Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖਸ ਫਾਰ ਜਸਟਿਸ ਨੇ ਮੋਦੀ ਖਿਲਾਫ ਕੈਨੇਡਾ ਵਿੱਚ ਮੁਕੱਦਮਾ ਚਲਾਉਣ ਦੀ ਕੀਤੀ ਮੰਗ

ਸਿੱਖਸ ਫਾਰ ਜਸਟਿਸ ਨੇ ਮੋਦੀ ਖਿਲਾਫ ਕੈਨੇਡਾ ਵਿੱਚ ਮੁਕੱਦਮਾ ਚਲਾਉਣ ਦੀ ਕੀਤੀ ਮੰਗ

ਟੋਰਾਾਂਟੋ (9 ਅਪ੍ਰੈਲ, 2015): ਅੱਜ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਸਮੇਤ ਯੁਰਪ ਦੇ ਦੌਰੇ ‘ਤੇ ਰਵਾਨਾ ਹੋ ਗਿਆ ਹੈ, ਪਰ ਦੇ ਕੈਨੇਡਾ ਦੇ ਦੌਰੇ ਤੋਂ ਪਹਿਲਾਂ, ਪਰ ਉਸਦੇ ਕੈਨੇਡਾ ਪਹੰਚਣ ਤੋਂ ਪਹਿਲਾਂ ” ਸਿੱਖ ਹਿਤਾਂ ਲਈ ਕੰ ਕਰਦੀ ਸੰਸਥਾ “ਸਿੱਖਸ ਫਾਰ ਜਸਟਿਸ” ਕੈਨੇਡਾ ਦੇ ਅਟਾਰਨੀ ਜਨਰਲ ਨੂੰ ਸ਼ਿਕਾਇਤ ਦਰਜ ਕਰਵਾ ਕੇ 2002 ਵਿਚ ਗੁਜਰਾਤ ‘ਚ ਹੋਏ ਮੁਸਲਿਮ ਵਿਰੋਧੀ ਦੰਗਿਆਂ ਦੇ ਮਾਮਲੇ ਤਹਿਤ ਕੈਨੇਡਾ ‘ਚ ਮੋਦੀ ਦੇ ਖਿਲਾਫ ਅਪਰਾਧਿਕ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ।

Narendra-Modi-induction-e1412171601672
ਮੋਦੀ ਦੀ ਅਮਰੀਕਾ ਫੇਰੀ ਸਮੇ ਜਨਤਕ ਅਦਾਲਤ ਵਿੱਚ ਮੋਦੀ ਦਾ ਪੁਤਲਾ ਕਾਰਵਾਈ ਦਾ ਸਾਹਮਣਾ ਕਰਦਾ ਹੋਇਆ

ਸਿੱਖਸ ਫਾਰ ਜਸਟਿਸ (ਐਸ. ਐਫ. ਜੇ.) ਨੇ ਕੈਨੇਡੀਅਨ ਅਟਾਰਨੀ ਜਨਰਲ ਅਤੇ ਨਿਆ ਮੰਤਰੀ ਪੀਟਰ ਮੈਕਾਏ ਕੋਲ 16 ਸਫਿਆਂ ਦਾ ਸ਼ਿਕਾਇਤ ਪੱਤਰ ਦਰਜ ਕਰਵਾ ਕੇ ਮੋਦੀ ਖਿਲਾਫ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ।

ਦੱਸਣਯੋਗ ਹੈ ਕਿ ਸਿੱਖਸ ਫਾਰ ਜਸਟਿਸ ਨੇ ਹੀ ਬੀਤੇ ਸਾਲ ਸਤੰਬਰ ‘ਚ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਉਸ ਖਿਲਾਫ ਉਥੇ ਮੁਕੱਦਮਾ ਦਾਇਰ ਕੀਤਾ ਸੀ।ਸਿੱਖਸ ਫਾਰ ਜਸਟਿਸ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਕੈਨੇਡਾ ਤੋਂ ਬਾਹਰ ਅੱਤਿਆਚਾਰ ਕੀਤੇ ਹਨ, ਪ੍ਰੰਤੂ ਕਿਸੇ ਸਮੇਂ ਕੈਨੇਡਾ ਵਿਚ ਹਾਜ਼ਰ ਹੈ, ਤਾਂ ਕੈਨੇਡਾ ਦਾ ਕਾਨੂੰਨ ਉਸ ਖਿਲਾਫ ਮੁਕੱਦਮੇ ਦੀ ਇਜਾਜ਼ਤ ਦਿੰਦਾ ਹੈ।

ਸਿੱਖਸ ਫਾਰ ਜਸਟਿਸ ਦੇ ਵਕੀਲ ਮਾਰਲਿਸ ਐਡਵਰਡ ਨੇ ਕਿਹਾ ਕਿ ਭਾਰਤ ‘ਚ ਮਿਲੀ ਛੋਟ ਕੈਨੇਡਾ ਦੀ ਸਰਕਾਰ ਨੂੰ ਮੋਦੀ ਤੋਂ ਅੱਤਿਆਚਾਰਾਂ ਅਤੇ ਕਤਲੇਆਮ ਸਬੰਧੀ ਜਵਾਬਦੇਹੀ ਤੋਂ ਨਹੀਂ ਰੋਕ ਸਕਦੀ।

ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਨੇ ਕਿਹਾ ਕਿ, ‘ਕਿਉਂਕਿ ਮੋਦੀ ਨੂੰ ਭਾਰਤ ਵਿਚ ਕੂਟਨੀਤਿਕ ਛੋਟ ਹਾਸਲ ਹੈ, ਇਸ ਲਈ ਅਸੀ ਕੈਨੇਡਾ ਦੇ ਕਾਨੂੰਨ ਤੋਂ ਅਪੀਲ ਕੀਤੀ ਹੈ ਕਿ ਨਰਿੰਦਰ ਮੋਦੀ ਨੂੰ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਬਦਲੇ ਜਵਾਬਦੇਹ ਬਣਾਇਆ ਜਾਵੇ।

ਸਿੱਖਸ ਫਾਰ ਜਸਟਿਸ ਨੇ 15 ਅਪ੍ਰੈਲ ਨੂੰ ਮੋਦੀ ਕਨਿਸ਼ਕਾ ਯਦਗਾਰ ‘ਤੇ ਜਾਣ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਇਹ ਮੋਦੀ ਵੱਲੋਂ ਕੈਨੇਡੀਅਨ ਲੋਕਾਂ ਦੇ ਮਨਾਂ ਵਿੱਚ ਸਿੱਖਾਂ ਦੀ ਛਵੀ ਖਰਾਬ ਕਰਨ ਦਾ ਯਤਨ ਹੈ।

ਇਸ ਤੋਂ ਇਲਾਵਾ ਜੱਥੇਬੰਦੀ ਵੱਲੋਂ 10, 000 ਦਸਤਖਤਾਂ ਵਾਲੀ ਪਟੀਸ਼ਨ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਸੌਂਪ ਕੇ ਮੰਗ ਕੀਤੀ ਕਿ ਉਹ ਸਿੱਖਾਂ ਦੇ ਖੁਦਮੁੱਖਤਿਆਰੀ ਦੇ ਮਸਲੇ ‘ਤੇ ਮੋਦੀ ‘ਤੇ ਦਬਾਅ ਪਾਉਣ।

ਸਪੱਸ਼ਟ ਕਰਦਿਆਂ ਜੱਥੇਬੰਦੀ ਨੇ ਕਿਹਾ ਕਿ ” ਸਾਡਾ ਵਿਸ਼ਵਾਸ਼ ਹੈ ਕਿ ਪੰਜਾਬ ਵਿੱਚ ਰਹਿ ਰਹੇ ਲੋਕਾਂ ਨੂੰ ਅਜ਼ਾਦ ਦੇਸ਼ “ਖਾਲਿਸਤਾਨ” ਬਣਾਉਣ ਲਈ ਰਾਇਸ਼ੁਮਾਰੀ ਕਰਵਾਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ”

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਐਡਮਿੰਟਨ ਗੁਰਦੁਆਰਾ ਹਮਲੇ ਵਿੱਚ ਦੋ ਸੇਵਾਦਾਰ ਜ਼ਖਮੀ ਹੋਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਹੋਈ। ਸਿੱਖ ਫੈਡਰੇਸ਼ਨ ਕੈਨੇਡਾ ਨੇ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਪ੍ਰਵਾਸੀ-ਵਿਰੋਧੀ ਬਿਆਨਬਾਜ਼ੀ,
ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਯੂ.ਐੱਸ.ਓ.) ਨੇ ਸੰਯੁਕਤ ਰਾਸ਼ਟਰ ਦੇ ਪੰਜ ਵਿਸ਼ੇਸ਼ ਰਿਪੋਰਟਰਾਂ ਵੱਲੋਂ ਸਿੱਖ ਕਾਰਕੁਨ ਮੋਨਿੰਦਰ ਸਿੰਘ ਬੂਆਲ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਜਤਾਈ ਗਈ ਚਿੰਤਾ ਦਾ ਸਵਾਗਤ ਕੀਤਾ ਹੈ। ਸੰਸਥਾ
ਯੂ.ਐੱਨ. ਦੇ ਪੰਜ ਸਪੈਸ਼ਲ ਰਿਪੋਰਟਰਾਂ ਨੇ ਕਨੇਡਾ ਨੂੰ ਲਿਖੀ ਇੱਕ ਸਾਂਝੀ ਚਿੱਠੀ ਵਿੱਚ ਸਿੱਖ ਫੈਡਰੇਸ਼ਨ ਕਨੇਡਾ ਦੇ ਕੌਮੀ ਬੁਲਾਰੇ ਭਾਈ ਮਨਿੰਦਰ ਸਿੰਘ ਨੂੰ ਮਿਲ ਰਹੀਆਂ ਧਮਕੀਆਂ ਦਾ ਮੁੱਦਾ ਚੁੱਕਿਆ ਹੈ।
ਯੁਕਤ ਰਾਸ਼ਟਰ ਦੇ ਪੰਜ ਸੀਨੀਅਰ ਅਧਿਕਾਰੀਆਂ ਨੇ ਸਿੱਖ ਫੈਡਰੇਸ਼ਨ ਦੇ ਭਾਈ ਮੋਨਿੰਦਰ ਸਿੰਘ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਅਤੇ ਚੇਤਾਵਨੀਆਂ ਬਾਰੇ ਕੈਨੇਡਾ ਸਰਕਾਰ ਨੂੰ ਸਾਂਝੇ ਤੌਰ ’ਤੇ ਜਨਤਕ ਪੱਤਰ ਲਿਖਿਆ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: