਗ ਬਾਰੇ ਖਾਸ ਲੇਖਾ (1984 ਤੋਂ 2013)" ਸਿਰਲੇਖ ਹੇਠ ਇਕ 14 ਸਫਿਆਂ ਦਾ
ਇੰਡੀਆ ਵੱਲੋਂ ਪੱਛਮੀ ਮੁਲਕਾਂ ਵਿੱਚ ਸਿੱਖ ਆਜ਼ਾਦੀ ਲਹਿਰ ਨਾਲ ਸੰਬੰਧਿਤ ਵਿਅਕਤੀਆਂ ਦੇ ਕਤਲਾਂ ਦੀ ਵਿਉਂਤ ਸਾਹਮਣੇ ਆਉਣ ਤੋਂ ਬਾਅਦ ਇੰਡੀਆ ਦੀ ਖੁਫੀਆ ਏਜੰਸੀ ਰਾਅ ਦੇ ਅਧਿਕਾਰੀਆਂ ਨੂੰ ਅਮਰੀਕਾ ਇੰਗਲੈਂਡ ਅਤੇ
ਇੰਡੀਆ ਵੱਲੋਂ ਪੱਛਮੀ ਮੁਲਕਾਂ ਵਿੱਚ ਸਿੱਖ ਆਜ਼ਾਦੀ ਲਹਿਰ ਨਾਲ ਸੰਬੰਧਿਤ ਵਿਅਕਤੀਆਂ ਦੇ ਕਤਲਾਂ ਦੀ ਵਿਉਂਤ ਸਾਹਮਣੇ ਆਉਣ ਤੋਂ ਬਾਅਦ ਇੰਡੀਆ ਦੀ ਖੁਫੀਆ ਏਜੰਸੀ ਰਾਅ ਦੇ ਅਧਿਕਾਰੀਆਂ ਨੂੰ ਅਮਰੀਕਾ ਇੰਗਲੈਂਡ ਅਤੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: